Tuesday, August 05, 2014

ਨਾਮਧਾਰੀ ਭੁੱਖ ਹੜਤਾਲ ਲਈ ਸੰਗਤਾਂ ਵਧ ਚੜ੍ਹ ਕੇ ਅੱਗੇ ਆਈਆਂ

ਛੇਵੇਂ ਦਿਨ ਬੈਠ ਸਕਦੇ ਹਨ ਦੋ ਤੋਂ ਵਧੇਰੇ ਨਾਮਧਾਰੀ ਇਸ ਭੁੱਖ ਹੜਤਾਲ 'ਤੇ 
ਨਾਮਧਾਰੀ ਭੁੱਖ ਹੜਤਾਲ ਦਾ ਪੰਜਵਾਂ ਦਿਨ 
ਲੁਧਿਆਣਾ: 5 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਾਮਧਾਰੀ ਭੁੱਖ ਹੜਤਾਲ ਪੂਰੇ ਜਜ਼ਬੇ ਅਤੇ ਜੋਸ਼ ਨਾਲ ਜਾਰੀ ਹੈ। ਸੰਗਤਾਂ ਭੁੱਖ ਹੜਤਾਲ 'ਤੇ ਬੈਠਣ ਲਈ ਆਪਣੀ ਵਾਰੀ ਉਡੀਕ ਰਹੀਆਂ ਹਨ. ਇਸ ਮਕਸਦ ਲਈ ਨਾਮ ਲਿਖਵਾਉਣ ਵਾਲੀਆਂ ਦੀ ਗਿਣਤੀ ਬਹੁਤ ਵੱਡੀ ਹੈ। ਇਸੇ ਦੌਰਾਨ ਭੁੱਖ ਹੜਤਾਲ 'ਤੇ ਬੈਠੇ ਸੰਤ ਹਰਮਿੰਦਰ ਸਿੰਘ ਅਤੇ ਬੀਬੀ ਪ੍ਰਵੀਨ ਕੌਰ ਵਿਗੜ ਰਹੀ ਹਾਲਤ ਦੇ ਬਾਵਜੂਦ ਨਾਮ ਖੁਮਾਰੀ ਸਦਕਾ ਚੜ੍ਹਦੀਕਲਾ ਵਿੱਚ ਹਨ। ਸੰਤ ਹਰਮਿੰਦਰ ਸਿੰਘ ਵੱਲੋਂ ਦਵਾਈ ਤੱਕ ਬੰਦ ਕਰ  ਕਾਰਣ ਉਹਨਾਂ ਦੀ ਸ਼ੂਗਰ ਹਾਈ ਹੋ ਗਈ ਹੈ ਅਤੇ ਦੂਜੇ ਪਾਸੇ ਬੀਬੀ ਪਰਵੀਨ ਕੌਰ ਦੀ ਸ਼ੂਗਰ ਲੋ ਹੋ ਰਹੀ ਹੈ। ਇਸ ਨਾਜ਼ੁਕ ਹਾਲਤ ਵਿੱਚ ਵੀ ਦੋਵੇਂ ਨਾਮਧਾਰੀ ਸਾਧਕ ਪੂਰੇ ਜਲਾਲ ਵਿੱਚ ਹਨ।
ਸੰਘਰਸ਼ ਦੇ ਨਾਲ ਨਾਲ ਸਟੇਜ 'ਤੇ ਹੀ ਚਲਦਾ ਹੈ ਮੀਡੀਆ ਸੈਂਟਰ 
ਇਸੇ ਦੌਰਾਨ ਐਕਸ਼ਨ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਛੇ ਅਗਸਤ ਨੂੰ ਸਵੇਰੇ ਸਾਢੇ ਦਸ ਵਜੇ ਇਹ ਦੋਵੇਂ ਨਾਮਧਾਰੀ ਪੰਜਾਂ ਦਿਨਾਂ ਦਾ ਸੰਕਲਪ ਪੂਰਾ ਕਰਨ ਮਗਰੋਂ ਇਸ ਭੁੱਖ ਹੜਤਾਲ ਤੋਂ ਉਠ ਪੈਣਗੇ ਅਤੇ ਇਹਨਾਂ ਦੀ ਥਾਂ 'ਤੇ ਨਵੇਂ ਨਾਮਧਾਰੀ ਭੁੱਖ ਹੜਤਾਲ 'ਤੇ ਬੈਠਣਗੇ ਜਿਹਨਾਂ ਦਾ ਨਾਮ ਮੌਕੇ ਤੇ ਹੀ ਐਲਾਨਿਆ ਜਾਵੇਗਾ। ਛੇ ਅਗਸਤ ਨੂੰ ਭੁੱਖ ਹੜਤਾਲ 'ਤੇ ਬੈਠਣ ਵਾਲੀਆਂ ਦੀ ਗਿਣਤੀ ਦੋ ਤੋਂ ਵਧ ਸੱਤ ਜਾਂ ਦਸ ਤੱਕ ਵੀ ਹੋ ਸਕਦੀ ਹੈ।
ਬਾਰਿਸ਼ ਦੇ ਬਾਵਜੂਦ ਬਰਕਰਾਰ ਹੈ ਜੋਸ ਅਤੇ ਜਜ਼ਬਾ  
ਐਕਸ਼ਨ ਕਮੇਟੀ ਨੇ ਦੇਸੀ ਦਫਤਰ ਦੇ ਬਾਹਰ ਚੱਲ ਰਹੀ ਇਸ ਭੁੱਖ ਹੜਤਾਲ ਵਾਲੀ ਥਾਂ ਨੂੰ ਹੀ ਆਪਣਾ ਆਰਜੀ ਹੈਡਕੁਆਟਰ ਹੀ ਹੋਇਆ ਹੈ। ਇੱਕ ਲੈਪਟੋਪ ਦੇ ਜ਼ਰੀਏ ਜਿੱਥੇ ਮੀਡੀਆ ਨਾਲ ਸੰਪਰਕ ਰੱਖਿਆ ਜਾਂਦਾ ਹੈ ਉੱਥੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵੀ ਨਾਲੋ ਨਾਲੋ ਸਾਰੇ ਹਾਲਾਤ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਭੁੱਖ ਹੜਤਾਲ ਦੇ ਪੰਜਵੇਂ ਦਿਨ ਵੀ ਚੜ੍ਹਦੀਕਲਾ ਵਿੱਚ ਨਾਮਧਾਰੀ ਸਾਧਕਾ ਪਰਵੀਨ ਕੌਰ 
ਇਸ ਸੰਘਰਸ਼ ਵਿੱਚ ਹੁਣ ਨਾਲੋ ਨਾਲੋ ਮੈਡੀਕਲ ਰੀਪੋਰਟ ਜਾਰੀ ਕਰਨ ਤੇ ਵੀ ਵਿਚਾਰ ਹੋ ਰਿਹਾ ਹੈ ਤਾਂਕਿ ਸੰਗਤਾਂ ਭੁੱਖ ਹੜਤਾਲ ਤੇ ਬੈਠਣ ਵਾਲੇ ਨਾਮਧਾਰੀਆਂ ਦੀ ਸੇਹਤ 'ਚ ਪੈਣ ਵਾਲੇ ਫਰਕ ਬਾਰੇ ਵੀ ਨਾਲੋ ਨਾਲੋ ਪਤਾ ਲਾ ਸਕਣ। ਇਸ ਮਕਸਦ ਲਈ ਕਾਬਿਲ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।  ਕਾਬਿਲੇ ਜ਼ਿਕਰ ਹੈ ਕਿ ਭੁੱਖ ਹੜਤਾਲ ਦੌਰਾਨ ਸ਼ੂਗਰ ਲੋ ਹੋ ਜਾਨ ਕਾਰਨ ਇੱਕ ਦਿਨ ਅਚਾਨਕ ਹੀ ਬੀਬੀ ਪੇਰ੍ਵੀਨ ਕਰ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਬੇਹੋਸ਼ ਹੋ ਗਾਏ ਪਰ ਜਲਦੀ ਹੀ ਉਹਨਾਂ ਨੂੰ ਹੋਸ਼ ਆ ਗਿਆ.ਇਸ ਦੇ ਬਾਵਜੂਦ ਉਹਨਾਂ ਭੁੱਖ ਹੜਤਾਲ ਛੱਡ ਦੇਣ ਦਾ ਖਿਆਲ ਤੱਕ ਜ਼ਹਨ ਵਿੱਚ ਨਹੀਂ ਆਉਣ ਦਿੱਤਾ। ਨਾਮ ਸਿਮਰਨ ਅਤੇ ਸੰਘਰਸ਼ ਦੇ ਜੋਸ਼ ਤੋਂ ਮਿਲੀ ਸ਼ਕਤੀ ਆਸਰੇ ਉਹ ਭੁੱਖ ਹੜਤਾਲ ਦੇ ਪੰਜਵੇਂ ਦਿਨ ਫਿਰ ਚੜ੍ਹਦੀਕਲਾ ਵਿੱਚ ਨਜ਼ਰ ਆਏ। 

No comments: