Wednesday, August 06, 2014

ਨਾਮਧਾਰੀ ਅੰਦੋਲਨ ਤੇਜ਼-26 ਸਤੰਬਰ ਤਕ ਇਸੇਤਰਾਂ ਚੱਲੇਗਾ ਸੰਘਰਸ਼

ਦੋ ਨਾਮਧਾਰੀ ਭੁੱਖ ਹੜਤਾਲ ਤੋਂ ਉੱਠੇ ਅਤੇ ਸੱਤ ਹੋਰ ਬੈਠੇ
ਲੁਧਿਆਣਾ: 6 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸ੍ਰੀ ਭੈਣੀ ਸਾਹਿਬ ਲੈ ਕੇ ਸ਼ੁਰੂ ਹੋਇਆ ਨਾਮਧਾਰੀ ਅੰਦੋਲਨ ਅੱਜ ਬੜੀ ਤਿੱਖੀ ਸੁਰ  ਵਿੱਚ ਸੀ। ਮਾਈਕ ਤੋਂ ਵਿਰੋਧੀਆਂ ਨੂੰ ਗਲਤ  ਬਿਆਨਬਾਜ਼ੀਆਂ ਤੋਂ ਰਹੀ ਸੀ। ਮੀਡੀਆ ਨੂੰ ਵੀ ਨਰਮੀ ਗਰਮੀ ਦੇ ਮਿਲੇ ਜੁਲੇ ਸੁਰ ਵਿੱਚ ਗਲਤ ਖਬਰਾਂ ਛਾਪਣ ਤੋਂ ਗੁਰੇਜ਼ ਕਰਨ ਲਈ ਆਖਿਆ ਜਾ ਰਿਹਾ ਸੀ। ਇਸਦੇ ਨਾਲ ਹੀ 26 ਸਤੰਬਰ ਤੱਕ ਇਸੇ ਤਰ੍ਹਾਂ ਅੰਦੋਲਨ ਚਲਾਉਣ ਕੀਤਾ ਜਾ ਰਿਹਾ ਸੀ। ਡਿਪਟੀ ਕਮਿਸ਼ਨਰ ਰਜਤ ਅੱਗਰਵਾਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਰ ਬਾਰ ਆਲੋਚਨਾ ਦਾ ਨਿਸ਼ਾਨ ਬਣਾਇਆ ਜਾ ਰਿਹਾ ਸੀ। ਤੱਤੀ ਤੱਤੀ ਨਾਅਰੇਬਾਜ਼ੀ ਵੀ ਕੀਤੀ ਗਈ। ਦੇਸੀ ਅਤੇ ਮੁੱਖ ਮੰਤਰੀ ਦੇ ਖਿਲਾਫ਼ ਕਹਾਣੀਆਂ ਅਤੇ ਕਵਿਤਾਵਾਂ ਵੀ ਪੜ੍ਹੀਆਂ ਗਈਆਂ। ਕਾਬਿਲੇ ਜ਼ਿਕਰ ਹੈ ਕਿ ਕਲ੍ਹ ਪੰਜ ਅਗਸਤ ਨੂੰ ਏਸ ਥਾਂ ਉੱਪਰ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਪ੍ਰਵੀਨ ਬਾਂਸਲ ਵੀ ਉਚੇਚੇ  ਤੌਰ ਤੇ ਪੁੱਜੇ ਸਨ।ਭੁੱਖ ਹੜਤਾਲਾਂ ਵਾਲਾ ਇਹ ਗਾਂਧੀਵਾਦੀ ਇਹ ਨਾਮਧਾਰੀ ਸਿੰਘ ਆਪਣੇ ਆਪ ਨੂੰ ਬਾਰ ਬਾਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਵੀ ਆਖ ਰਹੇ ਸਨ
