ਲਲਤੋਂ ਖੁਰਦ ਸਕੂਲ ਵਿਖੇ ਹੋਵੇਗਾ ਮੁੱਖ ਸਮਾਗਮ
ਲੁਧਿਆਣਾ: 28 ਫਰਵਰੀ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਗਦਰੀ ਬਾਬਾ ਗੁਰਮੁਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ ਵੱਲੋਂ ਇਸ ਮਹਾਨ ਗਦਰੀ ਸੂਰਮੇ ਦੀ 38ਵੀਂ ਬਰਸੀ ਰਵਾਇਤੀ ਜੋਸ਼ੋ ਖਰੋਸ਼ ਅਤੇ ਇਨਕ਼ਲਾਬੀ ਜਾਹੋ ਜਲਾਲ ਨਾਲ ਮਨਾਈ ਜਾਏਗੀ। ਇਹ ਸਮਾਗਮ 15 ਮਾਰਚ ਨੂੰ ਲਲਤੋਂ ਖੁਰਦ ਸਕੂਲ ਵਿਖੇ ਸਵੇਰੇ ਇਸਦਾ ਰਸਮੀ ਐਲਾਨ ਕਮੇਟੀ ਵੱਲੋਂ ਪੰਜਾਬੀ ਭਵਨ ਵਿੱਚ ਆਪਣੀ ਇੱਕ ਵਿਸ਼ੇਸ਼ ਮੀਟਿੰਗ ਮਗਰੋਂ ਕੀਤਾ ਗਿਆ। ਬਾਬਾ ਜੀ ਦੇ ਬੁੱਤ ਦੀ ਭੰਨਤੋੜ ਅਤੇ ਇਸ ਭੰਨਤੋੜ ਦੇ ਦੋਸ਼ੀਆਂ ਦੇ ਗਿਰਫਤਾਰੀ ਵਿੱਚ ਸ਼ਰਮਨਾਕ ਦੇਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਕਾਰਣ ਉਹਨਾਂ ਸਾਰੀਆਂ ਸਫਾਂ ਲਈ ਇਹ ਐਲਾਨ ਇੱਕ ਵਿਸ਼ੇਸ਼ ਮਹਤਵ ਰੱਖਦਾ ਹੈ ਜਿਹੜੀਆਂ ਸਫਾਂ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹਨ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਇਸ ਮਹਾਨ ਸਾਥੀ ਦਾ ਅਪਮਾਨ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਰਕਾਰ ਇਸ ਮਾਮਲੇ ਨੂੰ ਲੈ ਕੇ ਦੇਸ਼ ਭਗਤ ਸ਼ਕਤੀਆਂ ਦਾ ਇਮਤਿਹਾਨ ਨਾ ਲਵੇ। ਇਸ ਬਰਸੀ ਦੇ ਆਯੋਜਨ ਸਮੇਂ ਕਈ ਤਰਾਂ ਦੇ ਪ੍ਰੋਗਰਾਮ ਹੋਣਗੇ।ਇੰਕ਼ਲਾਬੀ ਗੀਤ ਸੰਗੀਤ ਦੇ ਨਾਲ ਨਾਲ ਕਵੀਸ਼ਰੀ, ਕੋਰੀਓਗ੍ਰਾਫੀ, ਨਾਟਕ ਅਤੇ ਕਈ ਹੋਰ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਕਮੇਟੀ ਨੇ ਕਿਹਾ ਹੈ ਕਿ ਜੇਕਰ ਸਾਡੀ ਜ਼ਮੀਰ ਜਾਗਦੀ ਹੈ, ਜੇਕਰ ਸਦਾ ਖੂਨ ਸੱਚਾ ਹੈ, ਜੇਕਰ ਸਾੜਿਆ ਆਂਖ ਜਾਗਦੀ ਹੈ, ਜੇਕਰ ਅਸੀਂ ਦੇਸ਼ ਭਗਤਾਂ ਦੇ ਵਾਰਸ ਹਾਂ ਤਾਂ ਹਰ ਘਰ ਚੋਣ ਆਓ ਅਤੇ ਇਸ ਦੇਸ਼ ਭਗਤ ਮੇਲੇ ਵਿੱਚ ਸ਼ਾਮਲ ਹੋਵੋ।
No comments:
Post a Comment