Showing posts with label Vishwakarma Day. Show all posts
Showing posts with label Vishwakarma Day. Show all posts

Saturday, November 06, 2021

ਬਾਬਾ ਵਿਸ਼ਵਕਰਮਾ ਸਭਾ ਮੋਹਾਲੀ ਵੱਲੋਂ ਵਿਸ਼ੇਸ਼ ਆਯੋਜਨ

 6th November 2021 at 10:05 PM

ਕਰਮਦਿਵਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

ਬਾਬਾ ਵਿਸ਼ਵਕਰਮਾ ਸਭਾ ਇੰਡਸਟਰੀਆ ਏਰੀਆ ਫੇਜ਼ 9 ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਤਸਵੀਰ
'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ


ਮੋਹਾਲੀ: 5 ਨਵੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਬਾਬਾ ਵਿਸ਼ਵਕਰਮਾ ਸਭਾ ਇੰਡਸਟਰੀਆ ਏਰੀਆ ਫੇਜ਼ -9 ਮੋਹਾਲੀ ਵੱਲੋਂ ਕਰਮ ਦਿਵਸ ਸਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਦੱਸਿਆ ਕਿ ਸਭਾ ਪਿਛਲੇ ਲੰਬੇ ਸਮੇਂ ਬਾਬਾ ਵਿਸ਼ਵਕਰਮਾ ਜੀ ਦੇ ਕਰਮ ਦਿਵਸ ਨੂੰ ਮਨਾਂਉਦੀ ਆ ਰਹੀ ਹੈ। ਅਜ ਪੂਜਾ ਅਰਚਣਾ ਤੋਂ ਬਾਅਦ ਸਭਾ ਵੱਲੋਂ ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਭੋਗ ਉਪਰੰਤ ਕੀਰਤਨ ਕਰਵਾਇਆ ਗਿਆ।  ਇਸ ਮੌਕੇ ਗਿਆਨੀ ਸਰੂਪ ਸਿੰਘ ਜੀ ਦੇ ਕੀਰਤਨੀ ਜੱਥੇ ਨੇ ਵਿਸਵਕਰਮਾ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਰੱਸ ਭਿੰਨਾ ਕੀਰਤਨ ਕੀਤਾ ਤੇ ਸੰਗਤਾ ਨੂੰ ਗੁਰੂ ਨਾਲ ਜੋੜਿਆ ਗਿਆ।  ਉਨਾਂ ਕਿਹਾ ਕਿ ਭਾਰੀ ਗਿਣਤੀ ਵਿੱਚ ਫੈਕਟਰੀ ਮਾਲਕਾਂ ਅਤੇ ਕਿਰਤੀਆਂ ਨੇ ਸੰਗਤ ਕੀਤੀ । ਅੰਮਿ੍ਰਤ ਵੇਲੇ ਤੋਂ ਹੀ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ ਗਿਆ।  ਇਸ ਮੌਕੇ ਜਸਬੀਰ ਸਿੰਘ ਮੰਣਕੂ ਐਮ.ਸੀ, ਹਰਿੰਦਰ ਸਿੰਘ ਸੰਧੂ, ਮਾਸਟਰ ਬਲਜੀਤ ਸਿੰਘ, ਜਸਬੀਰ ਸਿੰਘ ਜੱਸੀ ਤੋਂ ਇਲਾਵਾ ਮੋਹਾਲੀ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਬਾਗੜੀ ਅਤੇ ਮੌਜੂਦਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰੀ ।

ਬਾਬਾ ਵਿਸ਼ਵਕਰਮਾ ਸਭਾ ਇੰਡਸਟਰੀਆ ਏਰੀਆ ਫੇਜ਼ 9 ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਤਸਵੀਰ
'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ



Friday, November 05, 2021

ਬੜੀ ਹੀ ਸ਼ਰਧਾ ਨਾਲ ਭਗਵਾਨ ਵਿਸ਼ਵਕਰਮਾ ਜੀ ਦਾ ਦਿਵਸ ਮਨਾਇਆ

ਭੁਰਜੀ ਪਰਿਵਾਰ ਨੇ ਕੀਤੀ ਕਿਰਤ ਦਿਵਸ ਮੌਕੇ ਪੂਜਾ ਅਰਚਨਾ 

ਬਚਿੱਤਰ ਸਿੰਘ ਭੁਰਜੀ ਪਰਿਵਾਰ ਸਮੇਤ ਭਗਵਾਨ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕਰਦੇ ਹੋਏ

ਲੁਧਿਆਣਾ
: 5 ਨਵੰਬਰ 2021: (ਪੰਜਾਬ ਸਕਰੀਨ ਬਿਊਰੋ)::
ਕਿਰਤ ਦੀ ਪੂਜਾ ਹੀ ਅਸਲ ਵਿੱਚ ਸੱਚੇ ਕਰਮਾਂ ਵਿਚ ਆਉਂਦੀ ਹੈ, ਜਿਹੜਾ ਵਿਅਕਤੀ ਕਿਰਤ ਕੀਤੇ ਬਿਨਾ ਆਪਣੇ ਖ੍ਯਾਨੇ ਭਰਦਾ ਹੈ ਉਹ ਬਾਕੀਆਂ ਦੇ ਹੱਕ ਹੀ ਮਾਰਦਾ ਹੈ। ਭਗਵਾਨ ਵਿਸ਼ਵਕਰਮਾ ਸਾਰੀ ਦੁਨੀਆ ਨੂੰ ਕਿਰਤ ਦਾ ਉਪਦੇਸ਼ ਦੇਂਦੇ ਹਨ। ਕਿਰਤ ਦੇ ਗੁਰਾਂ ਦੀ ਨਿਪੁੰਨਤਾ ਵੀ ਬਖਸ਼ਦੇ ਹਨ। 
ਬਚਿੱਤਰ ਸਿੰਘ ਭੁੱਰਜੀ ਦੱਸਦੇ ਹਨ ਕਿ ਸ਼ਿਲਪਕਾਰ ਭਗਵਾਨ ਸ਼੍ਰੀ ਵਿਸ਼ਵਕਰਮਾ ਦੀ ਕਿਰਪਾ ਦ੍ਰਿਸ਼ਟੀ ਬਿਨਾ ਨਾਂ ਤਾਂ ਸ੍ਰਿਸ਼ਟੀ ਸੰਭਵ ਹੋਣੀ ਸੀ ਤੇ ਨਾ ਹੀ ਇਸ ਦੁਨੀਆ ਦਾ ਵਿਕਾਸ ਹੋ ਸਕਣਾ ਸੀ। ਕਿਰਤ ਅਤੇ ਕਰਤੀਆਂ ਦੇ ਦੇਵਤਾ ਹਨ ਭਗਵਾਨ ਸ਼੍ਰੀ ਵਿਸ਼ਵਕਰਮਾ। ਉਹਨਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਵਿਚ ਵੱਡੀ ਦੇਣ ਹੈ। 
ਇਸੇ ਲਈ ਉਨ੍ਹਾਂ ਨੂੰ 'ਕਿਰਤ ਦਾ ਦੇਵਤਾ' ਆਖਿਆ ਜਾਂਦਾ ਹੈ। ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਜਾਣ ਵਾਲੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਵਿਸ਼ਵਕਰਮਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ। ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿਚ ਵੀ ਬਾਬਾ ਵਿਸ਼ਵਕਰਮਾ ਦੁਆਰਾ ਦਰਸਾਈ ਭਵਨ ਨਿਰਮਾਣ ਕਲਾ ਝਲਕਦੀ ਹੈ। ਕਿਰਤੀਆਂ ਨੂੰ ਸਨਅਤੀ ਔਜ਼ਾਰਾਂ ਦੀ ਪੂਜਾ ਇਸੇ ਦਿਨ ਕਰਨੀ ਪੈਂਦੀ ਹੈ ਅਤੇ ਇਹੀ ਪੂਜਾ ਉਹਨਾਂ ਦੇ ਮਨਾਂ ਵਿੱਚ ਇਹਨਾਂ ਔਜ਼ਾਰਾਂ ਪ੍ਰਤੀ ਆਦਰ ਭਾਵਨਾ ਭਰਦੀ ਹੈ। ਇਹਨਾਂ ਔਜ਼ਾਰਾਂ ਦੀ ਪੂਜਾ ਅਤੇ ਸਫਾਈ ਕਿਰਤ ਨੂੰ ਵੀ ਸਾਫ ਸੁਥਰਾ ਰੱਖਣ ਦਾ ਸੁਨੇਹਾ ਦੇਂਦੀ ਹੈ। 
ਰਾਜਦੀਪ ਇੰਜੀਨੀਅਰਸ, ਗਿਆਸਪੁਰਾ ਵਿੱਖੇ ਹਰ ਸਾਲ ਦੀ ਤਰ੍ਹਾਂ ਬਚਿੱਤਰ ਸਿੰਘ ਭੁੱਰਜੀ ਨੇ ਆਪਣੇ ਪਰਿਵਾਰ ਅਤੇ ਕਾਰੀਗਰਾਂ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ l ਇਸ ਮੌਕੇ 'ਤੇ ਮਸ਼ੀਨਾਂ ਅਤੇ ਔਜ਼ਾਰਾ ਦੀ ਸਫ਼ਾਈ ਕਰਕੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਪੂਜਾ ਅਤੇ ਅਰਦਾਸ ਕੀਤੀ ਗਈ l ਬੱਚਿਤਰ ਸਿੰਘ ਭੁੱਰਜੀ ਨੇ ਕਿਹਾ ਅੱਜ ਅਸੀ ਭਗਵਾਨ ਬਾਬਾ ਵਿਸ਼ਵਕਰਮਾਂ ਜੀ ਦੀ ਕ੍ਰਿਪਾ ਨਾਲ ਹੀ ਫੈਕਟਰੀਆਂ ਨਾਲ ਚਲਾ ਰਹੇ ਹਾ l ਇਸ ਦੌਰਾਨ ਅਮਰਜੀਤ ਸਿੰਘ ਭੁੱਰਜੀ, ਸਤਵਿੰਦਰ ਸਿੰਘ ਰੋਪੜ, ਜਰਨੈਲ ਸਿੰਘ, ਬਲਦੇਵ ਸਿੰਘ ਮੋਲਡ, ਈਸ਼ਰ ਸਿੰਘ ਨਾਮਧਾਰੀ, ਪਿਆਰਾ ਸਿੰਘ, ਬਲਦੇਵ ਸਿੰਘ ਸੈਣੀ, ਚਮਨ ਸਿੰਘ ਸੈਣੀ ਅਤੇ ਅਰਵਿੰਦਰ ਸਿੰਘ ਲਾਡੀ ਹਾਜ਼ਰ ਸਨ। ਇਸ ਦਿਨ ਕਿਰਤ ਲਈ ਸਹਾਇਕ ਹੋਣ ਵਾਲੇ ਹਰ ਵਿਅਕਤੀ ਨੂੰ ਮਠਿਆਈਆਂ ਦੇ ਕੇ ਵਡੇ ਹੀ ਆਦਰ ਭਾਵ ਨਾਲ ਖੁਸ਼ ਕੀਤਾ ਜਾਂਦਾ ਹੈ। ਵਿਹਲੜਾਂ ਨੂੰ ਕਰਦਿਆਂ ਕਿਰਤੀਆਂ ਦੇ ਸਨਮਾਨ ਨੂੰ ਵਧਾਉਂਦਾ ਹੈ ਇਹ ਦਿਨ। ਇਸ ਪਰਿਵਾਰ ਨੇ ਵੀ ਆਪਣੇ ਨਾਲ ਜੁੜੇ ਸਾਰੇ ਸਨਅਤੀ ਵਰਕਰਾਂ ਦੀ ਖੁਸ਼ੀ ਦਾ ਖਿਆਲ ਪੂਰਾ ਖਿਆਲ ਰੱਖਿਆ।