Saturday, February 28, 2015

ਸਿਰਜਣਧਾਰਾ ਵੱਲੋਂ ਲਾਡਾ ਪ੍ਰਦੇਸੀ ਦਾ ਪਹਿਲਾ ਕਾਵਿ ਸੰਗ੍ਰਹਿ ਰਲੀਜ਼

ਪੰਜਾਬੀ ਭਵਨ ਵਿੱਚ ਹੋਇਆ ਸਾਦਾ ਜਿਹਾ ਸਮਾਗਮ   
ਲੁਧਿਆਣਾ: 18 ਫਰਵਰੀ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲਾਡਾ ਪ੍ਰਦੇਸੀ ਨਵਾਂ ਚੇਹਰਾ ਹੈ-ਨਵਾਂ ਜੋਸ਼ ਪਰ   ਨਾ ਤਾਂ ਉਸਨੂੰ ਰਵਾਇਤਾਂ ਭੁੱਲੀਆਂ  ਹਨ ਅਤੇ ਨਾ ਹੀ ਵਿਰਸਾ। ਅੱਜ ਦੇ ਭੰਬਲਭੂਸੇ ਵਾਲੇ ਸਮੇਂ ਵਿੱਚ ਵੀ ਉਸਨੇ ਆਪਣੀ ਕਲਮ ਨਾਲ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਅੱਜ ਦੇ ਹਨੇਰਿਆਂ ਅਤੇ ਉਲਝਣਾਂ ਭਰੇ ਦੌਰ ਵਿੱਚ ਕੋਈ ਅਜਿਹਾ ਰਸਤਾ ਲਭਣ ਦਾ ਜਤਨ ਹੈ ਜਿਹੜਾ ਨਵੇਂ ਅਤੇ ਪੁਰਾਣੇ ਦਰਮਿਆਨ ਸੰਤੁਲਨ  ਬਿਠਾ ਸਕੇ। ਇਹ ਹਿੰਮਤ ਉਸਦੀਆਂ ਕਵਿਤਾਵਾਂ ਵਿੱਚ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਉਸਦੀ ਪਹਿਲੀ ਪੁਸਤਕ "ਉਨ੍ਹਾਂ ਰਾਹਾਂ 'ਤੇ" ਅੱਜ ਪੰਜਾਬੀ ਭਵਨ ਵਿੱਚ ਰਲੀਜ਼ ਹੋਈ। ਇਹ ਸਾਰਾ ਆਯੋਜਨ ਤਕਰੀਬਨ 90 ਸਫਿਆਂ ਦੀ ਪੁਸਤਕ ਉਸਦੇ ਕਵੀ ਜਗਤ ਦੀ ਇੱਕ ਝਲਕ ਦੇਂਦੀ ਹੈ। ਇਹ ਸਾਰਾ ਆਯੋਜਨ "ਸਿਰਜਣਧਾਰਾ" ਵੱਲੋਂ "ਪੰਜਾਬੀ ਸਾਹਿਤ ਅਕਾਦਮੀ" ਦੇ ਸਹਿਯੋਗ ਨਾਲ ਕਰਾਇਆ ਗਿਆ।

No comments: