Wednesday, January 09, 2019

ਟਰੇਡ ਯੂਨੀਅਨਾਂ ਵੱਲੋਂ ਦੋ ਦਿਨਾਂ ਹੜਤਾਲ ਦੇ ਦੂਸਰੇ ਦਿਨ ਵੀ ਮੋਦੀ ਵਿਰੁਧ ਭੜਾਸ

ਚਾਰ ਟਰੇਡ ਯੂਨੀਅਨ ਆਗੂਆਂ ਖਿਲਾਫ਼ ਟ੍ਰੈਫਿਕ ਜਾਮ ਕਰਨ ਦਾ ਪਰਚਾ ਦਰਜ 
ਲੁਧਿਆਣਾ:9 ਜਨਵਰੀ 2018:(ਐਮ ਐਸ ਭਾਟੀਆ)::
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 12 ਸੂਤਰੀ ਪਰੋਗਰਾਮ ਨੂੰ ਲੈਕੇ ਕੌਮੀ ਪੱਧਰ ਦੀ ਹੜਤਾਲ ਦੇ ਤਹਿਤ ਅੱਜ ਇੱਥੇ ਇੰਡੀਅਨ ਨੇਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) , ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ), ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ), ਅਤੇ ਸੈਂਟਰਲ ਟਰੇਡ ਯੂਨੀਅਨ (ਸੀ ਟੀ ਯੂ) ਨਾਂਅ  ਦੀਆਂ ਚਾਰ ਪਰਮੁਖ ਟਰੇਡ ਯੂਨੀਅਨਾਂ ਵਲੋਂ ਅੱਜ ਦੂਜੇ ਦਿਨ ਵੀ ਹੜਤਾਲ ਰੱਖੀ ਗਈ। ਅੱਜ ਵੀ ਅਪ੍ਬੇ ਭਾਸ਼ਣਾਂ ਵਿੱਚ ਟਰੇਡ ਯੂਨੀਅਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਅਪਣਾਈ ਗਈ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਜਿਹਨਾਂ ਨੇ ਦੇਸ਼ ਦੇ ਅਰਥਚਾਰੇ ਤੇ ਕਾਮਿਆਂ ਦੇ ਜੀਵਨ ਦੀ ਹਾਲਤ ਨੂੰ ਬੁਰੀ ਤਰਾਂ ਪਰਭਾਵਿਤ ਕੀਤਾ ਹੈ। ਇਹਨਾਂ ਪੂੰਜੀਵਾਦੀ ਨੀਤੀਆਂ ਦੇ ਵਿਰੋਧ ਵਿੱਚ ਅੱਜ ਇੱਥੇ ਹੜਤਾਲ ਕਰਕੇ ਬੱਸ ਅੱਡੇ ਦੇ ਬਾਹਰ ਤੋ ਲੈਕੇ ਮਿਨੀ ਸਕੇਤਰੇਤ ਤੱਕ ਜੋਸ਼ੀਲਾ ਵਖਾਵਾ ਅਤੇ ਮਾਰਚ ਵੀ ਕੀਤਾ ਗਿਆ। ਟਰੇਡ ਯੂਨੀਅਨਾਂ ਦੇ ਇਸ ਐਕਸ਼ਨ ਵਿੱਚ  ਕਾਮਿਆਂ ਨੇ ਆਪਣੀਆਂ ਮੰਗਾਂ ਦੇ ਲਈ ਬੈਨਰ ਤੇ ਤਖਤੀਆਂ ਚੱਕੀਆਂ ਹੋਈਆਂ ਸਨ ਤੇ ਨਾਅਰੇ ਮਾਰਦੇ ਹੋਏ ਸਰਕਾਰ ਦੀ ਕਾਰਪੋਰੇਟ ਪੱਖੀ  ਤੇ ਮਜਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਸਨ। 
ਉਹਨਾਂ ਵਲੋ ਕੀਤੀਆਂ ਜਾ ਰਹੀਆਂ ਮਗਾਂ ਹਨ: 
1. ਘੱਟੋਘੱਟ ਉਜਰਤ 18000 ਰੁਪਏ ਮਹੀਨਾਂ ਦਿੱਤੀ ਜਾਏ,
2. ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 
3. ਠੇਕੇਦਾਰੀ ਪਰਬੰਧ ਅਤੇ ਆਊਟ ਸੋਰਸਿੰਗ ਤੇ ਰੋਕ ਲਾਈ ਜਾਵੇ, 
4. ਬਰਾਬਰ ਕੰਮ ਬਦਲੇ ਬਰਾਬਰ ਉਜਰਤ ਦਿੱਤੀ ਜਾਵੇ,
5. ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ, 
6. ਕਿਰਤ ਕਾਨੂੰਨਾਂ ਵਿੱਚ ਕਾਰਪੋਰੇਟ ਪੱਖੀ ਸੁਧਾਰ ਬੰਦ ਕੀਤੇ ਜਾਣ,
7. ਨਵਉਦਾਰਵਾਦੀ ਨੀਤੀਆਂ ਬੰਦ ਕੀਤੀਆਂ ਜਾਣ, 
8. ਟਰੇਡ ਯੂਨੀਅਨ ਐਕਟ ਵਿੱਚ ਬਦਲਾੳ ਵਾਪਸ ਲਏ ਜਾਣ,
9. ਨਵੀਂ ਪੈਨਸ਼ਨ ਸਕੀਮ ਖਤਮ ਕਰਕੇ 1 ਜਨਵਰੀ 2004 ਤੋਂ ਪਹਿਲਾਂ ਵਾਲੀ ਪੁਰਾਣੀ ਪੈਨਸ਼ਨ ਸਕੀਮ ਸੀ ਉਹੀ ਲਾਗੂ ਕੀਤੀ ਜਾਏ, 
10. ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਵੀ ਸਾਰੇ ਕਰਜ਼ੇ ਮਾਫ਼ ਕੀਤੇ ਜਾਣ,
11. ਮਨਰੇਗਾ ਕਾਨੂੰਨ ਅਨੁਸਾਰ 200 ਦਿਨ ਦਾ ਕੰਮ 600 ਰੁਪਏ ਦਿਹਾੜੀ ਦੇ ਹਿਸਾਬ ਨਾਲ ਦਿੱਤਾ ਜਾਏ, 
12. ਹਰ ਇੱਕ ਨੂੰ 60 ਸਾਲ ਦੀ ਉਮਰ ਤੋਂ ਬਾਅਦ 6000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਏ,
13. ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਸਭ ਲਈ  ਸਿਹਤ ਤੇ ਸਿੱਖਿਆ ਯਕੀਨੀ ਬਣਾਉਣ ਲਈ ਇਹਨਾਂ ਤੇ ਬਜਟ ਦਾ 6-6 ਪ੍ਰਤੀਸ਼ਤ ਖਰਚ ਕੀਤਾ ਜਾਏ,
14. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਤੇ ਜ਼ਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਜਾਏ, ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਤੇ ਨੱਥ ਪਾਈ ਜਾਏ, ਆਂਗਨਵਾੜੀ, ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਅਤੇ ਪੇਂਡੂ ਚੌਕੀਦਾਰਾਂ ਸਮੇਤ ਸਕੀਮ ਵਰਕਰਾਂ ਨੂੰ ਘੱਟੋਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਹੇਠ ਲਿਆਂਦਾ ਜਾਏ, 
15. ਮਨਰੇਗਾ ਦਾ ਬਜਟ ਵਧਾਇਆ ਜਾਵੇ; ਉਸਾਰੀ ਮਜ਼ਦੂਰਾਂ ਨੂੰ ਵਿੱਤੀ ਸਹੂਲਤਾਂ ਦੇਣ ਲਈ ਬਲਾਕ ਪੱਧਰ ਤੇ ਕਿਰਤ ਭਲਾਈ ਕੇਂਦਰ ਖੋਲੇ ਜਾਣ।
ਜਿਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਉਹ ਹਨ ਕਾਮਰੇਡ  ਡੀ ਪੀ ਮੌੜ, ਕਾਮਰੇਡ ਗੁਰਜੀਤ ਸਿੰਘ ਜਗਪਾਲ,  ਕਾਮਰੇਡ ਜਗਦੀਸ ਚੰਦ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਰਮੇਸ ਰਤਨ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਸਰਬਜੀਤ ਸਿੰਘ ਸਰਹਾਲੀ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਮੇਲ ਸਿੰਘ ਮੈਲਡੇ, ਕਾਮਰੇਡ ਹਨੁਮਾਨ ਪਰਸਾਦ ਦੂਬੇ, ਕਾਮਰੇਡ ਬਲਦੇਵ ਮੌਦਗਿਲ, ਕਾਮਰੇਡ ਤਿਲਕ ਰਾਜ ਡੋਗਰਾ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਹਰਬੰਸ ਸਿੰਘ, ਕਾਮਰੇਡ ਪਰਵੀਨ ਮੌਦਗਿਲ,  ਕਾਮਰੇਡ ਰਘਬੀਰ ਬੈਨੀਪਾਲ, ਕਾਮਰੇਡ ਚਮਕੌਰ ਸਿੰਘ,  ਕਾਮਰੇਡ ਬਲਜੀਤ ਸਿੰਘ ਸਾਹੀ, ਕਾਮਰੇਡ ਕਾਮੇਸ਼ਵਰ ਯਾਦਵ, ਕਾਮਰੇਡ ਰਾਮ ਪਰਤਾਪ, ਕਾਮਰੇਡ ਸਰੋਜ ਕੁਮਾਰ, ਕਾਮਰੇਡ ਰਾਜਵਿੰਦਰ ਸਿੰਘ, ਕਾਮਰੇਡ ਸਮਰ ਬਹਾਦਰ, ਕਾਮਰੇਡ ਜੀਤ ਕੌਰ ਦਾਦ ਆਦਿ।  
ਇਸੇ ਦੌਰਾਨ ਲੁਧਿਆਣਾ ਪੁਲਿਸ ਨੇ ਟਰੈਫਕ ਜਾਮ ਕਰਨ ਦੇ ਮੁੱਦੇ ਨੂੰ ਲੈ ਕੇ ਚਾਰ ਟਰੇਡ ਯੂਨੀਅਨ ਆਗੂਆਂ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਹ ਆਗੂ ਹਨ: ਕਾਮਰੇਡ ਡੀ ਪੀ ਮੌੜ, ਕਾਮਰੇਡ ਜਤਿੰਦਰ ਸਿੰਘ, ਕਾਮਰੇਡ ਸਵਰਨ ਸਿੰਘ ਅਤੇ ਕਾਮਰੇਡ ਸਤਨਾਮ ਸਿੰਘ। 

No comments: