Monday, October 17, 2011

ਲੁਧਿਆਣਾ ਦੇ ਗੋਲ ਬਾਗ ਵਿੱਚ ਲੱਗਿਆ ਸਿਹਤ ਮੇਲਾ ਸਫਲਤਾ ਪੂਰਬਕ ਸੰਪਨ

 ਸਾਰੇ ਸਾਧਕਾਂ ਨੇ ਪ੍ਰਾਪਤ ਕੀਤੀ ਗੰਭੀਰ ਬਿਮਾਰੀਆਂ ਤੋਂ ਮੁਕਤੀ 
 ਲੁਧਿਆਣਾ:16 ਅਕਤੂਬਰ: 
ਲਗਾਤਾਰ ਵਧ ਰਹੀਆਂ ਚਿੰਤਾਵਾਂ ਅਤੇ ਭੱਜ ਦੌਡ਼ ਵਾਲੇ ਤਨਾਅ ਪੂਰਨ ਲਾਈਫ ਸਟਾਈਲ ਕਾਰਣ ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ. ਕਿਸੇ ਨੂੰ ਜੁਕਾਮ ਨਹੀਂ ਹਟਦਾ, ਕਿਸੇ ਦੀ ਪਿਠ ਦਰਦ ਇੱਕ ਗੰਭੀਰ ਸਮਸਿਆ ਬਣੀ ਹੋਈ ਹੈ ਅਤੇ ਕਿਸੇ ਨੂੰ ਸਿਰ ਦਰਦ ਜਾਂ ਕਬਜ਼ ਵਰਗੀ ਕਿਸੇ ਬਿਮਾਰੀ ਨੇ ਪਰੇਸ਼ਾਨ ਕੀਤਾ ਹੋਇਆ ਹੈ. ਦਵਾਈ ਨਾਲ ਜੇਕਰ ਇੱਕ ਬਿਮਾਰੀ ਹਟਦੀ ਹੈ ਤਾਂ ਉਸਦੇ ਸਾਈਡ ਇਫੈਕਟ ਨਾਲ ਕਈ ਹੋਰ ਬਿਮਾਰੀਆਂ  ਚੰਬਡ਼ ਜਾਂਦੀਆਂ ਹਨ. ਲੁਧਿਆਣਾ ਦੇ ਗੋਲ ਬਾਗ ਵਿੱਚ ਲੱਗਿਆ ਦਸਾਂ ਦਿਨਾਂ ਦਾ ਯੋਗ ਕੈੰਪ ਏਹੋ ਜਿਹੇ ਸਾਰੇ ਲੋਕਾਂ ਲਈ ਇੱਕ ਨਵੀਂ ਜ਼ਿੰਦਗੀ ਲੈ ਕੇ ਆਇਆ.
ਅਰੋਗਯਾ ਕਲੱਬ ਵੱਲੋਂ ਲਾਇਆ ਗਿਆ ਲਏ ਗਏ ਇਸ ਕੈੰਪ ਨੇ ਉਹਨਾਂ ਸਾਰੇ ਲੋਕਾਂ ਇਹ ਸਾਬਿਤ ਕਰ ਦਿਖਾਇਆ ਕਿ ਬਿਮਾਰੀਆਂ ਕਾਰਣ ਪੈਦਾ ਹੋਈ ਨਿਰਾਸ਼ਾ ਅਤੇ ਬੇਬਸੀ ਤੋਂ  ਬਿਨਾ ਕਿਸੇ ਦਵਾਈ ਦੇ ਮੁਕਤ ਹੋ ਕੇ ਬਿਲਕੁਲ ਹੀ ਨਵੀਂ, ਸਿਹਤਮੰਦ  ਅਤੇ ਸਮਾਰਟ ਜ਼ਿੰਦਗੀ ਕੁਝ ਕੁ ਦਿਨਾਂ ਵਿੱਚ ਹੀ ਸ਼ੁਰੂ ਕੀਤੀ ਜਾ ਸਕਦੀ ਹੈ.
ਅਰੋਗਯਾ ਕਲੱਬ ਵੱਲੋਂ ਆਯੋਜਿਤ ਇਸ ਯੋਗ ਕੈੰਪ ਦੇ ਮੁੱਖ ਸੰਚਾਲਕ ਜੁਗਲ ਕਿਸ਼ੋਰ ਅਰੋਡ਼ਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਮੌਤ ਗੰਭੀਰ ਬਿਮਾਰੀ ਅਤੇ ਦਵਾਈ ਦੀ ਕਮੀ ਕਾਰਣ ਹੋ ਗਈ. ਗਰੀਬੀ ਕਾਰਣ ਦਿਲ ਦਿਮਾਗ ਤੇ ਪਏ ਇਸ ਸਦਮੇ ਦੇ ਮੌਕੇ ਉਹਨਾਂ ਆਪਣੇ ਪਿਤਾ ਦੀ ਚਿਤਾ ਤੇ ਇਹ ਸੰਹੁ ਖਾਧੀ ਸੀ ਕਿ ਉਹ ਆਪਣੇ ਪਿਤਾ ਨੂੰ ਤਾਂ ਨਹੀਂ ਬਚਾ ਸਕੇ ਪਰ ਉਹ ਕੋਸ਼ਿਸ਼ ਕਰਾਂਗੇ ਕਿ ਵਧ ਤੋਂ ਵਧ ਪਰਿਵਾਰਾਂ ਨੂੰ ਅਜਿਹੇ ਸਦਮਿਆਂ ਤੋਂ ਬਚਾ ਸਕਣ. 
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਗਵਾਨ ਦੀ ਪੂਜਾ ਤੋਂ ਵੀ ਪਹਿਲਾਂ ਆਪਣੇ ਸਰੀਰ ਦੇ ਪੂਜਾ ਕਰੋ ਕਿਓਂਕਿ ਉਹ ਏਸੇ ਸ੍ਰੀ ਵਿੱਚ ਹੀ ਵੱਸਦਾ ਹੈ. ਉਹਨਾਂ ਕਿਹਾ ਕਿ ਜੇ ਕਿਸੇ ਨੂੰ ਵੀ ਕੋਈ ਬਿਮਾਰੀ ਜਾਂ ਫੇਰ ਤਾਂ ਮਨ ਦੀ ਕੋਈ ਸਮਸਿਆ ਹੋਵੇ ਤਾਂ ਉਹ ਉਹਨਾਂ ਦੇ ਕਿਸੇ ਕੈੰਪ ਵਿੱਚ ਆਵੇ ਜਾਂ ਫੇਰ ਉਹਨਾਂ ਨਾਲ ਫੋਨ ਤੇ ਸੰਪਰਕ ਕਰ ਕੇ ਸਮਾਂ ਲੈ ਲਾਵੇ. ਉਹ ਬਿਨਾ ਕਿਸੇ ਪੈਸੇ ਅਤੇ ਬਿਨਾ ਕਿਸੇ ਦਵਾਈ ਦੇ ਉਸ ਨੂੰ ਠੀਕ ਕਰ ਦੇਣਗੇ.
ਇਸ ਕੈੰਪ ਦੇ ਸਮਾਪਨ ਸਮਾਰੋਹ ਵਿੱਚ ਆਮ ਲੋਕਾਂ ਦੇ ਨਾਲ ਨਾਲ ਕਈ ਪ੍ਰਮੁਖ ਹਸਤੀਆਂ ਵੀ ਸ਼ਾਮਿਲ ਸਨ. ਯੋਗਾ ਤੋ ਬਾਅਦ ਕਲੱਬ ਵੱਲੋਂ ਸਾਰੇ ਸਾਧਕਾਂ ਨੂੰ ਸਾਤਵਿਕ ਨਾਸ਼ਤਾ ਵੀ ਕਰਾਇਆ ਗਿਆ ਤਾਂ ਕਿ ਲੋਕਾਂ ਨੂੰ ਸਵੇਰੇ ਉਠਦੀਆਂ ਸਾਰ ਚਾਹ, ਕੋਫ਼ੀ, ਸਿਗਰੇਟ ਬੀਡ਼ੀ ਅਤੇ ਤੰਬਾਕੂ ਵਰਗੀਆਂ ਭੈਡ਼ੀਆਂ ਆਦਤਾਂ ਤੋਂ ਵੀ ਛੁਟਕਾਰਾ ਦੁਆਇਆ ਜਾ ਸਕੇ. ਜਲਦੀ ਹੀ ਅਗਲੇ ਕੈੰਪ ਦੀ ਤਾਰੀਖ ਦਾ ਵੀ ਐਲਾਨ ਕੀਤਾ ਜਾਏਗਾ. --ਰੈਕਟਰ ਕਥੂਰੀਆ 

No comments: