Showing posts with label Sherpur. Show all posts
Showing posts with label Sherpur. Show all posts

Monday, November 13, 2017

ਪੂਰਵਾਂਚਲੀਆਂ ਵੱਲੋਂ ਮਨਾਏ ਗੁਰਪੁਰਬ ਵਿੱਚ ਪੁੱਜੇ ਸ੍ਰੀ ਠਾਕੁਰ ਦਲੀਪ ਸਿੰਘ ਜੀ

ਸ੍ਰੀ ਠਾਕੁਰ ਦਲੀਪ ਸਿੰਘ ਵੱਲੋਂ ਏਕਤਾ ਮੁਹਿੰਮ ਵਿੱਚ ਤੇਜ਼ੀ 
ਲੁਧਿਆਣਾ: 12 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜਕਲ੍ਹ ਦੇ ਹਾਲਾਤ ਵਿੱਚ ਜਦੋਂ ਹਰ ਧੜਾ ਆਪਣੇ ਵਿਸ਼ਵਾਸ ਨੂੰ ਹੀ ਮੰਨਣ 'ਤੇ ਜ਼ੋਰ ਦੇ ਰਿਹਾ ਹੈ ਉਦੋਂ ਸਾਰਿਆਂ ਦੇ ਅਕੀਦਿਆਂ ਦਾ ਸਨਮਾਨ ਬੜਾ ਔਖਾ ਜਿਹਾ ਹੁੰਦਾ ਜਾ ਰਿਹਾ ਹੈ। ਭੀੜ ਵੱਲੋਂ ਸੜਕਾਂ 'ਤੇ ਕਤਲ ਕੀਤੇ ਜਾ ਰਹੇ ਹਨ। ਵਿਚਾਰਧਾਰਕ ਵਿਰੋਧੀਆਂ ਉੱਤੇ ਅਚਾਨਕ ਹਮਲਾ ਕਰਕੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਦਲੀਲ ਦੀ ਥਾਂ ਬੰਦੂਕ ਦਾ ਸਹਾਰਾ ਲਿਆ ਜਾ ਰਿਹਾ ਹੈ। ਵਿਰੋਧੀਆਂ ਨੂੰ ਧਮਕੀਆਂ ਦਾ ਸਿਲਸਿਲਾ ਤੇਜ਼ੀ ਨਾਲ ਜਾਰੀ ਹੈ। ਹਾਲਾਤ ਇੱਕ ਵਾਰ ਫੇਰ ਖਤਰਨਾਕ ਬਣ ਚੁੱਕੇ ਹਨ।  ਅਜਿਹੇ ਨਾਜ਼ੁਕ ਹਾਲਾਤ ਵਿੱਚ ਧੰਨ ਸ੍ਰੀ ਗੁਤੁ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਹਰ ਘਰ ਦੇ ਨਾਲ ਨਾਲ ਹਰ ਇੱਕ ਦਿਲ ਤੱਕ ਪਹੁੰਚਾਉਣਾ ਇੱਕ ਅਤਿ ਮੁਸ਼ਕਿਲ ਕੰਮ ਬਣ ਗਿਆ ਹੈ। ਇਸਦੇ ਬਾਵਜੂਦ ਠਾਕੁਰ ਦਲੀਪ ਸਿੰਘ ਅਤੇ ਉਹਨਾਂ ਦੇ ਪੈਰੋਕਾਰ ਇਸ ਸੁਨੇਹੇ ਨੂੰ ਪਿਛਲੇ ਕੁਝ ਕੁ ਸਾਲਾਂ ਤੋਂ ਤੇਜ਼ੀ ਨਾਲ  ਹਰ ਇੱਕ ਤੱਕ ਲਿਜਾ ਰਹੇ ਹਨ। ਇਸੇ ਮੁਹਿੰਮ ਅਧੀਨ ਹੀ ਮਨਾਇਆ ਗਿਆ ਸ਼ੇਰਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ। 
ਇਸ ਮੌਕੇ ਪੂਰਵਾਂਚਲ ਜਨ ਕਲਿਆਣ ਸੰਗਠਨ ਵੱਲੋਂ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 548ਵਾਂ ਪ੍ਰਕਾਸ਼ ਉਤਸਵ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਾਮਧਾਰੀ ਸਮਾਜ ਨਾਲ ਮਿਲ ਕੇ ਮਨਾਇਆ ਗਿਆ। ਜਿੰਨੇ ਵੀ ਸੰਤ ਮਹਾਂਪੁਰਸ਼ ਇਸ ਸਮਾਗਮ ਵਿੱਚ ਆਏ ਉਹਨਾਂ ਨੇੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਸੋਭਾ ਕੀਤੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਰਾਜਨੀਤਿਕ ਆਗੂ ਇਸ ਸਮਾਗਮ ਵਿੱਚ ਗੁਰੂਨਾਨਕ ਦੇਵ ਜੀ ਦੀ ਵਿਚਾਰਧਾਰਾ ਅੱਗੇ ਨਤਮਸਤਕ ਹੋਏ।
ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਨਾਮਧਾਰੀ ਪੰਥ ਦੇ ਮੁੱਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦਰਸ਼ਨ ਦਿੱਤੇ ਅਤੇ ਸੰਗਤ ਨੂੰ ਉਪਦੇਸ਼ ਕਰਦਿਆ ਕਿਹਾ ਕਿ ਗੁਰਬਾਣੀ ਨੂੰ ਸਮਝਣ ਲਈ ਵੇਦਾਂ ਅਤੇ ਪੁਰਾਣਾਂ ਦਾ ਗਿਆਨ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ। ਹਰ ਸਿੱਖ ਨੂੰ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਵਿੱਚ ਰਚਿਤ ਸਤਿਗੁਰੂ ਸਾਹਿਬਾਨਾਂ ਦੀ ਗੁਰਬਾਣੀ ਅਨੁਸਾਰ ਜਿਉਣਾ ਚਾਹੀਦਾ ਹੈ ਤਾਂ ਹੀ ਮਨੁੱਖ ਆਪਣੇ ਜੀਵਨ ਦੇ ਤੱਤ ਸਾਰ ਨੂੰ ਜਾਣ ਸਕਦਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੇ ਸਭ ਤੋ ਪਹਿਲੇ ਸਿੱਖ ਰਾਏ ਬੁਲਾਰ ਹੋਏ ਹਨ। ਜੋ ਕਿ ਇੱਕ ਮੁਸਲਮਾਨ ਕੌਮ ਨਾਲ ਸੰਬੰਧ ਰਖਦੇ ਸਨ। ਉਸ ਸਮੇਂ ਕੇਵਲ ਹਿੰਦੂ ਤੇ ਮੁਸਲਮਾਨ ਹੀ ਦੋ ਕੌਮਾਂ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਸਨ। ਇਸ ਲਈ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਭੇ ਸਾਂਝੀਵਾਲਤਾ ਦਾ ਉਪਦੇਸ਼ ਸਾਰੇ ਜਗਤ ਨੂੰ ਦਿੱਤਾ।ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਵਿੱਚ ਹਿੰਦੂ, ਮੁਸਲਮਾਨ ਵੀ ਸਨ। ਇਸੇ ਲੜੀ ਨੂੰ ਅਗੇ ਵਧਾਉਦੇ ਹੋਏ ਮੋਜੂਦਾ ਸਮੇਂ ਵਿੱਚ ਨਾਮਧਾਰੀ ਪੰਥ ਵੱਲੋਂ ਸਾਰੇ ਭਾਰਤ ਵਿੱਚ ਹਿੰਦੂ ਸਿੱਖ ਏਕਤਾ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਾਡਾ ਦੇਸ਼ ਅਤੇ ਕੌਮ ਪ੍ਰਫੂਲਿਤ ਹੋ ਸਕੇ ਕਿਉਕਿ ਕੋਈ ਵੀ ਦੇਸ਼,ਸਮਾਜ ਅਤੇ ਧਰਮ ਆਪਸ ਵਿੱਚ ਲੜ ਕੇ ਕਦੇ ਵੀ ਪ੍ਰਫੂਲਿਤ ਨਹੀ ਹੋਏ। ਉਹਨਾਂ ਦਾ ਵਿਨਾਸ਼ ਹੀ ਹੋਇਆ ਹੈ। 

ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਧਵੈਤ ਸਵਰੂਪ ਹੀਰਾ ਪ੍ਰਨਾਮ ਆਸ਼ਰਮ ਦੇ ਸ੍ਰੀ ਅਧਿਆਤਮਾਨੰਦ ਜੀ ਸ਼ਿਵਪੁਰੀ ਨੇ ਕਿਹਾ ਕਿ ਨਾਨਕ ਪਾਤਸ਼ਾਹ ਨੇ ਸਾਨੂੰ ਧਾਰਮਿਕ ਸੰਕੀਰਣਤਾ ਤੋਂ ਉਪਰ ਉਠ ਕੇ ਹਰ ਧਰਮ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ। ਇਸ ਉਪਦੇਸ਼ 'ਤੇ ਚੱਲ ਕੇ ਹੀ ਸਮੁੱਚੀ ਮਨੁੱਖਤਾ ਦੇ ਭਲੇ ਦੀ ਗੱਲ ਹੋ ਸਕਦੀ ਹੈ। ਸ੍ਰੀ ਰਾਮੇਸ਼ਵਰ ਦਾਸ ਜੀ ਸਰਾਭਾ, ਭਾਗਵਤ ਅਚਾਰੀਆ ਸ੍ਰੀ ਅਵਧੇਸ਼ ਪਾਂਡੇ ਆਯੋਧਿਆ ਹਰਿ ਮਿਲਾਪ ਮਿਸ਼ਨ ਦੇ ਸ੍ਰੀ ੳਮ ਪ੍ਰਕਾਸ਼ ਸ਼ਾਸਤਰੀ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਹਾਜਰ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੂਰਵਾਂਚਲ ਜਨ ਕਲਿਆਣ ਸੰਗਠਨ ਦੇ ਸਰਪ੍ਰਸਤ ਟੀ.ਆਰ.ਮਿਸ਼ਰਾ, ਅਵਧ ਨਵਯੁਵਕ ਸਭਾ ਦੇ ਸ਼ਤਰੂਘਨ ਤਿਵਾੜੀ, ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਪਨੇਸਰ ਆਦਿ ਨੇ ਵੀ ਸੰਬੋਧਨ ਕੀਤਾ। ਸੰਗਠਨ ਦੇ ਪ੍ਰਧਾਨ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਜੋ ਪੂਰਵਾਂਚਲੀਆਂ ਨੂੰ ਪੰਜਾਬੀਆਂ ਨੇ ਪਿਆਰ ਦਿੱਤਾ ਹੈ ਉਸ ਤੋਂ ਪ੍ਰਭਾਵਿਤ ਹੋਕੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜੋ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਪਿਆਰ ਸਾਡੇ ਵਡੇਰਿਆਂ ਨੂੰ ਦਿੱਤਾ ਉਹੀ ਪਿਆਰ ਸਾਨੂੰ ਇਸ ਸਮੇਂ ਉਹਨਾ ਦੇ ਸਿੱਖਾਂ ਵੱਲੋ ਮਿਲ ਰਿਹਾ ਹੈ। ਇਸ ਮੌਕੇ ਸੰਤੋਸ਼ ਸ਼ੁਕਲਾ ਭਜਨ ਮੰਡਲੀ ਵੱਲੋਂ ਮਧੁਰ ਕੀਰਤਨ ਵੀ ਕੀਤਾ ਗਿਆ। ਸੰਗਠਨ ਵੱਲੋਂ ਸਮਾਗਮ ਵਿੱਚ ਉਚੇਚ ਤੌਰ ਤੇ ਸ਼ਾਮਿਲ ਹੋਈਆਂ ਧਾਰਮਿਕ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਕੌਂਸਲਰ ਰਾਧੇ ਕ੍ਰਿਸ਼ਨ ਨੇ ਇਸ ਸਮਾਗਮ ਨੂੰ ਕਾਮਯਾਬ ਬਨਾਉਣ ਵਿੱਚ ਸਹਿਯੋਗ ਦੇਣ ਅਤੇ ਆਪਣੀ ਸ਼ਮੂਲੀਅਤ ਨਾਲ ਧਾਰਮਿਕ ਸਦਭਾਵਨਾ ਨੂੰ ਬੜ੍ਹਾਵਾ ਦੇਣ ਲਈ ਪੂਰਵਾਂਚਲੀ ਭਾਈਚਾਰੇ ਅਤੇ ਨਾਮਧਾਰੀ ਸੰਗਤ ਦਾ ਧੰਨਵਾਦ ਕੀਤਾ। ਉਮੀਦ ਹੈ ਜਲਦੀ ਹੀ ਸਮਾਜ ਦੇ ਬਾਕੀ ਹਿੱਸੇ ਵੀ ਇਸ ਮੁਹਿੰਮ ਨੂੰ ਵੱਧ ਚੜ੍ਹ ਕੇ ਹੁੰਗਾਰਾ ਦੇਣਗੇ। 

Thursday, December 17, 2015

ਬਹਾਦਰ ਸ਼ਹਿਨਾਜ਼ ਦੀ ਪਹਿਲੀ ਬਰਸੀ ‘ਤੇ ਸ਼ਰਧਾਂਜਲੀ ਸਮਾਗਮ 20 ਦਸੰਬਰ ਨੂੰ

Thu, Dec 17, 2015 at 2:39 PM
ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ–2014 ਫਿਰ ਗਰਮਾਇਆ
ਲੁਧਿਆਣਾ: 17 ਦਸੰਬਰ 2015:(ਲਖਵਿੰਦਰ//ਪੰਜਾਬ ਸਕਰੀਨ ਬਿਊਰੋ): 
ਇੱਕ ਵਰ੍ਹੇ ਪਹਿਲਾਂ ਲੁਧਿਆਣਾ ਦੇ ਢੰਡਾਰੀ ਇਲਾਕੇ ਵਿੱਚ ਅਗਵਾ, ਸਮੂਹਿਕ ਬਲਾਤਕਾਰ ਦੀ ਸ਼ਿਕਾਰ ਅਤੇ ਬੇਰਹਿਮੀ ਨਾਲ਼ ਸਾਡ਼ ਕੇ ਮਾਰੀ ਗਈ ਸ਼ਹਿਨਾਜ਼ ਦੀ ਮੌਤ ਦੀ ਪਹਿਲੀ ਬਰਸੀ ‘ਤੇ ਢੰਡਾਰੀ ਬਲਾਤਕਾਰ ਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਵੱਲੋਂ 20 ਦਸੰਬਰ ਨੂੰ ਢੰਡਾਰੀ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ। ਸਘੰਰਸ਼ ਕਮੇਟੀ ਵੱਲੋਂ ਇਸ ਸਬੰਧੀ ਪਿਛਲੇ ਇੱਕ ਹਫ਼ਤੇ ਤੋਂ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਚ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਟਿੱਬਾ ਰੋਡ ਅਤੇ ਨਾਲ਼ ਲੱਗਦਿਆਂ ਇਲਾਕਿਆਂ ਵਿਖੇ ਪੈਦਲ ਮਾਰਚ ਕੀਤਾ ਗਿਆ, ਲੋਕਾਂ ਨੂੰ ਸਰਧਾਂਜਲੀ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਅਤੇ ਪੈਦਲ ਮਾਰਚ ਦੌਰਾਨ ਸਰਧਾਂਜਲੀ ਸਮਾਗਮ ਸਬੰਧੀ ਜਾਰੀ ਕੀਤਾ ਗਿਆ ਪਰਚਾ ਵੰਡਿਆ ਗਿਆ।
ਕਮੇਟੀ ਮੈੰਬਰ ਰਾਜਵਿੰਦਰ ਨੇ ਕਿਹਾ ਕਿ ਸਮਾਜ ਵਿੱਚ ਔਰਤਾਂ ਉੱਤੇ ਜੁਲਮ ਲਗਾਤਾਰ ਵੱਧਦੇ ਜਾ ਰਹੇ ਹਨ। ਔਰਤਾਂ ਖਿਲਾਫ਼ ਬਲਾਤਕਾਰ, ਕਤਲ, ਛੇਡ਼ਛਾਡ਼, ਮਾਰਕੁੱਟ, ਤੇਜਾਬ ਸੁੱਟਣ ਜਿਹੇ ਅਪਰਾਧਾਂ ਵਿੱਚ ਕਾਫੀ ਵਾਧਾ ਹੋਇਆ ਹੈ। ਔਰਤ ਵਿਰੋਧੀ ਮਰਦ ਮਾਨਸਿਕਤਾ ਹਰ ਕਦਮ ‘ਤੇ ਔਰਤਾਂ ਨੂੰ ਸ਼ਿਕਾਰ ਬਣਾ ਰਹੀ ਹੈ। ਸਿਰਫ ਔਰਤਾਂ ਹੀ ਨਹੀਂ ਸਗੋਂ ਸਾਰੇ ਲੋਕਾਂ ਨੂੰ ਸਰਮਾਏਦਾਰਾਂ, ਸਰਕਾਰ, ਪੁਲੀਸ, ਲੀਡਰਾਂ, ਗੁੰਡਾਗਿਰੋਹਾਂ ਵੱਲੋਂ ਭਿਆਨਕ ਲੁੱਟ-ਜ਼ਬਰ ਸ਼ਹਿਣਾ ਪੈ ਰਿਹਾ ਹੈ। ਆਮ ਲੋਕ ਗਰੀਬੀ-ਬਦਹਾਲੀ-ਲੁੱਟ-ਜ਼ਬਰ-ਅਨਿਆਂ ਦੀ ਚੱਕੀ ਵਿੱਚ ਪਿਸ ਰਹੇ ਹਨ। ਲੋਕ ਇੱਕਮੁੱਠ ਹੋ ਕੇ ਹੀ ਇਸਦਾ ਮੁਕਾਬਲਾ ਕਰ ਸਕਦੇ ਹਨ।
          ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਨੇ ਸਾਰੇ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਹਾਦਰ ਸਹਿਨਾਜ਼ ਦੀ ਹਿੰਮਤੀ ਲੜਾਈ ਤੇ ਹੱਕ, ਸੱਚ, ਇਨਸਾਫ਼ ਲਈ ਉਸਦੀ ਕੁਰਬਾਨੀ ਨੂੰ ਯਾਦ ਕਰਨ, ਅਤੇ ਉਸਨੂੰ ਨਿੱਘੀ ਸ਼ਰਧਾਂਜਲੀ ਦੇਣ ਲਈ 20 ਦਸਬੰਰ 2015 ਨੂੰ ਢੰਡਾਰੀ, ਲੁਧਿਆਣਾ ਵਿਖੇ ਸ਼ਰਧਾਂਜਲੀ ਸਮਾਗਮ ਵਿੱਚ ਜ਼ਰੂਰ ਪਹੁੰਚਣ।

@ਲਖਵਿੰਦਰ ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਹਨ ਅਤੇ ਉਹਨਾਂ ਦਾ 
ਫੋਨ ਨੰ- 9646150249

Sunday, March 30, 2014

ਅਜੋਕੇ ਲੀਡਰਾਂ ਨੇ ਸਰਕਾਰੀ ਢਾਂਚਾ ਤਬਾਹ ਕਰਕੇ ਲੋਕਾਂ ਨੂੰ ਗ਼ੁਲਾਮ ਬਣਾਇਆ--ਫੂਲਕਾ

'ਆਪ' ਉਮੀਦਵਾਰ ਐਡਵੋਕੇਟ ਫੂਲਕਾ ਵਲੋਂ ਸ਼ੇਰਪੁਰ ਵਿੱਚ ਵਿਸ਼ਾਲ ਰੈਲੀ 
ਲੁਧਿਆਣਾ, 30 ਮਾਰਚ 2014: (ਪੰਜਾਬ ਸਕਰੀਨ ਬਿਊਰੋ):  
ਸਾਡੇ ਲੀਡਰਾਂ ਨੇ ਸਾਰਾ ਸਰਕਾਰੀ ਢਾਂਚਾਂ ਤਬਾਹ ਕੀਤਾ ਹੋਇਆ ਹੈ ਅਤੇ ਲੀਡਰਾਂ ਦੀ ਸਿਫਾਰਸ਼ ਜਾਂ ਪਰਚੀ ਤੋਂ ਬਗੈਰ ਲੋਕਾਂ ਦਾ ਕਿਸੇ ਵੀ ਸਰਕਾਰੀ ਦਫਤਰ ਵਿਚ ਕੋਈ ਕੰਮ ਨਹੀਂ ਹੁੰਦਾ। ਇਸ ਤਰਾਂ ਇਹਨਾਂ ਲੀਡਰਾਂ ਵਲੋਂ ਲੋਕਾਂ ਨੂੰ ਆਪਣੇ ਪਿੱਛੇ-ਪਿੱਛੇ ਫਿਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਅਸੀਂ ਲੋਕਾਂ ਨੂੰ ਇਹਨਾਂ ਲੀਡਰਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਲੋਂ 100 ਫੁੱਟੀ ਰੋਡ ਸ਼ੇਰਪੁਰ ਵਿਖੇ ਕੀਤੀ ਗਈ ਵਿਸ਼ਾਲ ਜਨਸਭਾ ਦੌਰਾਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗ਼ੁਲਾਮ ਬਣਾ ਕੇ ਰੱਖਣ ਵਾਲੇ ਇਸ ਨਿਕੰਮੇ ਢਾਂਚੇ ਵਿਚ ਈਮਾਨਦਾਰ ਅਫਸਰਾਂ ਨੂੰ ਖੂੰਜੇ ਲਾਇਆ ਜਾਂਦਾ ਹੈ ਅਤੇ ਬੇਈਮਾਨਾਂ ਨੂੰ ਉਚੇ ਆਹੁਦਿਆਂ 'ਤੇ ਬਿਠਾਇਆ ਜਾਂਦਾ ਹੈ ਤਾਂ ਕਿ ਉਹ ਖੁਦ ਵੀ ਪੈਸੇ ਕਮਾਉਣ, ਉਹਨਾਂ ਨੂੰ ਵੀ ਦੇਣ ਅਤੇ ਉਹਨਾਂ ਦੀ ਚਾਪਲੂਸੀ ਵੀ ਕਰਨ। ਉਹਨਾਂ ਕਿਹਾ ਕਿ 'ਆਪ' ਦੇਸ਼ ਵਿਚ ਸਹੀ ਢਾਂਚੇ ਨੂੰ ਮੁੜ ਬਹਾਲ ਕਰੇਗੀ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਤਿੰਨ ਮੁੱਖ ਫਰਜ ਹੁੰਦੇ ਹਨਸਰਕਾਰੀ ਸਕੂਲਾਂ ਦੇ ਮਿਆਰ ਨੂੰ ਉਚਾ ਰੱਖਣਾ, ਸਰਕਾਰੀ ਹਸਪਤਾਲਾਂ ਦੇ ਮਿਆਰ ਨੂੰ ਉਚਾ ਰੱਖਣਾ ਅਤੇ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ। ਪਰ ਇਹਨਾਂ ਤਿੰਨੇ ਫਰਜਾਂ ਤੋਂ ਸਰਕਾਰਾਂ ਮੂੰਹ ਮੋੜ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਪੜਾਈ ਵਿਚ ਪਿਛੇ ਰਹਿੰਦੇ ਜਾ ਰਹੇ ਹਨ, ਗਰੀਬ ਆਪਣਾ ਇਲਾਜ ਨਹੀਂ ਕਰਾ ਸਕਦੇ ਅਤੇ ਪੁਲਿਸ ਲੋਕਾਂ ਨੂੰ ਛੱਡ ਕੇ ਲੀਡਰਾਂ ਦੀ ਸੁਰੱਖਿਆ ਵਿਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸਿਆਸੀ ਲੀਡਰ ਗੁੰਡੇ ਇਸ ਲਈ ਪਾਲਦੇ ਹਨ, ਭ੍ਰਿਸ਼ਟਾਚਾਰ ਨਾਲ ਪੈਸੇ ਇਸ ਲਈ ਕਮਾਉਂਦੇ ਹਨ ਕਿ ਉਹ ਸੋਚਦੇ ਹਨ ਕਿ ਚੋਣਾਂ ਗੁੰਡਾਗਰਦੀ ਅਤੇ ਪੈਸੇ ਦੇ ਸਹਾਰੇ ਹੀ ਜਿੱਤੀਆਂ ਜਾ ਸਕਦੀਆਂ ਹਨ, ਜਦੋਂ ਕਿ ਉਹਨਾਂ ਨੂੰ ਇਹ ਖਿਆਲ ਨਹੀਂ ਆਉਂਦਾ ਕਿ ਚੋਣਾਂ ਕੰਮ ਕਰਕੇ ਜਾਂ ਲੋਕਾਂ ਦੀ ਸੇਵਾ ਕਰਕੇ ਵੀ ਜਿੱਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਲੋਕ ਇਹਨਾਂ ਚੋਣਾਂ ਵਿਚ ਗਲਤ ਢੰਗ-ਤਰੀਕੇ ਅਪਨਾਉਣ ਵਾਲੇ ਲੀਡਰਾਂ ਨੂੰ ਸਬਕ ਸਿਖਾ ਕੇ ਇਹ ਗੱਲ ਸਿੱਧ ਕਰ ਦੇਣਗੇ। ਸ. ਫੂਲਕਾ ਨੇ ਜਨਸਭਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮਜ਼ਦੂਰ ਵਰਗ ਨਾਲ ਸਬੰਧਿਤ ਕਨੂੰਨਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਮੂਹ 'ਆਪ' ਵਰਕਰਾਂ ਤੋਂ ਇਲਾਵਾ ਕੈਪਟਨ ਗੁਰਬਿੰਦਰ ਸਿੰਘ ਕੰਗ, ਕਰਨਲ ਜੇ. ਐਸ. ਗਿੱਲ, ਐਡਵੋਕੇਟ ਪ੍ਰਭ ਸਹਾਇ ਕੌਰ ਫੂਲਕਾ ਆਦਿ ਆਗੂ ਹਾਜ਼ਰ ਸਨ।