Friday, September 30, 2011

ਕਿਤੇ ਭੁੱਲ ਨਾਂ ਜਾਈਏ. ਵਿਰਸਾ ਅਤੇ ਸਭਿਆਚਾਰ

ਤੇਜ਼ੀ ਨਾਲ ਬਦਲ ਰਹੀ ਇਸ ਦੁਨੀਆ ਵਿੱਚ ਬਹੁਤ ਕੁਝ ਬਦਲ ਰਿਹਾ ਹੈ. ਹੁਣ ਪੰਜਾਬ ਦੀਆਂ ਗਲੀਆਂ ਵਿੱਚ ਵੀ ਬਾਜ਼ਾਰ ਬਣ ਗਏ ਹਨ. ਇਹਨਾਂ ਗਲੀਆਂ ਬਾਜ਼ਾਰਾਂ ਦੇ ਮੋੜਾਂ 'ਤੇ ਹੁਣ ਮੱਕੀ ਦੀ ਰੋਟੀ, ਸਰੋਂ ਦਾ ਸਾਗ ਜਾਂ ਲੱਸੀ-ਮਖਣ ਨਹੀਂ ਬਲਕਿ ਬਰਗਰ ਹੁੰਦਾ ਹੈ, ਪੀਜਾ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦਾ ਡੋਸਾ ਹੁੰਦਾ ਹੈ ਜਾਂ ਫੇਰ ਨੂਡਲ  ਮਨਚੂਰੀਅਨ ਅਤੇ ਵੜੇ ਵਗੈਰਾ ਵਗੈਰਾ. ਗਰਮਾ ਗਰਮ ਬਰਗਰ ਜਾਂ ਨੂਡਲ ਤੇ ਨਾਲ ਨਾਲ ਠੰਡਾ ਠੰਡਾ ਕੋਕਾ ਕੋਲਾ ਜਾਂ ਕੋਈ ਹੋਰ ਕੋਲਡ ਡ੍ਰਿੰਕ. ਸਿਹਤ ਲਈ ਕਈ ਤਰਾਂ ਦੇ ਖਤਰੇ ਪਰ ਫਿਰ ਵੀ ਸਮੇਂ ਦੀ ਬਚਤ ਅਤੇ ਸੁਆਦ ਦੀ ਦੀਵਾਨਗੀ....ਇਹ ਸਿਲਿਸਲਾ ਲਗਾਤਾਰ ਵਧ ਰਿਹਾ ਹੈ. ਕੁਲ ਮਿਲਾ ਕੇ ਲੋਕ ਵੀ ਬੜੇ ਖੁਸ਼ ਹਨ. ਜਿੰਦਗੀ ਦੇ ਨਵੇਂ ਨਵੇਂ ਸੁਆਦ ਨਵੇਂ ਨਵੇਂ  ਅੰਦਾਜ਼ ਇੱਕ ਨਵਾਂ ਚੈਪਟਰ ਲਿਖ ਰਹੇ ਹਨ.. ਇਸ ਨਵੇਂ ਰੁਝਾਨ ਵਿੱਚ ਬਹੁਤ ਕੁਝ ਗੁਆਚ ਵੀ ਗਿਆ ਹੈ.  ਹੁਣ ਚਰਖੇ ਦੀ ਘੂਕਰ ਨਹੀਂ ਸੁਣਦੀ. ਹੁਣ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਕਿ ਖੂਹ ਦੁਆਲੇ ਘੁੰਮਦੇ ਬੈਲਾਂ ਦੇ ਗਲ ਬੰਨੀਆਂ ਘੰਟੀਆਂ ਦਾ ਸੰਗੀਤ ਕਿਵੇਂ ਰੂਹ ਨਸ਼ਿਆ ਦੇਂਦਾ ਸੀ. ਜਲਦੀ ਹੀ ਇਹ ਸਭ ਕੁਝ ਪੂਰੀ ਤਰਾਂ ਕੇਵਲ ਅਜਾਇਬ-ਘਰਾਂ ਵਿੱਚ ਹੀ ਨਜਰ ਆਇਆ ਕਰੇਗਾ. ਅਜਿਹੀ ਹਾਲਤ ਵਿੱਚ ਲੱਗ ਰਹੇ ਸਭਿਆਚਾਰਕ ਮੇਲੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ. ਜਿੰਨੇ ਦਿਨ ਇਹ ਯੂਥ ਫੈਸਟੀਵਲ ਜਾਂ ਹੋਰ ਵਿਰਾਸਤੀ  ਮੇਲੇ ਲੱਗਦੇ ਹਨ ਘਟੋ ਘੱਟ ਓਨੇ ਦਿਨ ਇਹ ਅਲੋਪ ਹੋ ਰਿਹਾ ਸਭਿਆਚਾਰ  ਇੱਕ ਵਾਰ ਫੇਰ ਜਵਾਨ ਹੋ ਜਾਂਦਾ ਹੈ. ਆਓ ਤੁਹਾਨੂੰ ਦਿਖਾਉਂਦੇ ਹਾਂ  ਲੁਧਿਆਣਾ ਦੇ ਆਰੀਆ ਕਾਲਜ ਵਿੱਚ ਚੱਲੇ ਯੂਥ ਫੈਸਟੀਵਲ ਵਿੱਚ ਚਰਖੇ ਅਤੇ ਗਿਧੇ ਦੀ ਇੱਕ ਬਹੁਤ ਹੀ ਛੋਟੀ ਜਿਹੀ ਝਲਕ. ਜਿਸ ਵਿੱਚ ਇਕ ਮਸਤੀ ਸੀ, ਸਰੂਰ ਸੀ ਅਤੇ ਸੁਨੇਹਾ ਵੀ ਕਿ ਕਿਤੇ ਭੁੱਲ ਨਾ ਜਾਈਏ ਆਪਾਂ ਇਹ ਸਭ ਕੁਝ..ਜੋ ਸਾਡੀ ਵਿਰਾਸਤ ਹੈ, ਇਬਾਦਤ ਹੈ, ਸਾਡੀ ਜਿੰਦਗੀ ਹੈ.......!

ਤਿੰਨ ਦਿਨਾਂ ਤੱਕ ਚੱਲੇ ਇਸ ਲੰਮੇ ਪ੍ਰੋਗਰਾਮ ਦੀ ਇਹ ਛੋਟੀ ਜਿਹੀ ਕਲਿੱਪ ਤੁਹਾਨੂੰ ਕਿਵੇਂ ਲੱਗੀ ਇਹ ਕਿਵੇਂ ਲੱਗੀ ਜ਼ਰੂਰ ਦੱਸੋ. ਜੇ ਤੁਹਾਡੇ ਨੇੜੇ ਤੇੜੇ ਵੀ ਕੋਈ ਅਜਿਹਾ ਆਯੋਜਨ ਹੋ ਰਿਹਾ ਹੈ ਤਾਂ ਉਸਦੀ ਰਿਪੋਰਟ ਜ਼ਰੂਰ ਭੇਜੋ..ਇਹਨਾਂ ਸੰਗੀਤਕ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਸੀ ਪੰਜਾਬ ਸਕਰੀਨ ਟੀਮ ਨੇ. ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਜ਼ਰੂਰ ਦੱਸਣਾ. ਰੈਕਟਰ ਕਥੂਰੀਆ  ਦੇ ਨਾਲ ਵਿਸ਼ਾਲ ਗਰਗ ਅਤੇ ਹਰਚਰਨ ਸਿੰਘ ਸਰਨਾ ਜਿਹਨਾਂ ਨੇ ਏਨੀ ਸ਼ਾਨਦਾਰ ਅਤੇ ਜਾਨਦਾਰ ਫੋਟੋ ਪੋਸਟ ਕੀਤੀ ਜੋ ਬੜੇ ਹੀ ਸਾਰਥਕ ਢੰਗ ਨਾਲ ਬਦਲਦੇ ਹੋਏ ਸਮਾਜ ਵੱਲ ਬੜਾ ਹੀ ਸਾਰਥਕ ਇਸ਼ਾਰਾ ਕਰ ਰਹੀ ਹੈ.. 
  Updated on October 4, 2011 at 13:33 .

No comments: