![]() |
| ਪ੍ਰਧਾਨਗੀ ਮੰਡਲ ਦੇ ਕੁਝ ਚੇਹਰੇ:ਪ੍ਰੋ. ਨਰਿੰਜਨ ਤਸਨੀਮ, ਸ੍ਰੀ ਮਿੱਤਰ ਸੈਨ ਮੀਤ ਅਤੇ ਸ੍ਰੀ ਗੁਰਪਾਲ ਲਿੱਟ |
ਲੁਧਿਆਣਾ : 07 ਮਾਰਚ (*ਸੁਰਿੰਦਰ ਕੈਲੇ):ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ 17 ਮਾਰਚ, 2013, ਦਿਨ ਐਤਵਾਰ ਨੂੰ ਸਵੇਰੇ 10.30 ਵਜੇ, ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਮਿੰਨੀ ਕਹਾਣੀ ਬਾਰੇ ਵੱਖ-ਵੱਖ ਵਿਦਵਾਨਾਂ ਵਲੋਂ ਖੋਜ-ਪੱਤਰ ਪੜ੍ਹੇ ਜਾਣਗੇ।ਡਾ. ਅਨੂਪ ਸਿੰਘ 'ਮਿੰਨੀ ਕਹਾਣੀ ਵਿਚ ਰਾਜਨੀਤਕ ਚੇਤਨਤਾ', ਡਾ. ਨੈਬ ਸਿੰਘ ਮੰਡੇਰ 'ਮਿੰਨੀ ਕਹਾਣੀ ਵਿਚ ਨਾਰੀ ਦੀ ਦਸ਼ਾ ਤੇ ਦਿਸ਼ਾ' ਅਤੇ ਪ੍ਰੋ. ਜਸਵਿੰਦਰ ਧਨਾਨਸੂ 'ਮਿੰਨੀ ਕਹਾਣੀ ਵਿਚ ਖਪਤਵਾਦ ਦੇ ਪ੍ਰਭਾਵ' ਵਿਸ਼ੇ 'ਤੇ ਆਪਣੇ ਵਿਦਵਤਾ ਭਰਪੂਰ ਆਲੋਚਨਾਤਮਕ ਪੇਪਰ ਪੇਸ਼ ਕਰਨਗੇ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ
*ਸੁਰਿੰਦਰ ਕੈਲੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਦਫ਼ਤਰ ਸਕੱਤਰ ਵੀ ਹਨ ਅਤੇ ਸੈਮੀਨਾਰ ਕਨਵੀਨਰ ਦੀ
ਜਿੰਮੇਵਾਰੀ ਵੀ ਨਿਭਾ ਰਹੇ ਹਨ।



No comments:
Post a Comment