Showing posts with label Ration. Show all posts
Showing posts with label Ration. Show all posts

Saturday, June 23, 2018

ਨਾਮਧਾਰੀਆਂ ਵੱਲੋਂ ਭਾਮੀਆਂ ਰੋਡ 'ਤੇ ਹੋਇਆ ਵਿਸ਼ਾਲ ਰਾਸ਼ਨ ਵੰਡ ਸਮਾਗਮ

ਗੁਰੂ ਨੂੰ ਮੰਨਣ ਵਾਲਾ ਹਰ ਵਿਅਕਤੀ ਸਿੱਖ ਹੈ-ਠਾਕੁਰ ਦਲੀਪ ਸਿੰਘ 
ਲੁਧਿਆਣਾ: 23 ਜੂਨ 2018: (ਪੰਜਾਬ ਸਕਰੀਨ ਟੀਮ)::
ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਸਤਿਗੁਰੁ ਠਾਕੁਰ ਦਲੀਪ ਸਿੰਘ ਨੇ ਅੱਜ ਉਹਨਾਂ ਮੁਟਿਆਰਾਂ ਦੀ ਹੋਂਸਲਾ ਅਫਜਾਈ ਕੀਤੀ ਜਿਹੜੀਆਂ ਆਪਣੇ ਘਰਘਾਟ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਵੀ ਨਿਭਾ ਰਹੀਆਂ ਹਨ। ਠਾਕੁਰ ਜੀ ਅੱਜ ਭਾਮੀਆਂ ਰੋਡ 'ਤੇ ਸਥਿਤ ਬਚਿੱਤਰ ਐਨਕਲੇਵ ਵਿੱਚ ਹੋਏ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਇਹ ਸਮਾਗਮ ਗਰੀਬ ਲੋਕਾਂ ਨੂੰ ਰਾਸ਼ਣ ਦੀ ਵੰਡ ਲਈ ਆਯੋਜਿਤ ਕਰਾਇਆ ਗਿਆ ਸੀ। ਇਸ ਮੌਕੇ ਐਮ ਐਲ ਏ ਸੰਜੇ ਤਲਵਾੜ ਅਤੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਵੀਨ ਡੰਗ ਸਮੇਤ ਕਈ  ਹੋਰ ਸ਼ਖਸੀਅਤਾਂ ਵੀ ਪੁੱਜੀਆਂ ਹੋਈਆਂ ਸਨ।  ਇਸ ਮੌਕੇ ਗਰੀਬ ਪਰਿਵਾਰਾਂ ਨੂੰ ਨਿਤ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਵਾਲਾ ਰਾਸ਼ਨ ਵੀ ਵੰਡਿਆ ਗਿਆ ਜਿਸ ਦੀ ਸ਼ੁਰੂਆਤ ਠਾਕੁਰ ਦਲੀਪ ਸਿੰਘ ਨੇ ਆਪਣੇ ਹੱਥੀਂ ਕੀਤੀ। ਜ਼ਿਕਰਯੋਗ ਹੈ ਕਿ ਝੋਂਪੜ ਪੱਟੀ ਵਿੱਚ ਜਾ ਕੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਇਲਾਜ ਵਰਗੀਆਂ ਜ਼ਰੂਰੀ ਚੀਜ਼ਾਂ ਮੁਹਈਆ ਕਰਾਉਣ ਦਾ ਉਪਰਾਲਾ ਇਥੋਂ ਦੀ ਇੱਕ ਨਾਮਧਾਰੀ ਮੁਟਿਆਰ ਹਰਪ੍ਰੀਤ ਕੌਰ ਅਤੇ ਉਸਦੀਆਂ ਸਾਥਣਾਂ ਵੱਲੋਂ ਤਕਰੀਬਨ ਇੱਕ ਸਾਲ ਪਹਿਲਾਂ ਅਰੰਭਿਆ ਗਿਆ ਹੈ। ਮੀਂਹ ਹਨੇਰੀ ਅਤੇ ਧੁੱਪ ਵਰਗੀਆਂ ਕੁਦਰਤ ਸਖਤੀਆਂ ਦੇ ਬਾਵਜੂਦ ਇਹਨਾਂ ਵਿੱਚ ਕਦੇ ਕੋਈ ਰੁਕਾਵਟ ਨਹੀਂ ਆਈ। ਇਹ ਉਪਰਾਲਾ ਹੁਣ ਵੀ ਬੜੀ ਸਰਗਰਮੀ ਨਾਲ ਜਾਰੀ ਹੈ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸਨੂੰ ਇਹ ਪ੍ਰੇਰਨਾ ਠਾਕੁਰ ਦਲੀਪ ਸਿੰਘ ਜੀ ਕੋਲੋਂ ਮਿਲੀ ਹੈ। 
ਠਾਕੁਰ ਦਲੀਪ ਸਿੰਘ ਜੀ ਨੇ ਅੱਜ ਇਹ ਸਨਸਨੀਖੇਜ਼ ਇੰਕਸ਼ਾਫ ਵੀ ਕੀਤਾ ਕਿ ਜਦੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਅਤੇ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਦਾ ਇਹ ਉਪਰਾਲਾ ਅਰੰਭਿਆ ਗਿਆ ਤਾਂ ਉੱਥੇ ਈਸਾਈ ਸੰਗਠਨਾਂ ਨੇ ਇਸ ਕੰਮ ਵਿੱਚ ਜਾਣਬੁਝ ਕੇ ਰੁਕਾਵਟ ਪਾਈ ਜੋ ਕਿ ਬੇਹੱਦ ਮਾੜੀ ਗੱਲ ਹੈ। ਉਹਨਾਂ ਈਸਾਈ ਸੰਗਠਨਾਂ ਨੂੰ ਅਜਿਹੀਆਂ ਹਰਕਤਾਂ ਲਈ ਲੰਮੇ ਹੱਥੀਂ ਲਿਆ। 
ਇਸਦੇ ਨਾਲ ਹੀ ਉਹਨਾਂ ਇੱਕ ਵਾਰ ਫੇਰ ਦੁਹਰਾਇਆ ਕਿ ਗੁਰੂ ਨਾਨਕ ਨੂੰ ਮੰਨਣ ਵਾਲਾ ਹਰ ਵਿਅਕਤੀ ਸਿੱਖ ਹੈ। ਭਾਵੇਂ ਉਹ ਕੇਸਾਧਾਰੀ ਹੋਵੇ ਤੇ ਭਾਵੇਂ ਮੋਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇ ਕੇ ਉਹਨਾਂ ਕਿਹਾ ਕਿ ਗੁਰੂ ਕੋਈ ਮਨੁੱਖ ਹੀ ਹੋ ਸਕਦਾ ਹੈ। ਗੁਰੂ ਜਨਮ ਵੀ ਲੈਂਦਾ ਹੈ ਅਤੇ ਖਾਂਦਾ ਪੀਂਦਾ ਵੀ ਹੈ। ਕੋਈ ਜੜ ਵਸਤੂ ਗੁਰੂ ਨਹੀਂ ਹੋ ਸਕਦੀ। 
ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਮੰਦਰਾਂ ਗੁਰਦੁਆਰਿਆਂ 'ਤੇ ਸੋਨਾ ਚਾਂਦੀ ਚੜ੍ਹਾਉਣ ਦੀ ਬਜਾਏ ਲੋੜਵੰਦਾਂ ਦੀ ਮਦਦ ਕਰਨ ਅਤੇ ਉਹਨਾਂ ਵਿੱਚ ਹੀ ਭਗਵਾਨ ਰਾਮ, ਮਾਤਾ ਸੀਤਾ ਅਤੇ ਗੁਰੂਨਾਨਕ ਦੇਵ ਜੀ ਨੂੰ ਦੇਖਣ। ਬਾਣੀ ਵੀ ਇਹੀ ਕਹਿੰਦੀ ਹੈ ਅਤੇ ਧਰਮ ਵੀ ਇਹੀ ਕਹਿੰਦਾ ਹੈ। ਇਸ ਮੌਕੇ ਮਾਹੌਲ ਬਹੁਤ ਹੀ ਜਜ਼ਬਾਤੀ ਹੋ ਗਿਆ। ਉਹਨਾਂ ਗਰੀਬ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਵੀ ਬਿਠਾਇਆ। ਸਮਾਗਮ ਤੋਂ ਬਾਅਦ ਰਾਜ ਕਰੇਗਾ ਖਾਲਸਾ ਵਾਲੇ ਦੋਹੇ ਸਮੇਤ ਮੁਕੰਮਲ ਅਰਦਾਸ ਵੀ ਕੀਤੀ ਗਈ। 

Sunday, October 12, 2014

ਸ੍ਰੀ ਗਿਆਨ ਸੱਥਲ ਮੰਦਿਰ ਵਿਖੇ 206ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ

 Sun, Oct 12, 2014 at 4:21 PM
ਬਲਰਾਮਜੀ ਦਾਸ ਟੰਡਨ ਨੇ ਸੇਵਾ ਕਰਨ ਵਾਲੇ ਹੱਥਾਂ ਨੂੰ ਪ੍ਰਾਰਥਨਾ ਕਰਨ ਵਾਲੇ ਹੋਠਾਂ ਨਾਲੋਂ ਪਵਿੱਤਰ ਦੱਸਿਆ 
ਪਿਛਲੇ 20 ਸਾਲਾਂ ਤੋਂ ਜਾਰੀ ਹੈ ਇਹ ਮਹਾਂ ਯੱਗ 
ਲੁਧਿਆਣਾ, 12 ਅਕਤੂਬਰ 2014:(ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਲੁਧਿਆਣਾ ਦੇ ਸੁਭਾਨੀ ਬਿਲਡਿੰਗ ਇਲਾਕੇ 'ਚ ਸਥਿਤ ਸ੍ਰੀ ਗਿਆਨ ਸੱਥਲ ਮੰਦਿਰ ਵਿਖੇ 206ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ, ਜਿਸ 'ਚ 700 ਤੋਂ ਲੋੜਵੰਦ ਵਿਧਵਾਵਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਗਈ ਅਤੇ ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਰਜਾਈਆਂ ਦੀ ਵੀ ਵੰਡ ਕੀਤੀ ਗਈ। ਅੱਜ ਦੇ ਸਮਾਗਮ 'ਚ ਸ੍ਰੀ ਬਲਰਾਮ ਜੀ ਦਾਸ ਟੰਡਨ ਮਾਨਯੋਗ ਗਵਰਨਰ ਛੱਤੀਸਗੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਰਾਸ਼ਨ ਵੰਡ ਸਮਾਗਮ ਵਿੱਚ ਜਿੱਥੇ ਔਰਤਾਂ ਨੂੰ ਘਰੇਲੂ ਵਰਤੋਂ ਦੀਆਂ 51 ਵਸਤਾਂ ਦੀ ਵੰਡ ਕੀਤੀ ਗਈ, ਉਥੇ ਸੈਕੜੈ ਲੋੜਵੰਦ ਸਕੂਲੀ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਕਾਪੀਆਂ ਦੀ ਵੀ ਵੰਡੀਆਂ ਗਈਆਂ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਹੜ ਪੀੜਤਾਂ ਲਈ ਵੀ ਰਜਾਈਆਂ ਦਾ ਟਰੱਕ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ, ਜਿਸ ਲਈ ਸ੍ਰੀ ਰਤਨ ਲਾਲ ਗਰਗ ਵੱਲੋਂ 21,000/- ਰੁਪਏ ਦਾ ਯੋਗਦਾਨ ਪਾਇਆ ਗਿਆ। ਛਤੀਸਗੜ੍ਹ ਦੇ ਮਾਨਯੋਗ ਗਵਰਨਰ ਬਲਰਾਮ ਜੀ ਦਾਸ ਟੰਡਨ ਨੇ ਇੱਕ ਅੰਗ੍ਰੇਜ਼ੀ ਕਹਾਵਤ ਦਾ ਹਵਾਲਾ ਦੇਂਦਿਆਂ ਯਾਦ ਕਰਾਇਆ ਕਿ ਸੇਵਾ ਕਰਨ ਵਾਲੇ ਹੱਥ ਪ੍ਰਾਰਥਨਾ ਕਰਨ ਵਾਲੇ ਹੋਠਾਂ ਨਾਲੋਂ ਕੀਤੇ ਵਧ ਪਵਿੱਤਰ ਹੁੰਦੇ ਹਨ।  
 ਸ੍ਰੀ ਟੰਡਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਟਰੱਸਟ ਸ੍ਰੀ ਜਗਦੀਸ਼ ਬਜਾਜ ਦੀ ਅਗਵਾਈ 'ਚ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਵਧੀਆਂ ਕੰਮ ਕਰ ਰਿਹਾ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਸੈਕੜੇ ਲੋਕ ਸਮਾਜ ਸ੍ਰੀ ਗਿਆ ਉਪਰਾਲੇ ਵੀ ਸ਼ੁਰੂ ਹੋਏ ਪਰ ਨ ਸੱਥਲ ਮੰਦਿਰ ਵਿਖੇ 206ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ  ਸੇਵਾ ਲਈ ਅੱਗੇ ਆ ਰਹੇ ਹਨ ਅਤੇ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰਾਂ ਦੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਤਾਂ ਜੋ ਗਰੀਬ 'ਤੇ ਕੁਦਰਤੀ ਕਰੋਪੀ ਤੋਂ ਪੀੜਤ ਲੋਕਾਂ ਦਾ ਮੁੜ ਵਸੇਰਾ ਹੋ ਸਕੇ। 
 ਪ੍ਰਧਾਨ ਸ੍ਰੀ ਗਿਆਨ ਸੱਥਲ ਮੰਦਿਰ, ਸ੍ਰੀ ਜਗਦੀਸ਼ ਬਜਾਜ ਨੇ ਕਿ ਇਹ ਟਰੱਸਟ ਪਿਛਲੇ 20 ਸਾਲਾਂ ਤੋਂ ਲੋੜਵੰਦ ਔਰਤਾਂ ਨੂੰ ਰਾਸ਼ਨ ਤੇ ਘਰੇਲੂ ਵਰਤੋਂ ਦੀਆਂ ਵਸਤਾਂ, ਗਰੀਬ ਬੱਚਿਆਂ ਨੂੰ ਸਕੂਲੀ ਕਿਤਾਬਾਂ, ਕਾਪੀਆਂ ਤੇ ਵਰਦੀਆਂ ਅਤੇ ਗਰੀਬ ਲੜਕੀਆਂ ਨੂੰ ਸਿਲਾਈ-ਕਢਾਈ ਤੇ ਕੰਪਿਊਟਰ ਸਿੱਖਿਆ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ 'ਤੇ ਸੀਨੀਅਰ ਡਿਪਟੀ ਮੇਅਰ ਸ੍ਰੀ ਸੁਨੀਤਾ ਅਗਰਵਾਲ, ਪ੍ਰਸ਼ਾਸ਼ਨਕ ਅਧਿਕਾਰੀਆਂ ਤੋਂ ਇਲਾਵਾ ਹਿੰਦ ਸਮਾਚਾਰ ਗਰੁੱਪ ਦੇ ਚੀਫ਼ ਐਡੀਟਰ ਸ੍ਰੀ ਵਿਜੈ ਕੁਮਾਰ ਚੋਪੜਾ ਵਿਸੇਸ਼ ਤੌਰ ਤੇ ਸ਼ਾਮਲ ਹੋਏ। ਕਾਬਿਲੇ ਜ਼ਿਕਰ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਸ਼੍ਰੀ ਵਿਜੇ ਚੋਪੜਾ ਹੀ ਸਨ ਜੋ ਇਸ ਮਹਾਨ ਯੱਗ ਦੀ ਸ਼ੁਰੁਆਤ ਲਈ ਜਗਦੀਸ਼ ਬਜਾਜ ਦੇ ਪ੍ਰੇਰਣਾ ਸਰੋਤ ਬਣੇ ਸਨ।  ਬਹੁਤ ਘੱਟ ਲੋਕ ਜਾਂਦੇ ਹਨ ਕਿ ਇਸ ਪਾਵਨ ਯੱਗ ਪਿਛੇ ਇੱਕ ਲੰਮੀ ਦਾਸਤਾਨ ਹੈ ਜਿਸ ਵਿੱਚ ਬਹੁਤ ਉਤਰਾਅ ਚੜ੍ਹਾਅ ਆਏ ਪਰ ਇਹ ਇੱਕ ਲੋਕ ਲਹਿਰ ਬਣ ਕੇ ਆਪਣੀ ਚਾਲੇ ਚਲਦੀ ਰਹੀ। ਇਸਦੀ ਦੇਖਾਦੇਖੀ ਬਹੁਤ ਸਾਰੀਆਂ ਹੋਰ ਸੰਸਥਾਵਾਂ ਵੀ ਬਣੀਆਂ ਅਤੇ ਬਹੁਤ ਸਾਰੇ ਇਸਦੀ ਬਰਾਬਰੀ ਕੋਈ ਨਾ ਕਰ ਸਕਿਆ।


ਬੇਬਸ ਜਿੰਦਗੀਆਂ ਨੂੰ ਨਵੀਂ ਸ਼ਕਤੀ ਦੇਣ ਵਿੱਚ ਸਰਗਰਮ ਜਗਦੀਸ਼ ਬਜਾਜ