ਬਲਜੀਤ ਸੰਘਾ ਪੱਤਰਕਾਰ |
"ਬੋਲ ਮਿਰਜਿਆ ਬੋਲ" ਦੇ ਇਸ ਨਾਮਵਰ ਸ਼ਾਇਰ ਨੂੰ ਪੰਜਾਬੀ ਸਭਿਆਚਾਰ ਤੇ ਵਿਰਾਸਤ ਨਾਲ ਵੀ ਗੂੜਾ ਮੋਹ ਸੀ ਆਪਣੇ ਪਿੰਡ ਹਰ ਸਾਲ ਤੀਆਂ ਦਾ ਮੇਲਾ ਕਰਵਾਉਦੇ ਸਨ ਫਿਰ ਇਸ ਦਿਨ ਤੇ ਕਵੀ ਦਰਬਾਰ ਵੀ ਕਰਵਾਉਣ ਲੱਗ ਪਏ,ਰਾਮਲੀਲਾ ਦੀਆਂ ਸਟੇਜਾਂ ਨੂੰ ਵੀ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਦਾਂ ਰਹੇਗਾ,ਸਾਰੀ ਜਿੰਦਗੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਇਹ ਕਰਮਯੋਗੀ ਹੇਮਸ਼ਾ ਹੀ ਮੇਰੇ ਲਈ ਪ੍ਰੇਰਣਾ ਸਰੋਤ ਰਿਹੇ. ਇਕ ਵਾਰ ਮੈ ਮਾਸਟਰ ਜੀ ਨੂੰ ਪੁਛਿਆ ਕਿ ਕਵਿਤਾ ਵਿਚ ਸਭ ਤੋ ਜਰੂਰੀ ਕੀ ਹੁੰਦਾ ਹੈ?
ਇੰਦਰਜੀਤ ਸਿੰਘ ਕਾਲਾ ਸੰਘਿਆ |
ਸਾਹਿਤ ਦਾ ਸੂਰਜ ਛਿਪਿਆ ਅੱਜ ਕੋਈ
ਵਿਛੋੜੇ 'ਚੋ ਜਿਸ ਦੇ ਇਹ ਕਾਇਨਾਤ ਰੋਈ
ਇਹ ਸ਼ਾਮ ਵੀ ਓਸ ਦੇ ਮਾਤਮ 'ਚੋ ਖੋਈ
ਹਵਾ ਵੀ ਲੱਗੇ ਜਿਵੇ ਚੁੱਪ ਚੁੱਪ ਹੋਈ
ਓਹ ਲੋ ਤਾ ਕਾਇਮ ਯੁੱਗਾ ਤਕ ਰਹਿਣੀ
ਲਿਖ ਕੇ ਜੋ ਓਸ ਸ਼ਬਦਾ ਵਿਚ ਪਰੋਈ
ਛੱਡ ਕੇ ਪੈੜਾ ਸਾਹਿਤ ਦੇ ਰਾਹੀ
ਲਮੇਰਾ ਸਫ਼ਰ ਕਰ ਕਲਮ ਓਹ ਖਲੋਈ
ਜਿਕਰ ਜ਼ਰੂਰ ਉਦੋ ਕੰਵਰ ਦਾ ਵੀ ਹੋਣਾ
ਗੱਲ ਜਾ ਕਿਸੇ ਮਾਂ ਬੋਲੀ ਦੀ ਛੋਹੀ
ਇੰਦਰਜੀਤ ਸਿੰਘ ਕਾਲਾ ਸੰਘਿਆ ਵੱਲੋਂ ਲਿਖਿਆ ਇਹ ਲੇਖ ਮੁੱਕ ਗਿਆ ਹੈ ਪਰ ਕੰਵਰ ਇਮਤਿਆਜ਼ ਹੁਰਾਂ ਦੀਆਂ ਗੱਲਾਂ ਕਰਨ ਲੱਗੀਏ ਤਾਂ ਓਹ ਮੁੱਕਣ ਵਿੱਚ ਹੀ ਨਹੀਂ ਆ ਸਕਦੀਆਂ. ਇੱਕ ਬੜਾ ਪੁਰਾਣਾ ਗੀਤ ਹੈ....ਤੂੰ ਪਿਆਰ ਕਾ ਸਾਗਰ ਹੈ ਤੇਰੀ ਇੱਕ ਬੂੰਦ ਕੇ ਪਿਆਸੇ ਹਮ...ਕੰਵਰ ਇਮਤਿਆਜ਼ ਦੀ ਸ਼ਖਸੀਅਤ ਵੀ ਕੁਝ ਅਜਿਹੀ ਹੀ ਸੀ. ਜਿਹੜਾ ਵੀ ਇੱਕ ਵਾਰ ਮਿਲਿਆ ਹਮੇਸ਼ਾਂ ਹਮੇਸ਼ਾਂ ਲਈ ਕੰਵਰ ਦਾ ਹੀ ਹੋ ਕੇ ਰਹਿ ਗਿਆ. ਕਲਾ ਅਤੇ ਪਿਆਰ ਦਾ ਮਨਮੋਹਕ ਅੰਦਾਜ਼ ਕੰਵਰ ਇਮਤਿਆਜ਼ ਦੀ ਜ਼ਿੰਦਗੀ ਦਾ ਇੱਕ ਅਤੁੱਟ ਹਿੱਸਾ ਸਨ. ਉਹਨਾਂ ਬਾਰੇ ਸੁਰਜੀਤ ਸਾਜਨ ਦਾ ਲਿਖਿਆ ਇੱਕ ਗ਼ਜ਼ਲ ਚਿੱਤਰ ਵੀ ਪ੍ਰਾਪਤ ਹੋਇਆ ਹੈ...
ਚੁਫ਼ੇਰਾ ਤਿਲਮਲਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਇਵੇਂ ਮਾਤਮ ਮਨਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਉਹ ਜਾਦੂਗਰ ਸੀ ਸ਼ਬਦਾਂ ਦਾ, ਗੁਣਾਂ ਦੀ ਵੀ ਉਹ ਗੁਥਲੀ ਸੀ,
ਦਿਲਾਂ ਤਾਂਈ ਹਲਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਕਦੇ ਸ਼ਿਕਵੇ ਕਦੇ ਅਪਣੱਤ ਵੀ ਉਸਦਾ ਸਲੀਕਾ ਸੀ ,
ਕੋਈ ਵੀ ਭੁੱਲ ਨਾ ਪਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਹਿਤੈਸ਼ੀ ਉਹ ਬੜਾ ਸੀ ਮਾਤਭਾਸ਼ਾ ਤੇ ਵਿਰਾਸਤ ਦਾ,
ਜੋ ਕਣ ਕਣ ਵਿਚ ਸਮਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਉਹ ਚਿੱਤਰਕਾਰ,ਲੇਖਕ ਵੀ, ਸਫ਼ਲ ਸੰਪਾਦਕੀ ਉਸਦੀ,
ਹਰ ਇਕ ਮਨ ਨੂੰ ਇਹ ਭਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਉਹ ਜਾਦੂਗਰ ਸੀ ਸ਼ਬਦਾਂ ਦਾ, ਗੁਣਾਂ ਦੀ ਵੀ ਉਹ ਗੁਥਲੀ ਸੀ,
ਦਿਲਾਂ ਤਾਂਈ ਹਲਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਕਦੇ ਸ਼ਿਕਵੇ ਕਦੇ ਅਪਣੱਤ ਵੀ ਉਸਦਾ ਸਲੀਕਾ ਸੀ ,
ਕੋਈ ਵੀ ਭੁੱਲ ਨਾ ਪਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਹਿਤੈਸ਼ੀ ਉਹ ਬੜਾ ਸੀ ਮਾਤਭਾਸ਼ਾ ਤੇ ਵਿਰਾਸਤ ਦਾ,
ਜੋ ਕਣ ਕਣ ਵਿਚ ਸਮਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਉਹ ਚਿੱਤਰਕਾਰ,ਲੇਖਕ ਵੀ, ਸਫ਼ਲ ਸੰਪਾਦਕੀ ਉਸਦੀ,
ਹਰ ਇਕ ਮਨ ਨੂੰ ਇਹ ਭਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਰੂਪ ਦਬੁਰਜੀ |
ਸ਼ਰਧਾਂਜਲੀ ਵਜੋਂ ਲਿਖੀ ਗਈ ਇਸ ਲਿਖਤ ਨੂੰ ਪ੍ਰਕਾਸ਼ਨ ਤੱਕ ਪਹੁੰਚਾਉਣ ਲਈ ਰੂਪ ਦਬੁਰਜੀ ਹੁਰਾਂ ਨੇ ਵੀ ਸਹਿਯੋਗ ਦਿੱਤਾ ਹੈ. ਜਨਾਬ ਕੰਵਰ ਇਮਤਿਆਜ਼ ਜੀ, ਸੱਚੀ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਸਨ--ਇਹ ਲਿਖਦਿਆਂ ਰੂਪ ਦਬੁਰਜੀ ਹੁਰਾਂ ਇੱਕ ਵਾਰ ਫਿਰ ਇਹ ਗੱਲ ਯਾਦ ਕਰਾਈ ਕਿ ਜਨਾਬ ਕੰਵਰ ਇਮਤਿਆਜ਼ ਜੀ ਦੀ ਬਹੁਪੱਖੀ ਸ਼ਖਸੀਅਤ ਮੈਂ ਵੀ ਬਹੁਤ ਪ੍ਰਭਾਵਤ ਸਾਂ | ਉਹਨਾਂ ਕੋਲੋਂ ਅਸਾਂ ਬੜਾ ਕੁਝ ਸਿੱਖਿਆ |ਉਹਨਾਂ ਨੂੰ ਹਜ਼ਾਰਾਂ ਲੋਕ ਬੋਲੀਆਂ ਅਤੇ ਲੋਕ ਗੀਤ ਜ਼ੁਬਾਨੀ ਯਾਦ ਸਨ | ਉਹ ਪੰਜਾਬੀ ਦੇ ਵਿਸਰ ਚੁੱਕੇ ਸ਼ਬਦਾਂ ਨੂੰ ਸਾਡੇ ਨਾਲ ਸਾਂਝੀ ਕਰਦੇ ਰਹਿੰਦੇ ਸਨ ਅਸੀਂ ਉਹਨਾਂ ਦੇ ਅਥਾਹ ਗਿਆਨ ਭੰਡਾਰ ਤੋਂ ਲਾਹਾ ਲੈਂਦੇ, ਬਾਗ- ਬਾਗ ਹੋ ਜਾਂਦੇ | ਜਦ ਕੋਈ ਉਹਨਾਂ ਦੇ ਸਾਹਮਣੇ ਪੰਜਾਬੀ ਸ਼ਬਦ ਨੂੰ ਗਲਤ ਉਚਾਰਦਾ ਤਾਂ ਕੰਵਰ ਸਾਹਿਬ ਉਹਨਾਂ ਨੂੰ ਬੜੇ ਪਿਆਰ ਨਾਲ ਉਚਾਰ ਕੇ ਦੱਸਦੇ |ਮੈਂ ਤੇ ਸੁਰਜੀਤ ਸਾਜਨ ਜਦ ਵੀ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਜਾਂਦੇ ਤਾਂ ਉਹਨਾਂ ਦੀ ਮਹਿਮਾਨ ਨਿਵਾਜੀ ਵੇਖ ਕੇ ਦੰਗ ਰਹਿ ਜਾਂਦੇ |ਉਹਨਾਂ ਦਾ ਪਰਿਵਾਰ ਵੀ ਬੜਾ ਮਿਲਣਸਾਰ ਹੈ | ਜਦ ਅਸੀਂ ਘਰੋਂ ਤੁਰਨ ਲਗਦੇ ਤਾਂ ਉਹ ਫੇਰ ਆਉਣ ਦਾ ਕਹਿੰਦੇ ਅਤੇ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਜਰੂਰ ਦਿੰਦੇ | ਉਹ ਸਾਡੇ ਨਾਲ ਪੰਜਾਬੀ ਮਾਂ ਬੋਲੀ ਦੇ ਨਿਗਾਰ ਦਾ ਫ਼ਿਕਰ ਕਰਦੇ ਰਹਿੰਦੇ ਸਨ | ਉਹ ਮਾਣ ਨਾਲ ਦੱਸਦੇ ਹੁੰਦੇ ਸਨ ਦਬੁਰਜੀ ਮੈਂ ਆਪਨੇ ਬੱਚਿਆਂ ਨੂੰ ਪੰਜਾਬੀ ਸਕੂਲ 'ਚ ਪੜ੍ਹਾਇਆ.ਤਕਰੀਬਨ ਪੰਜਾਬੀ ਅਧਿਆਪਕਾ ਦੇ ਬੱਚੇ ਅੰਗ੍ਰੇਜ਼ੀ ਸਕੂਲਾਂ ਵਿਚ ਪੜ੍ਹਦੇ ਨੇ,ਇਹ ਉੱਤੋਂ-ਉੱਤੋਂ ਪੰਜਾਬੀ ਦਾ ਰੌਲਾ ਪਾਉਂਦੇ | ਉਹ ਕਹਿੰਦੇ ਜਿਨ੍ਹਾਂ ਚਿਰ ਪੰਜਾਬੀ ਲੇਖਕਾਂ ਨੂੰ ਸਰਕਾਰ ਵਿਸ਼ੇਸ ਸਹੂਲਤਾਂ ਨਹੀ ਦਿੰਦੀ,ਉਹਨਾਂ ਚਿਰ ਪੰਜਾਬੀ ਨੂੰ ਲੋਕਾਂ ਨੇ ਗੌਲਣਾਂ ਨਹੀਂ | ਵੇਖਣਾ ਜਦੋਂ ਸਰਕਾਰ ਲੇਖਕਾਂ ਦੀ ਕਦਰ ਪਾਉਣ ਲਗ ਪਈ,ਲੋਕ ਪੰਜਾਬੀ ਵੱਲ ਖਿੱਚੇ ਚਲੇ ਆਉਣਗੇ | ਸੱਚੀ ਕੰਵਰ ਦੀ ਏਸ ਗੱਲ 'ਚ ਬੜਾ ਦਮ ਲਗਦੇ ਹੈ | ਕਾਸ਼ ਸਰਕਾਰ ਨੂੰ ਕੰਵਰ ਦੇ ਇਸ ਵਿਚਾਰ ਦੀ ਸਮਝ ਪੈ ਜਾਵੇ |ਜਨਾਬ ਕੰਵਰ ਇਮਤਿਆਜ਼ ਜੀ, ਸੱਚੀ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਸਨ.
ਅਸੀਂ ਰੂਪ ਦਬੁਰਜੀ ਹੁਰਾਂ ਦੇ ਰਿਣੀ ਹਾਂ. ਜੇ ਤੁਹਾਡੇ ਕੋਲ ਵੀ ਅਜਿਹੀ ਕਿਸੇ ਸ਼ਖਸੀਅਤ ਬਾਰੇ ਕੁਝ ਚੰਗਾ ਲਿਖਿਆ ਪਿਆ ਹੈ ਜਾਂ ਤੁਸੀਂ ਹੁਣ ਲਿਖ ਸਕਦੇ ਹੋ ਤਾਂ ਜ਼ਰੂਰ ਲਿਖ ਭੇਜੋ. ਕਿਸੇ ਵੀ ਚੰਗੇ ਵਿਅਕਤੀ ਨਾਲ ਬਿਤਾਏ ਪਲਾਂ ਦੀਆਂ ਕੁਝ ਯਾਦਾਂ ਨੂੰ ਤੁਸੀਂ ਖੁਦ ਵੀ ਸ਼ਬਦਾਂ ਵਿੱਚ ਪਰੋ ਸਕਦੇ ਹੋ. ਸੱਚੀ ਗੱਲ ਨੂੰ ਕਿਸੇ ਜ਼ਿਆਦਾ ਗਿਣਤੀ ਮਿਣਤੀ ਜਾਂ ਬੁਣਾਈ ਦੀ ਕੋਈ ਖਾਸ ਲੋੜ ਨਹੀਂ ਪੈਂਦੀ. ਕੋਸ਼ਿਸ਼ ਕਰਨਾ ਕਿ ਉਹਨਾਂ ਦੀਆਂ ਤਸਵੀਰ ਵੀ ਨਾਲ ਮਿਲ ਸਕਣ. ਤੁਹਾਡੇ ਹੁੰਗਾਰੇ ਦੀ ਸਾਨੂੰ ਉਡੀਕ ਰਹੇਗੀ. -ਰੈਕਟਰ ਕਥੂਰੀਆ
1 comment:
ਇਮਤਿਆਜ ਜੀ ਨੂੰ ਸਭ ਤੋਂ ਪਹਿਲਾਂ ਮੈਂ ਰੇਲ ਕੋਚ ਫੈਕਟਰੀ ਵਿਖੇ ਮਿੰਨੀ ਕਹਾਣੀ ਦਰਬਾਰ ਵੇਲੇ ਮਿਲਣ ਦਾ ਮੌਕਾ ਮਿਲਿਆ। ਦੂਜੀ ਅਤੇ ਆਖਰੀ ਵਾਰ ਜਿਲਾ ਸੂਚਨਾ ਕੇਂਦਰ ਦੇ ਦਫਤਰ ਵਿੱਚ ਮਿਲਿਆ।
Post a Comment