Showing posts with label Sharuti Case. Show all posts
Showing posts with label Sharuti Case. Show all posts

Wednesday, May 29, 2013

ਫਰੀਦਕੋਟ ਅਗਵਾ ਕਾਂਡ:ਦੋਸ਼ੀ ਨਿਸ਼ਾਨ ਸਿੰਘ ਅਤੇ ਹੋਰਾਂ ਨੂੰ ਸਜ਼ਾਵਾਂ


ਲੋਕਾਂ ਦੇ ਇੱਕਮੁੱਠ ਸੰਘਰਸ਼ ਦੀ ਵੱਡੀ ਜਿੱਤ 
28 ਮਈ, ਲੁਧਿਆਣਾ। ਕਾਰਖ਼ਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਸੰਚਾਲਕ ਲਖਵਿੰਦਰ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਧਾਨ ਰਾਜਵਿਦਰ, ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਛਿੰਦਰਪਾਲ ਅਤੇ ਇਸਤਰੀ ਮੁਕਤੀ ਲੀਗ ਦੀ ਆਗੂ ਨਮਿਤਾ ਨੇ ਅਦਾਲਤ ਵਲੋਂ ਫ਼ਰੀਦਕੋਟ ਅਗਵਾ ਅਤੇ ਬਲਾਤਕਾਰ ਕਾਂਡ ਦੇ ਦੋਸ਼ੀ ਨਿਸ਼ਾਨ ਸਿੰਘ ਨੂੰ ਉਮਰ ਕੈਦ ਅਤੇ ਨੌਂ ਹੋਰ ਦੋਸ਼ੀਆਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਅਦਾਲਤੀ ਫੈਸਲੇ ਦਾ ਸੁਆਗਤ ਕਰਦੇ ਹੋਏ ਇਸਨੂੰ ਲੋਕ ਸ਼ੰਘਰਸ਼ਾਂ ਦੀ ਜਿੱਤ ਕਰਾਰ ਦਿੱਤਾ ਹੈ। ਉਹਨਾਂ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਕਰਨ ਵਾਲ਼ੀਆਂ ਸਾਰੀਆਂ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ-ਕਿਸਾਨਾਂ, ਬੁੱਧੀਜੀਵੀਆਂ ਦੀਆਂ ਜੱਥੇਬੰਦੀਆਂ ਨੂੰ ਵਧਾਈ ਦਿੱਤੀ ਹੈ। ਨਿਸ਼ਾਨ ਸਿੰਘ ਅਤੇ ਹੋਰਨਾਂ ਦੋਸ਼ੀਆਂ ਨੂੰ ਸਜਾਵਾਂ ਹੋਣੀਆਂ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਲੋਕ ਜਦੋਂ ਇੱਕਮੁੱਠ ਹੋ ਕੇ ਸੰਘਰਸ਼ ਕਰਦੇ ਹਨ ਉਦੋਂ ਹੀ ਇਨਸਾਫ਼ ਹਾਸਲ ਕਰ ਸਕਦੇ ਹਨ। ਇਸੇ ਤਰ੍ਹਾਂ 31 ਦਸੰਬਰ 2012 ਨੂੰ ਸੰਗਰੂਰ ਜਿਲ੍ਹੇ ਦੇ ਨਮੋਲ ਪਿੰਡ ਵਿੱਚ ਆਪਣੀ ਨਾਬਾਲਿਗ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਅਧਿਆਪਕ ਨੂੰ ਸਿਆਸੀ ਰਸੂਖ ਦੇ ਬਾਵਜੂਦ ਲੋਕਾਂ ਵੱਲੋਂ ਸ਼ੰਘਰਸ਼ਾਂ ਦੇ ਦਮ ’ਤੇ ਲੰਘੀ 23 ਮਈ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣਾ ਵੀ ਇਸੇ ਗੱਲ ਦੀ ਮਿਸਾਲ ਹੈ। ਨਾਲ਼ ਹੀ ਉਨ੍ਹਾਂ ਕਿਹਾ ਕਿ ਔਰਤਾਂ ਨਾਲ਼ ਹੋ ਰਹੇ ਘਿਣਾਉਣੇ ਅਪਰਾਧਾਂ ਨੂੰ ਠੱਲਣ ਦਾ ਰਾਹ ਵੀ ਲੋਕ ਵਿੱਚ ਸੂਝ ਪੈਦਾ ਕਰਨਾ ਅਤੇ ਇੱਕਮੁੱਠ ਲੋਕ ਲਹਿਰ ਉਸਾਰਨਾ ਹੀ ਹੋ ਸਕਦਾ ਹੈ।
ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ, ਪੰਜਾਬ ਦੇ ਆਗੂ ਰਾਜਵਿੰਦਰ ਨੇ ਦੱਸਿਆ ਕਿ ਬੀਤੀ 24 ਸਤੰਬਰ, 2012 ਨੂੰ ਕਤਲ, ਲੁੱਟ ਅਤੇ ਬਲਾਤਕਾਰ ਜਿਹੇ 22 ਸੰਗੀਨ ਅਪਰਾਧਾਂ ’ਚ ਸ਼ਾਮਲ, ਗੰੁਡਾਗਰਦੀ ਲਈ ਮਸ਼ਹੂਰ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ਼ ਚੰਗੇ ਸਬੰਧ ਰੱਖਣ ਵਾਲ਼ੇ ਨਿਸ਼ਾਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਬਾਲਿਗ ਲੜਕੀ ਨੂੰ ਫ਼ਰੀਦਕੋਟ ਵਿੱਚ ਸਥਿਤ ਉਸਦੇ ਘਰ ਵਿੱਚੋਂ ਦਿਨ-ਦਿਹਾੜੇ ਹਥਿਆਰਾਂ ਦੇ ਦਮ ਤੇ ਅਗਵਾ ਕਰ ਲਿਆ ਅਤੇੇ ਪਰਿਵਾਰ ਦੇ ਮੈਂਬਰਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਜਦੋਂ ਦੋਸ਼ੀ ਦੇ ਸਿਆਸੀ ਰਸੂਖ ਕਾਰਨ ਪੁਲਿਸ ਇਸ ਮਾਮਲੇ ਤੇ ਕੋਈ ਗੰਭੀਰ ਕਾਰਵਾਈ ਨਾ ਕੀਤੀ ਤਾਂ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਅਗਵਾਈ ਅਧੀਨ ਵੱਡੀ ਗਿਣਤੀ ਵਿੱਚ ਲੋਕ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਨਿੱਤਰੇ। ਲੋਕ ਰੋਹ ਅੱਗੇ ਝੁਕੀ ਪੁਲਿਸ ਨੇ ਕਾਰਵਾਈ ਕਰਦੇ ਹੋਏ 21 ਅਕਤੂਬਰ ਨੂੰ ਗੋਆ ਤੋਂ ਲੜਕੀ ਨੂੰ ਬਰਾਮਦ ਕੀਤਾ ਅਤੇ ਦੋਸ਼ੀ ਨੂੰ ਗਿ੍੍ਰਫਤਾਰ ਕੀਤਾ। ਇਸ ਤੋਂ ਬਾਅਦ ਵੀ ਪੁਲਿਸ ਨੇ ਦੋਸ਼ੀ ਦਾ ਸਾਥ ਦੇਣਾ ਛੱਡਿਆ ਨਹੀਂ ਸਗੋਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਰਚ ਕੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਰਹੀ। ਇੱਧਰ ਲੋਕਾਂ ਦਾ ਗੁੱਸਾ ਵਧਦਾ ਗਿਆ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਦੇ ਰੂਪ ’ਚ ਸਾਹਮਣੇ ਆਇਆ। ਦੋ ਮਹੀਨੇ ਤੱਕ ਫਰੀਦਕੋਟ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਧਰਨੇ-ਮੁਜਾਹਰੇ ਹੁੰਦੇ ਰਹੇ। ਆਖ਼ਿਰ ਪੁਲਿਸ ਨੂੰ ਮਜ਼ਬੂਰ ਹੋ ਕੇ 20 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਮੁੱਕਦਮਾ ਚਲਾਉਣਾ ਪਿਆ ਜਿਸ ਤਹਿਤ ਬੀਤੀ 27 ਮਈ ਨੂੰ ਮੁੱਖ ਦੋਸ਼ੀ ਨਿਸ਼ਾਨ ਸਿੰਘ ਨੂੰ ਉਮਰ ਕੈਦ ਅਤੇ 9 ਹੋਰ ਦੋਸ਼ੀਆਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਬਾਕੀ ਦਸਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਅਕਾਲੀ ਆਗੂ ਡਿੰਪੀ ਸਮਰਾ ਨੂੰ ਵੀ 7 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਬਰੀ ਕੀਤੇ ਗਏ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਪੀੜਤ ਪਰਿਵਾਰ ਅਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਹਾਈ ਕੋਰਟ ਵਿੱਚ ਕੇਸ ਲੜਨ ਦਾ ਐਲਾਨ ਕੀਤਾ ਹੈ।

ਸਾਥੀ ਲਖਵਿੰਦਰ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ  ਦੇ ਸੰਚਾਲਕ ਹਨ ਉਹਨਾਂ ਨਾਲ ਸੰਪਰਕ ਦਾ ਮੋਬਾਈਲ ਫੋਨ ਨੰਬਰ ਹੈ:-9646150249

Monday, October 22, 2012

ਪੰਜਾਬ ਪੁਲਸ ਨੂੰ ਵੱਡੀ ਸਫਲਤਾ

"ਸ਼ਰੂਤੀ ਆਪਣੀ ਮਰਜ਼ੀ ਨਾਲ ਗਈ ਸੀ"-ਪੰਜਾਬ ਪੁਲਸ
ਫਰੀਦਕੋਟ ਦੀ ਡੋਗਰ ਬਸਤੀ ਵਿੱਚ ਜਿਸ ਕੁੜੀ ਨੂੰ ਦਿਨ ਦਹਾੜੇ ਬੰਦੂਕ ਦੀ ਨੋਕ ਤੇ ਘਰੋਂ ਚੁੱਕਿਆ ਗਿਆ ਸੀ. ਲਗਾਤਾਰ ਵਧ ਰਹ ਲੋਕ ਰੋਹ ਤੋਂ ਬਾਅਦ ਸ਼ਰੂਤੀ ਨਾਮ ਦੀ ਇਹ ਕੁੜੀ ਆਖਿਰਕਾਰ ਮਿਲ ਗਈ ਹੈ. ਪੁਲਿਸ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਹੈ ਕਿ 15 ਸਾਲਾਂ ਦੀ ਇਹ ਨਾਬਾਲਿਗ ਕੁੜੀ ਆਪਣੀ ਮਰਜ਼ੀ ਨਾਲ ਘਰੋਂ ਗਈ ਸੀ. ਇਸਦੇ ਮੁੜ ਮਿਲਣ ਦੀ ਸਾਰੀ ਕਹਾਣੀ ਰੋਜ਼ਾਨਾ ਅਖਬਾਰ ਜਗ ਬਾਣੀ ਨੇ ਵੀ ਪੂਰੇ ਵਿਸਥਾਰ ਨਾਲ ਪ੍ਰਕਾਸ਼ਿਤ ਕੀਤੀ ਹੈ. ਜਿਸਨੂੰ ਧੰਨਵਾਦ ਸਹਿਤ ਏਥੇ ਵੀ ਹੂਬਹੂ  ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.--ਰੈਕਟਰ ਕਥੂਰੀਆ  
ਆਖਰ ਮਿਲ ਹੀ ਗਈ ਸ਼ਰੂਤੀ
ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ 
ਜਲੰਧਰ (ਸੁਨੀਲ ਧਵਨ)¸ਫਰੀਦਕੋਟ ਦੇ ਮਸ਼ਹੂਰ ਸ਼ਰੂਤੀ ਅਗਵਾ ਕਾਂਡ ਵਿਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ  ਉਸ ਸਮੇਂ ਹਾਸਲ ਹੋਈ ਜਦੋਂ ਉਸ ਨੇ ਗੋਆ ਤੋਂ ਸ਼ਰੂਤੀ ਨੂੰ ਬਰਾਮਦ ਕਰ ਲਿਆ ਅਤੇ ਇਸ ਮਾਮਲੇ ਵਿਚ ਮੁਖ ਮੁਲਜ਼ਮ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਨਾਬਾਲਿਗ ਲਡ਼ਕੀ ਸ਼ਰੂਤੀ (15 ਸਾਲ) ਨੂੰ 24 ਸਤੰਬਰ ਨੂੰ ਫਰੀਦਕੋਟ ਤੋਂ ਉਸ ਦੇ ਘਰ ਤੋਂ ਨਿਸ਼ਾਨ ਸਿੰਘ (19 ਸਾਲ) ਅਤੇ ਹੋਰਨਾਂ ਨੇ ਅਗਵਾ ਕੀਤਾ ਸੀ ਪਰ ਅੱਜ ਪੰਜਾਬ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਨੇ ਦਾਅਵਾ ਕੀਤਾ ਹੈ ਕਿ ਸ਼ਰੂਤੀ ਆਪਣੀ ਮਰਜ਼ੀ ਨਾਲ ਨਿਸ਼ਾਨ ਸਿੰਘ ਨਾਲ ਗਈ ਸੀ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੈਣੀ ਨੇ ਏ. ਡੀ. ਜੀ. ਪੀ. (ਇੰਟੈਲੀਜੈਂਸ) ਐੱਚ. ਐੱਸ. ਢਿੱਲੋਂ, ਪੀ. ਏ. ਪੀ. ਦੇ ਏ. ਡੀ. ਜੀ. ਪੀ. ਗੁਰਦੇਵ ਸਿੰਘ ਸਹੋਤਾ ਅਤੇ ਜਲੰਧਰ ਦੇ ਪੁਲਸ ਕਮਿਸ਼ਨਰ ਗੌਰਵ ਯਾਦਵ ਦੀ ਹਾਜ਼ਰੀ ਵਿਚ ਦੱਸਿਆ ਕਿ 17 ਅਕਤੂਬਰ ਨੂੰ ਡੀ. ਐੱਸ. ਪੀ. ਮਾਨਸਾ ਸੁਲੱਖਣ ਸਿੰਘ ਅਤੇ ਡੀ. ਐੱਸ. ਪੀ. ਜਸਵਿੰਦਰ ਸਿੰਘ ਨੂੰ 6 ਹੈੱਡ ਕਾਂਸਟੇਬਲਾਂ ਅਤੇ ਇਕ ਲੇਡੀ ਹੈੱਡ ਕਾਂਸਟੇਬਲ ਨਾਲ ਗੋਆ ਭੇਜਿਆ ਗਿਆ ਸੀ ਤਾਂ ਜੋ ਸ਼ਰੂਤੀ ਦਾ ਪਤਾ ਲਗਾਇਆ ਜਾ ਸਕੇ। ਸੈਣੀ ਨੇ ਦੱਸਿਆ ਕਿ ਅੱਜ ਪੁਲਸ ਪਾਰਟੀ ਨੂੰ ਗੋਆ ਦੇ ਬਾਘਾ ਬੀਚ ਤੋਂ ਸ਼ਰੂਤੀ ਅਤੇ ਨਿਸ਼ਾਨ ਸਿੰਘ ਦੋਵਾਂ ਨੂੰ ਫਡ਼ ਲਿਆ। ਸ਼ਰੂਤੀ ਨੂੰ ਲੇਡੀ ਕਾਂਸਟੇਬਲ ਕਲ ਦਿੱਲੀ ਲੈ ਕੇ ਆ ਰਹੀ ਹੈ ਜਿਥੇ ਉਸ ਨੂੰ ਉਸ ਦੇ ਮਾਂ-ਬਾਪ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮੁਖ ਮੁਲਜ਼ਮ ਨਿਸ਼ਾਨ ਸਿੰਘ ਦਾ ਪੰਜਾਬ ਪੁਲਸ ਟਰਾਂਜ਼ਿਟ ਰਿਮਾਂਡ ਲੈ ਕੇ ਪੰਜਾਬ ਲਿਆਏਗੀ ਤਾਂ ਜੋ ਉਸ ਤੋਂ ਅੱਗੇ ਪੁੱਛਗਿਛ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼ਰੂਤੀ ਅਗਵਾ ਕਾਂਡ ਵਿਚ ਕੁਲ 17 ਮੁਲਜ਼ਮਾਂ ਦੀ ਸ਼ਮੂਲੀਅਤ ਸੀ ਜਿਸ ਵਿਚੋਂ ਅਜੇ ਪੁਲਸ ਨੇ 3 ਮੁਲਜ਼ਮਾਂ ਡਿੰਪੀ ਸਮਰਾ, ਤੂਫਾਨ ਸਿੰਘ ਉਰਫ ਤੂਫਾਨੀ ਅਤੇ ਨਵਜੋਤ ਕੌਰ (ਨਿਸ਼ਾਨ ਦੀ ਮਾਂ) ਨੂੰ ਗ੍ਰਿਫਤਾਰ ਕਰਨਾ ਹੈ ਜਿਸ ਦੀ ਭਾਲ ਵਿਚ ਪੁਲਸ ਪਾਰਟੀਆਂ ਭੇਜੀਆਂ ਗਈਆਂ ਹਨ। ਸੈਣੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੂਨ ਮਹੀਨੇ ਵਿਚ ਵੀ ਸ਼ਰੂਤੀ ਨਿਸ਼ਾਨ ਸਿੰਘ ਨਾਲ ਆਪਣੇ ਘਰੋਂ ਦੌਡ਼ ਗਈ ਸੀ। ਉਦੋਂ ਪੁਲਸ ਨੇ ਉਸ ਨੂੰ ਖਰਡ਼ ਤੋਂ ਬਰਾਮਦ ਕਰ ਕੇ ਉਸ ਦੇ ਘਰ ਵਾਲਿਆਂ ਦੇ ਹਵਾਲੇ ਕਰ ਦਿਤਾ ਸੀ। ਸ਼ਰੂਤੀ ਦੇ ਮਾਂ-ਬਾਪ ਨੇ ਆਪਣੀ ਬੇਟੀ ਨੂੰ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਸੀ ਜਿਥੇ ਕੁਝ ਦੇਰ ਰਹਿਣ ਤੋਂ ਬਾਅਦ ਸ਼ਰੂਤੀ ਵਾਪਸ ਆਪਣੇ ਘਰ ਆ ਗਈ ਸੀ। ਉਦੋਂ ਸ਼ਰੂਤੀ ਨੂੰ ਉਸ ਦੇ ਮਾਂ-ਬਾਪ ਨੇ ਘਰ ਵਿਚ ਹੀ ਨਿਗਰਾਨੀ ਹੇਠ ਨਜ਼ਰਬੰਦ ਕਰ ਕੇ ਰੱਖ ਦਿੱਤਾ ਸੀ। ਉਸ ਸਮੇਂ ਪੁਲਸ ਨੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ ਜਿਸ ਦੀ ਉਹ ਜਾਂਚ ਕਰਨਗੇ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਹੋਵੇਗੀ।
ਉਨ੍ਹਾਂ ਕਿਹਾ ਕਿ ਸ਼ਰੂਤੀ ਦੇ ਗਾਇਬ ਹੋਣ ਤੋਂ ਕੁਝ ਦਿਨ ਪਹਿਲਾਂ ਨਿਸ਼ਾਨ ਸਿੰਘ ਦੀ ਮਾਂ ਸ਼ਰੂਤੀ ਦੇ ਮਾਂ-ਬਾਪ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਈ ਸੀ। ਨਿਸ਼ਾਨ ਦੀ ਮਾਂ ਨੇ ਆਪਣੇ ਬੇਟੇ ਦੇ ਵਿਆਹ ਦਾ ਪ੍ਰਸਤਾਵ ਸ਼ਰੂਤੀ ਦੇ ਘਰ ਵਾਲਿਆਂ ਸਾਹਮਣੇ ਰੱਖਿਆ ਸੀ ਜਿਸ ਨੂੰ ਉਨ੍ਹਾਂ ਨੇ ਨਾ ਮਨਜ਼ੂਰ ਕਰ ਦਿੱਤਾ ਸੀ। ਉਦੋਂ ਨਿਸ਼ਾਨ ਸਿੰਘ ਦੀ ਗੱਲ ਮੋਬਾਈਲ 'ਤੇ ਸ਼ਰੂਤੀ ਨਾਲ ਕਰਵਾਈ ਗਈ ਸੀ ਜਿਸ ਨੇ ਨਿਸ਼ਾਨ ਨੂੰ ਸੂਚਿਤ ਕੀਤਾ ਸੀ ਕਿ ਉਸ ਨੂੰ ਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਨਿਸ਼ਾਨ ਸਿੰਘ ਦਾ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਉਸ ਨੇ ਕਈ ਅਪਰਾਧਿਕ ਸਰਗਰਮੀਆਂ ਵਿਚ ਹਿੱਸਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਨਿਸ਼ਾਨ ਸਿੰਘ ਆਪਣੇ 3 ਹੋਰਨਾਂ ਸਾਥੀਆਂ ਨਾਲ ਸ਼ਰੂਤੀ ਦੇ ਘਰ ਆਇਆ ਅਤੇ ਹਥਿਆਰਾਂ ਦੀ ਨੋਕ 'ਤੇ ਉਸ ਨੂੰ ਆਪਣੇ ਨਾਲ ਲੈ ਗਿਆ। ਸੈਣੀ ਨੇ ਦਸਿਆ ਕਿ ਨਿਸ਼ਾਨ ਸਿੰਘ ਨੇ ਉਸ ਸਮੇਂ ਹਵਾ ਵਿਚ ਫਾਇਰ ਵੀ ਕੀਤੇ ਸਨ ਜਦਕਿ ਨਿਸ਼ਾਨ ਸਿੰਘ ਦੀ ਮਦਦ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ 13 ਹੋਰ ਮੁਲਜ਼ਮ ਕਰ ਰਹੇ ਸਨ ਜਿਸ ਵਿਚ ਨਿਸ਼ਾਨ ਸਿੰਘ ਦੀ ਮਾਂ ਵੀ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਸ਼ਰੂਤੀ ਨਿਸ਼ਾਨ ਸਿੰਘ ਨਾਲ ਸਭ ਤੋਂ ਪਹਿਲਾਂ ਫਰੀਦਕੋਟ ਤੋਂ ਮੋਗਾ ਪੁੱਜੀ ਤੇ ਉਥੇ ਉਨ੍ਹਾਂ ਆਪਣੇ ਲਈ ਕੱਪਡ਼ੇ ਖਰੀਦੇ ਸਨ। ਕੱਪਡ਼ੇ ਬਦਲਣ ਤੋਂ ਬਾਅਦ ਉਹ ਬੱਸ ਵਿਚ ਸਵਾਰ ਹੋ ਕੇ ਲੁਧਿਆਣਾ ਆ ਗਏ ਜਿਥੋਂ ਉਹ ਚੰਡੀਗਡ਼੍ਹ ਪੁੱਜ ਗਏ। ਚੰਡੀਗਡ਼੍ਹ ਵਿਚ ਸੈਕਟਰ 22 'ਚ ਸ਼ਰੂਤੀ ਤੇ ਨਿਸ਼ਾਨ ਸਿੰਘ ਰਹੇ ਅਤੇ ਫਿਰ ਉਨ੍ਹਾਂ ਗੁਡ਼ਗਾਓਂ ਜਾਣ ਦਾ ਪ੍ਰੋਗਰਾਮ ਬਣਾਇਆ। ਗੁਡ਼ਗਾਓਂ ਤੋਂ 27 ਸਤੰਬਰ ਨੂੰ ਦੋਵੇਂ ਦਿੱਲੀ ਦੇ ਪਹਾਡ਼ਗੰਜ ਖੇਤਰ ਵਿਚ ਪਹੁੰਚ ਗਏ। ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਉਨ੍ਹਾਂ ਗੋਆ ਲਈ ਟਰੇਨ ਫਡ਼ੀ ਅਤੇ 30 ਸਤੰਬਰ ਨੂੰ ਉਹ ਗੋਆ ਪੁੱਜੇ ਜਿਥੇ ਉਨ੍ਹਾਂ ਇਕ ਟੂਰਿਸਟ ਹੱਟ ਵਿਚ ਆਸਰਾ ਲਿਆ ਹੋਇਆ ਸੀ।
ਪੁਲਸ ਮੁਖੀ ਨੇ ਕਿਹਾ ਕਿ ਭਾਵੇਂ ਸ਼ਰੂਤੀ ਆਪਣੀ ਇੱਛਾ ਨਾਲ ਨਿਸ਼ਾਨ ਸਿੰਘ ਨਾਲ ਗਈ ਸੀ ਪਰ ਇਸ ਦੇ ਬਾਵਜੂਦ ਨਿਸ਼ਾਨ ਸਿੰਘ ਵਿਰੁੱਧ ਪੁਲਸ ਵਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਲਡ਼ਕੀ ਕਿਉਂਕਿ ਨਾਬਾਲਗ ਹੈ, ਇਸ ਲਈ ਪੁਲਸ ਨੂੰ ਇਸ ਮਾਮਲੇ ਵਿਚ ਬਡ਼ੀ ਸਾਵਧਾਨੀ ਨਾਲ ਅੱਗੇ ਵਧਣਾ ਪਿਆ ਹੈ।
ਏ. ਡੀ. ਜੀ. ਪੀ. (ਇੰਟੈਲੀਜੈਂਸ) ਐੱਚ. ਐੱਸ. ਢਿੱਲੋਂ ਨੇ ਕਿਹਾ ਕਿ ਰਾਜਵਿੰਦਰ ਸਿੰਘ ਉਰਫ ਢਾਲੀ ਨੂੰ ਪੁਲਸ ਨੇ ਹਰਦੋਈ ਅਤੇ ਵਰਿੰਦਰ ਕੁਮਾਰ ਨੂੰ ਮੋਗਾ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਸ ਕਮਿਸ਼ਨਰ ਗੌਰਵ ਯਾਦਵ ਨੇ ਕਿਹਾ ਕਿ ਮਾਮਲਾ ਕਿਉਂਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਸੀ ਇਸ ਲਈ ਹਰ ਪਲ 'ਤੇ ਪੁਲਸ ਨੂੰ ਚੌਕਸੀ ਵਰਤਣੀ ਪਈ ਕਿਉਂਕਿ ਇਹ ਇਕ ਨਾਬਾਲਿਗ ਲਡ਼ਕੀ ਨੂੰ ਬਰਾਮਦ ਕਰਨ ਦਾ ਕੇਸ ਸੀ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਵਿਚ ਦੇਰੀ ਇਸ ਲਈ ਹੋ ਗਈ ਕਿਉਂਕਿ ਇਸ ਮਾਮਲੇ ਵਿਚ ਪੀਡ਼ਤਾ ਖੁਦ ਮੁਲਜ਼ਮ ਦੀ ਮਦਦ ਕਰ ਰਹੀ ਸੀ।
ਸਰਕਾਰ ਵਲੋਂ ਐਲਾਨੇ 5 ਲੱਖ ਦਾ ਇਨਾਮ ਕਿਸੇ ਨੂੰ ਨਹੀਂ ਮਿਲੇਗਾ
ਪੰਜਾਬ ਸਰਕਾਰ ਵਲੋਂ ਸ਼ਰੂਤੀ ਦਾ ਪਤਾ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਕਿਉਂਕਿ ਇਹ ਮਾਮਲਾ ਸੂਬਾ ਪੁਲਸ ਵਲੋਂ ਹੱਲ ਕੀਤਾ ਗਿਆ ਹੈ ਇਸ ਲਈ ਇਨਾਮ ਕਿਸੇ ਨੂੰ ਵੀ ਨਹੀਂ ਮਿਲ ਸਕੇਗਾ। ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਵਿਅਕਤੀ ਸ਼ਰੂਤੀ ਬਾਰੇ ਜਾਣਕਾਰੀ ਦਿੰਦਾ ਤਾਂ ਉਹ ਇਨਾਮ ਦਾ ਹੱਕਦਾਰ ਹੋ ਸਕਦਾ ਸੀ।

Sunday, October 21, 2012

ਸ਼ਰੂਤੀ ਅਗਵਾ ਕਾਂਡ ਵਿਰੁੱਧ ਲੋਕ ਰੋਹ ਤਿੱਖਾ

Sun, Oct 21, 2012 at 6:47 PM
ਲੋਕ ਸੰਗਠਨਾਂ ਨੇ ਦਿੱਤਾ ਘੋਲ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦਾ ਸੱਦਾ 
ਹੁਣ ਤੱਕ 19 ਕੇਸਾਂ ਚੋਂ ਬਰੀ ਹੋ ਚੁੱਕਾ ਹੈ ਨਿਸ਼ਾਨ ਸਿੰਘ
ਲੋਕ ਰੋਹ ਦੀ ਇੱਕ ਝਲਕ ਫੋਟੋ ਰੋਜ਼ਾਨਾ ਅਜੀਤ ਚੋਂ ਧੰਨਵਾਦ ਸਹਿਤ 
ਮੀਡੀਆ ਨਾਲ ਸ਼ਰੁਤੀ ਦੇ ਮਾਤਾ ਪਿਤਾ ਅਤੇ ਨਾਲ ਹੀ ਸ਼ਰੁਤੀ ਦੀ ਇੱਕ ਪੁਰਾਣੀ ਤਸਵੀਰ ਫੋਟੋ ਰੋਜ਼ਾਨਾ ਅਜੀਤ ਚੋਂ ਧੰਨਵਾਦ ਸਹਿਤ 
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ  ਫਰੀਦਕੋਟ ਸ਼ਹਿਰ ਵਿੱਚ ਵਾਪਰੇ ਸ਼ਰੂਤੀ ਅਗਵਾ ਕਾਂਡ ਵਿਰੁੱਧ ਚੱਲ ਰਹੇ ਘੋਲ ਨੂੰ ਮਜਬੂਤੀ ਨਾਲ ਹੋਰ ਅੱਗੇ ਵਧਾਉਣ ਦਾ ਸੱਦਾ ਦਿੱਤਾ ਗਿਆ ਹੈ। ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ ਵੱਲੋਂ (21-10-2012) ਨੂੰ ਪ੍ਰਕਾਸ਼ਿਤ ਇੱਕ ਲੀਫਲੈਟ ਰਾਹੀਂ ਇਸ ਵਿਰੋਧ ਦੀ ਸ਼ੁਰੂਆਤ ਇੱਕ ਨਾਅਰੇ ਰਾਹੀਂ ਕੀਤੀ ਗਈ ਹੈ। 
ਪੁਲਿਸ, ਸਿਆਸੀ ਗੱਠਜੋਡ਼=ਮੁਰਦਾਬਾਦ! ਮੁਰਦਾਬਾਦ!!  ਆਖਣ ਦੇ ਨਾਲ ਹੀ ਇੱਕ ਨਾਰਾ ਇਹ ਵੀ ਹੈ--ਜੇ ਚਾਹੁੰਦੇ ਧੀਆਂ ਦੀ ਆਨ=ਬੰਨ ਕਾਫਲੇ ਡਟੋ ਮੈਦਾਨ!
ਇਸਦੇ ਨਾਲ ਹੀ ਸ਼ਰੂਤੀ ਅਗਵਾ ਕਾਂਡ ਵਿਰੁੱਧ ਚੱਲ ਰਹੇ ਘੋਲ ਨੂੰ ਮਜਬੂਤੀ ਨਾਲ ਹੋਰ ਅੱਗੇ ਵਧਾਉਣ ਦਾ ਸੱਦਾ ਵੀ ਦਿੱਤਾ ਗਿਆ ਹੈ. ਇਹਨਾਂ ਜਥੇਬੰਦੀਆਂ ਵੱਲੋਂ ਜਾਰੀ ਇਸ ਲੀਫ੍ਲਤ ਵਿੱਚ ਕਿਹਾ ਗਿਆ ਹੈ:
ਇਨਸਾਫਪਸੰਦ ਲੋਕੋ, 
24 ਸਤੰਬਰ ਨੂੰ ਫਰੀਦਕੋਟ ਦੀ ਸੰਘਣੀ ਆਬਾਦੀ ਵਾਲੀ ਡੋਗਰ ਬਸਤੀ ਵਿੱਚ ਰਹਿੰਦੇ 'ਸੱਚਦੇਵਾ' ਪਰਿਵਾਰ 'ਤੇ ਜਰਵਾਣਿਆਂ ਨੇ ਅਕਹਿ ਤੇ ਅਸਹਿ ਕਹਿਰ ਵਰਤਾਅ ਦਿੱਤਾ। ਫਰੀਦਕੋਟ ਦੇ ਜਾਣੇ ਪਹਿਚਾਣੇ ਨਿਸ਼ਾਨ ਸਿੰਘ ਦਾ ਅੱਠ ਮੈਂਬਰੀ ਗੁੰਡਾ ਗਰੋਹ ਦਿਨ ਦਿਹਾਡ਼ੇ ਘਰ ਵਿੱਚ ਵਡ਼ ਕੇ ਇਸ ਪਰਿਵਾਰ ਦੀ ਦਸਵੀਂ ਵਿੱਚ ਪੜ੍ਹਦੀ 15 ਸਾਲਾ ਲਡ਼ਕੀ ਸ਼ਰੂਤੀ ਨੂੰ ਅਗਵਾ ਕਰਕੇ ਲੈ ਗਿਆ। ਮਾਂ-ਬਾਪ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕੇ ਜਰਵਾਣੇ ਜੋਰਾ-ਜਬਰੀ ਕੁਡ਼ੀ ਨੂੰ ਧੂਹ ਕੇ ਲੈ ਗਏ। ਇਸ ਘਿਨਾਉਣੇ ਕਹਿਰ ਦਾ ਰੌਲਾ ਸੁਣਕੇ ਬਾਹਰ ਨਿਕਲੇ ਆਂਢ-ਗੁਆਂਢ 'ਤੇ ਗੋਲੀਆਂ ਚਲਾ ਕੇ ਦਹਿਸ਼ਤ ਪਾ ਦਿੱਤੀ। ਜਖ਼ਮੀ ਹੋਏ ਤਡ਼ਫਦੇ, ਵਿਲਕਦੇ ਮਾਪਿਆਂ ਦੀਆਂ ਤਰਸ ਭਰੀਆਂ ਤੇ ਬੇਵਸ ਨਜ਼ਰਾਂ ਦੇ ਸਾਹਮਣੇ ਸ਼ਰੇਆਮ ਲਲਕਾਰਦੀ ਤੇ ਗੋਲੀਆਂ ਚਲਾਉਂਦੀ ਨਿਸ਼ਾਨ ਦੀ ਗੁੰਡਾ ਢਾਣੀ ਬਿਨਾ ਕਿਸੇ ਡਰ-ਭੈਅ ਦੇ ਆਰਾਮ ਨਾਲ ਕੁਡ਼ੀ ਨੂੰ ਚੁੱਕ ਕੇ ਲੈ ਗਈ। 
ਘਟਨਾ ਦੀ ਫੌਰੀ ਸੂਚਨਾ ਮਿਲਣ ਦੇ ਬਾਵਜੂਦ ਪੁਲਿਸ ਘੱਟੋ ਘੱਟ ਇੱਕ ਘੰਟੇ ਬਾਅਦ ਉਥੇ ਪਹੁੰਚੀ, ਜਦੋਂ ਕਿ ਥਾਣਾ ਸਦਰ ਉਥੋਂ ਤੁਰਕੇ ਆਉਣ ਲਈ ਮਸਾਂ 5-7 ਮਿੰਟਾਂ ਦੀ ਦੂਰੀ 'ਤੇ ਪੈਂਦਾ ਹੈ। ਆ ਕੇ ਵੀ ਪੀਡ਼ਤ ਪਰਿਵਾਰ ਨੂੰ ਹੌਸਲਾ ਤੇ ਦਿਲਾਸਾ ਦੇਣ ਦੀ ਥਾਂ ਡੀ.ਐਸ.ਪੀ. ਗੱਡੀ 'ਚੋਂ ਹੇਠਾਂ ਉੱਤਰਨ ਨੂੰ ਵੀ ਆਪਣੀ ਹੇਠੀ ਸਮਝਦਾ ਰਿਹਾ। ਹਾਲਤ ਬਿਆਨਦੇ ਤੇ ਫੌਰੀ ਕੁਝ ਕਰਨ ਲਈ ਕਹਿੰਦੇ ਲੋਕਾਂ ਨੂੰ ਉਲਟਾ ਧਮਕਾਉਂਦਾ ਰਿਹਾ ਕਿ ਹੁਣ ਤੁਸੀਂ ਮੈਨੂੰ ਕਾਨੂੰਨ ਸਿਖਾਓਗੇ। ਮੈਨੂੰ ਸਭ ਪਤਾ ਕੀ ਕਰਨਾ, ਕੀ ਨਹੀਂ ਕਰਨਾ ਆਦਿ। 
ਹੁਣ ਵੀ ਲੱਗਭੱਗ ਇੱਕ ਮਹੀਨਾ ਬੀਤਣ ਦੇ ਬਾਵਜੂਦ ਵੀ ਨਾ ਤਾਂ ਅਜੇ ਤੱਕ, ਅਸਲ ਦੋਸ਼ੀ ਨਿਸ਼ਾਨ ਸਿੰਘ ਹੀ ਫਡ਼ਿਆ ਗਿਆ ਤੇ ਨਾ ਅਗਵਾ ਹੋਈ ਲਡ਼ਕੀ ਹੀ ਲੱਭ ਕੇ ਮਾਪਿਆਂ ਦੇ ਹਵਾਲੇ ਕੀਤੀ ਗਈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 25 ਜੂਨ 2012 ਨੂੰ ਨਿਸ਼ਾਨ ਦਾ ਗੁੰਡਾ ਗਰੋਹ ਇਸੇ ਲਡ਼ਕੀ ਸ਼ਰੂਤੀ ਨੂੰ ਉਦੋਂ ਅਗਵਾ ਕਰਕੇ ਲੈ ਗਿਆ ਸੀ, ਜਦੋਂ ਉਹ ਟਿਊਸ਼ਨ ਪੜ੍ਹਨ ਜਾ ਰਹੀ ਸੀ ਅਤੇ ਫਿਰ 27 ਜੁਲਾਈ ਨੂੰ ਹੀ ਪੁਲਸ ਨੇ ਦੋਸ਼ੀਆਂ ਨਾਲ ਗੰਢ-ਤੁੱਪ ਕਰਕੇ ਕੁਡ਼ੀ ਨੂੰ ਵਾਪਸ ਲਿਆਂਦਾ ਸੀ। ਭਾਵੇਂ ਗੁੰਡਾ ਗਰੋਹ ਵੱਲੋਂ ਕੁਡ਼ੀ ਨੂੰ ਚੂਡ਼ਾ ਪਵਾ ਕੇ ਵਿਆਹ ਦਾ ਢੌਂਗ ਰਚਿਆ ਵੀ ਗਿਆ ਸੀ। ਜਿਸ ਨੂੰ ਸ਼ਰੂਤੀ ਵੱਲੋਂ ਰੱਦ ਕਰਕੇ ਉਸ ਨਾਲ ਬਲਾਤਕਾਰ ਵਰਗੇ ਦੋਸ਼ ਲਾਏ ਗਏ ਸਨ ਅਤੇ ਪੁਲਿਸ ਨੂੰ ਉਦੋਂ ਵੀ ਨਿਸ਼ਾਨ ਖਿਲਾਫ ਅਗਵਾ ਅਤੇ ਬਲਾਤਕਾਰ ਦਾ ਕੇਸ ਦਰਜ ਕਰਨਾ ਮਜਬੂਰੀ ਬਣ ਗਈ ਸੀ, ਪਰ ਉਸਨੂੰ ਗ੍ਰਿਫਤਾਰ ਨਾ ਕੀਤਾ ਗਿਆ। ਨਿਸ਼ਾਨ ਦੀ ਇਸ ਕੁਡ਼ੀ ਤੇ ਪਰਿਵਾਰ ਨਾਲ ਵਰਤਾਏ ਕਹਿਰ ਦੀ ਇਹ ਪਹਿਲੀ ਘਟਨਾ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਨਿਸ਼ਾਨ ਸਿੰਘ 'ਤੇ ਲੁੱਟਾਂ, ਖੋਹਾਂ, ਕਤਲਾਂ, ਡਾਕਿਆਂ ਤੇ ਬਲਾਤਕਾਰ ਅਤੇ ਅਗਵਾ ਕਰਨ ਵਰਗੇ ਸੰਗੀਨ ਦੋਸ਼ਾਂ ਹੇਠ 22 ਕੇਸ ਦਰਜ ਹੋ ਚੁੱਕੇ ਸਨ। ਇਹ ਉਸਦੀ ਪੁਲਿਸ ਤੇ ਅਕਾਲੀ ਭਾਜਪਾ ਸਰਕਾਰ ਦੇ ਪ੍ਰਮੁੱਖ ਆਗੂਆਂ ਵੱਲੋਂ ਪਾਲ-ਪਲੋਸ ਕੇ ਗੁੰਡਾਗਰਦੀ ਦੇ ਦਿੱਤੇ ਲਾਇਸੰਸ ਦਾ ਹੀ ਸਿੱਟਾ ਹੈ ਕਿ ਉਹ ਹੁਣ ਤੱਕ 19 ਕੇਸਾਂ ਵਿੱਚੋਂ ਬਰੀ ਹੋ ਚੁੱਕਾ ਹੈ। ਕਈ ਕੇਸਾਂ ਵਿੱਚ ਭਗੌਡ਼ਾ ਕਰਾਰ ਦੇਣ ਦੇ ਬਾਵਜੂਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਇਹਨਾਂ ਸੰਗਠਨਾਂ ਨੇ ਇਸ ਸਬੰਧ ਵਿੱਚ ਲੋਕਾਂ ਦੇ ਭਰਵੇਂ ਹੁੰਗਾਰੇ ਦੀ ਵੀ ਚਰਚਾ ਕੀਤੀ ਹੈ।
ਸ਼ਰੂਤੀ ਅਗਵਾ ਕਾਂਡ ਵਿਰੁੱਧ ਰੋਸ ਸੱਦਿਆਂ ਨੂੰ ਲੋਕਾਂ ਨੇ ਦਿੱਤਾ ਭਰਵਾਂ ਹੁੰਗਾਰਾ
ਪੁਲਿਸ ਦੀ ਦੋਸ਼ੀਆਂ ਨਾਲ ਸਾਹਮਣੇ ਦਿਸੀ ਨੰਗੀ ਚਿੱਟੀ ਮਿਲੀਭੁਗਤ ਨੇ ਨਿਸ਼ਾਨ ਵੱਲੋਂ ਲੰਮੇ ਸਮੇਂ ਤੋਂ ਮਚਾਈ ਗੁੰਡਾਗਰਦੀ ਦੇ ਸਤਾਏ ਸ਼ਹਿਰ ਵਾਸੀਆਂ ਨੇ ਅੰਗਡ਼ਾਈ ਲੈਂਦਿਆਂ ਐਕਸ਼ਨ ਕਮੇਟੀ ਬਣਾ ਕੇ 25 ਤੇ 26 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੁਲਿਸ ਕੋਤਵਾਲੀ ਅੱਗੇ ਦੋ ਦਿਨ ਜਾਮ ਲਾਉਣ ਤੋਂ ਅੱਗੇ ਵਧਦੇ ਹੋਏ ਪੱਕਾ ਰੋਸ ਧਰਨਾ ਮਾਰ ਦਿੱਤਾ। ਸ਼ਰੁਤੀ ਦੀ ਵਾਪਸੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ 28 ਸਤੰਬਰ ਨੂੰ ਸਮੁੱਚਾ ਫਰੀਦਕੋਟ ਸ਼ਹਿਰ ਬੰਦ ਕੀਤਾ ਗਿਆ। ਇਸ ਤੋਂ ਬਾਅਦ 30 ਸਤੰਬਰ ਨੂੰ ਸਾਦਿਕ, ਗੋਲੇਵਾਲਾ ਅਤੇ ਦੀਪ ਸਿੰਘ ਵਾਲਾ ਦੇ ਬੱਸ ਅੱਡੇ ਜਾਮ ਕੀਤੇ ਗਏ ਜਦੋਂ ਕਿ ਫਰੀਦਕੋਟ ਵਾਸੀਆਂ ਵੱਲੋਂ ਅੰਸ਼ਿਕ ਬੰਦ ਕਰਕੇ ਡੀ.ਸੀ. ਦਫਤਰ ਅੱਗੇ ਧਰਨਾ ਮਾਰਿਆ ਗਿਆ। ਸ਼ਰੂਤੀ ਅਗਵਾ ਕਾਂਡ ਨੂੰ ਲੈ ਕੇ ਪੁਲਿਸ ਤੇ ਅਕਾਲੀ-ਭਾਜਪਾ ਸਰਕਾਰ ਵਿਰੁੱਧ ਦਿਨੋਂ ਦਿਨ ਵਧ ਫੈਲ ਰਹੇ ਤੇ ਤਿੱਖੇ ਹੋ ਰਹੇ ਰੋਸ ਦਾ ਹੀ ਸਿੱਟਾ ਸੀ ਕਿ ਇਸ ਦਿਨ ਅਕਾਲੀ ਦਲ ਬਾਦਲ ਦੇ ਇੱਥੋਂ ਜਿੱਤੇ ਐਮ.ਐਲ.ਏ. ਦੀਪ ਮਲਹੋਤਰੇ ਨੂੰ ਵੀ ਧਰਨੇ ਵਿੱਚ ਸ਼ਾਮਲ ਹੋ ਕੇ ਮਗਰਮੱਛ ਵਾਲੇ ਹੰਝੂ ਵਹਾਉਣ ਲਈ ਮਜਬੂਰ ਹੋਣਾ ਪਿਆ। ਲੋਕਾਂ ਦੇ ਇਸ ਰੋਸ ਤੇ ਗੁੱਸੇ 'ਤੇ ਠੰਢਾ ਛਿਡ਼ਕਣ ਲਈ ਜਿਥੇ ਐਮ.ਐਲ.ਏ. ਵੱਲੋਂ ਆਪਣੀ ਕਾਰਵਾਈ ਪਾਈ ਗਈ, ਉਥੇ ਪੁਲਿਸ ਵੱਲੋਂ ਤਿੰਨ ਅਕਾਲੀ ਆਗੂਆਂ ਨੂੰ ਸੀ.ਆਈ.ਏ. ਥਾਣੇ ਵਿੱਚ ਬੁਲਾ ਕੇ ਪੁੱਛ-ਗਿੱਛ ਕਰਨ ਦਾ ਡਰਾਮਾ ਰਚਣਾ ਪਿਆ। ਦੂਜੇ ਪਾਸੇ ਸੰਘਰਸ਼ ਕਰ ਰਹੇ ਲੋਕਾਂ ਦੇ ਹੌਸਲੇ ਪਸਤ ਕਰਨ, ਸ਼ਰੂਤੀ ਤੇ ਪਰਿਵਾਰ ਨੂੰ ਬਦਨਾਮ ਕਰਨ ਲਈ ਜ਼ਿਲੇ ਦੇ ਐਸ.ਐਸ.ਪੀ. ਗੁਰਿੰਦਰ ਸਿੰਘ ਢਿੱਲੋਂ ਤੇ ਡੀ.ਆਈ.ਜੀ. ਉਮਰਨੰਗਲ ਵੱਲੋਂ ਸ਼ਰੂਤੀ ਦੇ ਆਪਣੀ ਮਰਜੀ ਨਾਲ ਜਾਣ ਤੇ ਨਿਸ਼ਾਨ ਨਾਲ ਵਿਆਹ ਕਰਵਾਉਣ ਬਾਰੇ ਮਿਲੀ ਚਿੱਠੀ ਤੇ ਫੋਟੋਆਂ ਅਖਬਾਰਾਂ ਵਿੱਚ ਛਪਵਾ ਦਿੱਤੀਆਂ। ਪੁਲਿਸ ਅਫਸਰਾਂ ਦੀ ਇਸ ਅਤਿ ਘ੍ਰਿਣਤ ਤੇ ਕੋਝੀ ਕਰਤੂਤ, ਗੈਰਕਾਨੂੰਨੀ ਤੇ ਗੈਰ-ਜਿੰਮੇਵਾਰ ਕਾਰਵਾਈ ਦਾ ਲੋਕਾਂ ਵੱਲੋਂ ਮੂੰਹ ਤੋਡ਼ ਜਵਾਬ 12 ਅਕਤੂਬਰ ਨੂੰ ਫਰੀਦਕੋਟ ਕੋਟਕਪੂਰਾ, ਬਰਗਾਡ਼ੀ, ਬਾਜਾਖਾਨਾ, ਸਾਦਿਕ, ਗੋਲੇਵਾਲ ਸਮੇਤ ਸਮੁੱਚਾ ਜ਼ਿਲਾ ਬੰਦ ਕਰਕੇ ਅਤੇ ਹਜ਼ਾਰਾਂ ਲੋਕਾਂ ਵੱਲੋਂ ਡੀ.ਸੀ. ਦਫਤਰ ਅੱਗੇ ਰੈਲੀ ਕਰਨ ਦੇ ਨਾਲ ਨਾਲ ਇੱਕ ਘੰਟਾ ਜਾਮ ਲਾ ਕੇ ਦਿੱਤਾ ਗਿਆ। ਸੋ ਇਸੇ ਵਧ ਰਹੇ ਲੋਕ ਦਬਾਅ ਦੀ ਵਜਾਹ ਕਾਰਨ ਇਸ ਗੁੰਡਾ ਗਰੋਹ ਦੇ ਕਈ ਜਣਿਆਂ ਨੂੰ ਫਡ਼ਨਾ ਪੁਲਸ ਤੇ ਸਰਕਾਰ ਦੀ ਮਜਬੂਰੀ ਬਣੀ ਹੈ। ਪਰ ਮੁੱਖ ਦੋਸ਼ੀ ਨਿਸ਼ਾਨ ਤੇ ਉਹਦੀ ਮਾਂ ਨਵਜੋਤ ਕੌਰ ਤੇ ਕੁਝ ਹੋਰ ਅਜੇ ਵੀ ਨਹੀਂ ਫਡ਼ੇ ਗਏ। ਇਹਨਾਂ ਜਥੇਬੰਦੀਆਂ ਨੇ ਪੁਲਿਸ ਦੀ ਕਾਰਵਾਈ ਤੇ ਸੁਆਲ ਉਠਾਉਂਦਿਆਂ ਅਕਲੀ ਸਰਕਾਰ ਦੇ ਸਿਰਕਰਦਾ ਆਗੂਆਂ ਨੂੰ ਵੀ ਲੰਮੇ ਹਥੀਂ ਲਿਆ ਹੈ।
ਅਸਲ ਦੋਸ਼ੀਆਂ ਨੂੰ ਫਡ਼ਨ ਤੋਂ ਪੁਲਿਸ ਦੇ ਲੰਮੇ ਹੱਥ ਛੋਟੇ ਕਿਉਂ?
ਪੰਜਾਬ ਪੁਲਿਸ ਦਾ ਏ.ਡੀ.ਜੀ.ਪੀ. ਐਸ.ਕੇ. ਸ਼ਰਮਾ ਕਹਿੰਦਾ ਹੈ ਕਿ ''ਖੁਫੀਆ ਰਿਪੋਰਟਾਂ ਅਨੁਸਾਰ ਸ਼ਰੂਤੀ ਸੁਰੱਖਿਅਤ ਹੈ ਅਤੇ ਉਸਨੂੰ ਛੇਤੀ ਰਿਹਾਅ ਕਰਵਾ ਲਿਆ ਜਾਵੇਗਾ।'' (ਪੰਜਾਬੀ ਟ੍ਰਿਬਿਊਨ, 17 ਅਕਤੂਬਰ) ਇਸ ਤੋਂ ਸਪਸ਼ਟ ਹੈ ਕਿ ਪੁਲਿਸ ਤੇ ਖੁਫੀਆ ਵਿਭਾਗ ਤੇ ਸਰਕਾਰ ਨੂੰ ਪਤਾ ਹੈ ਕਿ ਸ਼ਰੂਤੀ ਤੇ ਉਸਨੂੰ ਅਗਵਾ ਕਰਨ ਵਾਲਾ ਨਿਸ਼ਾਨ ਤੇ ਬਾਕੀ ਕਿੱਥੇ ਤੇ ਕਿਸ ਹਾਲਤ ਵਿੱਚ ਹਨ। ਇਸ ਲਈ ਪਤਾ ਹੋਣ ਦੇ ਬਾਵਜੂਦ ਜਾਣ-ਬੁੱਝ ਕੇ ਨਹੀਂ ਫਡ਼ੇ ਜਾ ਰਹੇ। ਇਸਦੀ ਵਜਾਹ ਇਹ ਹੈ ਕਿ ਨਿਸ਼ਾਨ ਦੀ ਕਡ਼ੀ ਅਕਾਲੀ-ਭਾਜਪਾ ਸਰਕਾਰ ਦੇ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਤੇ ਵਜ਼ੀਰ ਮਜੀਠੀਏ ਨਾਲ ਜੁਡ਼ਦੀ ਹੈ। ਇਸੇ ਕਰਕੇ ਪੁਲਿਸ ਤੇ ਕਾਨੂੰਨ ਵੱਲੋਂ ਕਈ ਸੰਗੀਨ ਕੇਸਾਂ ਵਿੱਚ ਭਗੌਡ਼ਾ ਕਰਾਰ ਦਿੱਤਾ ਨਿਸ਼ਾਨ ਸ਼ਰੂਤੀ ਨੂੰ ਜਬਰੀ ਚੁੱਕਣ ਤੋਂ ਇੱਕ ਦਿਨ ਪਹਿਲਾਂ 23 ਸਤੰਬਰ ਨੂੰ ਬਾਬਾ ਫਰੀਦ ਮੇਲੇ ਮੌਕੇ ਜਦ ਸੁਖਬੀਰ ਬਾਦਲ ਆਇਆ ਤਾਂ ਨਿਸ਼ਾਨ ਮੂਹਰਲੀਆਂ ਕੁਰਸੀਆਂ 'ਤੇ ਬਿਰਾਜਮਾਨ ਸੀ। ਇਸੇ ਦਿਨ ਉਹਦੇ ਮਜੀਠੀਏ ਦੇ ਜਮਾਤੀ ਤੇ ਨੇਡ਼ਲੇ ਯੂਥ ਅਕਾਲੀ ਦਲ ਦੇ ਇੱਕ ਆਗੂ ਦੇ ਘਰ ਵੀ ਸੁਖਬੀਰ ਦੀ ਹਾਜ਼ਰੀ ਵਿੱਚ ਉੱਥੇ ਵਿਚਰਦੇ ਹੋਣ ਦੀ ਚਰਚਾ ਹੈ। ਇਸ ਤੋਂ ਪਹਿਲਾਂ ਵੀ ਭਗੌਡ਼ਾ ਹੋਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਚੋਣ ਰੈਲੀ ਦੌਰਾਨ ਉਹ ਉਥੇ ਸ਼ਰੇਆਮ ਫਿਰਦਾ ਰਿਹਾ। ਇਸੇ ਗੱਲ ਦੀ ਪੁਸ਼ਟੀ ਇਸ ਕਾਂਡ ਖਿਲਾਫ ਪੈਦਾ ਹੋਏ ਵਿਆਪਕ ਲੋਕ ਵਿਰੋਧ ਦੇ ਬਾਵਜੂਦ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਸ਼ਰੂਤੀ ਤੇ ਨਿਸ਼ਾਨ ਦੇ ਵਿਆਹ ਬਾਰੇ ਫੋਟੋ ਤੇ ਚਿੱਠੀ ਪ੍ਰੈਸ ਨੂੰ ਜਾਰੀ ਕਰਨ ਤੋਂ ਵੀ ਹੁੰਦੀ ਹੈ। ਕਿਉਂਕਿ ਇਸ ਕਿਸਮ ਦੀ ਗੈਰ-ਕਾਨੂੰਨੀ ਤੇ ਲੋਕਾਂ ਵਿੱਚ ਭਡ਼ਕਾਹਟ ਪੈਦਾ ਕਰਨ ਵਾਲੀ ਕਾਰਵਾਈ ਅਫਸਰ ਆਪਣੀ ਮਰਜੀ ਨਾਲ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਜਿਵੇਂ ਐਨਾ ਰੌਲਾ ਪੈਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਤੇ ਨੰਨੀ ਛਾਂ ਦੀ ਢੰਡੋਰਚੀ ਹਰਸਿਮਰਤ ਕੌਰ ਬਾਦਲ ਨੇ ਲੰਮਾ ਸਮਾਂ ਮੂੰਹ ਨਹੀਂ ਖੋਲ੍ਹਿਆ. ਇਹ ਉਹਨਾਂ ਦੀ ਦੋਸ਼ੀ ਨਿਸ਼ਾਨ ਨਾਲ ਜੁਡ਼ੀ ਮਜਬੂਤ ਕਡ਼ੀ ਦੀ ਚੁਗਲੀ ਹੀ ਕਰਦਾ ਹੈ। ਜੇਕਰ ਅੱਜ ਸੁਖਬੀਰ ਬਾਦਲ ਵੱਲੋਂ ਨਿਸ਼ਾਨ ਦੀ ਗ੍ਰਿਫਤਾਰੀ ਲਈ 5 ਲੱਖ ਦੇ ਐਲਾਨ ਵੀ ਕੀਤੇ ਜਾ ਰਹੇ ਹਨ ਤਾਂ ਇਹ ਇਹਨਾਂ ਦੀ ਨਿਸ਼ਾਨ ਨਾਲ ਲੋਕਾਂ ਸਾਹਮਣੇ ਨੰਗੀ ਹੋ ਚੁੱਕੀ ਸਾਂਝ 'ਤੇ ਪਰਦਾ ਪਾਉਣ ਦੀ ਹੀ ਕੋਝੀ ਚਾਲ ਹੈ। ਇਸਦੇ ਨਾਲ ਇਸ ਵਰਤਾਰੇ ਨੂੰ ਮੌਜੂਦਾ ਸਿਸਟਮ ਦੀ ਇੱਕ ਅਹਿਮ ਲੋੜ ਵੀ ਦੱਸਿਆ ਗਿਆ ਹੈ।
ਗੁੰਡਾ-ਗਰੋਹ : ਲੋਕ-ਦੋਖੀ ਸਿਆਸਤਦਾਨਾਂ ਤੇ ਲੁਟੇਰੇ ਨਿਜ਼ਾਮ ਦੀ ਲੋਡ਼
ਗੱਲ ਸਿਰਫ ਸ਼ਰੂਤੀ ਦੇ ਅਗਵਾ ਹੋਣ ਤੱਕ ਹੀ ਸੀਮਤ ਨਹੀਂ ਹੈ। ਅੱਜ ਥਾਂ-ਥਾਂ ਪੈਦਾ ਹੋ ਰਹੇ ਗੁੰਡਾ ਗਰੋਹ ਆਮ ਲੋਕਾਂ ਲਈ ਗੰਭੀਰ ਖਤਰਾ ਬਣ ਰਹੇ ਹਨ। ਇਕੱਲੀ ਧੀ-ਭੈਣ ਤੇ ਔਰਤ ਦਾ ਵੇਲੇ-ਕੁਵੇਲੇ ਤਾਂ ਕੀ, ਚਿੱਟੇ ਦਿਨ ਕਿਤੇ ਜਾਣਾ ਖਤਰੇ ਤੋਂ ਖਾਲੀ ਨਹੀਂ ਜਾਪਦਾ। ਲੁੱਟ-ਖੋਹ, ਕਤਲ, ਅਗਵਾ ਤੇ ਬਲਾਤਕਾਰ ਦੀਆਂ ਘਟਨਾਵਾਂ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਇਹਨਾਂ ਗੁੰਡਾ ਗਰੋਹਾਂ ਨੂੰ ਲੋਕ ਦੋਖੀ ਸਿਆਸਤਦਾਨਾਂ ਵੱਲੋਂ ਹੱਲਾਸ਼ੇਰੀ, ਹਥਿਆਰ ਤੇ ਸਿਆਸੀ ਛਤਰੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਚੋਣਾਂ ਮੌਕੇ ਇਹ ਗਰੋਹ ਉਹਨਾਂ ਲਈ ਵੋਟ ਭੁਗਤਾਉਣ ਅਤੇ ਬੂਥਾਂ 'ਤੇ ਕਬਜ਼ੇ ਕਰਨ ਜਾਂ ਜ਼ਮੀਨਾਂ ਜਾਇਦਾਦਾਂ 'ਤੇ ਕਬਜ਼ਿਆਂ ਦਾ ਸਾਧਨ ਬਣ ਸਕਣ। ਇਹ ਹਕੀਕਤ 12 ਅਕਤੂਬਰ ਨੂੰ ਫਰੀਦਕੋਟ ਬੰਦ ਦੌਰਾਨ ਰੈਲੀ ਸਮੇਂ ਕਾਂਗਰਸ ਦੇ ਸਾਬਕਾ ਸਿੱਖਿਆ ਮੰਤਰੀ ਨੇ ਖੁਦ ਪ੍ਰਵਾਨ ਕੀਤੀ ਹੈ ਕਿ ਅਸੀਂ ਲੋਕ ਹੀ ਇਹਨਾਂ ਨੂੰ ਪਾਲਦੇ ਪਲੋਸਦੇ ਹਾਂ। ਪਰ ਪੰਜਾਬ ਵਿੱਚ ਸੁਖਬੀਰ ਤੇ ਮਜੀਠੀਏ ਨੇ ਤਾਂ ਸਭ ਨੂੰ ਮਾਤ ਪਾ ਦਿੱਤਾ ਹੈ। ਸੋ ਜਿੱਥੇ ਵੋਟ ਰਾਜਨੀਤੀ ਲਈ ਇਹਨਾਂ ਗਰੋਹਾਂ ਨੂੰ ਪਾਲਿਆ ਜਾਂਦਾ ਹੈ, ਉਥੇ ਸਾਮਰਾਜੀਆਂ ਦੀਆਂ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਵੱਡੇ ਜਾਗੀਰਦਾਰਾਂ, ਵੱਡੇ ਸਰਮੇਦਾਰਾਂ, ਕਾਰਪੋਰੇਟ ਘਰਾਣਿਆਂ ਸਮੇਤ ਵੱਡੇ ਲੁਟੇਰਿਆਂ ਨੂੰ ਗੱਫੇ ਲਵਾਉਣ ਲਈ ਹਕੂਮਤਾਂ ਵੱਲੋਂ ਚੁੱਕੇ ਜਾ ਰਹੇ ਲੋਕ ਦੋਖੀ ਕਦਮਾਂ ਵਿਰੁੱਧ ਉੱਠਦੀਆਂ ਖਰੀਆਂ ਲੋਕ ਲਹਿਰਾਂ 'ਤੇ ਝਪਟਾ ਮਾਰਨ ਲਈ ਅਜਿਹੇ ਗਰੋਹ ਲੋਕ-ਦੋਖੀ ਹਾਕਮਾਂ ਲਈ ਪੈਦਾ ਕਰਨੇ ਉਹਨਾਂ ਦੀ ਲੋਡ਼ ਤੇ ਨੀਤੀ ਦਾ ਹਿੱਸਾ ਹਨ। ਲੋਕਾਂ ਦੀਆਂ ਹੱਕੀ ਲਹਿਰਾਂ 'ਤੇ ਸੱਟ ਮਾਰਨ ਲਈ ਹਾਕਮਾਂ ਵੱਲੋਂ ਇਹਨਾਂ ਗਰੋਹਾਂ ਰਾਹੀਂ ਚੁਣਵੇਂ ਲੋਕ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਧੂ ਸਿੰਘ ਤਖਤੂਪੁਰਾ ਦਾ ਕਤਲ ਤੇ ਇਸ ਤੋਂ ਪਹਿਲਾਂ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵੇ ਦਾ ਗਿਣ ਮਿਥ ਕੇ ਕਰਵਾਇਆ ਕਤਲ ਇਸੇ ਨੀਤੀ ਦੀਆਂ ਉੱਘਡ਼ਵੀਆਂ ਉਦਾਹਰਨਾਂ ਹਨ। ਇਸ ਲਈ ਧੀਆਂ-ਭੈਣਾਂ ਦੀ ਆਮ-ਇੱਜਤ ਦੀ ਰਾਖੀ ਦੇ ਨਾਲ ਨਾਲ ਲੋਕ ਲਹਿਰਾਂ ਦੀ ਰਾਖੀ ਲਈ ਵੀ ਇਹਨਾਂ ਗੁੰਡਾ ਗਰੋਹਾਂ ਨੂੰ ਨੱਥ ਪਾਉਣ ਤੇ ਉਹਨਾਂ ਦੇ ਸਿਆਸੀ ਪ੍ਰਭੂਆਂ ਨੂੰ ਲੋਕ ਰੋਹ ਦਾ ਨਿਸ਼ਾਨਾ ਬਣਾਉਣਾ ਅਣਸਰਦੀ ਲੋਡ਼ ਹੈ। ਸੋ ਸ਼ਰੂਤੀ ਕਾਂਡ ਨੂੰ ਵੀ ਇਸੇ ਸਮੁੱਚੇ ਪ੍ਰਸੰਗ ਵਿੱਚ ਰੱਖ ਕੇ ਵੇਖਦੇ ਹੋਏ ਘੋਲ ਨੂੰ ਡਟਵਾਂ ਤੇ ਭਰਵਾਂ ਹੁੰਗਾਰਾ ਦਿੱਤਾ ਜਾਣਾ ਚਾਹੀਦਾ ਹੈ। ਇਹਨਾਂ ਜਥੇਬੰਦੀਆਂ ਨੇ ਸਾਫ਼ ਸਾਫ਼ ਕਿਹਾ ਹੈ ਕਿ ਮਾਮਲਾ ਕੋਈ ਵੀ ਹੋਵੇ ਆਖਿਰ ਨੂੰ ਲੋਕ ਸ਼ਕਤੀ ਹੀ ਕਾਰਗਰ ਹਥਿਆਰ ਸਾਬਤ ਹੁੰਦੀ ਹੈ।
ਸ਼ਰੂਤੀ ਦੀ ਵਾਪਸੀ ਤੇ ਗੁੰਡਾ ਗਰੋਹਾਂ ਤੋਂ ਰਾਖੀ ਲਈ ਵਿਸ਼ਾਲ ਲੋਕ ਤਾਕਤ ਦਾ ਯੱਕ ਬੰਨ੍ਹੋ 
ਇਤਿਹਾਸ ਗਵਾਹ ਹੈ ਕਿ ਮਸਲਾ ਚਾਹੇ ਗੁੰਡਾ ਗਰੋਹਾਂ ਤੋਂ ਧੀਆਂ-ਭੈਣਾਂ ਦੀ ਰਾਖੀ ਦਾ ਹੋਵੇ। ਚਾਹੇ ਬਲਾਤਕਾਰੀਆਂ  ਤੇ ਕਾਤਲਾਂ ਨੂੰ ਸਜਾਵਾਂ ਦੁਆਉਣ ਦਾ ਹੋਵੇ। ਭਾਵੇਂ ਹਕੂਮਤ ਤੇ ਜਾਗੀਰੂ ਜਬਰ ਤੇ ਆਰਥਿਕ ਧਾਵੇ ਨੂੰ ਠੱਲਣ ਦਾ ਹੋਵੇ। ਵਿਸ਼ਾਲ ਗਿਣਤੀ ਵਿੱਚ ਜਥੇਬੰਦ ਹੋਈ, ਚੇਤਨ ਤੇ ਦ੍ਰਿਡ਼ ਘੋਲਾਂ ਦੇ ਰਾਹੀਂ ਹਕੂਮਤਾਂ ਤੇ ਗੁੰਡਿਆਂ ਦਾ ਨੱਕ ਵਿੱਚ ਦਮ ਕਰਨ ਵਾਲੀ ਲੋਕ ਸ਼ਕਤੀ ਹੀ ਕਾਰਗਰ ਹਥਿਆਰ ਸਾਬਤ ਹੁੰਦੀ ਹੈ। ਸੋ ਸ਼ਰੂਤੀ ਦੀ ਸੁਰੱਖਿਅਤ ਵਾਪਸੀ ਅਤੇ ਗੁੰਡਾ ਗਰੋਹ ਦੇ ਸਰਗਣੇ ਨਿਸ਼ਾਨ ਸਮੇਤ ਸਭਨਾਂ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਲੋਕ ਤਾਕਤ ਦਾ ਇਹ ਦੇਵਤਾ ਹੀ ਬੇਡ਼ਾ ਬੰਨੇ ਲਾ ਸਕਦਾ ਹੈ। ਇਸ ਲਈ ਘੋਲ ਨੂੰ ਵਿਸ਼ਾਲ ਤੇ ਮਜਬੂਤੀ ਬਖਸ਼ਣ ਲਈ ਕਮੇਟੀ ਦਾ ਘੇਰਾ ਵਧਾਉਂਦੇ ਹੋਏ ਸਭਨਾਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਕਮੇਟੀ ਵਿੱਚ ਸ਼ਾਮਲ ਕਰਨ, ਹੁਕਮਰਾਨ ਅਕਾਲੀ-ਭਾਜਪਾ ਸਰਕਾਰ ਤੇ ਪਾਰਟੀਆਂ ਨੂੰ ਦੁਸ਼ਮਣਾਂ ਦੇ ਘੇਰੇ ਵਿੱਚ ਰੱਖ ਕੇ ਘੋਲ ਦਾ ਚੋਟ ਨਿਸ਼ਾਨਾ ਬਣਾਉਣ, ਮੌਕਾਪ੍ਰਸਤ ਤੇ ਲੋਕ ਦੋਖੀ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ ਤੇ ਨਿਖੇਡ਼ਾ ਰੱਖਣ ਅਤੇ ਵਿਸ਼ਾਲ ਗਿਣਤੀ ਵਿੱਚ ਵਿਸ਼ੇਸ਼ ਕਰਕੇ ਔਰਤਾਂ ਦੀ ਭਰਵੀਂ ਹਾਜ਼ਰੀ ਨੂੰ ਯਕੀਨੀ ਬਣਾਉਂਦੀਆਂ ਤੇ ਹਕੂਮਤ ਲਈ ਸਿਰਦਰਦੀ ਪੈਦਾ ਕਰਦੀਆਂ ਘੋਲ ਸ਼ਕਲਾਂ ਰਾਹੀਂ ਸੰਘਰਸ਼ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। 
ਸੋ ਘੋਲ ਦੀ ਵਿਸ਼ਾਲਤਾ ਦੀ ਇਸੇ ਕਡ਼ੀ ਵਜੋਂ ਅਸੀਂ ਸਭਨਾਂ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਸੰਘਰਸ਼ਸ਼ੀਲ ਤੇ ਇਨਸਾਫਪਸੰਦ ਹਿੱਸਿਆਂ ਨੂੰ ਅਪੀਲ ਕਰਦੇ ਹਾਂ ਕਿ ਐਕਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ਨੂੰ ਅੱਗੇ ਵਧਾਉਂਦਿਆਂ 24 ਅਕਤੂਬਰ ਦੁਸਹਿਰੇ ਵਾਲੇ ਦਿਨ ਪੰਜਾਬ ਸਰਕਾਰ, ਪੁਲਿਸ ਪ੍ਰਸਾਸ਼ਨ ਅਤੇ ਗੁੰਡਾਗਰੋਹਾਂ ਦੇ ਗੱਠਜੋਡ਼ ਦੇ ਪੁਤਲੇ ਆਪਣੇ ਜ਼ਿਲਾ ਹੈੱਡਕੁਆਟਰਾਂ 'ਤੇ ਫੂਕਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੋ ਤੇ ਮੰਗ ਕਰੋ ਕਿ:
—ਸ਼ਰੂਤੀ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਮੇਤ ਸਭਨਾਂ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰੋ, ਤੇ ਸ਼ਰੂਤੀ ਨੂੰ ਵਾਪਸ ਲਿਆਓ।
—ਸ਼ਰੂਤੀ ਦੀ ਨਾਮਨਿਹਾਦ ਚਿੱਠੀ ਅਤੇ ਵਿਆਹ ਦੀਆਂ ਫੋਟੋਆਂ ਜਾਰੀ ਕਰਨ ਵਾਲੇ ਡੀ.ਆਈ.ਜੀ  ਉਮਰਾਨੰਗਲ ਅਤੇ ਐਸ.ਐਸ.ਪੀ. ਢਿੱਲੋਂ ਨੂੰ ਮੁਅੱਤਲ ਕਰਕੇ ਗ੍ਰਿਫਤਾਰ ਕਰੋ। 
—ਗੁੰਡਾ ਗਰੋਹ ਦਾ ਪੱਖ ਪੂਰਨ ਵਾਲੇ ਤੇ ਮੌਕੇ ਉਪਰ ਜਾਣ ਬੁੱਝ ਕੇ ਢਿੱਲ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਵਿਰੁੱਧ ਕੇਸ ਦਰਜ ਕਰੋ। 
—ਨਿਸ਼ਾਨ ਦੀ ਪਿੱਠ 'ਤੇ ਖੜ੍ਹੇ ਅਕਾਲੀ ਸਿਆਸੀ ਲੀਡਰਾਂ ਦੀ ਸ਼ਨਾਖਤ ਕਰਕੇ ਲੋਕਾਂ ਸਾਹਮਣੇ ਲਿਆਓ ਤੇ ਸਜ਼ਾਵਾਂ ਦਿਓ।