Saturday, June 07, 2014

ਮਾਸੀ ਨੇ ਹੀ ਅਗਵਾ ਕੀਤਾ ਸੀ ਰਿਸ਼ਮ

Sat, Jun 7, 2014 at 6:56 PM
ਪ੍ਰਾਪਰਟੀ ਦੇ ਝਗੜੇ ਕਾਰਨ ਕੀਤਾ ਗਿਆ ਸੀ 11 ਸਾਲਾ ਲੜਕੇ ਰਿਸ਼ਮ ਨੂੰ ਅਗਵਾ
ਲੁਧਿਆਣਾ: 7 ਜੂਨ 2014: (ਸਤਪਾਲ ਸੋਨੀ//ਪੰਜਾਬ ਸਕਰੀਨ):

ਦੋਸਤ ਨਾਲ ਖੇਡਣ ਗਏ 11 ਸਾਲਾ ਲੜਕੇ ਰਿਸ਼ਮ ਨੂੰ ਪ੍ਰਾਪਰਟੀ ਦੇ ਝਗੜੇ ਕਾਰਨ ਰਿਸ਼ਤੇ ਵਿੱਚ ਲਗਦੀ ਉਸ ਦੀ ਮਾਸੀ ਨੇ ਹੀ ਅਗਵਾ ਕੀਤਾ ਸੀ , ਇਸ ਦਾ ਖੁਲਾਸਾ ਇੰਸਪੈਕਟਰ ਸਰਬਜੀਤ ਸਿੰਘ ਮੁੱਖ ਅਫਸਰ ਥਾਨਾ ਡਾਬਾ ਪੁਲਿਸ ਵਲੋਂ ਰਿਸ਼ਮ ਨੂੰ ਅਗਵਾ ਕਰਨ ਵਾਲੀ ਅਮਰਜੀਤ ਕੌਰ ਵਾਸੀ ਪਿੰਡ ਮੰਨਸੂਰਦੇਵਾ ਥਾਨਾ ਜ਼ੀਰਾ, ਜਿਲਾ ਫਿਰੋਜਪੁੱਰ ਪਾਸੋਂ ਰਿਸ਼ਮ ਨੂੰ ਬਰਾਮਦ ਕਰਨ ਦੇ ਬਾਅਦ ਪ੍ਰੈਸ ਵਾਰਤਾ ਦੌਰਾਨ ਕੀਤਾ ।ਇੰਸਪੈਕਟਰ ਸਰਬਜੀਤ ਸਿੰਘ ਨੇ ਦਸਿਆ ਕਿ ਪਿੱਛਲੇ ਦਿਨੀਂ ਪਰਦੀਪ ਕੁਮਾਰ ਨੇ ਆਪਣੇ ਲੜਕੇ ਰਿਸ਼ਮ ਦੇ ਗੁੰਮ ਹੋਣ ਦੀ ਸ਼ਿਕਾਇਤ ਥਾਨਾ ਡਾਬਾ ਵਿੱਖੇੇ ਦਰਜ ਕਰਵਾਈ ਸੀ ਜਿਸ ਦੀ ਪੁੱਛ-ਗਿਛ ਦੌਰਾਨ ਪਰਦੀਪ ਕੁਮਾਰ ਨੇ ਦਸਿਆ ਕਿ ਉਸ ਦਾ ਰਿਸ਼ਤੇਦਾਰੀ ‘ਚ ਲਗਦੀ ਸਾਲੀ ਅਮਰਜੀਤ ਕੌਰ ਵਾਸੀ ਪਿੰਡ ਮੰਨਸੂਰਦੇਵਾ ਥਾਨਾ ਜ਼ੀਰਾ, ਜਿਲਾ ਫਿਰੋਜਪੁੱਰ ਨਾਲ ਪ੍ਰਾਪਰਟੀ ਦਾ ਝਗੜਾ ਚੱਲ ਰਿਹਾ ਹੈ । ਪੁਲਿਸ ਵਲੋਂ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਹੋਇਆਂ ਅਮਰਜੀਤ ਕੌਰ ਅਤੇ ਉਸ ਦੇ ਲੜਕੇ ਕਰਨਵੀਰ ਸਿੰਘ ਉਰਫ ਕਾਲੇ ਦੀਆਂ ਫੋਨ ਲੋਕੇਸ਼ਨਾਂ ਦੇ ਆਧਾਰ ‘ਤੇ ਅਮਰਜੀਤ ਕੌਰ ਵਾਸੀ ਪਿੰਡ ਮੰਨਸੂਰਦੇਵਾ ਥਾਨਾ ਜ਼ੀਰਾ,ਜਿਲਾ ਫਿਰੋਜਪੁੱਰ ਪਾਸੋਂ ਰਿਸ਼ਮ ਨੂੰ ਬਰਾਮਦ ਕਰ ਲਿਆ ਗਿਆ ਹੈ । ਦੋਸ਼ਣ ਅਮਰਜੀਤ ਕੌਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਉਸ ਦਾ ਲੜਕਾ ਕਰਨਵੀਰ ਸਿੰਘ ਉਰਫ ਕਾਲਾ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ । ਦੋਸ਼ਣ ਅਮਰਜੀਤ ਕੌਰ ਨੇ ਪੁੱਛ-ਗਿੱਛ ਦੌਰਾਨ ਦਸਿਆ ਕਿ ਉਸ ਨੇ ਪਰਦੀਪ ਕੁਮਾਰ ‘ ਤੇ ਦਬਾਅ ਬਣਾਉਣ ਦੇ ਲਈ ਆਪਣੇ ਲੜਕੇ ਕਰਨਵੀਰ ਸਿੰਘ ਉਰਫ ਕਾਲੇ ਪਾਸੋਂ ਰਿਸ਼ਮ ਨੂੰ ਅਗਵਾ ਕਰਵਾਇਆ ਸੀ ।

No comments: