ਪੰਜਾਂ ਤਖਤਾਂ ਦੀ ਯਾਤਰਾ ਲਈ ਚਲਾਈ ਗਈ ਵਿਸ਼ੇਸ਼ ਰੇਲ ਗੱਡੀ ਵਿੱਚ ਸ਼ਰਾਬ ਦੀ ਇੱਕ ਦੁਕਾਨ ਵੀ ਸਜਾਈ ਗਈ ਹੈ. ਇਸ ਬਾਰੇ ਇੱਕ ਖਾਸ ਰਿਪੋਰਟ ਪੰਜਾਬ ਸਕਰੀਨ ਵਿੱਚ ਵੀ ਪ੍ਰਕਾਸ਼ਿਤ ਕੀਤੀ ਗਈ ਸੀ. ਇਸ ਖਬਰ ਵਿੱਚ ਦੱਸਿਆ ਗਿਆ ਸੀ ਕਿ ਪ੍ਰਤੀ ਯਾਤਰੀ ਦੋ ਲੱਖ ਦਸ ਹਜ਼ਾਰ ਰੁਪਏ ਕਿਰਾਏ ਵੱਜੋਂ ਵਸੂਲਨ ਵਾਲੀ ਇਸ ਟ੍ਰੇਨ ਵਿੱਚ ਫਾਈਵ ਸਤਰ ਹੋਟਲ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ.
ਧਾਰਮਿਕ ਯਾਤਰਾ ਵਾਲੀ ਗੱਡੀ ਵਿੱਚ ਸ਼ਰਾਬ ਦੀ ਦੁਕਾਨ
ਵਾਲੇ ਸਿਰਲੇਖ ਨਾਲ ਛਪੀ ਇਸ ਖਬਰ ਤੇ ਕਈ ਟਿੱਪਣੀਆਂ ਪ੍ਰਾਪਤ ਹੋਈਆਂ ਹਨ. ਇਹਨਾਂ ਟਿੱਪਣੀਆਂ ਵਿੱਚ ਬਹੁਤ ਹੀ ਸਾਦਗੀ ਨਾਲ ਤਿੱਖੇ ਵਿਅੰਗ ਕੀਤੇ ਗਏ ਹਨ. ਇਹ ਸਭ ਕੁਝ ਕਿਓਂ ਹੋਇਆ, ਕਿਸਦੀ ਮਰਜ਼ੀ ਨਾਲ ਹੋਇਆ, ਕੌਣ ਹੈ ਇਸਦਾ ਜ਼ਿੰਮੇਵਾਰ....???ਇਹਨਾਂ ਕਈ ਸੁਆਲਾਂ ਦੇ ਜੁਆਬ ਅਜੇ ਵਿੱਚ ਵਿਚਾਲੇ ਹੀ ਸਨ ਕਿ ਇੱਕ ਨਵੀਂ ਖਬਰ ਆ ਗਈ ਹੈ.
ਇੰਗਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ 26 ਨਵੰਬਰ 2010 ਤੋਂ ਲੈ ਕੇ ਹੁਣ ਤੱਕ ਘਟੋਘੱਟ ਦੋ ਪਾਰਟੀਆਂ ਅਜਿਹੀਆਂ ਹੋ ਚੁੱਕੀਆਂ ਹਨ ਜਿਹਨਾਂ ਵਿੱਚ ਮੀਟ ਸ਼ਰਾਬ ਚੱਲਿਆ. ਹੁਣ ਇਸ ਕਿਸਮ ਦੀ ਤੀਜੀ ਪਾਰਟੀ ਹੋ ਰਹੀ ਹੈ 15 ਜਨਵਰੀ 2010 ਨੂੰ ਏਸੇ ਥਾਂ ਤੇ ਅਰਥਾਤ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਜਾਣੇ ਜਾਂਦੇ ਰਾਮਗੜ੍ਹ ਸਿੱਖ ਟੈਂਪਲ. ਆਰ ਐਸ ਟੀ ਦੇ ਨਾਮ ਨਾਲ ਜਾਣੇ ਜਾਂਦੇ ਇਸ ਧਾਰਮਿਕ ਅਸਥਾਨ ਦੇ ਪ੍ਰਧਾਨ ਹਨ ਜਸਵਿੰਦਰ ਸਿੰਘ ਸੱਗੂ. ਉਥੋਂ ਦੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਕਈ ਵਾਰ ਮਿਲਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਫਲਤਾ ਨਹੀਂ ਮਿਲ ਸਕੀ. ਹੁਣ ਸਤਿਕਾਰ ਮੁਹਿੰਮ ਕਮੇਟੀ ਨੇ ਫਿਰ ਇਸ ਗੱਲ ਲਈ ਜਤਨ ਆਰੰਭੇ ਹਨ ਕਿ ਇਸ ਥਾਂ ਤੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਨੂੰ ਰੋਕਿਆ ਜਾ ਸਕੇ ਪਰ ਸਫਲਤਾ ਇਸ ਵਾਰ ਵੀ ਮਿਲਦੀ ਨਜ਼ਰ ਨਹੀਂ ਆਉਂਦੀ. ਸਤਿਕਾਰ ਮੁਹਿਮ ਵੱਲੋਂ ਹੁਣ 15ਜਨਵਰੀ ਨੂੰ ਪਾਰਟੀ ਵਾਲੇ ਦਿਨ ਹੀ ਸਾਰੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇੱਕ ਭਰੀ ਇੱਕਠ ਵੀ ਕੀਤਾ ਜਾ ਰਿਹਾ ਹੈ. ਆਓ ਦੁਆ ਕਰੀਏ ਕਿ ਮਾਮਲਾ ਸ਼ਾਂਤੀ ਨਾਲ ਨਿੱਬੜ ਜਾਵੇ ਅਤੇ ਇਸ ਬਾਰੇ ਇੱਕ ਵਾਰ ਫਿਰ ਪੱਕਾ ਫੈਸਲਾ ਹੋ ਹੀ ਜਾਵੇ ਕਿ ਇੱਕ ਸਿੱਖ ਲਈ ਮੀਟ ਸ਼ਰਾਬ ਜਾਇਜ਼ ਹੈ ਜਾਂ ਹਰਾਮ. ਇਸ ਮੌਕੇ ਤੇ ਸਾਡੀ ਪਿਛਲੀ ਵਾਰ ਦੀ ਪੋਸਟ ਤੇ ਮਿਲਿਆਂ ਟਿੱਪਣੀਆਂ ਹੋਰ ਵੀ ਅਰਥ ਪੂਰਨ ਅਤੇ ਗੰਭੀਰ ਹੋ ਗਈਆਂ ਹਨ. ਲਓ ਤੁਸੀਂ ਆਪ ਹੀ ਪੜ੍ਹੋ ਅਤੇ ਮਹਿਸੂਸ ਕਰੋ ਇਹਨਾਂ ਵਿਚਲੀ ਟੋਨ ਅਤੇ ਇਹਨਾਂ ਦਾ ਅੰਦਾਜ਼ ਕੀ ਕੀ ਆਖ ਰਿਹਾ.
ਸੁਖਿੰਦਰ ਸਿੰਘ ਨੇ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਲਿਖਿਆ ਰੈਕਟਰ ਕਥੂਰੀਆ ਜੀ:ਤੁਸੀਂ ਕੀ ਚਾਹੁੰਦੇ ਹੋ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਉੱਤੇ ਜਾਣ ਵਾਲੀ ਗੱਡੀ ਵਿੱਚ ਅੰਬਾਂ ਦੀ ਦੁਕਾਨ ਖੋਹਲੀ ਜਾਵੇ? ਮੈਂ ਕੁਝ ਵਰ੍ਹੇ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਕਿ 'ਧਰਮ', 'ਸ਼ਰਾਬ' ਅਤੇ 'ਸੈਕਸ' ਵਿੱਚ ਕੀ ਸਬੰਧ ਹੈ? ਇਹ ਤਿੰਨੇ ਹੀ ਚੀਜ਼ਾਂ ਆਦਮੀ ਨੂੰ ਇਮੋਸ਼ਨਲ ਕਰਦੀਆਂ ਹਨ. ਤੁਸੀਂ ਦੇਖੋਗੇ ਕਿ ਧਾਰਮਿਕ ਆਦਮੀ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਹਨ ਅਤੇ ਸੈਕਸ ਵੱਲ ਵੀ ਉਨ੍ਹਾਂ ਦਾ ਉਲਾਰਪਨ ਹੁੰਦਾ ਹੈ. ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਵਿੱਚ ਉੱਠੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਵੇਲੇ ਧਾਰਮਿਕ ਜਨੂੰਨ ਦੇ ਨਸ਼ੇ ਵਿੱਚ ਆ ਕੇ ਧਾਰਮਿਕ ਕੱਟੜਵਾਦੀਆਂ ਦੇ ਸਿਰਾਂ ਉੱਤੇ ਸੈਕਸ ਦਾ ਵੀ ਜਨੂੰਨ ਭਾਰੂ ਹੋ ਗਿਆ ਸੀ. ਇਸੇ ਲਈ ਉਨ੍ਹਾਂ ਨੇ ਨੌਜੁਆਨ ਔਰਤਾਂ ਦੇ ਬਲਾਤਕਾਰ ਕੀਤੇ. ਸ਼ਰਾਬ ਅਤੇ ਧਰਮ ਇੱਕੋ ਜਿੰਨਾ ਹੀ ਮਨੁੱਖ ਉੱਤੇ ਅਸਰ ਕਰਦੇ ਹਨ.ਇਸ ਲਈ ਸਰਕਾਰ ਨੇ ਜੇਕਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੀਆਂ ਗੱਡੀਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਹਲੀਆਂ ਹਨ ਤਾਂ ਬਹੁਤ ਕੁਝ ਸੋਚ ਸਮਝ ਕੇ ਹੀ ਖੋਹਲੀਆਂ ਹੋਣਗੀਆਂ? ਸੁਖਿੰਦਰ ਹੁਰਾਂ ਦੀ ਟਿੱਪਣੀ ਦੇਰ ਜੁਆਬ ਵਿੱਚ ਹਰਪਾਲ ਸਿੰਘ ਨੇ ਕਿਹਾ .....ਤੁਹਾਡਾ ਨਾਸਤਿਕਤਾ ਦਾ ਪਿਤਾਮਾ ਰੂਸ ਸਾਰੀ ਦੁਨੀਆ ਨੂੰ ਵੇਸਵਾਵਾਂ ਸਪਲਾਈ ਕਰ ਰਿਹਾ ,ਓਥੇ ਤਾਂ ਧਰਮ ਨਹੀ ਫਿਰ ਸੈਕਸ ਪ੍ਰਧਾਨ ਕਿਓਂ ਹੋ ਗਿਆ ?ਕਿਹੜੀ ਨੈਤਿਕਤਾ ਦਾ ਪਾਠ ਪੜਾਇਆ ਓਹਨਾਂ ਨੂੰ ? ਹਮੇਸ਼ਾ ਸਾਰੀਆਂ ਗੱਲਾ ਦਾ ਤੋੜਾ ਧਰਮ 'ਤੇ ਹੀ ਨਾ ਝਾੜਦੇ ਰਿਹਾ ਕਰੋ. ਹੋਰ ਵੀ ਕਈ ਕਰਨ ਹੋ ਸਕਦੇ ਹਨ...
ਫੋਟੋ ਧੰਨਵਾਦ ਸਹਿਤ:ਸਿਖ ਫਿਲੋਸਫੀ |
ਇਕ਼ਬਾਲ ਗਿੱਲ :ਹੁਰਾਂ ਨੇ ਆਖਿਆ "ਐਨੀ ਮਹਿੰਗੀ ਗੱਡੀ ਵਿਚ ਜੇਕਰ ਕੋਈ ਸੁਵਿਧਾ ਨਾ ਹੋਵੇ ਤਾਂ ਸ਼ਿਕਾਇਤ ਕੀਤੀ ਜਾ ਸਕਦੀ ਹੈ ਜੋ ਆਦਮੀਂ 2 ਲਖ 10 ਹਜ਼ਾਰ ਰੁਪਿਆ ਖਰਚ ਰਿਹਾ ਹੈ ਸਿਰਫ ਟਿਕਟ ਉੱਪਰ ਉਹ ਹਾਈ ਫਾਈ ਧਾਰਮਿਕ ਇਨਸਾਨ ਹਾਈ ਕੋਈ ਐਰਾ ਗੈਰਾ ਮੇਰੇ ਵਰਗਾ ਤਾਂ ਇਸ ਗੱਡੀ ਵਿਚ ਚੜਨੋ ਰਿਹਾ | ਮੈਂ ਸੁਣਿਆ ਹੈ ਰਜਨੀਸ਼ ਦੇ ਆਸ਼ਰਮ ਵਿਚ ਹਰ ਸੁਵਿਧਾ ਹੈ ਕਿਉਂਕਿ ਉਥੇ ਵੀ ਅਮੀਰ ਕਲਾਸ ਹੀ ਜਾਂਦੀ ਹੈ ਤੇ ਇਸ ਗੱਡੀ ਵਿਚ ਵੀ ਅਮੀਰ ਕਲਾਸ ਹੀ ਚੜ੍ਹੇਗੀ ਸੋ ਮੈਨੂੰ ਤਾਂ ਕੋਈ ਵਿਰੋਧ ਕਰਨ ਵਾਲੀ ਗੱਲ ਨਜਰ ਨਹੀਂ ਆ ਰਹੀ |" ਉਹਨਾਂ ਇਹ ਵੀ ਕਿਹਾ ਕਿ."ਇਸ ਗੱਡੀ ਦੀ ਟਿਕਟ ਦੀ ਰਕਮ ਦੇਖਕੇ ਇਹ ਸ਼ਿਅਰ ਯਾਦ ਆ ਗਿਆ : ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ, ਕਿਸੀ ਰੋਤੇ ਹੁਏ ਬੱਚੇ ਕੋ ਹਸਾਇਆ ਜਾਏ |" ਇੰਦਰਜੀਤ ਸਿੰਘ ਨੇ ਕਿਹਾ "ਕਥੂਰੀਆ ਸਾਹਿਬ ਕਿਓਂ ਐਵੇਂ ਵਿਰੋਧ ਕਰੀ ਜਾ ਰਹੇ ਹੋ ਹੁਣ ਮੇਰੇ ਵਰਗਿਆਂ ਨੂੰ ਵੀ ਸਫ਼ਰ ਕਰਨਾ ਪੈ ਜਾਂਦਾ ਹੈ. ਹਰ ਇੱਕ ਦਾ ਖਿਆਲ ਰਖਣਾ ਚਾਹੀਦਾ ਹੈ. ਲੀਡਜ਼ ਯੂ ਕੇ ਤੋਂ ਅਨੀਤਾ ਚਾਨਾ "ਕੋਈ ਕਸਰ ਨਹੀਂ ਛੜੀ ਸਰਕਾਰ ਨੇ ਸਿੱਖ ਧਰਮ ਦੀ ਬੇਅਦਬੀ ਲਈ ......" ਅੰਗ੍ਰੇਜ਼ ਸੇਖਾ ਨੇ ਕਿਹਾ ਕਥੂਰੀਆ ਸਾਹਿਬ ਕਿ ਕਹਿ ਸਕਦੇ ਹਾਂ ਪਰਦੇ ਓਹਲੇ ਸਭ ਚੱਲੀ ਜਾਂਦਾ ਹੈ...ਜਿਹੜਾ ਬੰਦਾ ਦੋ ਲੱਖ ਰੁਪਏ ਖਰਚ ਕਰ ਰਿਹਾ ਹੈ ਉਹ ਮਾਮੂਲੀ ਬੰਦਾ ਤਾਂ ਨਹੀਂ...ਉਸਨੂੰ ਰਾਤ ਵੇਲੇ ਨੀਂਦ ਪੀਤੇ ਬਿਨਾ ਨਹੀਂ ਆ ਸਕਦੀ.....ਕੀ ਕਿਹਾ.....????
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਮਨਾਹੀ |
2 comments:
ਸ਼ਰਾਬ ਦੀ ਵਰਤੋਂ ਬਾਰੇ ਸਿੱਖ ਧਰਮ ਦਾ ਕੀ ਸਟੈਂਡ ਹੈ ?
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥
(ਅੰਗ : ੭੨੬)
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
(ਅੰਗ : ੧੩੭੭)
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
(ਅੰਗ : ੫੫੧)
ਸਲੋਕ ਮ: ੩॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
(ਅੰਗ : ੫੫੪)
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥
(ਅੰਗ : ੩੬੦)
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥
ਰੇ ਨਰ ਐਸੀ ਕਰਹਿ ਇਆਨਥ ॥
(ਅੰਗ : ੧੦੦੧)
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥
(ਅੰਗ : ੩੯੯)
ਕੁੱਠਾ ਹੁੱਕਾ ਚਰਸ ਤਮਾਕੂ।
ਗਾਂਜਾ ਟੋਪੀ ਤਾੜੀ ਖਾਕੂ।
ਇਨ ਕੀ ਓਰ ਨ ਕਬਹੂੰ ਦੇਖੈ।
ਰਹਤਵੰਤ ਸੁ ਸਿੰਘ ਵਿਸੇਖੈ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਹੁੱਕਾ ਨਾ ਪੀਵੈ ਸੀਸ ਦਾੜ੍ਹੀ ਨਾ ਮੁੰਡਾਵੈ,
ਸੋ ਤੋ ਵਾਹ ਗੁਰੂ ਵਾਹਗੁਰੂ ਗੁਰੂ ਜੀ ਕਾ ਖਾਲਸਾ ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਸ਼ਰਾਬ ਦੀ ਵਰਤੋਂ ਬਾਰੇ ਸਿੱਖ ਧਰਮ ਦਾ ਕੀ ਸਟੈਂਡ ਹੈ ?
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥
(ਅੰਗ : ੭੨੬)
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
(ਅੰਗ : ੧੩੭੭)
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
(ਅੰਗ : ੫੫੧)
ਸਲੋਕ ਮ: ੩॥
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
(ਅੰਗ : ੫੫੪)
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥
(ਅੰਗ : ੩੬੦)
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥
ਰੇ ਨਰ ਐਸੀ ਕਰਹਿ ਇਆਨਥ ॥
(ਅੰਗ : ੧੦੦੧)
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥
(ਅੰਗ : ੩੯੯)
ਕੁੱਠਾ ਹੁੱਕਾ ਚਰਸ ਤਮਾਕੂ।
ਗਾਂਜਾ ਟੋਪੀ ਤਾੜੀ ਖਾਕੂ।
ਇਨ ਕੀ ਓਰ ਨ ਕਬਹੂੰ ਦੇਖੈ।
ਰਹਤਵੰਤ ਸੁ ਸਿੰਘ ਵਿਸੇਖੈ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਹੁੱਕਾ ਨਾ ਪੀਵੈ ਸੀਸ ਦਾੜ੍ਹੀ ਨਾ ਮੁੰਡਾਵੈ,
ਸੋ ਤੋ ਵਾਹ ਗੁਰੂ ਵਾਹਗੁਰੂ ਗੁਰੂ ਜੀ ਕਾ ਖਾਲਸਾ ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
Post a Comment