Monday, August 29, 2011

ਅਜੇ ਵੀ ਜਾਰੀ ਹੈ ਬੱਚੀਆਂ ਨੂੰ ਤਿਆਗਣ ਵਾਲਾ ਕਲੰਕ

ਪੰਘੂੜੇ ਵਿੱਚ 42ਵੇਂ ਬੱਚੇ ਦੀ ਆਮਦ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ (ਗਜਿੰਦਰ ਸਿੰਘ) ਗੁਰੂਆਂ ਪੀਰਾਂ ਦੀ ਏਸ ਪਵਿੱਤਰ ਧਰਤੀ ਤੇ ਕੁੜੀਆਂ ਦੇ ਜਨਮ ਨੂੰ ਅੱਜ ਵੀ ਕਿਸੇ ਮੁਸੀਬਤ ਜਾਂ ਸੋਗ ਵਾਂਗ ਦੇਖਿਆ ਜਾਂਦਾ ਹੈ. ਲੜਕੀਆਂ ਨੂੰ ਅਜੇ ਵੀ ਉਹ ਖੁਸ਼ੀ ਨਸੀਬ ਨਹੀਂ ਹੋਈ ਜਿਹੜੀ ਇਸ ਆਧੁਨਿਕ ਯੁਗ ਵਿੱਚ ਵੀ ਮੁੰਡਿਆਂ ਲਈ ਰਾਖਵੀਂ ਹੈ. ਇਸ ਗੱਲ ਦਾ ਸਬੂਤ ਹੈ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਲਾਉਣਾ ਪਿਆ ਉਹ ਪੰਘੂੜਾ ਜਿਸ ਵਿਚ ਕਿਸੇ ਨਾ ਕਿਸੇ ਪਰਿਵਾਰ ਵੱਲੋ ਆਪਣੀ ਮਾਸੂਮ ਬੱਚੀ ਨੂੰ ਅਛੋਪਲੇ ਜਿਹੇ ਛੱਡ ਜਾਣ ਵਿੱਚ ਹੀ ਭਲਾਈ ਸਮਝੀ.ਹੁਣ ਏਸ ਪੰਘੂੜੇ ਵਿੱਚ ਇੱਕ ਹੋਰ ਬੱਚੀ ਆਈ ਹੈ. ਕਬੀਲੇ ਜ਼ਿਕਰ ਹੈ ਕਿ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋ ਜਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਪਹਿਲੀ ਜਨਵਰੀ 2008 ਤੋ ਪੰਘੂੜਾ ਸ਼ਕੀਮ ਸੂਰੁ ਕੀਤੀ ਗਈ ਸੀ। ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇੱਕ ਪੰਘੂੜਾ ਸਥਾਪਿਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸਣ ਤੋ ਅਸਮਰਥ ਰਹਿਣ ਵਾਲੇ ਮਾਪੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ  ਇਸ ਉਪਰੰਤ ਰੈਡ ਕਰਾਸ ਵੱਲੋ ਬੱਚੇ ਦੀ ਸੁਰੱਖਿਆ, ਪਾਲਣ ਪੋਸਣ ਅਤੇ ਚੰਗੇ ਭੱਵਿਖ ਲਈ ਸਰਕਾਰ ਵੱਲੋ ਘੋਸਿਤ ਕੀਤੀਆਂ ਸੰਸਥਾਵਾਂ(ਐਲ.ਏ.ਪੀ.ਏ) ਵਿਚ ਬੱਚੇ ਦੀ ਪ੍ਰਵਿਰਸ ਲਈ ਤਬਦੀਲ ਕੀਤਾ ਜਾਣਾ ਹੁੰਦਾ ਹੈ ਇਸ ਸਕੀਮ ਅਧੀਨ ਪਹਿਲਾ ਵੀ 41 ਬੱਚੇ ਪੰਘੂੜੇ ਵਿਚ ਆ ਚੁੱਕੇ ਹਨ ਅਤੇ ਅੱਜ 42 ਵਾਂ ਬੱਚਾ ਪੰਘੂੜੇ ਵਿਚ ਆਇਆ ਹੈ.
       ,  ਅੰਮ੍ਰਿਤਸਰ ਦੇ 
ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਤਿਨ ਕੁ ਦਿਨ ਪਹਿਲਾਂ ਮਿਤੀ 26 ਅਗਸਤ 2011 ਨੂੰ ਰਾਤ ਦੇ 11:00 ਵਜੇ ਇਕ ਨਨ੍ਹੀ ਪਰੀ ਇਸ ਪੰਘੂੜੇ ਵਿੱਚ ਪੁੱਜੀ. ਇਸ ਲੜਕੀ ਦੀ ਉਮਰ ਤਕਰੀਬਨ ਇਕ ਮਹੀਨੇ ਦੀ ਲਗਦੀ ਹੈ. ਪੰਘੂੜੇ ਵਿਚ ਆਈ ਇਸ ਬੱਚੀ ਨੂੰ ਮੁਢਲੀ ਸਹਾਇਤਾ ਲਈ ਈ.ਐਮ.ਸੀ ਹਸਪਤਾਲ ਰਣਜੀਤ ਐਵੀਨਿਊ  ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ.ਹੁਣ ਇਹ ਬੱਚੀ ਬਿਲਕੁੱਲ ਠੀਕ ਠਾਕ ਹੈ.
       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਬੱਚੀ ਨੂੰ ਪਾਲਣ ਪੋਸ਼ਣ ਅਤੇ  ਕਾਨੂੰਨੀ ਅਡਾਪਸ਼ਨ ਲਈ ਸ਼ਿਸ਼ੂ ਗ੍ਰਹਿ ਟਰੱਸਟ ਨਕੋਦਰ ਰੋਡ, ਜਲੰਧਰ ਵਿਖੇ ਪ੍ਰਵਿਰਸ਼ ਲਈ ਤਬਦੀਲ ਕਰ ਦਿੱਤਾ ਜਾਵੇਗਾ. ਉਨ੍ਹਾਂ ਕਿਹਾ ਕਿ ਪਹਿਲਾ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋ ਨਿਰਧਾਰਿਤ ਪਰਕਿਰਿਆ ਪੂਰੀ ਕਰਨ ਉਪਰੰਤ ਇਸ ਬੱਚੀ ਦੀ ਅਡਾਪਸ਼ਨ ਸੰਸਥਾ ਵੱਲੋ ਕਰਵਾਈ ਜਾਵੇਗੀ. ਨਿਸਚੇ ਹੀ ਏਹ ਸੰਸਥਾਵਾਂ ਬੜਾ ਸ਼ਲਾਘਾਯੋਗ ਉਪਰਾਲਾ ਕਰ ਰਹੀਆਂ ਹਨ ਪਰ ਇਹਨਾਂ ਕੁੜੀਆਂ ਨੂੰ ਉਹਨਾਂ ਦੇ ਹੱਕ ਵਾਲਾ ਪਿਆਰ ਉਹਨਾਂ ਦੇ ਆਪਣੇ ਪਰਿਵਾਰਾਂ ਤੋਂ ਕਦੋਂ ਨਸੀਬ ਹੋਵੇਗਾ ?  

No comments: