Monday, June 03, 2013

ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ

ਖੁਦ ਕਾਂਗਰਸੀ ਹੀ ਨਿਕਲੇ ਹਮਲਾਵਰ ਨਕਸਲੀਆਂ ਦੇ ਮੁਖਬਰ 
ਆਖਣ ਨੂੰ ਭਾਵੇਂ ਕਾਂਗਰਸ ਪਾਰਟੀ ਦੇ ਆਗੂ ਛਤੀਸਗੜ੍ਹ ਦੇ ਮੁਖ ਮੰਤਰੀ ਰਮਨ ਸਿੰਘ ਜਾਂ ਭਾਰਤੀ ਜਨਤਾ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਜੋ ਮਰਜ਼ੀ ਭਲਾ ਬੁਰਾ ਆਖੀ ਜਾਣ ਪਰ ਅਸਲ ਵਿੱਚ ਇਸ ਹਮਲੇ ਦੀ ਸਾਜਿਸ਼ ਨੂੰ ਸਫਲ ਬਣਾਉਣ ਲਈ ਵਿਭੀਸ਼ਨ ਦਾ ਰੋਲ ਖੁਦ ਕਾਂਗਰਸ ਪਾਰਟੀ ਦੇ ਆਗੂਆਂ ਨੇ ਹੀ ਅਦਾ ਕੀਤਾ।  ਇਹ ਕਿਸੇ ਕਾਂਗਰਸ ਵਿਰੋਧੀ ਵੱਲੋਂ ਲਾਇਆ ਗਿਆ ਦੋਸ਼ ਜਾਂ ਫੇਰ ਸਸਤੀ ਸ਼ੋਹਰਤ ਵਾਲਾ ਪ੍ਰੈਸ ਬਿਆਨ ਨਹੀਂ ਬਲਕਿ ਜਾਂਚ ਪੜਤਾਲ ਕਰ ਰਹੀ ਐਨ ਏ ਆਈ ਵੱਲੋਂ 14 ਸਫਿਆਂ ਵਾਲੀ ਆਪਣੀ ਮੁਢਲੀ ਜਾਂਚ ਰਿਪੋਰਟ 'ਚ ਕੀਤਾ ਗਿਆ ਸਨਸਨੀ ਖੇਜ਼ ਇੰਕਸ਼ਾਫ ਹੈ। ਹੋਰ ਵੇਰਵਾ ਉਡੀਕਿਆ ਜਾ ਰਿਹਾ ਹੈ।
ਕਾਂਗਰਸ ਪਾਰਟੀ ਦੇ ਉਸ ਬਦਕਿਸਮਤ ਕਾਫ਼ਿਲੇ ਵਿੱਚ ਸ਼ਾਮਿਲ ਇਹਨਾਂ ਗੱਦਾਰ ਲੋਕਾਂ ਨੇ ਇਹ ਸਭ ਕੁਝ ਕਿਓਂ ਕੀਤਾ,ਕਿਸਦੇ ਕਹਿਣ ਤੇ ਕੀਤਾ ਇਸਦਾ ਪਤਾ ਲਾਇਆ ਜਾਣਾ ਅਜੇ ਬਾਕੀ ਹੈ। ਐਨ ਆਈ ਏ ਨੇ ਆਪਣੀ ਮੁਢਲੀ ਰਿਪੋਰਟ ਵਿੱਚ ਦੱਸਿਆ ਹੈ ਕਿ ਇਹਨਾਂ ਨੇ ਹਮਲਾਵਰ ਨਕਸਲੀਆਂ ਨੂੰ ਕਾਫ਼ਿਲੇ ਵਿੱਚ ਸ਼ਾਮਿਲ ਹਰ ਗੱਡੀ ਦਾ ਵੇਰਵਾ, ਕੌਣ ਕੌਣ ਕਿਸ ਗੱਡੀ ਵਿੱਚ ਹੈ ਇਸਦਾ ਵੇਰਵਾ, ਕਿਸ ਗੱਡੀ ਦਾ ਕੀ ਰੰਗ ਹੈ, ਕੀ ਨੰਬਰ ਹੈ ਕਾਫ਼ਿਲਾ ਕਦੋਂ ਕਿਹੜਾ ਮੋੜ ਮੁੜਿਆ ਇਸ ਸਭ ਕੁਝ ਦਾ ਵੇਰਵਾ ਪੂਰੇ ਵਿਸਥਾਰ ਨਾਲ ਨਾਲੋ ਨਾਲ ਦਿੱਤਾ। ਇੱਕ ਇੱਕ ਪਲ ਦੀ ਜਾਣਕਾਰੀ ਮੁਹਈਆ ਕਰਾਈ।  ਜਾਂਚ ਏਜੰਸੀ ਨੇ ਇਹ ਸਭ ਕੁਝ ਜਗਦਲਪੁਰ ਦੇ ਸਾਰੇ ਸੈਲਫੋਨ ਟਾਵਰਾਂ ਤੋਂ ਇੱਕਠੀ ਕੀਤੀ ਸਾਰੀਆਂ ਕਾਲਾਂ ਦੀ ਜਾਣਕਾਰੀ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ  ਬਾਅਦ ਪੂਰੀ ਜ਼ਿੰਮੇਦਾਰੀ ਨਾਲ ਆਖਿਆ ਹੈ।
ਕੌਮੀ ਜਾਂਚ ਏਜੰਸੀ ਨੇ ਕਿਹਾ ਹੈ ਕਿ ਇਸ ਹਮਲੇ ਸਮੇਂ ਕਾਂਗਰਸ ਦੇ ਚਾਰ ਆਗੂ ਨਕਸਲੀ ਹਮ ਲਾਵ੍ਰਾਂ ਦੇ ਸੰਪਰਕ ਵਿੱਚ ਸਨ ਤੇ ਪਲ ਪਲ ਦੀ  ਖਬਰ ਹਮਲਾਵਰਾਂ ਨੂੰ ਪਹੁੰਚਾ ਰਹੇ ਸਨ। 
ਕਾਂਗਰਸ ਪਾਰਟੀ ਦੇ ਕਿਰਦਾਰ ਦੀ ਇਸ ਸ਼ਰਮਨਾਕ ਗਿਰਾਵਟ ਦਾ ਵੇਰਵਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਮੇਤ ਦੇਸ਼ ਵਿਛ੍ਕ ਵਾਪਰੀਆਂ ਸਾਰੀਆਂ ਹਿੰਸਕ ਘਟਨਾਵਾਂ ਵਿੱਚ ਅਜਿਹੇ ਮੁਖਬਰਾਂ ਦਾ ਪਤਾ ਲਾਇਆ ਜਾਣਾ ਜਰੂਰੀ ਹੈ। ਵੈਸੇ ਜਿਸ ਪਾਰਟੀ ਦੀ ਸਥਾਪਨਾ ਹੀ ਇੱਕ ਬ੍ਰਿਟਿਸ਼ ਵੱਲੋਂ ਹਿੰਦੋਸਤਾਨੀਆਂ ਨਾਲ ਗੱਦਾਰੀ ਲੈ ਕੀਤੀ ਗਈ ਸੀ ਉਸ ਪਾਰਟੀ ਕੋਲੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ? ਚੇਤੇ ਰਹੇ ਕੀ ਇਸ ਪਾਰਟੀ ਨੂੰ ਅੰਗ੍ਰੇਜ਼ਾਂ ਨੇ ਇੱਕ ਸੇਫਟੀ ਵਾਲਵ ਵੱਜੋ ਹੋਂਦ ਵਿੱਚ ਲਿਆਂਦਾ ਸੀ ਤਾਂ ਕਿ ਹਿੰਦ ਵਾਸੀਆਂ ਦੇ ਗੁੱਸੇ ਨੂੰ ਬੇਅਸਰ ਕੀਤਾ ਜਾ ਸਕੇ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਚੰਗੇ ਲੋਕ ਵੀ ਇਸ ਵਿੱਚ ਸ਼ਾਮਿਲ ਹੁੰਦੇ ਰਹੇ। 
ਏਰੀਆ ਕਮਾਂਡਰ ਗ੍ਰਿਫਤਾਰ
ਇਸੇ ਦੌਰਾਨ ਬਿਆਹਰ ਦੇ ਨਾਲੰਦਾ ਜ਼ਿਲੇ ਦੇ ਇਸਲਾਮਪੁਰ 'ਚ ਪੈਂਦੇ ਪਿੰਡ ਪਟਨਬੀਘਾ ਵਿੱਚ ਪਾਬੰਦੀਸ਼ੁਦਾ ਨਕਸਲੀ ਸੰਗਠਨ ਸੀਪੀਆਈ (ਮਾਓਵਾਦੀ) ਦੇ ਏਰੀਆ ਕਮਾਂਡਰ ਅਰਵਿੰਦ ਕੁਮਾਰ ਵਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Related Links:


ਨਕਸਲੀ ਹਮਲੇ ਦੀ ਦਹਿਸ਼ਤ//ਪੰਜਾਬੀ ਟ੍ਰਿਬਿਊਨ ਦਾ ਸੰਪਾਦਕੀ


No comments: