Monday, December 25, 2017

ਪਰਮਾਣੂ ਪਾਬੰਦੀ ਸੰਧੀ ਵਿੱਚ ਸ਼ਾਮਿਲ ਹੋਣ ਲਈ ਭਾਰਤ ਪਹਿਲਕਦਮੀ ਕਰੇ

Mon, Dec 25, 2017 at 5:40 PM
ਪਰਮਾਣੂ ਹਥਿਆਰ ਸੰਪਨ ਦੇਸ਼ਾਂ ਨੂੰ ਮਨਾਉਣ ਦੀ ਮੰਗ ਵੀ ਉਠਾਈ 
ਲੁਧਿਆਣਾ:25 ਦਸੰਬਰ 2017:(ਪੰਜਾਬ ਸਕਰੀਨ ਟੀਮ):: Click here to see more pics on FB
ਹੁਣ ਮੌਕਾ ਹੈ ਕਿ ਸਾਰੇ ਪਰਮਾਣੂ ਹਥਿਆਰ ਸੰਪਨ ਦੇਸ਼ ਪਰਮਾਣੂ ਹਥਿਆਰ ਪਾਬੰਦੀ ਸੰਧੀ ਵਿੱਚ ਸ਼ਾਮਲ ਹੋ ਕੇ ਇਹਨਾਂ ਅਤੀ ਮਾਰੂ ਹਥਿਆਰਾਂ ਨੂੰ ਸਮਾਪਤ ਕਰਨ ਦੇ ਲਈ ਉਚੇਚੇ ਕਦਮ ਚੁੱਕਣ ਤੇ ਵਿਸ਼ਵ ਨੂੰ ਘੋਰ  ਤਬਾਹੀ ਤੋਂ ਬਚਾਉਣ। ਇਹ ਗੱਲ ਅੱਜ ਇੱਥੇ ਪਰਮਾਣੂ ਹਥਿਆਰਾਂ ਨੂੰ ਸਮਾਪਤ ਕਰਨ ਦੇ ਲਈ ਕੌਮਾਂਤ੍ਰੀ ਮੁਹਿੰਮ,  ਆਈਕੈਨ  (931N) ਨੂੰ ਮਿਲੇ  ਨੋਬਲ ਪੁਰਸਕਾਰ ਦੇ ਸੰਦਰਭ ਵਿੱਚ ਆਯੋਜਿਤ ਸੈਮੀਨਾਰ ਵਿੱਚ ਬੋਲਦਿਆਂ ਇੰਟਰਨੈਸ਼ਨਲ ਫ਼ਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸਨ ਆਫ ਨਿਊਕਲੀਅਰ ਵਾਰ (9PPNW) ਦੇ ਕੋਮਾਂਤ੍ਰੀ ਸਹਿ ਪਰਧਾਨ ਡਾ: ਅਰੁਣ ਮਿੱਤਰਾ ਨੇ ਕਹੀ। ਇਸ ਵਿਚਾਰ ਗੋਸ਼ਟੀ ਵਿੱਚ ਵੱਖ ਵੱਖ ਅਦਾਰਿਆਂ ਤੋਂ ਲੋਕ ਸ਼ਾਮਿਲ ਹੋਏ।  "ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ" ਦੇ 7 ਮੈਂਬਰੀ ਡੈਲੀਗੇਸ਼ਨ ਨੇ 10 ਦਸੰਬਰ 2017 ਨੂੰ ਨਾਰਵੇ ਦੀ ਰਾਜਧਾਨੀ ਉਸਲੋ ਵਿਖੇ "ਇੰਟਰਨੈਸਨਲ ਕੈਂਪੇਨ ਟੂ ਐਬਾਲਿਸ਼ ਨਿਊਕਲੀਅਰ ਵੈਪਨਜ਼"-ਆਈ ਕੈਨ  931N ਨੂੰ ਮਿਲੇ ਨੋਬਲ ਪੁਰਸਕਾਰ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਿਆ ਸੀ। ਇਸ ਵਿੱਚ ਇੰਟਰਨੈਸ਼ਨਲ ਫ਼ਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸ਼ਨ ਆਫ ਨਿਊਕਲੀਅਰ ਵਾਰ-9PPNW  ਦੇ ਸਹਿ ਪਰਧਾਨ ਡਾ: ਅਰੁਣ ਮਿੱਤਰਾ ਅਤੇ ਆਈ ਡੀ ਪੀ ਡੀ ਦੇ ਪਰਧਾਨ ਡਾ: ਐਸ ਐਸ ਸੂਦਨ ਤੇ ਜਨਰਲ ਸਕੱਤਰ ਡਾ: ਸ਼ਕੀਲ ਉਰ ਰਹਿਮਾਨ ਦੇ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਗਏ ਮੈਂਬਰ ਸ਼ਾਮਿਲ ਸਨ। ਇਹ ਪੁਰਸਕਾਰ ਮਿਲਣ ਤੇ ਜਿੱਥੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ ਉਥੇ ਹੁਣ ਆਉਣ ਵਾਲਾ ਸਮਾਂ ਪਰਭਾਵੀ ਢੰਗ ਦੇ  ਉਹਨਾਂ 9 ਦੇਸ਼ਾਂ ਨੂੰ ਜਿਹਨਾਂ ਦੇ ਕੋਲ ਪਰਮਾਣੂ ਹਥਿਆਰ ਹਨ ਨੂੰ ਇਸ ਸੰਧੀ ਵਿੱਚ ਲਿਆਉਣ ਦਾ ਸਮਾਂ ਹੈ।  ਜ਼ਿਕਰਯੋਗ ਹੈ ਕਿ 931N ਦਾ  ਵਿਚਾਰ 9PPNW ਵਲੋਂ ਇੱਕ ਵਿਸ਼ਾਲ ਸਾਂਤੀ ਅਭਿਯਾਨ ਬਨਾਉਣ ਦੇ ਲਈ ਜਿਸ ਵਿੱਚ ਅਨੇਕਾਂ ਸੰਸਥਾਵਾਂ ਜੋ ਕਿ ਇਸ ਮੰਤਵ ਦੇ ਲਈ ਕੰਮ ਕਰ ਰਹੀਆਂ ਹਨ ਨੂੰ ਇੱਕਠਾ ਕਰ ਕੇ ਇੱਕ ਮੰਚ ਤੇ ਲਿਆਉਣਾ ਸੀ; ਵਲੋਂ ਦਿੱਤਾ ਗਿਆ। ਇਸ ਉਦਮ ਵਜੋਂ 23 ਅਪ੍ਰੈਲ 2007 ਨੂੰ   931N  ਦੀ ਰਸਮੀ ਸ਼ੁਰੂਆਤ ਹੋਈ । ਦਸ ਸਾਲ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਅਦ ਇਹ ਨਤੀਜਾ ਨਿਕਲਿਆ ਕਿ ਯੂ ਐਨ ਓ ਨੇ 7 ਜੁਲਾਈ 2017 ਨੂੰ ਪਰਮਾਣੂ ਹਥਿਆਰਾਂ ਤੇ ਪਾਬੰਦੀ ਸੰਧੀ 122 ਦੇ ਮੁਕਾਬਲੇ 1 ਵੋਟ ਦੇ ਫਰਕ ਦੇ ਨਾਲ ਪਾਸ ਕੀਤੀ। ਇਸਦੀ ਮਾਨਤਾ ਦਿੰਦੇ  ਹੋਏ 931N ਨੂੰ 2017 ਦਾ ਨੋਬਲ ਪੁਰਸਕਰ ਮਿਲਿਆ ਹੈ।
ਖੋਜਬੀਨ ਤੋਂ ਇਹ ਪਾਇਆ ਗਿਆ ਹੈ ਕਿ ਅਗਰ ਅੱਜ 100 ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਨਾਲ ਇੱਕ ਸੀਮਿਤ ਯੁੱਧ ਵੀ ਹੋ ਜਾਏ ਤਾਂ ਵੀ 2 ਅਰਬ ਲੋਕਾਂ ਦਾ ਜੀਵਨ ਭੁੱਖਮਰੀ ਦੇ ਕਾਰਨ ਖਤਰੇ ਵਿੱਚ ਪੈ ਜਾਏਗਾ। ਇਹ ਜਾਨਣਾ ਜਰੂਰੀ ਹੈ ਕਿ ਅੱਜ ਦੁਨੀਆਂ ਵਿੱਚ 17000 ਦੇ ਕਰੀਬ ਪਰਮਾਣੂ ਹਥਿਆਰ ਮੌਜੂਦ ਹਨ। ਐਸੀ ਭਿਆਨਕ ਸਥਿਤੀ ਨਹੀਂ ਆਉਣ ਦੇਣੀ ਤੇ ਇਸਦੇ ਲਈ 931N ਨੇ ਅਣਥੱਕ ਕੋਸ਼ਿਸ਼ ਕੀਤੀ ਤੇ ਅਨੇਕਾਂ ਕੌਮਾਂਤ੍ਰੀ ਪੱਧਰ ਦੇ ਸਮਾਗਮ ਕਰਵਾਏ। ਇਸਦੇ ਸਦਕਾ ਹੀ ਇਹ ਸੰਧੀ ਪਾਸ ਹੋਈ ਹੈ। ਅੱਜ ਇਹ ਜ਼ਰੂਰੀ ਹੈ ਕਿ ਭਾਰਤੀ ਉਪ ਮਹਾਂਦੀਪ ਵਿੱਚ ਸਥਾਈ ਅਮਨ ਕਾਇਮ ਹੋਵੇ ਤੇ ਆਈ ਪੀ ਡੀ 94P4 ਇਸ ਲਈ  ਲਗਾਤਾਰ ਯਤਨਸ਼ੀਲ ਰਹੇਗੀ।

ਡਾ: ਐਨ ਐਸ ਬਾਵਾ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਇਸ ਸਮੇਂ ਵਿਸ਼ੇਸ਼ ਭੂਮਿਕਾ ਬਣਦੀ ਹੈ ਤੇ ਸਾਨੂੰ ਦੂਜੇ ਦੇਸ਼ਾਂ ਨੂੰ ਪਰਮਾਣੂ ਪਾਬੰਦੀ ਸੰਧੀ ਦੇ ਵਿੱਚ ਸ਼ਾਮਿਲ ਹੋਣ ਦੇ ਤਿਆਰ ਕਰਨ ਵਿੱਚ ਪਹਿਲ ਕਰਨੀ ਚਾਹੀਦੀ ਹੈ। ਉਹਨਾਂ ਹੀਰੋਸ਼ੀਮਾਂ ਬਾਰੇ ਆਪਣੇ ਵਿਚਾਰ ਵੀ ਦਿੱਤੇ।

ਐਮ ਐਸ ਭਾਟੀਆ-ਸਹਿ ਕਨਵੀਨਰ ਸੋਸ਼ਲ ਥਿੰਕਰਜ਼ ਫ਼ੋਰਮ  ਨੇ ਇਸ ਵਿਸ਼ੇ ਨੂੰ ਜਨ ਅੰਦੋਲਨ ਦੇ ਰੂਪ ਵਿੱਚ ਅੱਗੇ ਵਧਾਉਣ ਦੀ ਲੋੜ ਤੇ ਜੋਰ ਦਿੱਤਾ।
Click here to see more pics on FB

ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਪਰਧਾਨ  ਸ: ਰਣਜੀਤ ਸਿੰਘ ਕੌਮੀ ਪੁਰਸਕਾਰ ਜੇਤੂ ਨੇ ਸਭ ਦਾ ਧੰਨਵਾਦ ਕੀਤਾ।

ਇਹਨਾ ਤੋਂ ਇਲਾਵਾ ਸਮਾਗਮ ਵਿੱਚ   ਸ਼ਾਮਿਲ ਸਨ ਡਾ: ਜਸਵਿਦਰ ਸਿੰਘ, ਡਾ: ਸ਼ਕਤੀ ਕੁਮਾਰ, ਡਾ: ਤੇਜਿੰਦਰ ਤੂਰ, ਡਾ: ਗੁਰਸ਼ਰਨ ਸਿੰਘ, ਨੂਜਵਾਨ ਵਿਦਿਆਰਥੀ ਆਗੂ ਦੀਪਕ ਕੁਮਾਰ, ਉਘੀ ਲੇਖਿਕਾ ਅਤੇ ਇਸਤ੍ਰੀ ਸਭਾ ਲੁਧਿਆਣਾ ਦੀ ਪਰਧਾਨ ਡਾ: ਗੁਰਚਰਨ ਕੋਚਰ, ਬਰਜਿੰਦਰ ਕੌਰ, ਮਿੱਤਰ ਸੈਨ ਮੀਤ, ਬੀ ਐਸ ਵਾਲੀਆ, ਗੁਰਨਾਮ ਗਿੱਲ, ਗੁਰਨਾਮ ਸਿੱਧੂ, ਅਵਤਾਰ ਛਿੱਬੜ, ਜਗਦੀਸ਼ ਬੌਬੀ, ਸਵਰੂਪ ਸਿੰਘ ਆਦਿ । ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੁਹਿੰਮ ਨਾਲ ਜੁੜਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਐਮ ਐਸ ਭਾਟੀਆ ਨਾਲ ਜੋ ਕਿ ਇਸ ਸੈਮੀਨਾਰ ਦੇ ਆਯੋਜਕ ਸੰਗਠਨ ਸੋਸ਼ਲ ਥਿੰਕਰਜ਼ ਫ਼ੋਰਮ ਦੇ ਸਹਿ ਕਨਵੀਨਰ ਵੀ ਹਨ ਅਤੇ ਗੰਭੀਰ ਕਲਮਕਾਰ ਵੀ:ਉਹਨਾਂ ਦਾ ਮੋਬਾਈਲ ਨੰਬਰ ਹੈ: 99884 91002

No comments: