Showing posts with label Threat. Show all posts
Showing posts with label Threat. Show all posts

Monday, October 19, 2026

ਪੰਜਾਬ ਵਿੱਚ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਵਧੇ

WhatsApp on Monday 19th October 2026 at 17:33 Regarding Threat to Shahi Imam Punjab 

ਸ਼ਾਹੀ ਇਮਾਮ ਪੰਜਾਬ ਨੂੰ ਧਮਕੀਆਂ ਦੇਣ ਵਾਲੇ ਕੌਣ ਹਨ? 

ਲੁਧਿਆਣਾ>>19 ਅਕਤੂਬਰ 2026>>(ਪੰਜਾਬ ਸਕਰੀਨ ਡੈਸਕ)::


ਪੰਜਾਬ ਦੇ ਆਮ ਸ਼ਰੀਫ ਲੋਕਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਸਰੇਆਮ ਅਸਲ ਲੈਣ ਕੇ ਘੁੰਮਣ ਵਾਲੇ ਦਿਨ ਦਿਹਾੜੇ ਗੋਲੀਆਂ ਵੀ ਚਲਾ ਰਹੇ ਹਨ। ਨਸ਼ੇ ਰੋਕਣ ਵਾਲੇ ਰੋਕਣ ਦੀ ਕੋਸ਼ਿਸ਼ ਵਿੱਚ ਲੱਗੇ ਯੋਧਿਆਂ ਨੂੰ ਗਲੋਈਆਂ ਮਾਰਨ ਤੋਂ ਐਨ ਪਹਿਲਾਂ ਪੁਲਿਸ ਵਾਲਿਆਂ ਨੂੰ ਫੋਨ ਤੇ ਸੂਚਿਤ ਕੀਤਾ ਜਾਂਦਾ ਹੈ। ਸੂਚਿਤ ਕਰਨ ਤੋਂ ਬਾਅਦ ਗੋਲੀਆਂ ਮਾਰੀਆਂ ਜਾਂਦੀਆਂ ਹਨ। ਸਾਫ ਜ਼ਾਹਿਰ ਹੈ ਕਿ ਹੱਥਾਂ ਵਿੱਚ ਵਿੱਚ ਪਿਸਤੌਲ ਰਿਵਾਲਵਰ ਲੈ ਕੇ ਕੇ ਘੁੰਮਣ ਵਾਲਿਆਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ। ਆਮ ਲੋਕਾਂ ਵਿੱਚ ਘਬਰਾਹਟ ਵੱਧ ਰਹੀ ਹੈ। ਕਦੇ ਗੋਲੀਆਂ ਚੱਲਦੀਆਂ  ਹਨ ਅਤੇ ਕਦੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਮੋਬਾਈਲ ਤੇ ਲਾਈਵ ਦਿਖਾ ਕੇ ਵੀਡੀਓ ਬਣਾਈਆਂ ਜਾਂਦੀਆਂ ਹਨ ਅਤੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਹਨ। ਮਾਨਸਾ ਵਿੱਚ ਉਠਿਆ ਹੰਗਾਮਾ ਵੀ ਅਜੇ ਜਾਰੀ ਹੈ। ਬਹੁਤ ਸਾਰੀਆਂ ਥਾਂਵਾਂ ਤੋਂ ਇਤਰਾਜ਼ਯੋਗ ਘਟਨਾਵਾਂ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਕੌਣ ਦੇਵੇਗਾ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ?  ਹੁਣ ਇੱਕ ਹੋਰ ਬ੍ਰੇਕਿੰਗ ਨਿਊਜ਼ ਆਈ ਹੈ ਜੋ ਦੱਸ ਰਹੀ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਫਿਰ ਖਤਰਿਆਂ ਨਾਲ ਘਿਰਦੀ ਲੱਗ ਰਹੀ ਹੈ। 

ਨਵੀਂ ਖਬਰ ਮੁਤਾਬਿਕ ਹੁਣ ਸ਼ਾਹੀ ਇਮਾਮ ਪੰਜਾਬ ਨੂੰ ਜਾਨੋਂ ਮਾਰਨ ਦੀ ਧਮਕੀ ਦਾ ਪਤਾ ਲੱਗਿਆ ਹੈ। ਇਸ ਧਮਕੀ ਦੇ ਜੁਆਬ ਵਿੱਚ ਸ਼ਾਹੀ ਇਮਾਮ ਦੀ ਟੀਮ ਅਤੇ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਘਬਰਾਉਣ ਵਾਲੇ ਨਹੀਂ ਲੇਕਿਨ ਸ਼ਰਾਰਤੀ ਤੱਤਾਂ ਦੇ ਨਾਲ ਰਲੇ ਹੋਏ ਸਾਜਿਸ਼ ਕਰਤਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਾਮਾ ਮਸਜਿਦ ਨੂੰ ਸਮਰਪਿਤ ਜਾਂ ਬਾਜ਼ ਨੌਜਵਾਨ ਮੁਹੰਮਦ ਮੁਸਤਕੀਮ ਅਤੇ ਹੋਰ ਸ਼ਖਸੀਅਤਾਂ ਹਰ ਪਰ ਚੇਤੰਨ ਅਤੇ ਸਮਰਪਿਤ ਰਹਿੰਦੀਆਂ ਹਨ। 

ਲੁਧਿਆਣਾ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਬੀਤੇ ਦਿਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਆਪਣੇ ਤੈ ਪ੍ਰੋਗਰਾਮ ਦੇ ਮੁਤਾਬਕ ਬਠਿੰਡਾ ਦੇ ਦੌਰੇ ਤੇ ਸਨ ਜਿੱਥੇ ਉਹਨਾਂ ਨੂੰ ਅਣਪਛਾਤੇ ਨੰਬਰ ਤੋਂ ਫੋਨ ਕਾਲ ਤੇ ਜਾਨੋ ਮਾਰਨ ਦੀ ਧਮਕੀ ਮਿਲੀ ਜਿਸ ਦੀ ਸੂਚਨਾ ਉਹਨਾਂ ਫੌਰੀ ਤੌਰ ਤੇ ਲੁਧਿਆਣਾ ਪੁਲਿਸ ਥਾਣਾ ਡੀਜ਼ਲ ਨੰਬਰ ਦੋ ਦੇ ਐਸਐਚਓ ਨੂੰ ਦਿੱਤੀ। 

ਉਹਨਾਂ ਦੱਸਿਆ ਕਿ ਬੀਤੇ ਦਿਨੀ ਇਕ ਪੱਤਰ ਦੇ ਰਾਹੀਂ ਵੀ ਅਤੇ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਸ਼ਾਹੀ ਇਮਾਮ ਪੰਜਾਬ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼ਾਹੀ ਇਮਾਮ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਸੰਬੰਧ ਵਿੱਚ ਕਈ ਵਾਰ ਪੰਜਾਬ ਦੇ ਮਾਨਯੋਗ ਡੀਜੀਪੀ ਸ਼੍ਰੀ ਗੋਰਵ ਯਾਦਵ ਜੀ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਲਿਖਤੀ ਪੱਤਰ ਅਤੇ ਈਮੇਲ ਦੇ ਜ਼ਰੀਏ ਪੂਰੇ ਵੇਰਵੇ ਭੇਜੇ ਗਏ ਹਨ। 

ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਹੋ ਜਿਹੀਆਂ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ ਲੇਕਿਨ ਧਮਕੀਆਂ ਦੇਣ ਵਾਲਿਆਂ ਨੂੰ ਵੀ ਬੇਨਕਾਬ ਕਰਨਾ ਅਤੇ ਉਹਨਾਂ ਨੂੰ ਸਜ਼ਾ ਦਵਾਣਾ ਜਰੂਰੀ ਹੈ। 

ਉਹਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦੇ ਨਾਲ ਜਾਮਾ ਮਸਜਿਦ ਲੁਧਿਆਣਾ ਦੀ ਟੀਮ ਪੂਰੀ ਡੂੰਘਾਈ ਦੇ ਨਾਲ ਇਸ ਵਿਸ਼ੇ ਵਿੱਚ ਬੜੀ ਮੁਸਤੈਦੀ ਨਾਲ ਅਲਰਟ ਹੈ। ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੇ ਮੁਸਲਮਾਨਾਂ ਦੇ ਪ੍ਰਮੁੱਖ ਧਾਰਮਿਕ ਵਿਦਵਾਨਾਂ ਵਿੱਚ ਗਿਣੇ ਜਾਂਦੇ ਹਨ। 

ਹਰ ਮਹੀਨੇ ਉਹਨਾਂ ਦੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੁਸਲਮਾਨ ਅਤੇ ਗੈਰ ਮੁਸਲਿਮ ਭਰਾ ਸ਼ਾਮਿਲ ਹੁੰਦੇ ਹਨ। ਮੁਹੰਮਦ ਮੁਸਤਕੀਮ ਨੇ ਕਿਹਾ ਕਿ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਵੀ ਚੂਕ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਲਗਾਤਾਰ ਮਿਲ ਰਹੀਆਂ ਧਮਕੀਆਂ ਸਿਰਫ ਇਹ ਸਮਝ ਕੇ ਨਜ਼ਰ ਅੰਦਾਜ ਨਹੀਂ ਕੀਤੀਆ ਜਾ ਸਕਦੀਆਂ ਕਿ ਇਹ ਸੋਸ਼ਲ ਮੀਡੀਆ ਤੇ ਕੁਝ ਸ਼ਰਾਰਤੀ ਅਨਸਰਾਂ ਦਾ ਕੰਮ ਹੈ ਬਲਕਿ ਇਸ ਦੇ ਪਿੱਛੇ ਕਈ ਦੇਸ਼ ਵਿਰੋਧੀ ਅਨਸਰ ਵੀ ਲੁੱਕੇ ਹੋਏ ਹਨ ਜਿਹੜੇ ਸ਼ਾਹੀ ਇਮਾਮ ਪੰਜਾਬ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਰੱਖਦੇ ਹਨ। ਇਹਨਾਂ ਦੇ ਨਾਪਾਕ ਇਰਾਦਿਆਂ ਨੂੰ ਅਸੀਂ ਪੂਰੀ ਤਰਾਂ ਨਾਕਾਮ ਕਰਾਂਗੇ।

Wednesday, July 06, 2022

ਹੁਣ ਗੈਂਗਸਟਰਾਂ ਵੱਲੋਂ ਬੇਬਾਕ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਧਮਕੀਆਂ

ਧਮਕੀ ਦੇਣ ਵਾਲੇ ਸੁਖਰਾਜਪੂਤ ਨੂੰ ਸਰਦਾਰ ਮਾਲੀ ਨੇ ਦਿੱਤਾ ਠੋਕਵਾਂ ਜੁਆਬ 

ਲੁਧਿਆਣਾ: 6 ਜੁਲਾਈ 2022: (ਪੰਜਾਬ ਸਕਰੀਨ ਡੈਸਕ)::  

ਪੰਜਾਬ ਸਟੂਡੈਂਟਸ ਯੂਨੀਅਨ ਵਾਲੀ ਧੜੱਲੇਦਾਰ ਵਿਦਿਆਰਥੀ ਲਹਿਰ, ਇਸ ਦੇ ਨਾਲ ਹੀ ਨਕਸਲਬਾੜੀ ਲਹਿਰ, ਫਿਰ ਸਿੱਖ ਖਾੜਕੂ ਲਹਿਰ ਅਤੇ ਇਸਦੇ ਨਾਲ ਨਾਲ ਪੰਜਾਬੀ ਟ੍ਰਿਬਿਊਨ ਵਰਗੇ ਕੁਝ ਪ੍ਰਮੁੱਖ ਪਰਚਿਆਂ ਨਾਲ ਸਬੰਧਤ ਰਹੇ ਸਰਗਰਮ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਗੈਂਗਸਟਰਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਹੁਣ ਵੀ ਸਰਦਾਰ ਮਾਲੀ ਲੰਮੇ ਸਮੇਂ ਤੋਂ ਮੌਜੂਦਾ ਹਾਲਾਤ ਬਾਰੇ ਬੇਬਾਕ ਹੋ ਕੇ ਟਿੱਪਣੀਆਂ ਕਰ ਰਹੇ ਹਨ। 

ਇਸ ਬੇਬਾਕੀ ਤੋਂ ਤੰਗ ਆਉਣ ਵਾਲਿਆਂ ਵਿਚ ਕਈ ਏਜੰਸੀਆਂ ਵੀ ਹੋ ਸਕਦੀਆਂ ਹਨ ਅਤੇ ਗੈਂਗਸਟਰ ਵੀ। ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਗੈਂਗਸਟਰ ਦਹਿਸ਼ਤ ਦੇ ਗ੍ਰਾਫ ਵਿਚ ਵਾਧਾ ਹੀ ਹੋਇਆ ਹੈ। ਇਸ ਤੋਂ ਬਾਅਦ ਹੋਈ ਫੜੋਫੜੀ ਦੌੜਨ ਜਿਸਤਰ੍ਹਾਂ ਲਾਰੇਂਸ ਬਿਸ਼ਨੋਈ ਨੂੰ ਵੱਖ ਵੱਖ ਥਾਂਵਾਂ ਤੇ ਲਿਜਾਇਆ ਅਤੇ ਲਿਆਂਦਾ ਗਿਆ ਉਸ ਨਾਲ ਵੀ ਇਹੀ ਪ੍ਰਭਾਵ ਪਿਆ ਕਿ ਇਹ ਗੈਂਗਾਂ ਵਾਲੇ ਬੜੇ ਵਡੇ ਬੰਦੇ ਹਨ-ਖਾਸ ਵੀ ਵੀ ਆਈ ਪੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਵੱਖ ਵੱਖ ਗਿਰੋਹਾਂ  ਵਾਲੇ ਬਹੁਤ ਵਾਰ ਖੁੱਲ੍ਹਾਂ ਖੇਡ ਚੁੱਕੇ ਹਨ।  ਅਜਿਹੇ ਮਾਹੌਲ ਵਿਚ ਉਹ ਵੀ ਅਜਿਹਾ ਸੋਚਣ ਲੱਗ ਪਾਏ ਲੱਗਦੇ ਹਨ ਕਿ ਸਾਡੇ ਖਿਲਾਫ ਬੋਲਣ ਵਾਲਾ ਜਾਂ ਖੜੋਣ ਵਾਲਾ ਕੌਣ? ਹੁਣ ਮਾਲਵਿੰਦਰ ਮਾਲੀ ਨੇ ਆਪਣੀਆਂ ਬੇਬਾਕ ਟਿੱਪਣੀਆਂ ਨਾਲ ਉਹਨਾਂ ਦਾ ਇਹ  ਭਰਮ ਤੋੜ ਦਿੱਤਾ ਹੈ। ਇਸ ਲਾਇ ਸਰਦਾਰ ਮਾਲੀ ਨੂੰ  ਈ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਰਦਾਰ ਮਾਲੀ ਨੂੰ ਧਮਕੀ ਦੇਣ ਵਾਲੇ  ਸੁਖਰਾਜਪੂਤ ਨੂੰ ਅੱਗਿਓਂ ਸਰਦਾਰ ਮਾਲੀ ਨੇ ਵੀ ਲੰਮੇ ਹੱਥੀਂ ਲਿਆ ਅਤੇ ਪੁਛਿਆ ਤੂੰ ਪਹਿਲਾਂ ਆਪਣਾ ਨਾਂਅ ਅਤੇ ਪਤਾ ਤਾਂ ਦੱਸ ਜ਼ਰਾ। ਫੇਰ ਪਤਾ ਲੱਗੂ ਤੂੰ ਕਿਥੇ ਵਾਹ ਪਾਇਆ। 

ਸਰਦਾਰ ਮਾਲੀ ਨੇ ਧਮਕੀ ਵਾਲੀ ਇਸ ਘਟਨਾ ਦੇ ਨਾਲ ਹੀ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਸਾਵਧਾਨ ਵੀ ਕੀਤਾ ਹੈ ਕਿ ਪੰਜਾਬ ਦੀ ਅਜ਼ਾਦੀ ਹੀ ਇਕੋ ਹੱਲ ਤੇ ਫਰੀਡਮ ਵਰਗੇ ਗਰੁੱਪ ਅਸਲ ਵਿੱਚ ਭਾਰਤ ਦੀਆਂ ਕੇਂਦਰੀ ਏਜੰਸੀਆਂ  ਨੂੰ ਫੀਡਬੈਕ ਦੇਣ ਵਾਲੇ ਗਰੁੱਪ ਹੀ ਹਨ। ਇਹ ਲੋਕ ਆਪਣੇ ਇਹਨਾਂ ਕੰਮਾਂ ਨਾਲ ਇਹ ਨਿਸ਼ਾਨ ਦੇਹੀ ਕਰਦੇ ਹਨ ਕਿ ਪੰਜਾਬ ਅੰਦਰ ਅਜਿਹੀ ਸੋਚ ਵਾਲੇ ਲੋਕ ਹਾਲੇ ਵੀ ਕਿਹੜੇ ਹਨ। ਸੋ ਬਚੋ ਇਹਨਾਂ ਤੋਂ ਕਿਓਂਕਿ ਇਹਨਾਂ  ਗਰੁੱਪਾਂ  ਨੂੰ ਬਾਹਰਲੇ ਦੇਸ਼ਾਂ ਵਿੱਚ ਬੈਠੇ ਸੁਰੱਖਿਆ ਏਜੰਸੀਆਂ ਦੇ ਕੈਟ ਚਲਾ ਰਹੇ ਹਨ।

ਇਸ ਧਮਕੀ ਸੰਬੰਧੀ ਸਰਦਾਰ ਮਾਲੀ ਨੇ ਆਪਣੇ ਇੱਕ ਵਟਸਪ ਮੈਸੇਜ ਵਿੱਚ ਦੱਸਿਆ ਕਿ ਅੱਜ ਆਹ ਸੁਖਰਾਜਪੂਤ ਨੇ ਮੈਨੂੰ ਗੈਂਗਸਟਰ ਰਾਜਨੀਤੀ ਤਹਿਤ ਫ਼ੋਨ ਕਰਕੇ ਧਮਕੀ ਦਿੱਤੀ ਕਿ ਮੈਂ ਇਹਨਾਂ ਦੀ ਫਿਰੌਤੀ ਸਿਆਸਤ ਖਿਲਾਫ ਨਾ ਬੋਲਾਂ। ਇਸਦਾ ਫ਼ੋਨ ਨੰਬਰ ਨਹੀ ਆਉਂਦਾ ਸਿਰਫ ਨਾਮ ਹੀ ਆਉਂਦਾ ਹੈ। ਮੈ ਕਿਹਾ ਤੁਰਦਾ ਬਣ ਦੱਲਿਆ ਮੇਰਾ ਫੰਨੂ ਪੁੱਟ ਲਈ ਜੇ ਗੁਰਪੰਤ ਪੰਨੂ ਵਾਂਗੂ ਫਿਰੌਤੀ ਦੀ ਸਿਆਸਤ ਨਾਲ ਪੁੱਟ ਸਕਦੈਂ ਤਾਂ। ਮੈਂ ਤਾਂ ਹੁਣ ਬੋਨਸ ਦੀ ਜ਼ਿੰਦਗੀ ਹੀ ਜਿਊ ਰਿਹਾ। ਜਵਾਨੀ ਵੇਲੇ ਤਾਂ ਅਸੀਂ ਆਪਣੀ ਸਾਰੀ ਜ਼ਿੰਦਗੀ ਝੂਠੇ ਪੁਲਿਸ ਮੁਕਾਬਲਿਆ ਦੀ ਜਾਂਚ ਕਰਨ ਤੇ ਜੇਲਾਂ ਵਿੱਚ ਨਜ਼ਰਬੰਦ ਹੋਕੇ ਹੀ ਬਿਤਾਈ ਹੈ। 

ਸਰਦਾਰ ਮਾਲੀ ਨੇ ਸੁਖਰਾਜਪੂਤ ਨੂੰ ਸਖਤ ਭਾਸ਼ਾ ਵਾਲੇ ਸ਼ਬਦਾਂ ਵਿੱਚ ਕਿਹਾ ਕਿ ਜੇ ਬੰਦੇ ਦਾ ਪੁੱਤ ਹੈ ਤਾਂ ਆਪਣਾ ਅਤਾ ਪਤਾ ਦੱਸ ਮੋਦੀ ਦੇ ਜਮੁਰਿਆ। ਤੂੰ ਕਿਹੜੀ ਵੇਲਣੇ ਵਿੱਚ ਬਾਂਹ ਦਿੱਤੀ ਹੋਈ ਹੈ ਜੋ ਬਾਹਰਲੇ ਦੇਸ਼ ਵਿੱਚ ਬੈਠਕੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੀ ਖੇਡ ਖੇਡ ਰਿਹਾ ਹੈਂ। 

ਜ਼ਿਕਰਯੋਗ ਹੈ ਕਿ ਸਰਦਾਰ ਮਾਲੀ ਖੁੱਲ੍ਹ ਕੇ ਗੈਂਗਸਟਰ ਵਰਤਾਰੇ ਬਾਰੇ ਕਾਫੀ ਦੇਰ ਤੋਂ ਕਾਫੀ ਕੁਝ ਆਖਦੇ ਆ ਰਹੇ ਹਨ। ਇਹਨਾਂ ਦੇ ਸਿਆਸੀ ਸੰਬੰਧਾਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਅਰਥਪੂਰਨ ਹੁੰਦੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਵੀ ਸਰਦਾਰ ਮਾਲੀ ਨੇ ਕਈ ਸੁਆਲ ਉਠਾਏ ਸਨ। ਇਹਨਾਂ ਟਿੱਪਣੀਆਂ ਨਾਲ ਸਾਰੇ ਮਾਹੌਲ ਨੂੰ ਇੱਕ ਨਵੀਂ ਦਿਸ਼ਾ ਵੀ ਮਿਲਦੀ ਹੈ। ਪਹਿਲਾਂ ਕੈਪਟਨ ਸਰਕਾਰ, ਫਿਰ ਚੰਨੀ ਸਰਕਾਰ ਅਤੇ ਹੁਣ ਭਗਵੰਤ ਮਨ ਸਰਕਾਰ ਦੇ ਖਿਲਾਫ ਵੀ ਮਾਲੀ ਹੁਰਾਂ ਦੀਆਂ ਟਿੱਪਣੀਆਂ ਲਗਾਤਾਰ ਜਾਰੀ ਹਨ। ਹੁਣ ਦੇਖਣਾ ਇਹ ਵੀ ਹੈ ਕਿ ਪੰਜਾਬ ਦੇ ਸਮੂਹ ਲੋਕ ਇੱਕਜੁੱਟ ਹੋ ਕੇ ਇਸ ਗੈਂਗਸਟਰ ਵਰਤਾਰੇ ਵਿਰੁੱਧ ਕਦੋਂ ਖੜੇ ਹੁੰਦੇ ਹਨ? ਕੀ ਪੰਜਾਬ ਦੇ ਲੋਕ ਦਹਿਸ਼ਤ ਦੇ ਇਸ ਨਵੇਂ ਰੂਪ ਨੂੰ ਸਹਿਣ ਕਰਨਗੇ?