ਰੱਬ ਦੇ ਹੋਣ ਜਾਂ ਨਾਂ ਹੋਣ ਦਾ ਸੁਆਲ ਸਦੀਆਂ ਪੁਰਾਣਾ ਹੈ. ਬੜੇ ਬੜੇ ਆਸਤਿਕਾਂ ਨੂੰ ਨਾਸਤਿਕ ਬਣਦਿਆਂ ਅਤੇ ਬੜੇ ਬੜੇ ਨਾਸਤਿਕਾਂ ਨੂੰ ਆਸਤਿਕ ਬਣਦਿਆਂ ਮੈਂ ਖੁਦ ਦੇਖਿਆ ਹੈ. ਨਾਸਤਿਕ ਵਰਗ ਨਾਲ ਜੁੜੇ ਲੋਕ ਬਾਰ ਬਾਰ ਪੁਛਦੇ ਹਨ ਕੀ ਦਿਖਾਓ ਰੱਬ ਕਿਥੇ ਹੈ.ਜਦੋਂ ਜ਼ੁਲਮ ਹੁੰਦਾ ਹੈ ਤਾਂ ਫਿਰ ਉਹ ਬੋਲਦਾ ਕਿਓਂ ਨਹੀਂ. ਇਸ ਵਾਰ ਫੇਰ ਚਰਚਾ ਸ਼ੁਰੂ ਹੋਈ ਹੈ ਫੇਸਬੁਕ ਤੇ. ਜਸਮੀਤ ਕੌਰ ਨੇ ਇਸ ਚਰਚਾ ਦੀ ਸ਼ੁਰੂਆਤ ਕਰਦਿਆਂ ਐਤਵਾਰ 12 ਸਤੰਬਰ 2010 ਵਾਲੇ ਦਿਨ ਪੁਛਿਆ, ਰੱਬ ਹੈ ਜਾਂ ਨਹੀਂ.....ਪਹਿਲਾਂ ਹਾਂ ਜਾਂ ਨਾਂਹ ਵਿਚ ਉੱਤਰ ਦਿਓ.....ਫਿਰ ਵਿਚਾਰ ਦੱਸੋ.....ਚਰਚਾ ਸ਼ੁਰੂ ਹੋ ਗਈ. ਹਾਂ ਕਹਿਣ ਵਾਲੇ ਵੀ ਕਈ ਅਤੇ ਨਾਂਹ ਕਹਿਣ ਵਾਲੇ ਵੀ. ਪਰ ਇਸ ਚਰਚਾ ਵਿੱਚ ਕੁਝ ਹੋਰ ਸਾਰਥਕ ਗੱਲਾਂ ਵੀ ਹੋਈਆਂ. Jasmeet Kaur ਨੇ ਆਪਣੇ ਸੁਆਲ ਨੂੰ ਹੋਰ ਸਪਸ਼ਟ ਕਰਦਿਆਂ ਆਖਿਆ ਰੱਬ ਦੀ ਹੋਂਦ ਬਾਰੇ ਚਰਚਾ ਹੋਣੀ ਚਾਹੀਦੀ ਹੈ....ਮੇਰੇ ਮਨ ਵਿਚ ਕੁਝ ਪ੍ਰਸ਼ਨ ਹਨ
ਜੇ ਰੱਬ ਹੈ ਤਾਂ ਉਹ ਸਾਹਮਣੇ ਕਿਉਂ ਨਹੀਂ ਆਉਦਾ? ਜਦੋਂ ਕੋਈ ਗਲਤੀ ਕਰਦਾ ਹੈ ਤਾਂ ਰੱਬ ਸਮੇਂ ਆਣ ਕੇ ਥੱਪੜ ਕਿਉਂ ਨਹੀਂ ਮਾਰ ਦਿੰਦਾ... ? ਕੋਈ ਵਿਅਕਤੀ ਹੈ ਜਿਸ ਨੇ ਰੱਬ ਨੂੰ ਵੇਖਿਆ ਹੈ? ਜੇ ਸਾਰੇ ਰੱਬ ਦੇ ਬੰਦੇ ਹਨ ਤਾਂ ਨਰਕ ਸਵਰਗ ਦਾ ਡਰਾਵਾ ਕਿਉਂ ਫਿਰ ਉਹਨਾਂ ਦੇ ਗੁਨਾਹ ਵਿਚ ਰੱਬ ਵੀ ਸ਼ਾਮਿਲ ਹੈ....? Amarjeet Dhillon Dabrikhana ਨੇ ਕਿਹਾ..ਰੱਬ ਕੀ ਤੇਰਾ ਫੁੱਫੜ ਲੱਗਦੈ ਕਮਲੀਏ ਜਹਾਨ ਦੀਏ. ਉਹਨਾਂ ਇੱਕ ਹੋਰ ਟਿੱਪਣੀ ਵਿੱਚ ਅੱਗੇ ਜਾ ਕੇ ਸਪਸ਼ਟ ਵੀ ਕੀਤਾ ਆਦਮੀ ਕੇ ਜ਼ਹਨ ਮੇਂ ਥਾ ਇਕੱ ਭਿਆਨਕ ਖੌਫ਼ ਉਸਕਾ ਕਿਸੀ ਨੇ ਨਾਮ ਖੁਦਾ ਰਖ ਦੀਆ. Amarjeet Dhillon Dabrikhana ਨੇ ਅੱਗੇ ਜਾ ਕੇ ਇਹ ਵੀ ਕਿਹਾ ਕਿ ...ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ,
ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।
ਸਾਡੇ ਧਰਮ ਗੰਰਥ ਹੀ ਦੱਸਦੇ ਰਹੇ,
ਮਾਇਆ ਨਾਗਣੀ ਅਤੇ ਹਰਾਮ ਸਾਨੂੰ।
ਕਿਸਮਤ ਆਸਰੇ ਬੰਦ ਕਰਵਾ ਅੱਖਾਂ,
ਸਦਾ ਰਹੇ ਜਪਾਉਂਦੇ ਨੇ ਨਾਮ ਸਾਨੂੰ।
ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ,
ਕਹਿੰਦੇ ਬੁਰਾ ਹੈ ਲੋਭ ਤੇ ਕਾਮ ਸਾਨੂੰ......Amarjeet Dhillon Dabrikhana ਨੇ ਹੀ ਇੱਕ ਹੋਰ ਅਰਥਪੂਰਨ ਗੱਲ ਆਖੀ.

"ਬੰਦੇ ਨਾ ਹੋਂਗੇ ਜਿਤਨੇ ਖੁਦਾ ਹੈਂ ਖੁਦਾਈ ਮੇਂ,ਕਿਸ ਕਿਸ ਖੁਦਾ ਕਿ ਸਾਹਮਣੇ ਸਿਜਦਾ ਕਰੇ ਕੋਈ ।
ਉਹਨਾਂ ਸਪਸ਼ਟ ਕੀਤਾ ਕਿ ਮੈਂ ਰੱਬ ਤੋਂ ਨਹੀ ਡਰਦਾ ਪਰ ਉਸਤੋਂ ਬਹੁਤ ਡਰਦਾ ਹਾਂ ਜੋ ਰੱਬ ਤੋਂ ਡਰਦਾ ਹੈ।
Paramjit Dosanjh ਨੇ ਕਿਹਾ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਧਾ, ਖੋਹਲਣ ਲੱਗਿਆਂ ਪੇਚ ਇਸਦੇ ਪਾਗਲ ਹੋ ਜਾਏ ਬੰਦਾ. Paramjit Dosanjh ਨੇ ਇੱਕ ਵੱਖਰੀ ਟਿੱਪਣੀ ਵਿੱਚ ਇਹ ਵੀ ਕਿਹਾ ਕਿ ਰੱਬ ਅੱਜ ਤੋ ਪੰਜਾਹ ਸਾਲ ਪਹਿਲਾਂ ਜਿਊਦਾ ਸੀ , ਪਰ ਹੁਣ ਮਰ ਚੁੱਕਾ ਹੈ । ਜੇ ਕਿਸੇ ਨੂੰ ਸ਼ੱਕ ਹੋਵੇ ਤਾ ਮੈ ਸਾਬਤ ਕਰ ਸਕਦਾ ਹਾ । ਕਿ ਰੱਬ ਦੀ ਮੌਤ ਹੋ ਚੁੱਕੀ ਹੈ ! ਵਿਚਾਰਾਂ ਦੇ ਬੇਬਾਕ ਪ੍ਰਗਟਾਵੇ ਲਈ ਜਾਣੀ ਜਾਂਦੀ Navdeep Kaur ਨੇ ਕਿਹਾ ਦੁਨੀਆ ਤੇ ਸਿਰਫ ਇੱਕ ਸ਼ਬਦ ਵਜੋਂ 'ਰੱਬ' ਹੈ ਅਤੇ ਹਕੀਕਤ ਵਿੱਚ 'ਰੱਬ' ਨਾਂ ਦੀ ਕੋਈ ਚੀਜ਼ ਨਹੀਂ ਹੈ । ਜਦੋਂ ਏਸੇ ਬਹਿਸ ਵਿੱਚ ਸ਼ਾਮਿਲ ਹੁੰਦਿਆਂ Jaswant Singh Aman ਨੇ ਇਹ ਕਿਹਾ ਕਿ ਜਾ ਕੀ ਰਹੀ ਭਾਵਨਾ ਜੈਸੀ..ਜਸਮੀਤ ਦੂਜਿਆਂ ਦੇ ਪਿਛੇ ਕਿਓਂ ਲੱਗਣਾ...ਜੇ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਮੰਨ ਲਵੋ ਨਹੀਂ ਤਾਂ ਰੱਬ ਰਾਖਾ...! ਇਸਤੇ ਆਪਣੀ ਜੁਆਬੀ ਟਿੱਪਣੀ ਵਿੱਚ Navdeep Kaur ਨੇ ਜਸਵੰਤ ਸਿੰਘ ਅਮਨ ਹੁਰਾਂ ਨੂੰ ਸੰਬੋਧਨ ਹੁੰਦਿਆਂ ਆਖਿਆ...ਨਹੀਂ ਤਾਂ ਰੱਬ ਰਾਖਾ.....! ...ਕੌਣ ਰਾਖਾ ਜੀ ???? ਰੱਬ..........!!!!...ਕੀਹਦੀ ਰੱਖਿਆ ਕੀਤੀ ਹੈ ਅੱਜ ਤੱਕ ਰੱਬ ਨੇ ? ਮਾਸੂਮ ਅਬਲਾ ਦੀ ਜੋ ' ਰੇਪ' ਨਹੀਂ' , 'ਗੈਂਗ ਰੇਪ' ਦਾ ਸ਼ਿਕਾਰ ਹੋ ਗਈ , ਜਾਂ ਉਹਨਾਂ ਸਿੱਖਾਂ ਦੀ ਜੋ 'ਚੁਰਾਸੀ' ਵਿੱਚ ਗਲਾਂ 'ਚ ਬਲਦੇ ਟਾਇਰ ਪਾ ਕੇ ਜਿਉਂਦੇ ਸਾੜ ਦਿੱਤੇ ਗਏ ਜਾਂ ਉਹਨਾਂ ਮੁਸਲਮਾਨਾਂ ਦੀ ਜੋ 2002 'ਚ ਗੁਜਰਾਤ 'ਚ ਦੁਬਾਰੇ ਦੁਜੀ ਚੁਰਾਸੀ ਦਾ ਸ਼ਿਕਾਰ ਹੋਏ ?? ਜਾਂ ਉਹਨਾਂ ਲੱਖਾਂ ਇਸਾਈਆਂ ਦੀ ਜਿੰਨਾਂ ਨੂੰ ਹਿੰਦੂ ਫਾਸੀਵਾਦ ਅੱਜ ਵੀ ਕੋਹ-ਕੋਹ ਕੇ ਮਾਰ ਰਿਹਾ ਹੈ । ਜਾਂ ਲੱਖਾਂ ਯਹੂਦੀਆਂ ਦੀ ਜਿੰਨਾਂ ਨੂੰ ਹਿਟਲਰ ਦੀਆਂ ਨਾਜ਼ੀ ਫੌਜਾਂ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ । ਜਾਂ 1947 ਵੇਲੇ ਮਾਰੇ ਗਏ ਲੱਖਾਂ ਸਿੱਖਾਂ ਅਤੇ ਮੁਸਲਮਾਨਾਂ ਦੀ , ਜਾਂ ਉਹਨਾਂ ਔਰਤਾਂ ਦੀ ਜੋ ਅੱਜ ਤੱਕ ਹਿੰਦੂ , ਸਿੱਖ ਅਤੇ ਮੁਸਲਮਾਨਾਂ ਦੇ ਘਰਾਂ 'ਚ ਤਿਲ -ਤਿਲ ਮਰਦੀਆਂ ਨੇ ?????? ਇਸਦੇ ਜੁਆਬ ਵਿੱਚ Jaswant Singh Aman ਨੇ ਆਖਿਆ ਇਹਨਾ ਗੱਲਾਂ ਦਾ ਕੋਈ ਜਵਾਬ ਨਹੀਂ ਹੈ ਰੱਬ ਨੂੰ ਮੰਨਣ ਵਾਲਿਆਂ ਕੋਲ ਪਰ ਜਿਵੇਂ ਤੁਹਾਨੂ ਹਕ ਹੈ ਨਾਂ ਮੰਨਣ ਦਾ ਉਹਨਾ ਨੂੰ ਵੀ ਹਕ ਹੈ ਮੰਨਣ ਦਾ, ਇਸ ਸਭ ਕੁਝ ਦੇ ਬਾਵਜੂਦ ! ਤੁਸੀਂ ਆਪਣੇ ਵਿਚਾਰਾਂ ਨੂੰ ਦੂਸਰਿਆਂ ਉੱਤੇ ਕਿਓਂ ਥੋਪ ਰਹੇ ਹੋ.
ਏਸੇ ਚਰਚਾ ਵਿੱਚ Rector Kathuria ਨੇ ਕਿਹਾ ਕਿ ਜੇ ਬੁਧ ਧਰਮ ਅਤੇ ਜੈਨ ਧਰਮ ਨੇ ਰੱਬ ਤੋਂ ਨਾਂਹ ਕੀਤੀ ਹੈ ਤਾਂ ਦੂਜੇ ਪਾਸੇ ਕਾਮਰੇਡਾਂ ਨੇ ਮਾਰਕਸ ਅਤੇ ਲੈਨਿਨ ਨੂੰ ਰੱਬ ਦੇ ਅਵਤਾਰਾਂ ਵਾਂਗ ਪੂਜਿਆ.....
ਲਾਲ ਕਿਤਾਬ ਨੂੰ ਧਰਮ ਗ੍ਰੰਥ ਵਾਂਗ ਪੜ੍ਹਿਆ....
ਮਾਸਕੋ ਅਤੇ ਪੀਕਿੰਗ ਦੀ ਆਪਣੇ ਕੇਂਦਰੀ ਧਰਮ ਅਸਥਾਨਾਂ ਵਾਂਗ ਪਰਿਕਰਮਾ ਕੀਤੀ....!.....ਪਰ ਉਹਨਾਂ ਦੀ ਗੱਲ ਵਿੱਚ ਵਜ਼ਨ ਹੈ ਕਿ ਜਿਹੜਾ ਫਲਸਫਾ ਸ਼ੋਸ਼ਣ ਤੋਂ ਅੱਖਾਂ ਮੀਚਣ ਲਈ ਕਹੇ..ਇਸਨੂੰ ਅਗਲੇ ਪਿਛਲੇ ਜਨਮਾਂ ਜਾਂ ਕਰਮਾਂ ਦਾ ਫਲ ਆਖ ਕੇ ਭਾਣਾ ਮੰਨਣ ਲਈ ਪ੍ਰੇਰੇ ਉਹ ਅਫੀਮ ਤੋਂ ਵੀ ਵਧ ਖਤਰਨਾਕ ਹੁੰਦਾ ਹੈ.....
ਪਰ ਇਸ ਧਰਤੀ ਤੇ ਤਾਂ ਗੀਤਾ ਉਪਦੇਸ਼ ਵੀ ਮੌਜੂਦ ਹੈ ਅਤੇ ਜ਼ਫਰਨਾਮਾ ਵੀ...
ਕਾਮਰੇਡਾਂ ਨੇ ਰੋਡਵੇਜ਼, ਰੇਲਵੇ, ਅਧਿਆਪਕ ਵਰਗ ਅਤੇ ਅਤੇ ਹੋਰਨਾਂ ਸਾਰਿਆਂ ਖੇਤਰਾਂ ਵਾਂਗ ਗੁਰਦੁਆਰਿਆਂ /ਮੰਦਰਾਂ ਵਿੱਚ ਆਪਣੇ ਸੈਲ ਜਾਂ ਟ੍ਰੇਡ ਯੂਨੀਅਨ ਕਿਓਂ ਨਹੀਂ ਬਣਾਈ..ਇਹ ਮੇਰੀ ਸਮਝ ਤੋਂ ਬਾਹਰ ਹੈ...

ਜੇ ਲਾਲ ਝੰਡਾ ਭਜਨ ਮੰਡਲੀ, ਲਾਲ ਝੰਡਾ ਸੇਵਕ ਜਥਾ, ਵਰਗੀਆਂ ਜਥੇਬੰਦੀਆਂ ਹੋਂਦ ਵਿਚ ਹੁੰਦੀਆਂ ਤਾਂ ਨਾ ਤਾਂ ਪਾਖੰਡੀ ਅਨਸਰਾਂ ਨੇ ਇਹਨਾਂ ਅਸਥਾਨਾਂ ਦਾ ਫਾਇਦਾ ਉਠਾਉਣਾ ਸੀ ਅਤੇ ਨਾ ਹੀ ਧਾਰਮਿਕ ਸੰਸਥਾਵਾਂ ਤੇ ਸਿਧੇ ਜਾਂ ਅਸਿਧੇ ਰੂਪ ਵਿਚ ਕਬਜ਼ੇ ਹੋਣੇ ਸਨ...
ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇੱਕ ਹੋਣ ਦਾ ਸੱਦਾ ਜ਼ਰੂਰੀ ਹੈ ਪਰ ਕਿਸੇ ਨੇ ਕਦੇ ਦੇਖਿਆ ਕਿ ਵੱਡੇ ਵੱਡੇ ਮੰਦਰ ਦੇ ਪੁਜਾਰੀ ਜਾਂ ਗੁਰਦਵਾਰੇ ਦੇ ਗ੍ਰੰਥੀ ਦੀ ਤਨਖਾਹ ਕਿੰਨੀ ਹੈ....
ਏਨੇ ਚੜ੍ਹਾਵੇ ਦੇ ਬਾਵਜੂਦ ਉਸਦਾ ਸ਼ੋਸ਼ਣ ਕਿਓਂ ਹੁੰਦਾ ਹੈ... ਸਾਰਾ ਗਿਆਨ ਧਿਆਨ ਪੜ੍ਹਨ ਦੇ ਬਾਵਜੂਦ ਉਸ ਦੀ ਸੋਚ ਕਿਓਂ ਇਸ ਗੱਲ ਤੇ ਅਟਕ ਜਾਂਦੀ ਹੈ ਕਿ ਅੱਜ ਕਿੰਨੇ ਮਰਨੇ ....? ਕਿੰਨੀ ਖੁਸ਼ੀਆ....?....ਕਿੰਨਾ ਕਿੰਨਾ ਮਿਲੂ...?
ਉਸਦੇ ਚੇਹਰੇ ਤੇ ਗਿਆਨ ਦੀ ਰੋਸ਼ਨੀ ਦੀ ਥਾਂ ਤੇ ਭਿਖਾਰੀਆਂ ਵਰਗੀ ਮਜਬੂਰੀ ਕਿਓਂ ਆ ਜਾਂਦੀ ਹੈ...?
ਪੂਜਾ ਦੇ ਅਜਿਹੇ ਧਾਨ ਦੀ ਵਰਤੋਂ ਤੋਂ ਤਾਂ ਗੁਰੂ ਘਰ ਵੀ ਰੋਕਦਾ ਹੈ...ਇਹਨਾ ਸਾਰਿਆਂ ਕਾਰਨਾਂ ਨੂੰ ਕੌਣ ਸਾਹਮਣੇ ਲਿਆਵੇਗਾ...?

ਪ੍ਰਸਿਧ ਸ਼ਾਇਰ Tarlok Singh Judge ਨੇ ਕਿਹਾ ਕਿ ਰੱਬ ਸਾਡੇ ਆਪਣੇ ਵਿਸ਼ਵਾਸ ਦਾ ਪ੍ਰਤੀਕ ਹੈ | ਇਸ ਬਾਰੇ ਵਖ ਵਖ ਵਿਚਾਰ ਹੋ ਸਕਦੇ ਨੇ ਜਿਵੇਂ ਜਦੋਂ ਅਸੀਂ ਕਿਸੇ ਦੇ ਗੁਨਾਹ ਦੀ ਸਜ਼ਾ ਮਿਲਦੀ ਵੇਖਦੇ ਹਾਂ ਤਾਂ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕੀ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ | ਇਸੇ ਤਰਾਂ ਜਦੋਂ ਕੋਈ ਜਾਲਿਮ ਜੁਲਮ ਦੀ ਇੰਤਹਾ ਕਰ ਜਾਣਦਾ ਹੈ ਫਿਰ ਵੀ ਉਸਨੂੰ ਕੁਝ ਨਹੀਂ ਹੁੰਦਾ ਤਾਂ ਇਹ ਆਖ ਦਿੱਤਾ ਜਾਂਦਾ ਕੀ ਰੱਬ ਕਿਤੇ ਨਹੀਂ ਹੈ ਜੇ ਹੁੰਦਾ ਤਾਂ ਇਸਨੂੰ ਜਰੂਰ ਸਜ਼ਾ ਦਿੰਦਾ | ਰੈਕਟਰ ਜੀ ਕਦੇ ਕਾਮਰੇਡ ਰੱਬ ਵਰਗੇ ਹੁੰਦੇ ਸਨ ਪਰ ਅੱਜ ਨਹੀਂ ਕੱਕਾ ਕਾਮਰੇਡਾਂ ਨੇ ਜਦੋਂ ਦੀ ਦੂਜੇ ਕੱਕੇ ਕੁਰਸੀ ਨਾਲ ਸਾਂਝ ਪਾਈ ਹੈ ਤੇ ਅੱਪ ਰੱਬ ਬਣਨ ਦੀ ਕੋਸ਼ਿਸ਼ ਕੀਤੀ ਹੈ ਇਹ ਰੱਬ ਤੋਂ ਦੂਰ ਹੋ ਗਏ ਨੇ (ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਰੱਬ ਸਾਡੇ ਆਪਣੇ ਵਿਸ਼ਵਾਸ ਦਾ ਪ੍ਰਤੀਕ ਹੈ )|
Charanjeet Singh Teja ਹੁਰਾਂ ਨੇ ਆਖਿਆ ਰੱਬ ਇਕ ਵਧੀਆ ਖਿਆਲ ਏ ....ਉਨ੍ਹਾਂ ਲਈ ਜਿਨਾਂ ਨੂੰ ਇਸ ਰੱਬ ਰੂਪੀ ਖਿਆਲ ਨੇ ਬੁਰਾਈਆਂ ਕਰਨ ਤੋਂ ਰੋਕਿਆ ਹੋਇਆ ਹੈ ....ਰੱਬ ਇਕ ਘਟੀਆ ਖਿਆਲ ਏ ਉਨ੍ਹਾਂ ਲਈ ਜੋ ਅੱਲਾ ਤੇ ਰਾਮ ਦੀ ਲੜਾਈ 'ਚ ਨਿਰਦੋਸ਼ਾਂ ਦਾ ਕਤਲ ਤਕ ਕਰ ਦਿੰਦੇ ਨੇ ..ਰੱਬ ਕਾਮਰੇਡਾ ਲਈ ਮੂੰਹ ਦੀ ਐਕਸਰਸਾਇਜ ਦਾ ਵਧੀਆ ਜਰੀਆ ਵੀ ਏ , ਕਈਆ ਦੀ ਕਮਾਈ ਦਾ ਸਾਧਨ ..ਤੇ ਕੁਝ ਮੇਰੇ ਵਰਗਿਆ ਲਈ ਸ਼ੁਗਲ ਮੇਲਾ......
Swinder Sidhu ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਖਿਆ,"ਰੱਬ ਹੈ.......ਜਿਨ੍ਹਾਂ ਖੋਜਿਆ ਆਪਣੇ ਅੰਦਰ ਨੂੰ... ਓਹ ਭੁੱਲ ਗਏ ਮਸਜਿਦ, ਮੰਦਰ ਨੂੰ........... ਸਵਿੰਦਰ ਸਿਧੂ ਹੁਰਾਂ ਨੇ ਇਸ ਪਰਿਚਰਚਾ ਦੀ ਮੋਢੀ ਜਸਮੀਤ ਕੌਰ ਨੂੰ ਵੀ ਸਲਾਹ ਦੇਂਦਿਆਂ ਕਿਹਾ.....ਕਿਸੇ ਕੋਲੋਂ ਉੱਤਰ ਮੰਗਣ ਤੋ ਪਹਿਲਾਂ ਆਪਣੇ ਆਪ ਵਿਚੋਂ ਖੋਜਕੇ ਵੇਖੋ ,ਓਹ" [ਗੋਡ ] ਜਰੁਰ ਲਭ ਪਏਗਾ.......ਇਸ ਪੂਰੀ ਬਹਿਸ ਨੂੰ ਪੜ੍ਹਨਾ ਚਾਹੋ ਤਾਂ ਇਥੇ ਕਲਿੱਕ ਕਰੋ.--ਕਲਿਆਣ ਕੌਰ

3 comments:
ਜੀਵਨ ਦੋੜ ਦੌੜਦੇ ਦੌੜਦੇ ਹਰ ਇਨਸਾਨ ਦੇ ਅੰਦਰ ਬਹੁਤ ਸਾਰੇ ਸਵਾਲ ਦੌੜਨ ਲਗਦੇ ਨੇ। ਜੋ ਸਵਾਲ ਦੁਨੀਆਂ ਦੀ ਮਿਣਤੀ ਕਰਨਾ ਚਾਹੁੰਦਾ ਨੇ। ਜਿਨ੍ਹਾਂ ਦਾ ਨਤੀਜਾ ਸਾਰੀ ਦੁਨੀਆਂ ਲੱਭਦੀ ਹੈ । ਕੋਈ ਵੀ ਕਿੱਤਾ ਹੋਵੇ, ਕੋਈ ਵੀ ਕਰਮ ਹੋਵੇ, ਜੀਵਨ ਜਿਉਂਣਾ ,ਜੀਵਨ ਸਮਝਣਾ ਹਰ ਇਨਸਾਨ ਦੀ ਲੋੜ ਹੈ। ਅੱਗੇ ਦਾ ਵਿਕਾਸ ਗਲਤੀਆਂ ਤੇ ਕਾਬੂ ਆਪਣੀ ਉੱਚਤਾ ਮਾਪਣਾ, ਸਿਆਣਪ ਵਿੱਚ ਪੈਰ ਰੱਖਣੇ, ਆਪਣੇ ਫੈਸਲੇ ਸਰਵੋਤਮ ਦੱਸਣੇ ਤੇ ਮੰਨਣੇ, ਕੋਣ ਕਾਬੂ ਪਾ ਸਕਿਆ ਇਹਨਾਂ ਖਿਆਲਾਂ ਉੱਤੇ , ਕੁਝ ਵੀ ਸੱਚ ਨਹੀਂ ਪਰ ਬੀਤ ਰਹਾ ਹੈ ਹਰ ਥਾਹੇ... www.savaitu.com
ਰੱਬ ਕੀ ਹੈ ?
ਜੀਵਨ ਦੋੜ ਦੌੜਦੇ ਦੌੜਦੇ ਹਰ ਇਨਸਾਨ ਦੇ ਅੰਦਰ ਬਹੁਤ ਸਾਰੇ ਸਵਾਲ ਦੌੜਨ ਲਗਦੇ ਨੇ। ਜੋ ਸਵਾਲ ਦੁਨੀਆਂ ਦੀ ਮਿਣਤੀ ਕਰਨਾ ਚਾਹੁੰਦਾ ਨੇ। ਜਿਨ੍ਹਾਂ ਦਾ ਨਤੀਜਾ ਸਾਰੀ ਦੁਨੀਆਂ ਲੱਭਦੀ ਹੈ । ਕੋਈ ਵੀ ਕਿੱਤਾ ਹੋਵੇ, ਕੋਈ ਵੀ ਕਰਮ ਹੋਵੇ, ਜੀਵਨ ਜਿਉਂਣਾ ,ਜੀਵਨ ਸਮਝਣਾ ਹਰ ਇਨਸਾਨ ਦੀ ਲੋੜ ਹੈ। ਅੱਗੇ ਦਾ ਵਿਕਾਸ ਗਲਤੀਆਂ ਤੇ ਕਾਬੂ ਆਪਣੀ ਉੱਚਤਾ ਮਾਪਣਾ, ਸਿਆਣਪ ਵਿੱਚ ਪੈਰ ਰੱਖਣੇ, ਆਪਣੇ ਫੈਸਲੇ ਸਰਵੋਤਮ ਦੱਸਣੇ ਤੇ ਮੰਨਣੇ, ਕੋਣ ਕਾਬੂ ਪਾ ਸਕਿਆ ਇਹਨਾਂ ਖਿਆਲਾਂ ਉੱਤੇ , ਕੁਝ ਵੀ ਸੱਚ ਨਹੀਂ ਪਰ ਬੀਤ ਰਹਾ ਹੈ ਹਰ ਥਾਹੇ………
ਰੱਬ ਕੀ ਹੈ ਜੀਵਨ ਦੋੜ ਦੌੜਦੇ ਦੌੜਦੇ ਹਰ ਇਨਸਾਨ ਦੇ ਅੰਦਰ ਬਹੁਤ ਸਾਰੇ ਸਵਾਲ ਦੌੜਨ ਲਗਦੇ ਨੇ। ਜੋ ਸਵਾਲ ਦੁਨੀਆਂ ਦੀ ਮਿਣਤੀ ਕਰਨਾ ਚਾਹੁ...
Post a Comment