Monday, April 04, 2011

ਚਲੇ ਚਲੋ ਕਿ ਵੋ ਮੰਜ਼ਿਲ ਅਭੀ ਨਹੀਂ ਆਈ...17 ਅਪ੍ਰੈਲ:ਕਰਾਚੀ

ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਅੱਜ ਵੀ ਗਵਾਹੀ ਦੇਂਦੀ ਹੈ ਕੀ ਉਹ ਲੋਕਾਂ ਦਾ ਸ਼ਾਇਰ ਸੀ. ਇਹੀ ਕਾਰਣ ਹੈ ਕੀ ਮੌਤ ਵਰਗਾ ਕੁਦਰਤੀ ਅੱਟਲ ਵਰਤਾਰਾ ਵੀ ਉਸ ਨੂੰ ਸਾਡੇ ਕੋਲੋਂ ਜੁਦਾ ਨਹੀਂ ਕਰ ਸਕਿਆ. ਉਹ ਅੱਜ ਵੀ ਸਾਨੂੰ ਆਪਣੇ ਨੇੜੇ ਨੇੜੇ ਮਹਿਸੂਸ ਹੁੰਦਾ ਹੈ.  ਫੈਜ਼ ਸਾਹਿਬ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਹ ਸਾਲ ਪੂਰੀ ਦੁਨੀਆ ਦੇ ਓਹ ਸਾਰੇ ਅਗਾਂਹ ਵਧੂ ਸੋਚ ਵਾਲੇ ਲੋਕ ਮਨਾ ਰਹੇ ਹਨ ਜਿਹੜੇ ਦੁੱਖਾਂ ਨਾਲ ਭਰੀ ਇਸ ਦੁਨੀਆ ਦੀਆਂ ਸਾਰੀਆਂ ਮਜਬੂਰੀਆਂ ਨੂੰ ਸਮਝਦੇ ਹਨ, ਮਹਿਸੂਸ ਕਰਦੇ ਹਨ ਅਤੇ ਇਹਨਾਂ ਤੋਂ ਮੁਕਤੀ ਹਾਸਿਲ ਕਰਨ ਲਈ ਇੱਕ ਨਵਾਂ ਸਿਹਤਮੰਦ  ਸਮਾਜ ਉਸਾਰਨਾ ਚਾਹੁੰਦੇ ਹਨ. ਇਸ ਨਵੇਂ ਸਮਾਜ ਦੀ ਚਾਹਤ ਵਾਲੀ ਆਵਾਜ਼ ਬੁਲੰਦ ਕਰਨ ਲਈ ਇੱਕ ਵਿਸ਼ੇਸ਼ ਇੱਕਠ ਹੋ ਰਿਹਾ ਹੈ ਕਰਾਚੀ ਵਿੱਚ 17 ਅਪ੍ਰੈਲ ਨੂੰ. ਸਿਟੀਜਨ ਫਾਰ ਡੈਮੋਕ੍ਰੇਸੀ ਅਤੇ ਮਨੁੱਖੀ ਹੱਕਾਂ ਦੀ ਅਲੰਬਰਦਾਰ ਬੀਨਾ ਸਰਵਰ ਦੇ ਸਾਂਝੇ ਉੱਦਮ ਉਪਰਾਲੇ ਨਾਲ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਦੁਨੀਆ ਭਰ ਦੇ ਕਲਮਕਾਰਾਂ ਅਤੇ ਬੁਧੀਜੀਵੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ. ਇਸ ਮਕਸਦ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ ਅਤੇ ਰਜਿਸਟ੍ਰੇਸ਼ਨ ਦੀ ਨਾਂਅ ਮਾਤਰ ਰਕਮ ਹੈ ਸਿਰਫ ਵੀਹ ਰੁਪੈ. ਇਸ ਮੌਕੇ ਤੇ ਮੁਸ਼ਾਇਰਾ ਤਾਂ ਹੋਵੇਗਾ ਹੀ ਨਾਲ ਹੀ ਹੋਵੇਗਾ ਰੂਹਾਂ ਤੱਕ ਉਤਰ ਜਾਣ ਵਾਲਾ ਸੰਗੀਤ. ਇਸ ਸੰਗੀਤ ਪ੍ਰੋਗਰਾਮ ਵਿੱਚ ਹਾਗ ਲੈਣ ਲਈ ਜਵਾਦ Ahimd, ਅਲੀ ਅਜ਼ਮਤ, ਸ਼ਹਿਜ਼ਾਦ ਰਾਯ,ਅਤੇ ਕਈ ਹੋਰਾਂ ਨੇ ਆਪਣੇ ਆਉਣ ਦੀ ਪੁਸ਼ਟੀ ਵੀ ਕਰ ਦਿੱਤੀ ਹੈ.ਪ੍ਰਦਰਸ਼ਨੀ ਵੀ ਲੱਗੇਗੀ ਜਨਾਬ ਤੇ ਮੁਕਾਬਲੇ ਵੀ ਹੋਣਗੇ ਕਲਾ ਅਤੇ ਫ਼ੋਟੋਗ੍ਰਾਫ਼ੀ ਦੇ. ਮੈਡੀਕਲ ਕੈੰਪ ਵੀ ਲੱਗਣਗੇ ਅਤੇ ਨਾਟਕ ਵੀ ਖੇਡੇ ਜਾਣਗੇ. ਸੈਮੀਨਾਰ ਵੀ ਹੋਣਗੇ, ਲੇਖ ਵੀ ਪੜ੍ਹੇ ਜਾਣਗੇ ਅਤੇ ਵਿਚਾਰ ਵਟਾਂਦਰੇ ਵੀ ਹੋਣਗੇ. ਇਸਦਾ ਪੂਰਾ ਵੇਰਵਾ ਸਪਿਸ ਨਿਊਜ਼ ਵਿੱਚ ਵੀ ਦਰਜ ਹੈ  ਰਜਿਸਟ੍ਰੇਸ਼ਨ ਕਰਾਉਣ ਲਈ ਤੁਸੀਂ ਇਥੇ ਕਲਿੱਕ ਕਰ ਸਕਦੇ ਹੋ. ਇਸ ਲਈ ਜਨਾਬ ਜ਼ਰੂਰ ਪਹੁੰਚੋ ਵਧ ਤੋਂ ਵਧ ਗਿਣਤੀ ਵਿੱਚ ਪਹੁੰਚੋ.  --=ਰੈਕਟਰ ਕਥੂਰੀਆ  

No comments: