ਗਜ਼ਲ ਦੀ ਸਾਧਨਾ ਕਰਨ ਵਾਲੇ ਜਿਹਨਾਂ ਕੁਝ ਲੋਕਾਂ ਦਾ ਨੇੜ ਮੈਨੂੰ ਨਸੀਬ ਹੋਇਆ ਉਹਨਾਂ ਬਾਰੇ ਬੜਾ ਕੁਝ ਲਿਖਿਆ ਜਾ ਸਕਦਾ ਹੈ, ਬੜਾ ਕੁਝ ਕਿਹਾ ਜਾ ਸਕਦਾ ਹੈ. ਉਹਨਾਂ ਦੀਆਂ ਪ੍ਰਾਪਤੀਆਂ ਨੂੰ ਉਸ ਵੇਲੇ ਵੀ ਸਵੀਕਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਵੀ. ਪੰਜਾਬੀ ਵਿੱਚ ਗਜ਼ਲ ਨੂੰ ਇੱਕ ਫੈਸ਼ਨ ਬਣਾਉਣ ਦੀ ਹੱਦ ਤੱਕ ਉਹਨਾਂ ਨੇ ਬਹੁਤ ਕੁਝ ਕੀਤਾ. ਉਹਨਾਂ ਨੇ ਉਸ ਵੇਲੇ ਦੇ ਉਸਤਾਦਾਂ ਦੀ ਸ਼ਾਬਾਸ਼ੀ ਵੀ ਲਈ ਅਤੇ ਉਸਨੂੰ ਹੁਣ ਤੱਕ ਸੰਭਾਲ ਕੇ ਵੀ ਰੱਖਿਆ ਹੋਇਆ ਹੈ. ਮੈਂ ਇੱਕ ਵਾਰ ਗੱਲਾਂ ਗੱਲਾਂ ਵਿੱਚ ਹੀ ਡਾਕਟਰ ਹਰਜਿੰਦਰ ਸਿੰਘ ਲਾਲ ਹੁਰਾਂ ਨੂੰ ਕਿਹਾ ਕਿ ਤੁਹਾਡੇ ਕੋਲ ਦੀਪਕ ਸਾਹਿਬ ਦਾ ਬਹੁਤ ਕੁਝ ਅਜਿਹਾ ਪਿਆ ਹੈ ਜੋ ਅੱਜ ਹੋਰ ਵੀ ਮਹਤਵਪੂਰਣ ਹੋ ਗਿਆ ਹੈ. ਕਿੰਨਾ ਚੰਗਾ ਹੋਵੇ ਜੇ ਤੁਸੀਂ ਉਸਨੂੰ ਨੈਟ ਤੇ ਪਾ ਕੇ ਜਨਤਕ ਕਰ ਦਿਓ. ਇਸ ਨਾਲ ਕਈਆਂ ਨੂੰ ਫਾਇਦਾ ਹੋ ਜਾਵੇਗਾ. ਲਾਲ ਸਾਹਿਬ ਬੋਲੇ ਨਹੀਂ ਇਹ ਠੀਕ ਨਹੀਂ ਹੋਵੇਗਾ. ਮੈਂ ਫਿਰ ਜ਼ੋਰ ਦਿੱਤਾ ਤਾਂ ਜੁਆਬ ਸੀ ਨਹੀਂ ਏਦਾਂ ਠੀਕ ਨਹੀਂ ਰਹਿਣਾ. ਅਜਿਹਾ ਕਰਨਾ ਉਸਤਾਦ ਨਾਲ ਧੋਖਾ ਕਰਨਾ ਹੋਵੇਗਾ. ਉਸ ਨਾਲ ਆਰਿਆਂ ਨੂੰ ਫਾਇਦਾ ਹੋਵੇ...ਇਸ ਮਕ਼ਸਦ ਲਈ ਕੋਈ ਹੋਰ ਤਰੀਕਾ ਸੋਚੋ. ਇਸ ਗੱਲ ਨਾਲ ਮੇਰੇ ਮਨ ਵਿੱਚ ਲਾਲ ਸਾਹਿਬ ਪ੍ਰਤੀ ਸਤਿਕਾਰ ਵੀ ਵਧਿਆ ਅਤੇ ਉਹਨਾਂ ਦੀ ਦੋਸਤੀ ਨੂੰ ਲੈ ਕੇ ਮਾਣ ਦੀ ਭਾਵਨਾ ਵੀ. ਇਹ ਸਭ ਕੁਝ ਸ਼ਾਇਦ ਦਿਲ ਦਿਮਾਗ ਦੀ ਕਿਸੇ ਹਨੇਰੀ ਨੁੱਕਰੇ ਹੀ ਪਿਆ ਰਹਿੰਦਾ ਜੇ ਮੈਂ ਇੱਕ ਕੁਮੈਂਟ ਨਾ ਦੇਖ ਲਿਆ ਹੁੰਦਾ. ਕਿਸੇ ਨੇ ਆਪਣੀ ਹੀ ਕਿਸੇ ਰਚਨਾ ਚੋਂ ਐਬ ਦੂਰ ਕਰਕੇ ਜਦੋਂ ਉਸ ਬਾਰੇ ਖੁਦ ਹੀ ਸਪਸ਼ਟੀਕਰਣ ਵੀ ਦਿੱਤਾ ਤਾਂ ਕਿਸੇ ਨੇ ਕੁਝ ਚੋਭਵੇਂ ਢੰਗ ਨਾਲ ਕਿਹਾ ਸੀ ਕਿ ਐਬ ਤਾਂ ਐਬ ਹੀ ਹੁੰਦਾ ਹੈ. ਏਸੇ ਤਰਾਂ ਕਿਸੇ ਨੇ ਕਿਸੇ ਨੌਜਵਾਨ ਬਾਰੇ ਵੀ ਕਿਹਾ ਸੀ ਕਿ ਇਹ ਬੰਦਾ ਆਪ ਸੌ ਹੀਲੇ ਕਰਨ ਦੇ ਬਾਵਜੂਦ ਵੀ ਗ਼ਜ਼ਲ ਦਾ ਲੱਲਾ ਭੱਬਾ ਨਹੀਂ ਸਮਝ ਸਕਿਆ ਤੇ ਗਜ਼ਲਕਾਰਾਂ ਨੂੰ ਆਪਣੀਆਂ ਰਚਨਾਵਾਂ ਵਿਚ ਗਾਹਲਾਂ ਕਢਣ ਵਰਗੀਆਂ ਹਰਕਤਾਂ ਕਰਨ ਲੱਗਿਆ | ਇਸ ਨੌਜਵਾਨ ਨੂੰ ਮਾਨਸਿਕ ਤੌਰ ਤੇ ਬੀਮਾਰ ਅਤੇ ਇੱਕ ਕਥਿਤ ਸਾਹਿਤਕਾਰ ਤੱਕ ਵੀ ਆਖਿਆ ਗਿਆ ਅਤੇ ਨਾਲ ਹੀ ਉਲਾਂਭਾ ਵੀ ਦਿੱਤਾ ਗਿਆ ਕੀ ਤੁਸੀਂ ਸਾਰੇ ਉਸ ਵਿਰੋਧੀ ਦੀ ਸ਼ਲਾਘਾ ਵੀ ਕਰ ਰਹੇ ਹੋ. ਇਹ ਨੌਜਵਾਨ ਗਜ਼ਲ ਬਾਰੇ ਚੱਲ ਰਹੀ ਅਜੋਕੀ ਮੁਹਿੰਮ ਅਤੇ ਮਾਹੌਲ ਤੋਂ ਏਨਾ ਨਿਰਾਸ਼ ਹੋਇਆ ਕਿ ਉਸਨੇ ਸਾਫ਼ ਸਾਫ਼ ਆਖ ਦਿੱਤਾ ਕਿ ਮੈਂ ਨੀ ਸਿੱਖਣੀ ਗਜ਼ਲ ਗੁਜ਼ਲ. ਉਸਨੇ ਇਹ ਵੀ ਕਿਹਾ ਕਿ 26 - 26 ਸਾਲ ਕਲਮ ਘਸਾਈ ਕਰਨ ਵਾਲਿਆ ਨੂੰ ਇਕ 26 ਸਾਲ ਦੇ ਮੁੰਡੇ ਦੀਆਂ ਗੱਲਾਂ ਵਿਚ ਇਨ੍ਹੀ ਦਿਲਚਸਪੀ ਕਿਉ ਹੈ ? ਓਸ ਦੀਆ ਸਰਗਰਮੀਆਂ ਤੋਂ ਉਹਨਾਂ ਨੂੰ ਡਰ ਕਿਉ ਲਗਦਾ ਹੈ ? ਗਜ਼ਲ ਸਿਖਾਉਣ ਦੇ ਢੰਗ ਤੋਂ ਪ੍ਰਤੀਕਰਮ ਵਿੱਚ ਆਏ ਇਸ ਯੁਵਕ ਨੇ ਇਹ ਵੀ ਕਿਹਾ ਕਿ ਮੈਨੂੰ ਗ਼ਜ਼ਲ ਦੀ ਕੋਈ ਜਾਣਕਾਰੀ ਨਹੀ ਹੈ ਤੇ ਨਾ ਹੀ ਮੈਂ ਇਹ ਸਿਖਣੀ ਹੈ ਕਿਉ ਕੀ ਇਹਨਾ ਦੇ ਇਸ ਅਰੂਜ਼ ਦੇ ਇਲਮ ਤੋ ਬਿਨਾ ਲਿਖੀਆਂ ਮੇਰੀਆ ਕਈ ਰਚਨਾਵਾ ਕੰਪੋਜ਼ ਵੀ ਕੀਤੀਆਂ ਜਾ ਚੁੱਕੀਆਂ ਨੇ ਤੇ ਦਮਨ ਮਾਹਲ ਵਰਗੇ ਦੋਸਤਾ ਨੇ ਗਾਈਆਂ ਵੀ ਨੇ....| ਇਹ ਸਭ ਕੁਝ ਦੇਖ ਸੁਣ ਕੇ ਮੈਨੂੰ ਬੇਹੱਦ ਦੁੱਖ ਪਹੁੰਚਿਆ ਹੈ. ਸੋਚਦਾ ਹਾਂ ਕਿੱਥੇ ਗਏ ਓਹ ਦਿਨ ਜਦੋਂ ਉਸਤਾਦ ਡਾਂਗ ਚੁੱਕ ਕੇ ਗਾਹਲਾਂ ਵੀ ਕਢਦੇ ਸਨ ਤਾਂ ਸ਼ਾਗਿਰਦ ਆਪਣੇ ਧੰਨਭਾਗ ਸਮਝਦਾ ਸੀ. ਉਸਤਾਦ ਵੀ ਆਪਣੇ ਸ਼ਾਗਿਰਦ ਨੂੰ ਆਪਣੇ ਬੱਚਿਆਂ ਤੋਂ ਵਧ ਸਮਝਦੇ. ਜਿਹਨਾਂ ਕੋਲ ਓਹ ਖੂਬੀਆਂ ਅਜੇ ਵੀ ਬਰਕਰਾਰ ਹਾਂ ਓਹ ਖਾਮੋਸ਼ ਰਹਿਣਾ ਬੇਹਤਰ ਸਮਝਦੇ ਹਾਂ. ਮੈਨੂੰ ਯਾਦ ਆ ਰਹੀ ਹੈ ਇੱਕ ਪੁਰਾਣੀ ਗਜ਼ਲ ਜੋ ਮੈਂ ਬਹੁਤ ਬਹੁਤ ਪਹਿਲਾਂ ਮੁੰਨੀ ਬੇਗਮ ਦੀ ਅਵਾਜ਼ ਵਿੱਚ ਸੁਣੀ ਸੀ.....
ਜਬ ਚਮਨ ਕੋ ਲਹੂ ਕੀ ਜ਼ਰੂਰਤ ਪੜ੍ਹੀ,
ਸਬਸੇ ਪਹਿਲੇ ਹੀ ਗਰਦਨ ਹਮਾਰੀ ਕਟੀ;
ਫਿਰ ਭੀ ਕਹਤੇ ਹੈਂ ਹਮਸੇ ਯੇ ਅਹਿਲ-ਏ-ਚਮਨ;
ਯੇ ਚਮਨ ਹੈ ਹਮਾਰਾ, ਤ੍ਰੁਮ੍ਹਾਰਾ ਨਹੀਂ.
ਇਸ ਚਮਨ ਮੇਂ ਅਬ ਆਪਣਾ ਗੁਜ਼ਾਰਾ ਨਹੀਂ,
ਬਾਤ ਹੋਤੀ ਗੁਲੋਂ ਤੱਕ ਤੋ ਸਹੀ ਲੇਤੇ ਹਮ;
ਅਬ ਤੋ ਕਾਂਟੋਂ ਪੇ ਭੀ ਹਕ਼ ਹਮਾਰਾ ਨਹੀਂ...!
ਆਓ ਰਲ ਮਿਲ ਕੇ ਸਾੜਿਆਂ, ਰੋਸਿਆਂ, ਸੌੜੀਆਂ ਸਿਆਸਤਾਂ ਵਾਲੇ ਸਵਾਰਥਾਂ ਅਤੇ ਬਦਲਾਖੋਰੀ ਵਰਗੀਆਂ ਬੁਰਾਈਆਂ ਤੋਂ ਉੱਪਰ ਉਠ ਕੇ ਸਿਹਤਮੰਦ ਮਾਹੌਲ ਦੀ ਸਿਰਜਣਾ ਯਕੀਨੀ ਬਣਾਈਏ ਤਾਂ ਕਿ ਸਾਹਿਤ ਸਿਰਜਣਾ ਦੇ ਨਾਲ ਅਤੀਤ ਸੰਭਾਲਿਆ ਜਾ ਸਕੇ, ਵਰਤਮਾਨ ਸੁਧਾਰਿਆ ਜਾ ਸਕੇ ਅਤੇ ਸੁਰਖਿਅਤ ਭਵਿੱਖ ਪ੍ਰਤੀ ਨਿਸਚਿੰਤ ਹੋਇਆ ਜਾ ਸਕੇ. --ਰੈਕਟਰ ਕਥੂਰੀਆ.
4 comments:
superlike
,,, ਅੱਜ ਸਚੀ ਐ ਲਗਦਾ ਕਲਯੁਗ ਆ ਗਿਆ
,,, ਅੱਜ ਸਚੀ ਐ ਲਗਦਾ ਕਲਯੁਗ ਆ ਗਿਆ
,,, ਅੱਜ ਸਚੀ ਐ ਲਗਦਾ ਕਲਯੁਗ ਆ ਗਿਆ
Post a Comment