Thursday, August 04, 2016

ਘਰੇਲੂ ਪੱਧਰ ਤੇ ਸੌਖੇ ਤਰੀਕੇ ਰਾਹੀਂ ਗੁਲਾਬ ਤੋਂ ਖਾਧ ਪਦਾਰਥ ਬਣਾਉਣਾ

ਦੇਸੀ ਗੁਲਾਬ ਦੀ ਕਿਸਮ ਆਮਤੌਰ ਤੇ ਪੰਜਾਬ ਵਿੱਚ ਪਾਈ ਜਾਂਦੀ ਹੈ
ਗੁਲਾਬ ਜੋ ਕਿ ਭਾਰਤ ਵਿੱਚ ਆਮਤੌਰ ਤੇ ਹਰ ਘਰ ਵਿੱਚ ਪਾਇਆ ਜਾਂਦਾ ਹੈ ਨੂੰ ਤਾਜ਼ੇ ਫੁੱਲ ਸਜਾਵਟ ਲਈ ਅਤੇ ਤੇਲ ਕੱਢਣ ਲਈ ਵਰਤਿਆ ਜਾਂਦਾ ਹੈ। ਤਾਜ਼ੇ ਫੁੱਲ  ਘੱਟ ਸਮੇਂ ਲਈ ਅਤੇ ਮੌਸਮ ਦੇ ਅਨੁਸਾਰ ਹੁੰਦੇ ਹਨ। ਭਾਰਤ ਵਿੱਚ 19.947 ਮਿਟਰਿਕ ਟਨ ਗੁਲਾਬ ਦੀ ਪੈਦਾਵਾਰ ਹੁੰਦੀ ਹੈ (ਨੈਸ਼ਨਲ ਬੋਰਡ 2012-13)। ਗੁਲਾਬ ਦੇ ਤੇਲ ਦੀ ਪੈਦਾਵਾਰ ਲਗਭਗ 5 ਮਿਟਰਿਕ ਟਨ ਹੈ। ਬੁਲਗਾਰੀਆ ਅਤੇ ਤੁਰਕੀ ਤੋਂ ਬਾਅਦ ਚੀਨ, ਰਸ਼ੀਆ ਅਤੇ ਭਾਰਤ ਗੁਲਾਬ ਦੇ ਮੁੱਖ ਪੈਦਾਵਾਰ ਹਨ। ਗੁਲਾਬ ਕਈ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਗੁਲਾਬ ਐਂਟੀਬੈਕਟੀਰੀਅਲ ਹੋਣ ਕਰਕੇ ਪੱਕੇ ਹੋਏ ਗਲੇ, ਟੋਂਸਲਸ, ਦਿਲ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ, ਪਿੱਤੇ ਦੀ ਪੱਥਰੀ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਗੁਲਾਬ ਜਲ ਅਤੇ ਗੁਲਾਬ ਦਾ ਤੇਲ ਮਾਸਪੇਸ਼ੀਆਂ ਦੇ ਤਨਾਓ ਤੋਂ ਰਾਹਤ ਲਈ ਲਾਭਕਾਰੀ ਹੈ। ਇਸਦੇ ਨਾਲ ਹੀ ਇਹ ਐਂਟੀਬੈਕਟੀਰੀਅਲ, ਐਂਟੀਆਕਸੀਡੈਂਟ ਹੋਣ ਕਰਕੇ ਐਚ.ਆਈ.ਵੀ ਵਾਇਰਸ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ।
ਗੁਲਾਬ ਦਾ ਫੁੱਲ ਸਦੀਆਂ ਤੋਂ ਭੋਜਨ ਵਿੱਚ ਖਾਣ ਲਈ ਵਰਤਿਆ ਜਾਂਦਾ ਹੈ। ਗੁਲਾਬ ਨੂੰ ਤਾਜ਼ਾ ਵੀ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਅਤੇ ਡੱਬਾਬੰਦ ਪਦਾਰਥ ਵਜੋਂ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਕੰਨਫੈਕਸ਼ਨਰੀ, ਪੇਅ-ਪਦਾਰਥ, ਕਾਸਮੈਟਿਕ ਅਤੇ ਦਵਾਈਆਂ ਆਦਿ ਗੁਲਾਬ ਦੀਆਂ ਕੁਝ ਕਿਸਮਾਂ ਬਾਗਬਾਨੀ ਲਈ ਵਰਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਦੇਸੀ ਗੁਲਾਬ ਦੀ ਕਿਸਮ ਆਮਤੌਰ ਤੇ ਪੰਜਾਬ ਵਿੱਚ ਪਾਈ ਜਾਂਦੀ ਹੈ। ਦੇਸੀ ਗੁਲਾਬ ਕਈ ਤਰ੍ਹਾਂ ਦੇ ਪਦਾਰਥ ਬਣਾਉਣ ਲਈ ਘਰੇਲੂ ਪੱਧਰ ਤੇ ਵਰਤਿਆ ਜਾਂਦਾ ਹੈ। ਘਰੇਲੂ ਪੱਧਰ ਤੇ ਬਣਾਏ ਜਾਣ ਵਾਲੇ ਕੁਝ ਪਦਾਰਥ ਹੇਠਾਂ ਦੱਸੇ ਗਏ ਹਨ।
ਸੁੱਕੇ ਗੁਲਾਬ ਦਾ ਪਾੳੂਡਰ 
ਸੁੱਕੇ ਗੁਲਾਬ ਦਾ ਪਾੳੂਡਰ ਬਣਾਉਣ ਲਈ ਪੂਰੀ ਤਰ੍ਹਾਂ ਖਿੜੇ ਹੋਏ ਗੁਲਾਬ ਦੇ ਫੁੱਲ ਦਿਨ ਦੇ ਸਮੇਂ ਤੋੜ ਲਵੋ। ਗੁਲਾਬ ਦੀਆਂ ਪੱਤੀਆਂ ਵੱਖ ਕਰ ਲਓ ਅਤੇ ਬਿੰਨਾਂ ਧੋਏ ਸੁਕਾ ਲਵੋ। ਪੱਤੀਆਂ ਨੂੰ ਛਾਂ ਵਿਚ ਸੁਕਾਓ ਤਾਂ ਜੋ ਪੱਤੀਆਂ ਦਾ ਰੰਗ ਨਾ ਉੱਡ ਜਾਏ। ਸੁੱਕਣ ਤੋਂ ਬਾਅਦ ਗੁਲਾਬ ਦੀਆਂ ਪੱਤੀਆਂ ਨੂੰ ਪੀਸ ਲਓ। ਗੁਲਾਬ ਦੀਆਂ ਸੁੱਕੀਆਂ ਪੱਤੀਆਂ ਅਤੇ ਪਾੳੂਡਰ ਕਈ ਤਰ੍ਹਾਂ ਦੇ ਭੋਜਨ ਦੀ ਸਜਾਵਟ ਲਈ ਵਰਤੇ ਜਾਂਦੇ ਹਨ। ਜਿਵੇਂ ਕਿ ਖੀਰ, ਹਲਵਾ, ਕਸਟਰਡ ਆਦਿ।
ਮਿੱਠਾ-ਗੁਲਾਬ ਦਾ ਪਾੳੂਡਰ 
 ਉੱਪਰ ਦੱਸੀ ਵਿਧੀ ਵਿੱਚ ਬੱਚੀਆਂ ਸੁੱਕੀਆਂ ਚੀਨੀ ਵਾਲੀ ਪੱਤੀਆਂ ਨੂੰ ਪਾੳੂਡਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਮਿੱਠਾ ਗੁਲਾਬ ਦਾ ਪਾੳੂਡਰ, ਦੂਸਰੇ ਗੁਲਾਬ ਦੇ ਪਾੳੂਡਰ ਤੋਂ ਜ਼ਿਆਦਾ ਵਧੀਆ ਹੁੰਦਾ ਹੈ। ਇਸ ਪਾੳੂਡਰ ਦੀ ਇਹ ਖਾਸੀਅਤ ਹੈ ਕਿ ਸੁਆਦ ਅਤੇ ਰੰਗ ਚੀਨੀ ਦੀ ਪਰਤ ਦੇ ਅੰਦਰ ਜ੍ਹਮਾਂ ਹੋ ਜਾਂਦੇ ਹਨ ਅਤੇ ਲੰਮਾ ਸਮਾਂ ਰੱਖੇ ਜਾ ਸਕਦੇ ਹਨ ਅਤੇ ਕੋਈ ਤਬਦੀਲੀ ਨਹੀ ਹੁੰਦੀ। ਇਸ ਸਮੱਗਰੀ ਨੂੰ ਛਾਂ ਵਿੱਚ ਜਾਂ ਹਲਕੀ ਧੁੱਪ ਵਿੱਚ ਸੁਕਾਓ ਅਤੇ ਸੁੱਕਣ ਤੋਂ ਬਾਅਦ ਘਰ ਵਿੱਚ ਵਰਤੇ ਜਾਂਦੇ ਮਿਕਸਰ ਗਰਾਇੰਡਰ ਰਾਹੀਂ ਪੀਸ ਲਵੋ ਅਤੇ ਇਸਨੂੰ ਡੱਬੇ ਵਿੱਚ ਬੰਦ ਕਰਕੇ ਰੱਖ ਦਿਓ। ਇਸ ਵਿਧੀ ਰਾਹੀਂ ਪਾੳੂਡਰ ਛੇ ਮਹੀਨਿਆਂ ਤੱਕ ਰੱਖ ਸਕਦੇ ਹਾਂ। ਇਹ ਪਾੳੂਡਰ ਕਈ ਤਰ੍ਹਾਂ ਦੇ ਭੋਜਨ ਵਿੱਚ ਸੁਆਦ ਦੇ ਤੌਰ ਤੇ ਵਰਤਿਆ ਜਾਂਦਾ ਹੈ।

No comments: