Sunday, September 04, 2011

ਸਹਿਜਧਾਰੀਆਂ ਦੀ ਕੋਈ ਪਰਿਭਾਸਾ ਬਦਲੀ ਤਾਂ ਨਹੀਂ ਗਈ ?

ਸਹਿਜਧਾਰੀ ਦਾ ਕੀ ਰੌਲਾ ਹੈ ਇਸ ਨੂੰ ਸਮਝਣ ਲਈ ਆਓ ਆਪਾ ਸਾਰੇ ਗੁਰਦਵਾਰਾ ਐਕਟ ਦੇਖੀਏ ।
1925:PB Act VIII. Sikh Gurdwaras, Sikh Gurdwaras Act 1925, Relwvant Extracts From page No 7,8,45 and 46.
Definitions
Sikh (9) Sikh means who professes the sikh religion or, in the case of a deceased person, who professed the sikh religion or was known to be a sikh during his lifetime.
If any question arises as to whether any living person is or is not a sikh, he shall be deemed respectively to be or not be a sikh according as he makes or refuses to make in such manner as the {state} government may prescribe the following declaration:
“I solemnly affirm that I am a sikh, that i believe in the Guru Granth Sahib , that i believe in the ten gurus, and that I have no other religion”
2{10}”Amritdhari Sikh” mens and includes every person who has taken khande-ka-amrit or khanda Pahul prepared and administered according to he tenets of sikh religion and rites at the hands of five pyaras or beloved ons”
{10-A} ‘sahijdhari Sikh’ means a person
(1) who performs ceremonies according to Sikh Rits;
(2) who does not use tobacco or kutha (halal meat) in any form;
(3) who is not “Patit”; and
(4) who can recite Mul Manter 
“Patit”; means a person who being Keshadhari Sikh trims or shaves his beard or keshas or who after taking amrit commits anyone or more of the four kurahits .
92. Evwry person shall be entitled to have his name registered on the electoral roll of a constituency for the election of a member or members of a committee who is a resident in the constituency, and is a sikh more then twenty one years of age and has had his name registered as a voter in such manner as may be prescribed Provided that no person shall be registered as an elector who ---
(a) trims or shaves his beard or 3[keshas]
(b) Smokes: and
(c) Takes alcoholic drinks;
(d) Right to vote
93 Every person registered on the electoral roll for the time being in force for a constituency for the election of a member or members of a committee shall be entitled while so registered to vote at an election of a member or members for that constituency.
ਪਰਿਭਾਸ਼ਾਵਾਂ
Picture of a Sehajdhari Sikh as given in
‘Mahan Kosh’ by Bhai Kahn Singh Nabha
ਸਿੱਖ ਤੋ ਭਾਵ ਉਹ ਵਿਅਕਤੀ ਜੋ ਸਿੱਖ ਧਰਮ ਤੇ ਨਿਸ਼ਚਾ ਰੱਖਦਾ ਹੈ, ਜਾਂ ਫਿਰ, ਮ੍ਰਿਤਕ ਦੇ ਮਾਮਲੇ ਵਿੱਚ, ਜੋ ਵਿਅਕਤੀ, ਸਿੱਖ ਧਰਮ ਨੂੰ ਮੰਨਦਾ ਸੀ , ਜਾਂ ਜੀਵਨ ਦੌਰਾਨ ਉਸ ਨੂੰ ਸਿੱਖ ਮੰਨਿਆ ਜਾਂਦਾ ਸੀ ।
“ਜੇ ਸੁਆਲ ਪੈਦਾ ਹੋ ਜਾਵੇ ਕਿ ਕੋਈ ਜੀਵਤ ਵਿਅਕਤੀ ਸਿੱਖ ਹੈ ਜਾਂ ਨਹੀਂ, ਤਾਂ ਸਰਕਾਰ ਦੁਆਰਾ ਨਿਰਧਾਰਤ ਮਸੌਦੇ ਅਨੁਸਾਰ ਉਸ ਦੁਆਰਾ ਹੇਠ ਲਿਖੀ ਘੋਸਣਾ ਕਰਨ ਜਾਂ ਨਾਂ ਕਰਨ ਦੇ ਆਧਾਰ ਤੇ ਉਸਦਾ ਸਿੱਖ ਹੋਣਾ ਜਾਂ ਨਾ ਹੋਣਾ ਮੰਨਿਆ ਜਾਵੇਗਾ”।
“ਮੈਂ ਸੱਚੀ ਨਿਸ਼ਠਾ ਨਾਲ਼ ਤਸਦੀਕ ਕਰਦਾ ਹਾਂ ਕਿ ਮੈਂ ਸਿੱਖ ਹਾਂ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਕਰਦਾ ਹਾਂ, ਕਿ ਮੈਂ ਦਸ ਗੁਰੂ ਸਹਿਬਾਨ ‘ਤੇ ਵਿਸ਼ਵਾਸ ਕਰਦਾ ਹਾਂ , ਤੇ ਮੇਰਾ ਕੋਈ ਹੋਰ ਧਰਮ ਨਹੀ”।
“ਅੰਮ੍ਰਿਤਧਾਰੀ ਸਿੱਖ” ਦੇ ਅਰਥ ੳਤੇ ਘੇਰੇ ਵਿੱਚ ਹਰ ਉਹ ਵਿਅਕਤੀ ਆਉਂਦਾ ਹੈ , ਜਿਸਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਅਰਥਾਤ ਰਹਿਤ ਮਰਿਆਦਾ ਅਨੁਸਾਰ ਥਾਪੇ ਗਏ ਪੰਜਾਂ ਪਿਆਰਿਆਂ ਦੇ ਹੱਥੀਂ ਕੰਡੇ ਕੀ ਪਾਹੁਲ ਅਰਥਾਤ ਖੰਡੇ-ਕਾ-ਅੰਮ੍ਰਿਤ ਛਕਿਆ ਹੋਵੇ ।
ਸਹਿਜਧਾਰੀ ਦਾ ਅਰਥ ਹੈ ਕਿ ਉਹ ਵਿਅਕਤੀ
(1) ਜੋ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਮਰਿਆਯਾਦਾ ਅਨੁਸਾਰ ਚਲਦਾ ਹੋਵੇ ;
(2) ਜੋ ਤੰਬਾਕੂ ਜਾਂ ਕੁੱਠੇ (ਹਲਾਲ ਮੀਟ) ਦਾ ਕਿਸੇ ਵੀ ਤਰ੍ਹਾਂ ਸੇਵਨ ਨਾ ਕਰਦਾ ਹੋਵੇ;
(3) ਜੋ ਪਤਿਤ ਨਾ ਹੋਵੇ; ਅਤੇ
(4) ਮੂਲ ਮੰਤਰ ਦਾ ਪਾਠ ਕਰ ਸਕਦਾ ਹੋਵੇ ।
“ਪਤਿਤ” ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕੇਸਾਧਾਰੀ ਸਿੱਖ ਹੁੰਦਿਆਂ ਹੋਇਆ ਆਪਣੀ ਦਾਹੜੀ ਨੂੰ ਕੁਤਰਦਾ ਹੈ ਜਾਂ ਦਾਹੜੀ ਤੇ ਕੇਸਾਂ ਦੀ ਸੇਵ ਕਰਦਾ ਹੈ, ਜਾਂ ਉਹ ਵਿਅਕਤੀ ਅੰਮ੍ਰਿਤਪਾਨ ਕਰਨ ਤੋਂ ਬਾਅਦ ਨਿਸ਼ਚਿਤ ਚੌਹਾਂ ਕੁਰਹਿਤਾਂ ‘ਚੋ ਕੋਈ ਇੱਕ ਜਾ ਵੱਧ ਕੁਰਹਿਤਾਂ ਕਰਦਾ ਹੈ ।
ਵੋਟਰਾਂ ਦੀ ਯੋਗਤਾ
ਹਰ ਉਹ ਵਿਅਕਤੀ ਜੋ ਨਿਸਚਿਤ ਚੋਣ ਖੇਤਰ ਵਿੱਚ ਰਹਿੰਦਾ ਹੈ: ਅਤੇ ਸਿੱਖ ਹੈ , 21 ਸਾਲ ਤੋਂ ਵੱਧ ਉਮਰ ਦਾ ਹੈ, ਅਤੇ ਨਿਰਧਾਰਤ ਨਿਯਮਾ ਅਧੀਨ ਬਤੌਰ ਵੋਟਰ ਉਸਦਾ ਨਾਮ ਦਰਜ ਹੈ, ਮੈਂਬਰ ਜਾਂ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ,(ਆਪਣੇ) ਚੋਣ ਖੇਤਰ ਦੀ ਵੋਟਰ ਸੂਚੀ ਵਿਚ ਆਪਣਾ ਨਾ ਦਰਜ ਕਰਵਾਉਣ ਦੀ ਯੋਗਤਾ ਰੱਖਦਾ ਹੈ ;
ਅਜਿਹਾ ਕੋਈ ਵਿਅਕਤੀ ਵੋਟਰ ਸੂਚੀ ਵਿੱਚ ਬਤੌਰ ਵੋਟਰ ਦਰਜ ਹੋਣ ਦਾ ਅਧਿਕਾਰੀ ਨਹੀਂ ਹੋਵੇਗਾ ਜੋ-
(ੳ) ਆਪਣੀ ਦਾਹੜੀ ਜਾ ਕੇਸਾਂ ਨੂੰ ਕੁਤਰਦਾ ਹੈਜਾਂ ਸ਼ੇਵ ਕਰਦਾ ਹੈ ।
(ਅ) ਕਿਸੇ ਵੀ ਤਰ੍ਹਾਂ ਤੰਬਾਕੂ ਦਾ ਸੇਵਨ ਕਰਦਾ ਹੈ ; ਅਤੇ
(ਭ) ਸ਼ਰਾਬ ਆਦਿ ਉਤਪਾਦਾਂ ਦਾ ਸੇਵਨ ਕਰਦਾ ਹੈ ।
ਵੋਟ ਦਾ ਅਧਿਕਾਰ
ਹਰ ਉਸ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜੋ ਨਿਸ਼ਚਿਤ ਚੋਣ ਖੇਤਰ ਦੇ ਮੈਂਬਰ ਜਾਂ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਮੌਜੂਦਾ ਲਾਗੂ ਵੋਟਰ ਲਿਸਟ ਵਿੱਚ ਦਰਜ ਹੁੰਦਿਆਂ ਹੋਇਆਂ , ਚੋਣ ਖੇਤਰ ‘ਚੋ ਮੈਂਬਰਾਂ ਜਾਂ ਮੈਂਬਰਾਂ ਦੀ ਚੋਣ ਲਈ ਵੋਟ ਦੇਣ ਦੀ ਯੋਗਤਾ ਰੱਖਦਾ ਹੈ ।
ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਸਿੱਖ ਦੀ ਤਾਰੀਫ
ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰ ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ੳਤੇ ਕਿੳੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ ।
ਸਹਿਜਧਾਰੀ ਫੈਡਰੇਸਨ ਦੁਆਰਾ 2003 ਵਿੱਚ ਪਾਈ ਪਟੀਸਨ ਦਾ ਅੱਜ 01-09-2011 ਫੈਸਲਾ ਆ ਗਿਆ ਹੈ ਜਿਸ ਅਨੁਸਾਰ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ਼ ਗਿਆ ਹੈ । ਚੋਣਾ ਅਜੇ ਮੁਲਤਵੀ ਹੋਈਆ ਜਾ ਨਹੀਂ ਇਸ ਬਾਰੇ ਅਜੇ ਕੁੱਝ ਨਹੀ ਕਿਹਾ ਜਾ ਸਕਦਾ । ਹਾਂ ਜਦੋਂ ਹਾਈਕੋਰਟ ਦਾ ਫੈਸਲਾ ਚੋਣ ਕਮਿਸ਼ਨ ਕੋਲ਼ ਜਾਵੇਗਾ ਤਾਂ ਉਹਨਾਂ ਨੂੰ ਇਸ ਤੇ ਵਿਚਾਰ ਕਰਨਾ ਪਵੇਗਾ ਕਿ ਸਹਿਜਧਾਰੀਆਂ ਨੂੰ ਸਾਮਿਲ ਕਰ ਨਵੀਂ ਲਿਸਟ ਕਿਵੇਂ ਤੇ ਕਿੰਨੇ ਸਮੇਂ ਵਿੱਚ ਬਣਾਉਣਗੇ । ਸੰਭਵ ਹੈ ਕਿ ਹੁਣ ਐਸ.ਜੀ.ਪੀ.ਸੀ. ਚੋਣਾ ਸਾਇਦ ਵਿਧਾਨ ਸਭਾ ਚੋਣਾ ਤੋ ਬਾਅਦ ਹੋਣ । ਹੁਣ ਗੱਲ ਕਰੀਏ ਕਿ ਸਹਿਜਧਾਰੀ ਨੂੰ ਵੋਟ ਦਾ ਅਧਿਕਾਰ ਮਿਲ਼ ਗਿਆ ਹੈ । ਗੁਰਦਵਾਰਾ ਐਕਟ ਵਿੱਚ ਸਹਿਜਧਾਰੀ ਦੀ ਪਰਿਭਾਸ਼ਾ ਬਿਲਕੁਲ ਸਾਫ ਹੈ, ਫਿਰ ਘੋਨੇ ਮੋਨੇ ਵੋਟ ਕਿਵੇ ਪਾ ਸਕਦੇ ਹਨ?? ਘੁਰਦਵਾਰਾ ਐਕਟ ਨੂੰ ਪੜੇ ਬਿਨਾ ਅਸੀਂ ਬੜੀ ਜਲਦੀ ਉਤਾਵਲੇ ਹੋ ਜਾਂਦੇ ਹਾਂ । ਸਾਇਦ ਅਸੀਂ ਸਿਰ ਤਾ ਬਹੁਤ ਦੇਣ ਜਾਣਦੇ ਤਾਂ ਇਸ ਦੀ ਵਰਤੋਂ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ । ਹੁਣ ਸਾਨੂੰ ਇਸ ਤੇ ਗੌਰ ਰੱਖਣੀ ਪਵੇਗੀ ਕਿ ਅਗਰ ਘੋਨੇ ਮੋਨਿਆਂ ਨੂੰ ਰਲ ਗੱਡ ਕਰਨ ਦੀ ਕੋਸਿਸ ਕਰਨਗੇ ਤਾਂ ਸਾਨੁੰ ਚੁੱਪ ਕਰ ਹਥਿਆਰ ਸੁਟ ਕੇ ਨਹੀਂ ਬੇਠਣਾ ਚਾਹੀਦਾ ।ਅਜੇ ਇਹ ਕਹਿਣਾ ਕਿ ਚੋਣਾ ਮੁਲਤਵੀ ਹੋ ਗਈਆਂ ਹਨ, ਬਚਕਾਨਾ ਬਿਆਨ ਹੈ । ਹੁਣ ਗੱਲ ਕਰੀਏ ਕਿ ਚੋਣਾ ਦਾ ਇਤਿਹਾਸ ਕੀ ਹੈ ??
1. ਗੁਰਦੁਆਰਾ ਐਕਟ 1 ਨਵੰਬਰ 1925 ਨੂੰ ਲਾਗੂ ਹੋਇਆ ।
2. ਪਹਿਲੀਆਂ ਚੋਣਾ 1926 ਵਿੱਚ ਹੋਈਆਂ ।
3. ਪਹਿਲਾਂ ਇਹ ਹਰ ਤਿੰਨ ਸਾਲ ਮਗਰੋ ਹੋਈਆਂ ਜਿਵੇਂ 1926 ਤੋਂ ਬਾਅਦ 1930 ਫਿਰ 1933 ਫਿਰ 1936ਤੇ 1939 ਵਿੱਚ ਹੋਈਆਂ ।
4. ਜੂਨ 1942 ਬਲਦੇਵ ਸਿੰਘ ਸਮਝੌਤੇ ਅਨੁਸਾਰ ਇਸ ਦੀ ਮਿਆਦ ਪੰਜ ਸਾਲ ਕਰ ਦਿਤੀ ।
5. ਅਗਲੀਆਂ ਚੋਣਾ 1944 ਵਿੱਚ ਹੋਈਆ ।
6. 1947 ਦੇਸ਼ ਦੀ ਵੰਡ ਤੋ ਬਾਅਦ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦਾ ਪ੍ਰਬੰਧ ਵਕਫ਼ ਬੋਰਡ ਕਰਨ ਲੱਗਾ, ਤੇ 1999 ਤੋਨ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ।
7.1944 ਤੋਂ ਬਾਅਦ ਅਗਲੀਆਂ ਚੋਣਾ 1963 ਤੇ ਫਿਰ 1965 ਵਿੱਚ ਹੋਈਆਂ ।
8. 1966 ਵਿੱਚ ਪੰਜਾਬ ਦੇ ਤਿੰਨ ਟੁਕੜੇ ਹੋ ਗਏ ਤੇ ਚੋਣਾ ਕਰਵਾਉਣਾ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਆ ਗਿਆ, ਇਹ ਪਿਛੋਂ ਚੋਣਾ ਕਦੇ ਵੀ ਸਮੇਂ ਸਿਰ ਨਹੀਂ ਹੋਈਆਂ ।
9. 1965 ਤੋ ਬਾਅਦ ਅਗਲੀਆਂ ਚੋਣਾ 1970 ਵਿੱਚ ਹੋਣੀੳਾਂ ਚਾਹੀਦੀਆਂ ਸਨ ਪਰ ਇਹ 1979 ਵਿੱਚ ਹੋਈਆਂ ।
10. ਅਗਲੀਆਂ 1984 ਦੀ ਬਜਾਏ 1996 ਵਿੱਚ ਹੋਈਆਂ । ਫਿਰ 2001 ਦੀ ਥਾਂ 2004 ਵਿੱਚ ਹੋਈਆਂ । ਹੁਣ ਜੋ 18 ਸਤੰਬਰ 2011 ਨੂੰ ਹੋ ਰਹੀਆਂ ਹਨ ਉਹ 2009 ਵਿੱਚ ਹੋਣੀਆਂ ਚਾਹੀਦੀਆਂ ਸਨ ।
ਮੇਰੀ ਤਾਂ ਇਹੋ ਸਮਝ ਵਿੱਚ ਆਉੰਦਾ ਹੈ ਕਿ ਸਾਰੇ ਕਾਗਰਸੀ ਤੇ ਬਾਜਪਾਈ ਰਲ਼ ਮਿਲ਼ ਸਾਡੀ ਵੱਖਰੀ ਹੋਦ ਨੂੰ ਰਲ਼ ਗੱਡ ਕਰਨ ਨੂੰ ਫਿਰਦੇ ਹਨ । ਇਹ ਬਾਰਤ ਵਿਚਲੇ ਸੱਭ ਧਰਮਾਂ ਨੂੰ ਮਿਲ਼ਾ ਪੀਸ ਕੇ ਚੱਟਣੀ ਬਣਾਉਣ ਨੂੰ ਫਿਰਦੇ ਹਨ । ਸਾਨੂੰ ਸਿੱਖਾਂ ਨੂੰ ਆਪਣੀ ਹੋਦ ਬਚਾਉਣ ਲਈ ਜੋਸ਼ ਦੇ ਨਾਲ਼ ਨਾਲ਼ ਹੋਸ਼ ਤੋਂ ਕੰਮ ਲੈਣਾ ਹੋਵੇਗਾ ਨਹੀਂ ਤਾਂ ???????????? ਯਾਦ ਰੱਖੋ ਭਾਰਤ ਸਰਕਾਰ ਦੇ 1925 ਦੇ ਐਕਟ ਅਨੁਸਾਰ ਸਹਿਜਧਾਰੀ ਸਿੱਖ ਦੀ ਉਪਰੋਕਤ ਪਰਿਭਾਸਾ ਦਿਤੀ ਗਈ ਹੈ, ਅਜਿਹੇ ਸਹਿਜਧਾਰੀਆਂ ਨੂੰ ਤਾਂ ਵੋਟ ਪਾਉਣ ਤੋਂ ਕਦੇ ਰੋਕਿਆ ਹੀ ਨਹੀਂ ਗਿਆ । ਹੁਣ ਇਹ ਸਪੱਸਟ ਕਰਨਾ ਬਣਦਾ ਹੈ ਕਿ ਕਿਤੇ ਰਾਣੂ ਨੇ ਕੋਈ ਸੋਧ ਤਾਂ ਨਹੀਂ ਕਰਵਾਈ ਜਾਂ ਸਹਿਜਧਾਰੀਆਂ ਦੀ ਕੋਈ ਪਰਿਭਾਸਾ ਬਦਲੀ ਤਾਂ ਨਹੀਂ ਗਈ, ਜਦਕਿ ਐਕਟ ਵਿੱਚ ਸੋਧ ਸਿਰਫ ਤੇ ਸਿਰਫ ਸ੍ਰੋਮਣੀ ਕਮੇਟੀ ਹੀ ਕਰ ਸਕਦੀ ਹੈ । ਹਾਂ ਅਗਰ ਸਰਕਾਰ ਕਹਿੰਦੀ ਹੈ ਕਿ ਹਿੰਦੂ ਵੀ ਸਿੱਖ ਹਨ ਜਿਵੇਂ ਧਾਰਾ 25 ਵਿੱਚ ਦਰਜ ਹੈ ਫਿਰ ਤਾਂ ਸਿੱਖਾਂ ਨੇ ਹੀ ਸੋਚਣਾ ਕਿ ਉਹਨਾਂ ਕੀ ਕਰਨਾ ??? ਸਰਕਾਰਾਂ ਅਕਾਲੀ, ਭਾਜਪਾਈ, ਕਾਂਗਰਸ ਿਰਲ ਮਿਲ ਕੇ ਸਿੱਖ ਦੀਆ ਹਰ ਨਿਸ਼ਾਨੀਆਂ ਨੂੰ ਮਿਟਾ ਦੇਣਾ ਚਾਹੁੰਦੇ ਹਨ । ਇਹ ਮਿਟਾਉਣ ਲਈ ਇਹਨਾਂ 84 ਦਾ ਕਤਲੇਆਮ ਕੀਤਾ , ਅਕਾਲ ਤਕਤ ਢਾਅ ਢੇਰੀ ਕੀਤਾ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚ ਸਿਰਫ ਪੰਜਾਹ ਹਜਾਰ ਸਿੱਖ ਹਨ ਤੇ ਉਥੋ ਦੀ ਸਰਕਾਰ ਨੇ ਅਨੰਦ ਮੈਰਜ ਐਕਟ ਨੂੰ ਮੰਨਜੂਰ ਕਰ ਲਿਆ ਹੈ ਜਦਕਿ ਭਾਰਤ ਵਿੱਚ ਕਰੋੜਾ ਦੀ ਗਿਣਤੀ ਵਿਚ ਸਿੱਖ ਹਨ ਪਰ ਧੱਕੇ ਨਾਲ਼ ਅਨੰਦ ਮੈਰਿਜ ਐਕਟ ਲਾਗੂ ਨਹੀਂ ਕਰ ਰਹੇ । ਇਹ ਧੱਕੇਸਾਹੀ ਨਹੀਂ ਤਾਂ ਹੋਰ ਕੀ ਹੈ ??? ਸ. ਪ੍ਰਕਾਸ ਸਿੰਘ ਬਾਦਲ ਜੀ ਨੇ ਜੋ ਧਾਰਾ 25 ਸਾੜੀ ਸੀ ਉਹ ਉਹਨਾ ਦਾ ਫੈਸਲਾ ਬਿਲਕੁਲ ਠੀਕ ਸੀ । ਹੁਣ ਸੱਭ ਸਿੱਖਾਂ ਨੂੰ ਸੱਭ ਕੰਮ ਛੱਡ ਧਾਰਾ 25 ਵਿੱਚ ਸੋਧ ਕਰਵਾਉਣ ਲਈ ਧਰਨੇ /ਮੁਜਾਹਿਰੇ ਕਰਨੇ ਚਾਹੀਦੇ ਹਨ , ਤਾਂ ਜੋ ਸਾਡੀ ਵੱਖਰੀ ਹੋਦ ਤੋਂ ਕੋਈ ਮੁਨਕਰ ਨਾਂ ਹੋ ਸਕੇ
ਵਾਹਿਗੁਰੂ ਭਲੀ ਕਰਨ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੰਜੀ.ਮਨਵਿੰਦਰ ਸਿੰਘ ਗਿਆਸਪੁਰ 
09872099100

No comments: