Showing posts with label RTI. Show all posts
Showing posts with label RTI. Show all posts

Thursday, September 01, 2016

RTI: ਖਾਤਿਆਂ 'ਚ 15-15 ਲੱਖ ਰੁਪਏ ਕਦੋਂ ਆਉਣਗੇ ?

RTI ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਨੂੰ ਸਵਾਲ 
ਨਵੀਂ ਦਿੱਲੀ: 1 ਸਤੰਬਰ 2016:  (ਪੰਜਾਬ ਸਕਰੀਨ ਬਿਊਰੋ): 
ਚੋਣਾਂ ਦੇ ਵਾਅਦਿਆਂ ਦੀ ਵੁੱਕਤ ਵੀ ਜੇ ਆਮ ਜ਼ਿੰਦਗੀ ਵਿੱਚ ਕੀਤੇ ਗਏ ਵਾਅਦਿਆਂ ਵਰਗੀ ਹੁੰਦੀ ਤਾਂ ਸ਼ਾਇਦ  ਸਿਆਸਤਦਾਨ ਸਿਆਸਤ ਚੋਂ ਬਾਹਰ ਹੋ ਗਏ ਹੁੰਦੇ। ਹਰ ਪੰਜਾਂ ਸਾਲਾਂ ਮਗਰੋਂ ਲੋਕਾਂ ਨਾਲ ਨਵੈਂ ਨਵੈਂ ਵਾਅਦਿਆਂ ਦਾ ਸਿਲਸਿਲਾ ਸ਼ੁਰੂ ਹੋ।  ਭਾਵੈਂ ਚੋਣ ਵਾਅਦਿਆਂ ਦੀ ਕਾਨੂੰਨੀ ਅਹਿਮੀਅਤ ਅਸ਼ਟਾਮਾਂ 'ਤੇ ਕੀਤੇ ਗਏ ਵਾਅਦੇ ਵਾਂਗ ਨਹੀਂ ਹੁੰਦੀ ਪਰ ਟੀਵੀ ਚੈਨਲਾਂ ਦੀਆਂ ਵੀਡੀਓ ਖਬਰਾਂ, ਆਨਲਾਈਨ ਮੀਡੀਆ ਅਤੇ RTI ਨੇ ਆਮ ਵਿਅਕਤੀ ਅਹਿਮੀਅਤ ਅਤੇ ਸ਼ਕਤੀ ਕਾਫੀ ਵਧਾ ਦਿੱਤੀ ਹੈ। ਹੁਣ ਕਿਸੇ ਨੇ ਆਰਟੀਆਈ ਰਾਹੀਂ ਪੁੱਛਿਆ ਹੈ ਕਿ  ਪ੍ਰਧਾਨਮੰਤਰੀ ਦੇ ਵਾਅਦੇ ਮੁਤਾਬਿਕ 15-15 ਲੱਖ ਰੁਪਏ ਕਦੋਂ ਮਿਲਣਗੇ?
ਕੇਂਦਰੀ ਸੂਚਨਾ ਕਮਿਸ਼ਨ ਨੇ ਉਸ ਆਰ ਟੀ ਆਈ ਬੇਨਤੀ 'ਤੇ ਪ੍ਰਧਾਨ ਮੰਤਰੀ ਦਫਤਰ ਨੂੰ ਜਵਾਬ ਦੇਣ ਦੇ ਹੁਕਮ ਦਿੱਤੇ ਹਨ, ਜਿਸ 'ਚ ਸਵਾਲ ਕੀਤਾ ਗਿਆ ਹੈ ਕਿ ਖਾਤਿਆਂ 'ਚ 15-15 ਲੱਖ ਰੁਪਏ ਕਦੋਂ ਆਉਣਗੇ।
ਆਰ ਟੀ ਆਈ 'ਚ ਪੁੱਛਿਆ ਗਿਆ ਹੈ ਕਿ ਨਰਿੰਦਰ ਮੋਦੀ ਨੇ ਜੋ ਵਾਅਦਾ 2014 'ਚ ਆਮ ਚੋਣਾਂ ਦੌਰਾਨ ਕੀਤਾ ਸੀ, ਇਹ ਰਕਮ ਨਾਗਰਿਕਾਂ ਦੇ ਖਾਤਿਆਂ 'ਚ ਕਦੋਂ ਆਏਗੀ। 
ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ 'ਚ ਕਨ੍ਹੱਈਆ ਨਾਮੀ ਵਿਅਕਤੀ ਵੱਲੋਂ ਪਾਈ ਗਈ ਅਪੀਲ 'ਤੇ ਇਹ ਨਿਰਦੇਸ਼ ਦਿੱਤੇ ਗਏ ਹਨ।
ਕਨ੍ਹੱਈਆ ਲਾਲ ਨੇ ਪ੍ਰਧਾਨ ਮੰਤਰੀ ਦਫਤਰ 'ਚ ਆਰ ਟੀ ਆਈ ਦਾਖਲ ਕਰਕੇ ਪੁੱਛਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸੌਂਪੇ ਗਏ ਉਹਨਾਂ ਦੇ ਮੈਮੋਰੰਡਮ ਦਾ ਕੀ ਬਣਿਆ ਹੈ।
ਮੁੱਖ ਸੂਚਨਾ ਕਮਿਸ਼ਨਰ ਰਾਧਾ ਕ੍ਰਿਸ਼ਨ ਮਾਥੁਰ ਮੁਤਾਬਕ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੇ ਗਏ ਮੈਮੋਰੰਡਮ 'ਚ ਕਨੱ੍ਹਈਆ ਲਾਲ ਨੇ ਪੁਛਿਆ ਸੀ ਕਿ ਚੋਣਾਂ ਸਮੇਂ ਐਲਾਨ ਕੀਤਾ ਗਿਆ ਸੀ ਕਿ ਕਾਲਾ ਧਨ ਵਾਪਸ ਭਾਰਤ ਲਿਆਂਦਾ ਜਾਵੇਗਾ ਅਤੇ ਹਰੇਕ ਨਾਗਰਿਕ ਦੇ ਖਾਤੇ 'ਚ 15-15 ਲੱਖ ਰੁਪਏ ਜਮ੍ਹਾ ਹੋਣਗੇ। ਸ਼ਿਕਾਇਤ ਕਰਤਾ ਨੇ ਜਾਨਣਾ ਚਾਹਿਆ ਕਿ ਇਸ ਐਲਾਨ ਦਾ ਕੀ ਬਣਿਆ।
ਕਨੱ੍ਹਈਆ ਲਾਲ ਦੀ ਅਪੀਲ ਦਾ ਜ਼ਿਕਰ ਕਰਦਿਆਂ ਮਾਥੁਰ ਨੇ ਕਿਹਾ ਕਿ ਸ਼ਿਕਾਇਤਕਰਤਾ ਪ੍ਰਧਾਨ ਮੰਤਰੀ ਤੋਂ ਜਵਾਬ ਚਾਹੁੰਦਾ ਸੀ ਕਿ ਚੋਣਾਂ ਦੌਰਾਨ ਐਲਾਨ ਕੀਤਾ ਗਿਆ ਸੀ ਕਿ ਦੇਸ਼ 'ਚ ਭ੍ਰਿਸ਼ਟਾਚਾਰ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ, ਪਰ ਭ੍ਰਿਸ਼ਟਾਚਾਰ 90 ਫੀਸਦੀ ਤੱਕ ਵੱਧ ਗਿਆ ਹੈ ਅਤੇ ਪਟੀਸ਼ਨਰ ਜਾਨਣਾ ਚਾਹੁੰਦਾ ਹੈ ਕਿ ਦੇਸ਼ 'ਚੋਂ ਭ੍ਰਿਸ਼ਟਾਚਾਰ ਨੂੰ ਹਟਾਉਣ ਲਈ ਨਵਾਂ ਕਾਨੂੰਨ ਕਦੋਂ ਬਣਾਇਆ ਜਾਵੇਗਾ। ਲਾਲ ਨੇ ਆਪਣੀ ਪਟੀਸ਼ਨ 'ਚ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਐਲਾਨੀਆਂ ਯੋਜਨਾਵਾਂ ਦਾ ਲਾਭ ਸਿਰਫ ਅਮੀਰ ਅਤੇ ਪੂੰਜੀਪਤੀਆਂ ਤੱਕ ਸੀਮਤ ਹੈ ਅਤੇ ਇਹ ਗਰੀਬਾਂ ਲਈ ਨਹੀਂ ਹਨ।
ਲਾਲ ਨੇ ਸੁਆਲ ਕੀਤਾ ਕਿ ਕਾਂਗਰਸ ਸਰਕਾਰ ਵੇਲੇ ਸੀਨੀਅਰ ਨਾਗਰਿਕਾਂ ਨੂੰ ਰੇਲ ਸਫਰ 'ਚ ਟਿਕਟਾਂ 'ਤੇ ਦਿੱਤੀ ਗਈ 40 ਫੀਸਦੀ ਰਿਆਇਤ ਵੀ ਇਸ ਸਰਕਾਰ ਵੱਲੋਂ ਵਾਪਸ ਲਈ ਜਾ ਰਹੀ ਹੈ। ਮਾਥੁਰ ਨੇ ਕਿਹਾ ਕਿ ਪੀ ਐੱਮ ਓ ਦੇ ਸੀ ਪੀ ਆਈ ਓ ਦਾ ਜੁਆਬ ਰਿਕਾਰਡ 'ਚ ਨਹੀਂ ਹੈ। ਮਾਥੁਰ ਨੇ ਆਪਣੇ ਹੁਕਮ 'ਚ ਕਿਹਾ ਕਿ ਇਸ ਆਰ ਟੀ ਆਈ ਅਰਜ਼ੀ 'ਤੇ ਸ਼ਿਕਾਇਤਰਤਾ ਨੂੰ 15 ਦਿਨਾਂ 'ਚ ਜੁਆਬ ਦਿੱਤਾ ਜਾਣਾ ਚਾਹੀਦਾ ਹੈ। ਹੁਣ 15-15 ਲੱਖ ਰੁਪਏ ਆਮ ਵਿਅਕਤੀ ਦੀ ਜੇਬ ਵਿੱਚ ਆਉਣਗੇ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਾਰ ਜੇ ਜਨਤਾ ਚੋਣ ਵਾਅਦਿਆਂ ਦੀ ਹਕੀਕਤ ਨੂੰ ਸਮਝ ਕੇ ਚੋਣਾਂ ਦਾ ਸੱਚ ਸਮਝ ਸਕੀ ਤਾਂ ਸ਼ਾਇਦ ਜਨਤਾ ਫਾਇਦੇ ਵਿੱਚ ਰਹੇਗੀ। ਚੁਣੇ ਹੋਏ ਲੀਡਰ ਨੂੰ ਵਾਪਿਸ ਬੁਲਾਉਣ ਦਾ ਹੱਕ ਹੀ ਝੂਠੇ ਵਾਅਦਿਆਂ ਵਾਲਿਆਂ ਤੋਂ ਛੁਟਕਾਰਾ ਦੁਆ ਸਕੇਗਾ।

Wednesday, August 03, 2016

ਆਮ ਆਦਮੀ ਪਾਰਟੀ ਵਲੋਂ 'ਸੂਚਨਾ ਦਾ ਅਧਿਕਾਰ ਵਿੰਗ' ਦੇ ਢਾਂਚੇ ਦਾ ਐਲਾਨ


Wed, Aug 3, 2016 at 6:10 PM
ਇਹ ਵਿੰਗ ਕਰੇਗਾ ਲੋਕ ਮਾਰੂ ਨੀਤੀਆਂ ਨੂੰ ਬੇਨਕਾਬ 
ਲੁਧਿਆਣਾ: 3 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਅੱਜਕਲ੍ਹ ਆਰਟੀਆਈ ਦੀ ਮੁਹਾਰਤ ਸਿਆਸਤ ਵਿੱਚ ਵੀ ਜ਼ਰੂਰੀ ਸਮਝੀ ਜਾਂਦੀ ਹੈ। ਇਹ ਇੱਕ ਅਜਿਹਾ ਹਥਿਆਰ ਹੈ ਜਿਹੜਾ ਸਮੇਂ ਸਰ ਚਲਾਇਆ ਜਾਵੇ ਤਾਂ ਬਹੁਤ ਵੱਡਾ ਅਸਰ ਦਿਖਾਉਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਨਜ਼ਰ ਵਿੱਚ ਰੱਖਦਿਆਂ ਆਮ ਆਦਮੀ ਪਾਰਟੀ ਵਲੋਂ ਇਸਦੇ 'ਸੂਚਨਾ ਦਾ ਅਧਿਕਾਰ ਵਿੰਗ' ਦੇ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਅਕਾਲੀ-ਬੀਜੇਪੀ ਗਠਬੰਧਨ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਾਹਮਣੇ ਲੈ ਕੇ ਆਉਣ ਲਈ ਆਮ ਆਦਮੀ ਪਾਰਟੀ ਵਲੋਂ 'ਸੂਚਨਾ ਦਾ ਅਧਿਕਾਰ ਵਿੰਗ' ਦੀ ਸਥਾਪਨਾ ਕੀਤੀ ਗਈ ਹੈ ਅਤੇ ਇਹ ਵਿੰਗ ਆਮ ਜਨਤਾ ਦੀ ਭਲਾਈ ਲਈ ਪੂਰਣ ਤੋਰ ਤੇ ਯਤਨਸ਼ੀਲ ਰਹੇਗਾ।


ਇਸ ਵਿੰਗ ਦੇ ਢਾਂਚੇ ਦੇ ਅਧੀਨ ਲੁਧਿਆਣਾ ਜ਼ੋਨ ਤੋਂ ਮਨੁੱਖੀ ਅਧਿਕਾਰ ਕਾਰਜਕਰਤਾ ਮਹਿੰਦਰ ਸਿੰਘ ਗਰੇਵਾਲ ਨੂੰ 'ਸੂਚਨਾ ਦਾ ਅਧਿਕਾਰ ਵਿੰਗ' ਦਾ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਨੂੰ ਸਹਿ-ਸਕੱਤਰ ਅਤੇ ਕਰਨਲ ਦਰਸ਼ਨ ਢਿੱਲੋਂ ਨੂੰ ਲੁਧਿਆਣਾ ਜ਼ੋਨ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ।

Monday, August 19, 2013

ਬਲਿਊ ਸਟਾਰ ਆਪ੍ਰੇਸ਼ਨ ਦੀ ਸੱਚਾਈ ਲਭ ਰਹੇ ਸੰਜੇ ਸ਼ਰਮਾ

ਸਰਕਾਰ ਕਿਓਂ ਨਹੀਂ ਦੱਸਦੀ ਸਭ ਕੁਝ ਸੱਚੋ ਸੱਚ
ਆਰ ਟੀ ਆਈ ਰਾਹੀਂ ਨਿਸਚਿਤ ਸਮੇਂ ਦੇ ਅੰਦਰ ਅੰਦਰ ਕਾਫੀ ਕੁਝ ਜਾਣ ਲੈਣ ਦੀ ਵਿਵਸਥਾ ਦਾ ਪ੍ਰਬੰਧ ਹੁੰਦਿਆਂ ਹੀ ਇਸ ਹਥਿਆਰ ਦੀ ਵੱਡੀ ਪਧਰ ਤੇ ਵਰਤੋਂ ਵੀ ਖੂਬ ਹੋਈ।  ਕਿਸੇ ਨੇ ਇਸਨੂੰ ਨਿਜੀ ਕਿੜਾਂ ਕਢਣ ਲਈ ਵਰਤਿਆ, ਕਿਸੇ ਨੇ ਆਪਣਾ ਰੁਕਿਆ ਹੋਇਆ ਕੰਮ ਕਰਾਉਣ ਲਈ ਅਤੇ ਕਿਸੇ ਨੇ ਬਲੈਕਮੇਲਿੰਗ ਲਈ ਪਰ ਕੁਝ ਲੋਕ ਅਜਿਹੀ ਵੀ ਸਨ ਜਿਹਨਾਂ ਦੀ ਸੋਚ ਆਪਣੇ ਸੀਮਿਤ ਦਾਇਰੇ ਚੋਂ ਨਿਕਲ ਕੇ ਆਮ ਜਨਤਾ ਦੇ ਵਿਆਪਕ ਆਧਾਰ ਤੱਕ ਕੰਮ ਕਰ ਰਹੀ ਸੀ ਅਜਿਹੇ ਲੋਕਾਂ ਨੇ ਵੀ ਆਰ ਟੀ ਆਈ ਨੂੰ ਵਰਤ ਲੈ ਕਦਮ ਚੁੱਕੇ।  ਅਜਿਹੇ ਲੋਕਾਂ ਚੋਂ  ਹੀ ਇੱਕ ਹਨ ਸੰਜੇ ਸ਼ਰਮਾ।  ਲਖਨਊ ਦੇ ਰਹਿਣ ਵਾਲੇ ਸੰਜੇ ਸ਼ਰਮਾ ਪਿਛਲੇ ਕੁਝ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਹਨ ਬਲਿਊ ਸਟਾਰ ਬਾਰੇ ਅਸਲੀ ਹਕੀਕਤ ਲਭਣ ਦੀ ਅਤੇ ਇਸ ਮਕਸਦ ਲਈ ਉਹਨਾਂ ਨੇ ਰਸਤਾ ਚੁਣਿਆ ਹੈ ਆਰ ਟੀ ਆਈ ਦਾ।  ਸਰਕਾਰ ਦੇ ਕਿਸੇ ਵੀ ਵਿਭਾਗ ਨੇ ਅਜੇ ਤੱਕ ਉਹਨਾਂ ਨੂੰ ਕੋਈ ਠੋਸ ਜੁਆਬ ਨਹੀਂ ਦਿੱਤਾ।  ਹੁਣ ਇੱਕ ਤਰ੍ਹਾਂ ਨਾਲ ਬਿਲਕੁਲ ਕੋਰੀ ਨਾਂਹ ਹੀ ਕਰ ਦਿੱਤੀ ਗਈ ਹੈ ਕਿ ਬਲਿਊ ਸਟਾਰ ਦੇ ਮਾਮਲੇ ਨੂੰ ਇਸ ਆਰ ਟੀ ਆਈ ਵਾਲੇ ਕਾਨੂੰਨ ਤੋਂ ਬਚਣ ਦੀ ਛੂਟ ਵੀ ਪ੍ਰਾਪਤ ਹੈ।  ਬਲਿਊ ਸਟਾਰ ਆਪ੍ਰੇਸ਼ਨ ਦੇ ਸਮਰਥਕਾਂ ਵੱਲੋਂ ਇਸ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਅਕਸਰ ਮੁੱਖ ਕਾਰਨ ਦਸਦਿਆਂ ਦਲੀਲ ਇਹੀ ਦਿੱਤੀ ਜਾਂਦੀ ਹੈ ਕਿ  ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਸਾਥੀਆਂ ਸਨੇ ਪਨਾਹ ਲੈ ਕੇ ਬੈਠੇ ਸਨ। ਏਹ ਲੋਕ ਸੰਤਾਂ ਨੂੰ ਇੱਕ ਬੇਹੱਦ ਖਤਰਨਾਕ ਅੱਤਵਾਦੀ ਦਸਦਿਆਂ ਕਈ ਤਰਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ।  ਜਿਹਨਾਂ ਲੋਕਾਂ ਤੱਕ ਅਕਸਰ ਇਹ ਸਾਰਾ ਪ੍ਰਚਾਰ ਪਹੁੰਚਾਇਆ ਜਾਂਦਾ ਹੈ ਉਹਨਾਂ ਵਿੱਚੋਂ ਸ਼ਾਇਦ ਹੀ ਕੋਈ ਹੋਵੇ ਜਿਸਨੇ ਖੁਦ ਸੰਤਾਂ ਨੂੰ ਨੇੜਿਓਂ ਆ ਕੇ ਦੇਖਿਆ ਹੋਵੇ। ਇਸ ਲਈ ਇਹ ਪ੍ਰਚਾਰ ਅਕਸਰ ਕਾਮਯਾਬ ਵੀ ਰਹਿੰਦਾ ਹੈ।  ਇਹ ਸਾਰਾ ਪ੍ਰਚਾਰ ਵਾਲੇ ਕਦੇ ਇਹ ਨਹੀਂ ਦੱਸਦੇ ਕਿ ਸੰਤ ਭਿੰਡਰਾਵਾਲੇ ਤਾਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਸਨ ਪਰ ਕਾਰਵਾਈ 37 ਇਤਿਹਾਸਿਕ ਗੁਰਧਾਮਾਂ ਤੇ ਕੀਤੀ ਗਈ ਉਥੇ ਕੌਣ ਸੀ ? ਇਸ ਕਾਰਵਾਈ ਲਈ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਹੀ ਕਿਓਂ ਚੁਣਿਆ ਗਿਆ ?  ਅਜਿਹੇ ਕਈ ਸੁਆਲ ਹਨ ਜਿਹੜੇ ਜੁਆਬ ਮੰਗਦੇ ਹਨ ! ਡਾਕਟਰ ਸੁਭਰਾਮਨੀਅਮ ਸਵਾਮੀ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਇੰਟਰਵਿਊ ਦੌਰਾਨ ਕੀਤੇ ਗਏ ਖੁਲਾਸੇ ਨੇ ਇਸ ਸਾਰੇ ਮਾਮਲੇ ਨੂੰ ਇੱਕ ਨਵਾਂ ਮੋੜ ਦਿੱਤਾ ਹੈ।
ਇਹ ਤਸਵੀਰ: ਪਲ ਪਲ ਇੰਡੀਆ ਤੋਂ ਧੰਨਵਾਦ ਸਹਿਤ 
Punjab Screen Hindi: 

आपरेशन ब्लू-स्टार: तीन दशकों बाद भी सरकार क्यूं नहीं बताना सच ?

मैं इसे एक राष्ट्र कैसे मान लूं 

सोनी सोरी को दी जा रही हैं एक्सपायरी दवाएं 

 हमें ही सडकों पर उतरना होगा 

अगर ब्रिटेन इस संधि को नकार दे तो भारत फिर से गुलाम?