ਇਸੇ ਦੌਰਾਨ ਨਾਮਧਾਰੀ ਪੰਥਕ ਐਕਸ਼ਨ ਕਮੇਟੀ ਵਲੋਂ ਨਾਮਧਾਰੀ ਪੰਥਕ ਏਕਤਾ ਵਾਸਤੇ ਸ਼ੁਰੂ ਕੀਤੀ ਗਈ ਭੁਖ ਹੜਤਾਲ ਅੱਜ ਛੇਂਵੇਂ ਦਿਨ ਵਿਚ ਦਾਖਿਲ ਹੋ ਗਈ। ਪਹਿਲਾਂ ਨੀਯਤ ਕੀਤੇ ਗਏ ਪ੍ਰੋਗਰਾਮ ਮੁਤਾਬਿਕ ਅੱਜ ਸੰਤ ਹਰਮਿੰਦਰ ਸਿੰਘ ਅਤੇ ਬੀਬੀ ਪਰਵੀਨ ਕੌਰ ਨੇ 5 ਦਿਨ ਪੂਰੇ ਹੋਣ ਤੋਂ ਬਾਅਦ ਸਤਿਗੁਰੁ ਜੀ ਦੇ ਚਰਨਾਂ ਚ ਅਰਦਾਸ ਕਰਕੇ ਜੂਸ ਨਾਲ ਭੁੱਖ ਹੜਤਾਲ ਤੋੜੀ। ਇਸ ਮੌਕੇ ਗੁਰਮੇਲ ਸਿੰਘ ਬਰਾੜ, ਕਾਹਨ ਸਿੰਘ ਅਤੇ ਦਰਸ਼ਨ ਸਿੰਘ ਲਾਂਗਰੀ ਆਦਿ ਸੱਤ ਨਾਮਧਾਰੀਆਂ ਨੇ ਇਹਨਾਂ ਨੂੰ ਜੂਸ ਪਿਲਾਇਆ। 
ਨਾਮਧਾਰੀ ਪੰਥਕ ਐਕਸ਼ਨ ਕਮੇਟੀ ਮੁਤਾਬਿਕ ਪੰਜ ਦਿਨਾਂ ਦੀ ਭੁਖ ਹੜਤਾਲ ਪੂਰੀ ਹੋਣ ਤੋ ਬਾਅਦ ਨਾ ਤੇ ਪ੍ਰਸ਼ਾਸਨ ਤੇ ਨਾ ਹੀ ਭੈਣੀ ਸਾਹਿਬ ਵਾਲਿਆ ਤੇ ਇਸਦਾ ਕੋਈ ਅਸਰ ਹੋਇਆ ਹੈ। ਜਿਸ ਕਰਕੇ ਐਕਸ਼ਨ ਕੇਮਟੀ ਅਤੇ ਸੰਗਤਾਂ ਨੇ ਸਖਤ ਰੁਖ ਅਪਣਾਇਆ ਜਿਸਦੇ ਸਿੱਟੇ ਵੱਜੋਂ ਅੱਜ ਸੱਤ ਸਿੰਘ ਅਤੇ ਬੀਬੀਆਂ ਭੁਖ ਹੜਤਾਲ ਤੇ ਬੈਠ ਗਏ ਹਨ। ਇਹਨਾਂ ਵਿੱਚ ਪੰਜ ਪ੍ਯ੍ਰ੍ਸ਼ ਅਤੇ ਦੋ ਔਰਤਾਂ ਹਨ। ਭੁਖ ਹੜਤਾਲ ਵਿਚ ਅੱਜ ਸੰਤ ਤਰਲੋਕ ਸਿੰਘ (ਜਲੰਧਰ), ਸੰਤ ਮਲਕੀਤ ਸਿੰਘ (ਬੀੜ ਗੁਰੁ ਕਾ ਫਤਿਹ ਗੜ੍ਹ ਸਾਹਿਬ), ਬੀਬੀ ਮਨਜੀਤ ਕੌਰ (ਬੀੜ ਗੁਰੁ ਕਾ ਫਤਿਹ ਗੜ੍ਹ ਸਾਹਿਬ), ਸੰਤ ਹਰਦੀਪ ਸਿੰਘ ਭੁਲੱਥ, ਸੰਤ ਮਹਿੰਦਰ ਸਿੰਘ (ਬੀੜ ਗੁਰੁ ਕਾ ਫਤਿਹ ਗੜ੍ਹ ਸਾਹਿਬ), ਸੰਤ ਮਨਮੋਹਨ ਸਿੰਘ (ਕਾਨਪੁਰ) ਅਤੇ ਬੀਬੀ ਰਜਵਿੰਦਰ ਕੌਰ(ਕਾਨਪੁਰ) ਬੈਠੇ  ਹਨ।
ਨੋਟ ਕਰਨ ਵਾਲੀ ਗਲ ਇਹ ਹੈ ਇਹ ਸੱਤ ਜਣੇ ਸਿਰਫ ਖੂਹ ਦਾ ਹੀ ਪਾਣੀ ਪੀਂਦੇ ਹਨ ਜੋ ਕਿ ਨਾਮਧਾਰੀ ਮਰਿਯਾਦਾ ਅਨੁਸਾਰ ਉਤਮ ਗਲ ਹੈ। ਨਾਮਧਾਰੀ ਮਰਿਯਾਦਾ ਅਨੁਸਾਰ ਖੂਹ ਦਾ ਪਾਣੀ ਪੀਣਾ ਉੱਤਮ ਮੰਨਿਆ ਗਿਆ ਹੈ। ਅੱਜ ਭੁਖ ਹੜਤਾਲ ਵਿੱਚ ਬੈਠਣ ਵਾਲੇ ਸਾਰੇ ਹੀ ਖੂਹ ਦਾ ਪਾਣੀ ਦੀ ਮਰਿਯਾਦਾ ਦੇ ਧਾਰਨੀ ਹਨ। ਇਸ ਲਈ ਖੂਹ ਦੇ ਪਾਣੀ ਦੀ ਲੋੜ ਸੀ। ਖੂਹ ਕੇਵਲ ਨਾਮਧਾਰੀ ਸ਼ਹੀਦੀ ਸਮਾਰਕ ਵਿੱਚ ਹੈ। ਜਿਥੇ ਪੰਥ ਹਿਤੈਸ਼ੀ ਸੰਗਤ ਨੂੰ  ਵੜਨ ਨਹੀਂ ਦਿੱਤਾ ਜਾਂਦਾ। ਸੰਗਤ ਨੂੰ ਸ਼ਹੀਦੀ ਸਮਾਰਕ ਵੜਨ ਤੋਂ ਰੋਕਣ ਲਈ ਪੁਲਿਸ ਦੀ ਸਹਾਇਤਾ ਲਈ ਜਾਂਦੀ ਹੈ। ਕਮੇਟੀ ਕਿ ਇਹ ਸੁਰਿੰਦਰ ਸਿੰਘ ਨਾਮਧਾਰੀ ਬਾਦਲ ਜੀ ਦਾ ਨਾਮ ਵਰਤ ਕੇ ਹੀ ਸਭ ਕੁਝ ਕਰਵਾ ਰਿਹਾ ਹੈ। ਬਾਦਲ ਜੀ ਨੂੰ ਇਸਦਾ ਪਤਾ ਵੀ ਨਹੀਂ।
ਅੱਜ ਸਵੇਰੇ ਸਥਿਤੀ ਉਸ ਵੇਲੇ ਤਨਾਅ ਪੂਰਨ ਹੋ ਗਈ ਜਦੋਂ ਵਡੀ ਗਿਣਤੀ ਵਿਚ ਪ੍ਰਸ਼ਾਸਨ ਨੇ ਪੁਲਿਸ ਫੋਰਸ ਭੁਖ ਹੜਤਾਲ ਵਾਲੀ ਜਗਾ੍ਹ ਤੇ ਲਾ ਦਿੱੱਤੀ। ਅਫਸਰਾਂ ਵੱਲੋਂ ਪੁੱਛਣ ਤੇ ਪਤਾ ਲੱੱਗਾ ਕਿ  ਭੁਖ ਹੜਤਾਲ ਵਾਲੇ ਨਾਮਧਾਰੀਆਂ ਨੇ ਖੂਹ ਦਾ ਪਾਣੀ ਲੈਣ ਲਈ ਨਾਮਧਾਰੀ ਸ਼ਹੀਦੀ ਸਮਾਰਕ ਜੇਲ ਰੋਡ ਤੇ ਜਾਣਾ ਹੈ, ਇਸ ਲਈ ਉਹਨਾਂ ਨੂੰ  ਰੋਕਣ ਲਈ ਫੋਰਸ ਤਾਇਨਾਤ ਕੀਤੀ ਹੈ। ਕਿਓਂਕਿ ਭੈਣੀ ਸਾਹਿਬ ਵਾਲੇ ਪੁਜਾਰੀ ਧੜੇ ਨੇ ਸਮਾਰਕ ਵਿਚਲੇ ਖੂਹ ਤੋਂ ਪੀਣ ਵਾਲਾ ਪਾਣੀ ਦੇਣ ਤੋਂ ਮਨਾਂ ਕਰ ਦਿਤਾ ਸੀ । ਜਦੋਂ ਇਹ ਗਲ ਪ੍ਰੈਸ ਕੋਲ ਪੁਹੁੰਚੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਫਸਰਾਂ  ਨੇ ਜੋਰ ਪਾ ਕੇ ਭੈਣੀ ਸਾਹਿਬ ਵਾਲੇ ਪੁਜਾਰੀ ਧੜਾ ਨੂੰ ਪਾਣੀ ਦੇਣ ਲਈ ਮਜਬੂਰ ਕੀਤਾ ਏਸ ਲਈ ਅਸੀ ਉਹਨਾਂ ਦੋਵਾਂ ਅਫਸਰਾਂ ਅਤੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ। 
ਕਮੇਟੀ ਨੇ ਇਹ ਵੀ ਕਿਹਾ ਕਿ ਪਾਠਕਜਨ ਇਹ ਵਿਚਾਰਨ ਕਿ ਪਾਣੀ ਕਿਸੇ ਨੁੰ ਵੀ ਪਿਲਾਓਣਾ ਬਹੁਤ ਵੱਡਾ ਮਹਾਤਮ ਮੰਨਿਆ ਜਾਂਦਾ ਹੈ ਪਰ ਭੈਣੀ ਸਾਹਿਬ ਦਾ ਪੂਜਾਰੀ ਧੜਾ ਨਾਮਧਾਰੀਆਂ ਨੂੰ ਹੀ ਨਾਮਧਾਰੀ ਸ਼ਹੀਦੀ ਸਮਾਰਕ ਤੋਂ ਪਾਣੀ ਲੈਣ ਤੋਂ ਰੋਕ ਰਿਹਾ ਹੈ-ਪਾਣੀ ਲੈਣ ਤੋਂ ਰੋਕਣ ਲਈ ਵੀ ਪੁਲਿਸ ਫੋਰਸ ਲਗਵਾਂਓਦੇ ਹਨ। ਜਦ ਕਿ ਕਿਸੇ ਵੀ ਗੁਰਦੁਆਰੇ ਵਿਚੋਂ ਜਲ ਲੈਣਾ ਜਾਂ ਅੰਦਰ ਜਾਣਾ ਹਰ ਇੱਕ ਦਾ ਸੰਵਿਧਾਨਿਕ ਹੱਕ ਹੈ ਤੇ ਨੈਤਿਕ ਹੱਕ ਹੈ। ਇਸ ਤੋਂ ਪੂਰਾ ਸਪਸ਼ਟ ਹੁੰਦਾ ਹੈ ਕਿ ਭੈਣੀ ਸਾਹਿਬ ਦੇ ਪੁਜਾਰੀ ਧੜੇ ਨੇ ਗੁਰਦੁਆਰਿਆਂ ਨੂੰ ਅਤੇ ਸਰਕਾਰ ਦੇ ਦਿੱਤੇ ਹੋਏ ਧਾਰਮਿਕ ਸਥਾਨਾਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਹੈ। ਬਾਦਲ ਜੀ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਪੱਕੇ ਤੌਰ ਤੇ ਹਦਾਇਤ ਕਰਨ ਕਿ ਸੁਰਿੰਦਰ ਸਿੰਘ ਦੇ ਆਖੇ ਲਗਕੇ ਸੰਗਤ ਨਾਲ ਬਦਸਲੂਕੀ ਨ ਕਰੇ। ਕਿਉਂਕਿ ਇਕੱਲਾ ਸੁਰਿੰਦਰ ਸਿੰਘ ਹੀ ਨਾਮਧਾਰੀ ਪੰਥ ਨਹੀਂ।
ਇਥੇ ਇਹ ਵੀ ਵੀਚਾਰਨ ਦੀ ਲੋੜ ਹੈ ਕਿ ਪਾਣੀ ਵਾਸਤੇ ਜੇ ਭੈਣੀ ਸਾਹਿਬ ਵਾਲੇ ਇੰਨਾ ਵਿਵਾਦ ਖੜਾ ਕਰਦੇ ਹਨ ਤਾਂ ਪੰਥ ਹਿਤੈਸ਼ੀ ਸੰਗਤ ਨਾਲ ਗੁਰਦੁਆਰੇ ਜਾਂ ਭੈਣੀ ਸਾਹਿਬ ਗਿਆਂ ਕੀ ਕਰਦੇ ਹੋਣਗੇ।
ਸੰਗਤ ਵਿੱਚ ਭੁਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ। ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ, ਡਾ. ਸੁਖਦੇਵ ਸਿੰਘ ਅੰਮ੍ਰਿਤਸਰ, ਜਸਵਿੰਦਰ ਸਿੰਘ ਬਿਲੂ ਲੁਧਿਆਣਾ, ਸੂਬਾ ਭਗਤ ਸਿੰਘ ਮਹੱਦੀਪੁਰ, ਬਾਬਾ ਛਿੰਦਾ ਸਿੰਘ ਜੀ ਮੁਹਾਵਾ, ਗੁਰਮੇਲ ਸਿੰਘ ਬਰਾੜ, ਸੂਬਾ ਅਮਰੀਕ ਸਿੰਘ , ਨਵਤੇਜ ਸਿੰਘ ਲੁਧਿਆਣਾ, ਹਜ਼ਾਰਾ ਸਿੰਘ, ਹਰਭਜਨ ਸਿੰਘ ਫੋਰਮੈਨ, ਹਰਵਿੰਦਰ ਸਿੰਘ ਨਾਮਧਾਰੀ, ਪਲਵਿੰਦਰ ਸਿੰਘ ਕੁੱਕੀ, ਸੇਵਕ ਦੀਦਾਰ ਸਿੰਘ, ਬਸੰਤ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।
ਹੁਣ ਦੇਖਣਾ ਹੈ ਕਿ ਇਹ ਸੰਘਰਸ਼ ਕੀ ਰੁੱਖ ਅਖਤਿਆਰ ਕਰਦਾ ਹੈ? ਬੁਲਾਰਿਆਂ  ਸਟੇਜ ਤੋਂ ਇਹ ਐਲਾਨ ਕੀਤਾ ਕਿ ਅਗਲਾ ਪ੍ਰੋਗਰਾਮ  ਹੁਣ 26 ਸਤੰਬਰ ਨੂੰ ਹੀ ਦੱਸਿਆ ਜਾਏਗਾ।  

No comments: