Wednesday, September 22, 2010

ਕਾਵਿ ਗੋਸ਼ਟੀ ਅਤੇ ਰਾਜ ਪੱਧਰੀ ਕਵੀ ਦਰਬਾਰ 26 ਨੂੰ ਬਰਨਾਲਾ ਵਿੱਚ

ਪੰਜਾਬੀ ਦੇ ਜਾਣੇ ਪਛਾਣੇ ਹਸਤਾਖਰ ਕਰਮ ਸਿੰਘ  ਵਕੀਲ Karam Vakeel Vakeel ਵਕਾਲਤ ਦੇ ਨਾਲ ਨਾਲ ਸ਼ਾਇਰੀ ਵੀ ਕਰਦੇ ਹਨ. ਉਹਨਾਂ ਦੀਆਂ ਕਵਿਤਾਵਾਂ ਦਸਦੀਆਂ ਹਨ ਕਿ ਵਕਾਲਤ ਦੇ ਪੇਸ਼ੇ ਨੇ ਉਹਨਾਂ ਦੀ ਸ਼ਾਇਰੀ ਨੂੰ ਸਚ ਦੇ ਹੋਰ ਵੀ ਨੇੜੇ ਕੀਤਾ ਹੈ. ਉਹਨਾਂ ਦਾ ਜ਼ਿਕਰ ਉਹਨਾਂ ਦੀ ਕਵਿਤਾ ਨੌਕਰੀ ਦੀ ਤਲਾਸ਼ ਦੇ ਨਾਲ ਪੰਜਾਬ ਸਕਰੀਨ ਵਿੱਚ ਪਹਿਲਾਂ ਵੀ ਕਿਤੇ ਕੀਤਾ ਗਿਆ ਹੈ, ਸੰਨ 1985 ਵਿੱਚ ਲਿਖੀ ਗਈ ਇਸ ਕਵਿਤਾ ਦੇ ਅੰਤ ਵਿੱਚ ਉਹਨਾਂ ਲਿਖਿਆ ਸੀ:
 ਚਿੱਤ ਕਰਦੈ ...ਹਨੂੰਮਾਨ ਬਣ ਜਾਵਾਂ
ਆਪਣੀ ਪੂੰਛ ਨੂੰ ਲਾ ਕੇ ਅੱਗ
ਸਾੜ ਦੇਵਾਂ ਹਾਕਮ ਦੀ ਲੰਕਾ
ਪਰ...ਹਾਲੀ ਮੇਰੇ ਪੂੰਛ ਨਹੀਂ ਉਗੀ
ਮੇਰੇ ਪੂੰਛ ਕਦ ਉਗੇਗੀ...?

ਪੂਰੀ ਕਵਿਤਾ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ. ਹੁਣ ਉਹਨਾਂ ਨੇ ਇੱਕ ਖਾਸ ਆਯੋਜਨ ਲਈ ਇੱਕ ਬੁਲਾਵਾ ਸਾਰਿਆਂ ਲਈ ਸਾਂਝਾ ਕੀਤਾ ਹੈ. ਇਸ ਲਈ ਇਸ ਵਿੱਚ ਸ਼ਾਮਿਲ ਹੋਣ ਵਾਸਤੇ ਸਮਾਂ ਜਰੂਰ ਕਢੋ.

ਪਿਆਰੇ ਸਾਹਿਤਕਾਰ ਵੀਰੋ,                                                                                                                      21.9.2010
ਸ਼ੁਭ ਕਮਨਾਵਾਂ!
ਆਪ ਜੀ ਨੂੰ ਪਤਾ ਹੀ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜ ਦਹਾਕਿਆਂ ਤੋਂ ਵੀ ਵੱਧ ਸਮੇ ਤੋਂ ਮਾਂ ਬੋਲੀ ਦੀ ਸੇਵਾ ਵਿਚ ਅਸਰਦਾਰ ਕੰਮ ਕਰ ਰਹੀ ਹੈ। ਮਾਂ ਬੋਲੀ ਨੂੰ ਬਣਦਾ ਮੁਕਮ ਦਵਾਉਂਣ ਲਈ ਧਰਨੇ ਤੇ ਭੁੱਖ ਹੜਤਾਲਾਂ ਵੀ ਕੀਤੀਆਂ ਨੇ ਤੇ ਕੀਤੇ ਜਾ ਰਹੇ ਨੇ । ਸਮੇਂ ਸਮੇਂ ਗੋਸ਼ਟੀਆਂ ਤੇ ਕਵੀ ਦਰਬਾਰ ਲਗਾਤਾਰਤਾ ਨਾਲ ਪੰਜਾਬ ਦੇ ਵੱਖ ਵੱਖ ਹਿਸਿਆਂ ਵਿਚ ਕੀਤੇ ਜਾ ਰਹੇ ਨੇ । 26 ਸਤੰਬਰ 2010 ਨੂੰ ਕਿਰਪਾ ਕਰਕੇ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ, ਬਰਨਾਲਾ ਵਿਖੇ ਸਵੇਰੇ ਦਸ ਵਜੇ ਕਾਵਿ ਗੋਸ਼ਟੀ ਅਤੇ ਰਾਜ ਪੱਧਰੀ ਕਵੀ ਦਰਬਾਰ ਵਿਚ ਖੁਦ ਤੇ ਹੋਰ ਮਿਤਰਾਂ ਸਹਿਤ ਦਰਸ਼ਨ ਦਵੋ ਜੀ ਤਾਂ ਕਿ ਸਾਡਾ ਸਾਂਝਾ ਉਪਰਾਲਾ ਸਫਲ ਰਹੇ।
ਬੇਨਤੀ ਕਰਤਾ,
ਪ੍ਰੋ, ਅਨੂਪ ਵਿਰਕ, ਪ੍ਰਧਾਨ         ਡਾ. ਰਜਨੀਸ਼ ਬਹਾਦਰ ਸਿੰਘ, ਜਨਰਲ ਸਕੱਤਰ           ਸ੍ਰੀ ਚਰਨ ਕੌਸ਼ਲ, ਕਨਵੀਨਰ  ਸੰਪਰਕ: 9814831599 

ਸ੍ਰੀ ਮਹਾਸ਼ਕਤੀ ਕਲਾ ਮੰਦਰ,ਬਰਨਾਲਾ ਵਿਖੇ 26 ਸਤੰਬਰ ਨੂੰ ਸਵੇਰੇ ਦਸ ਵਜੇ ਕਾਵਿ ਗੋਸ਼ਟੀ ਅਤੇ ਰਾਜ ਪੱਧਰੀ ਕਵੀ ਦਰਬਾਰ
ਕਰਮ ਸਿੰਘ ਵਕੀਲ ਹੁਰਾਂ ਦਾ ਈਮੇਲ ਪਤਾ ਹੈ:karamvakeel@yahoo.com
  ....--ਰੈਕਟਰ ਕਥੂਰੀਆ

No comments: