Tuesday, October 18, 2011

'' ਇਸ਼ਕੇ ਦਾ ਰੋਗ '' ਕਿਤਾਬ ਡੀ. ਜੀ. ਪੀ. ਵੱਲੋਂ ਰਿਲੀਜ਼

ਪੁਸਤਕ ਵਿੱਚ ਦਰਜ ਹੈ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ       
ਅੰਮ੍ਰਤਿਸਰ 17 ਅਕਤੂਬਰ (ਗਜਿੰਦਰ ਸਿੰਘ ਕਿੰਗ
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਅਨਿਲ ਕੌਸ਼ਿਕ ਨੇ ਅੱਜ ਇੱਕ ਸਥਾਨਕ ਹੋਟਲ ਵਿੱਚ ਪੁਲਿਸ ਵਿਭਾਗ ਵਿੱਚ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਸੇਵਾ ਨਿਭਾ ਰਹੇ ਸ੍ਰੀ ਐੱਸ. ਪੀ. ਜੋਸ਼ੀ  ਦੀ ਲਿਖੀ ਕਿਤਾਬ ''ਇਸ਼ਕੇ ਦਾ ਰੋਗ” ਰਿਲੀਜ਼ ਕੀਤੀ।
       ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਕਿਤਾਬ ਸ੍ਰੀ ਜੋਸ਼ੀ ਦੁਆਰਾ ਲਿਖੇ ਗੀਤਾਂ ਅਤੇ ਗਜ਼ਲਾਂ ਦਾ ਸੰਗ੍ਰਹਿ ਹੈ ਅਤੇ ਇਸ ਵਿਚਲੇ ਗੀਤਾਂ ਵਿੱਚ ਵਿੱਚ ਸ੍ਰੀ ਜੋਸ਼ੀ ਨੇ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਸਾਫ਼- ਸੁਥਰੇ ਅਤੇ ਸਾਦੇ ਸ਼ਬਦਾਂ ਵਿੱਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ।
       ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੂੰ ਇਹ ਖੁਸ਼ੀ ਹੈ ਕਿ ਉਸ ਦੇ ਅਫ਼ਸਰ ਜਿੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ, ਉੱਥੇ ਉਹ ਲਿਖਣ-ਕਲਾਂ ਜਿਹੀਆਂ ਸੂਖਮ ਗਤੀਵਿਧੀਆਂ ਨਾਲ ਵੀ ਜੁੜੇ ਹੋਏ ਹਨ ਅਤੇ ਆਸ ਕਰਦੇ ਹਾਂ ਕਿ ਸ੍ਰੀ ਜੋਸ਼ੀ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਆਪਣੀ ਇਸ ਕਲਾਂ ਨੂੰ ਵੀ ਜਾਰੀ ਰੱਖਣਗੇ।
       ਇਸ ਮੌਕੇ ਬੋਲਦਿਆਂ ਸ੍ਰੀ ਐੱਸ. ਪੀ. ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਿਤਾਬ ''ਇਸ਼ਕੇ ਦਾ ਰੋਗ” ਵਿੱਚ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਕੁੱਝ ਸੱਚੀਆਂ ਘਟਨਾਵਾਂ ਨੂੰ ਗੀਤਾਂ ਦਾ ਰੂਪ ਦੇ ਕੇ ਆਪਣੇ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਨਿੱਜੀ ਤਜ਼ਰਬਿਆਂ ਨੂੰ ਛੋਟੀਆਂ ਕਹਾਣੀਆਂ ਦੇ ਰੂਪ ਵਿੱਚ ਪਰੋ ਕੇ ਇੱਕ ਕਿਤਾਬ ਦੇ ਰਾਂਹੀ ਪਾਠਕਾਂ ਤਕ ਪਹੁੰਚਾਉਣ ਦਾ ਯਤਨ ਕੀਤਾ ਹੈ ਅਤੇ ਜਲਦੀ ਹੀ ਉਹ ਪੁਲਿਸ ਅਤੇ ਜਨਤਾ ਦੇ ਵਿਵਹਾਰ 'ਤੇ ਇੱਕ ਕਿਤਾਬ ਲਿਖ ਕੇ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨਗੇ।

No comments: