Tuesday, September 13, 2011

ਅਜੇ ਵੀ ਜਾਰੀ ਹੈ ਬੱਚੀਆਂ ਨੂੰ ਬੋਝ ਸਮਝਣ ਵਾਲਾ ਸ਼ਰਮਨਾਕ ਰੁਝਾਣ


ਰੈੱਡ ਕਰਾਸ
 ਦਾ ਪੰਘੂੜਾ ਬਣਿਆ ਨੰਨ੍ਹੀਆਂ ਛਾਵਾਂ ਲਈ ਮਿਸਾਲੀ ਵਰਦਾਨ  

ਅੰਮ੍ਰਿਤਸਰ:(ਗਜਿੰਦਰ ਸਿੰਘ ਕਿੰਗ):ਜ਼ਿਲ੍ਹਾ ਰੈੱਡ ਕਰਾਸ ਵਿਖੇ ਸਥਾਪਤ ਪੰਘੂਡ਼ੇ ਵਿੱਚ ਨਨ੍ਹੀੰਆਂ ਛਾਵਾਂ ਦੀ ਆਮਦ ਜਾਰੀ ਹੈ.ਉਹੀ ਨਨ੍ਹੀਆਂ ਛਾਵਾਂ ਜਿਹਨਾਂ ਦੀ ਨਵਰਾਤਰਿਆਂ  'ਚ ਪੂਜਾ ਕੀਤੀ ਜਾਂਦੀ ਹੈ ਪਰ ਜੇ ਓਹ ਘਰ ਆ ਜਾਣ ਤਾਂ ਉਹਨਾਂ ਨੂੰ ਜਾਂ ਝਾੜੀਆਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਫੇਰ ਅਜਿਹੇ ਹੀ ਕਿਸੇ ਪੰਘੂੜੇ ਵਿੱਚ. ਰੈੱਡ ਕਰਾਸ ਵਿਖੇ ਸਥਾਪਤ ਪੰਘੂਡ਼ੇ ਦਾ ਇਹ ਫਾਇਦਾ ਤਾਂ ਜਰੂਰ ਹੋਇਆ ਹੈ ਕਿ ਹੁਣ ਲੋਕ ਇਹਨਾਂ ਬੱਚਿਆਂ ਨੂੰ ਜਾਨੋਂ ਮਾਰਨ ਦੀ ਬਜਾਏ ਜਾਂ ਫੇਰ ਤਰਸਯੋਗ ਹਾਲਤ ਵਿੱਚ ਕਿਸੇ ਝਾੜੀ ਪਿਛੇ ਸੁੱਟਣ ਦੀ ਬਜਾਏ ਚੁੱਪ ਚੁਪੀਤੇ ਇਸ ਪੰਘੂੜੇ ਵਿੱਚ ਸੁੱਟ ਜਾਂਦੇ ਹਨ. 

ਇਸ ਪੰਘੂੜੇ ਵਿੱਚ ਕਿਸੇ ਵੀ ਬੱਚੇ ਨੂੰ ਪਹੁੰਚਾਉਣ ਵਾਲੇ ਦਾ ਨਾ ਤਾਂ ਪਿਛਾ ਕੀਤਾ ਜਾਣਦਾ ਹੈ ਅਤੇ ਨਾ ਹੀ ਕੋਈ ਪੁਛਗਿਛ . ਇਹ ਪੰਘੂੜਾ ਉਹਨਾਂ ਨੂੰ ਮੌਕਾ ਦੇਂਦਾ ਹੈ ਕਿ ਜੇ ਤੁਸੀਂ ਘਰ ਆਈ ਇਸ ਦੇਵੀ ਵਰਗੀ ਬੱਚੀ ਨੂੰ ਵੀ ਇੱਕ ਬੋਝ ਸਮਝਣਾ ਹੈ ਤਾਂ ਲਿਆਓ ਇਹ ਬੋਝ ਮੈਨੂੰ ਦੇ ਦਿਓ. ਇਸ ਪੰਘੂੜੇ ਵਿੱਚ ਆਈਆਂ ਬੱਚੀਆਂ ਨੂੰ ਚੰਗਾ ਇਲਾਜ ਦਿੱਤਾ ਜਾਂਦਾ ਹੈ, ਚੰਗੀ ਪਰਵਰਿਸ਼ ਦਿੱਤੀ ਜਾਂਦੀ ਹੈ ਅਤੇ ਕੋਈ ਅਜਿਹੇ ਮਤਾ ਪਿਤਾ ਵੀ ਜਿਹੜੇ ਬੜੀ ਸ਼ਿੱਦਤ ਨਾਲ ਇਹਨਾਂ ਬੱਚੀਆਂ ਨੂੰ ਸਾਰੀ ਉਮਰ ਪਿਆਰ ਕਰਦੇ ਹਨ.
ਹੁਣ ਇਸ ਪੰਘੂੜੇ ਵਿੱਚ ਦੋ ਹੋਰ ਨੰਨ੍ਹੀਆਂ ਬੱਚੀਆਂ ਦੀ ਆਮਦ ਹੋਈ ਹੈ. ਇਹਨਾਂ ਵਿੱਚੋਂ ਇੱਕ ਬੱਚੀ ਦੀ ਉਮਰ ਇੱਕ ਮਹੀਨੇ ਦੇ ਕਰੀਬ ਲੱਗਦੀ ਹੈ ਅਤੇ ਦੂਜੀ ਮਸਾਂ ਹੀ 10 ਕੁ ਦਿਨਾਂ ਦੀ ਹੈ. ਇਨ੍ਹਾਂ ਵਿਚੋਂ ਇਕ ਬੱਚੀ ਨੂੰ 9 ਸਤੰਬਰ ਦੀ ਸ਼ਾਮ ਨੂੰ ਲਗਪਗ 7:00 ਵਜੇ ਕੋਈ ਪਘੂੰਡ਼ੇ ਵਿਚ ਛੱਡ ਕੇ ਚਲਾ ਗਿਆ. ਦੂਜੀ ਬੱਚੀ ਦੀ ਆਮਦ ਸੋਮਵਾਰ 12 ਸਤੰਬਰ ਨੂੰ ਦੁਪਿਹਰ 1.00 ਵਜੇ ਦੇ ਲਗਪਗ ਹੋਈ.

No comments: