Showing posts with label Nursing. Show all posts
Showing posts with label Nursing. Show all posts

Sunday, June 18, 2023

ਅਸੀਂ ਲੜੇ ਵੀ, ਤੇ ਜਿੱਤੇ ਵੀ : ਰਾਜਵੀਰ ਕੌਰ

ਪੀ.ਜੀ.ਆਈ. ਦੀਆਂ ਨਰਸਿੰਗ ਵਿਦਿਆਰਥਣਾਂ ਦੇ ਸੰਘਰਸ਼ ਦੀ ਹੋਈ ਜਿੱਤ


ਚੰਡੀਗੜ੍ਹ
: 18 ਜੂਨ, 2023 : (ਕਾਰਤਿਕਾ ਸਿੰਘ/ਪੰਜਾਬ ਸਕਰੀਨ):: ਪੀ.ਜੀ.ਆਈ.
ਦੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਪਿਛਲੇ ਲੰਬੇ ਸਮੇਂ ਤੋਂ ਪੱਕੇ ਰੁਜ਼ਗਾਰ ਲਈ ਸੰਘਰਸ਼ ਕਰ ਰਹੀਆਂ ਸਨ। ਵਿਦਿਆਰਥਣਾਂ ਤੋਂ ਦਾਖਲੇ ਵੇਲੇ ਇੱਕ ਬਾਂਡ ਭਰਾਇਆ ਜਾਂਦਾ ਹੈ, ਜਿਸਦੇ ਤਹਿਤ ਸਭ ਵਿਦਿਆਰਥਣਾਂ ਨੂੰ ਡਿਗਰੀ ਖ਼ਤਮ ਹੋਣ ਮਗਰੋਂ 3 ਸਾਲ ਪੀ.ਜੀ.ਆਈ. ਵਿੱਚ ਨੌਕਰੀ ਕਰਨੀ ਲਾਜ਼ਮੀ ਹੁੰਦੀ ਹੈ। ਇਸ ਬਾਂਡ ਤਹਿਤ ਪਿਛਲੇ 32 ਸਾਲਾਂ ਤੋਂ ਵਿਦਿਆਰਥਣਾਂ ਦੀਆਂ ਪੱਕੀਆਂ ਭਾਰਤੀਆਂ ਹੁੰਦੀਆਂ ਆਈਆਂ ਹਨ। ਪਰ ਜਿਨ੍ਹਾਂ 95 ਵਿਦਿਆਰਥਣਾਂ ਦੀ ਡਿਗਰੀ ਸਾਲ 2022 ਵਿੱਚ ਪੂਰੀ ਹੋਈ, ਉਹਨਾਂ ਨੂੰ ਪੀ ਜੀ ਆਈ ਨੇ ਪਹਿਲਾਂ ਤਾਂ ਨੌਕਰੀ ਦੇਣ ਵੇਲੇ ਲਾਰੇ ਲਾਉਂਦੇ ਰਹੇ ਅਤੇ ਕੁੱਝ ਚਿਰ ਬਾਅਦ ਸ਼ਰੇਆਮ ਨੌਕਰੀਆਂ ਦੇਣ ਤੋਂ ਮੁੱਕਰ ਗਏ।  ਜਿਸ ਤੋਂ ਬਾਅਦ ਵਿਦਿਆਰਥਣਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ, ਅਤੇ 24 ਮਈ ਨੂੰ ਡਾਇਰੈਕਟਰ ਦਫਤਰ ਦੇ ਬਾਹਰ ਜ਼ੋਰਦਾਰ ਰੋਸ ਮੁਜਾਹਰਾ ਕੀਤਾ,ਜਿਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਹੋਰ ਜਮਹੂਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸੇ ਸੰਘਰਸ਼ ਸਦਕਾ ਹੀ ਸਾਰੀਆਂ ਵਿਦਿਆਰਥਣਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਅਤੇ ਪੜ੍ਹ ਰਹੀਆਂ ਵਿਦਿਆਰਥਣਾਂ ਦੇ ਰੋਕੇ ਹੋਏ ਵਜ਼ੀਫੇ ਵੀ ਜਾਰੀ ਕੀਤੇ ਗਏ। 


ਵਿਦਿਆਰਥਣਾਂ ਦੇ ਸੰਘਰਸ਼ ਨੂੰ ਬੂਰ ਪਿਆ, ਪ੍ਰਸ਼ਾਸਨ ਨੂੰ ਝੁਕਣਾ ਪਿਆ : ਅਮਨਦੀਪ ਕੌਰ 

ਪੰਜਾਬ ਯੂਨੀਵਰਸਿਟੀ ਤੋਂ ਪੀ.ਐੱਸ.ਯੂ. (ਲਲਕਾਰ) ਦੀ ਪ੍ਰਧਾਨ ਅਮਨਦੀਪ ਨੇ ਕਿਹਾ, "ਅੱਜ ਜਿੱਥੇ ਹਰ ਮਹਿਕਮੇ ਵਿੱਚ ਠੇਕਾਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਕਾਰਨ ਪੱਕੀ ਭਰਤੀਆਂ ਲਈ ਨੌਜਵਾਨਾਂ ਨੂੰ ਧੱਕੇ ਖਾਣੇ ਪੈਂਦੇ ਨੇ ਅਤੇ ਸੰਘਰਸ਼ ਵਿੱਢਣੇ ਪੈਂਦੇ ਹਨ, ਇਹ ਜਿੱਤ ਇੱਕ ਮਿਸਾਲ ਬਣੀ, ਜਿਸ ਵਿੱਚ ਵਿਦਿਆਰਥਣਾਂ ਨੇ ਦਲੇਰੀ ਨਾਲ ਇਕਜੁੱਟ ਹੋ ਕੇ ਸੰਘਰਸ਼ ਲੜਿਆ। ਉਹਨਾਂ ਦੀ ਏਕਤਾ ਤੇ ਸੰਘਰਸ਼ ਨੂੰ ਬੂਰ ਪਿਆ, ਅਤੇ ਪ੍ਰਸ਼ਾਸਨ ਨੂੰ ਝੁਕਣਾ ਪਿਆ।

ਇਸ ਜਿੱਤ ਨਾਲ ਆਮ ਲੋਕਾਂ ਨੂੰ ਸਸਤੀਆਂ ਸਿਹਤ ਸੁਵਿਧਾਵਾਂ ਦੇਣ ਵਾਲਾ ਪੀ ਜੀ ਆਈ ਵਰਗਾ ਅਦਾਰਾ ਨਿੱਜੀਕਰਨ ਅਤੇ ਠੇਕਾਕਰਨ ਦੇ ਵੱਡੇ ਹਮਲੇ ਤੋਂ ਬਚ ਗਿਆ।

ਅਸੀਂ ਵਿਦਿਆਰਥਣਾਂ ਨੂੰ ਸੰਘਰਸ਼ ਜਿੱਤਣ ਦੀ ਵਧਾਈ ਦਿੰਦੇ ਹਾਂ।"


ਪੀ ਜੀ ਆਈ ਦੇ ਨਰਸਿੰਗ ਕਾਲਜ ਦੀ ਵਿਦਿਆਰਥਣ ਰਾਜਵੀਰ ਨੇ ਬਿਆਨ ਦਿੰਦਿਆਂ ਕਿਹਾ, "ਸਾਨੂੰ 4 ਸਾਲ ਦੀ ਮਿਹਨਤ ਤੋਂ ਬਾਅਦ ਨੌਕਰੀ  ਨਾ ਮਿਲੀ ਤੇ ਮਜਬੂਰਨ ਸੰਘਰਸ਼ ਦੇ ਰਾਹ ਪੈਣਾ ਪਿਆ। ਅਸੀਂ ਇਕੱਠੇ ਹੋਕੇ ਲੜੇ ਅਤੇ ਆਪਣੀ ਆਵਾਜ਼ ਬੁਲੰਦ ਕੀਤੀ, ਜਿਸ ਸਦਕਾ ਸਾਡੀ ਜਿੱਤ ਹੋਈ ਤੇ ਸਾਡੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ। ਇਸ ਸੰਘਰਸ਼ ਵਿੱਚ ਪੀ.ਐੱਸ.ਯੂ. (ਲਲਕਾਰ) ਅਤੇ ਹੋਰਨਾਂ ਜਮਹੂਰੀ ਜਥੇਬੰਦੀਆਂ ਨੇ ਸਾਥ ਅਤੇ ਹੌਂਸਲਾ ਦਿੱਤਾ। ਅਸੀਂ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ ।

Victory of struggle of Nursing students of PGI 

Thursday, June 07, 2018

ਸਿਗਮਾ ਕਾਲਜ ਪਹੁੰਚੇ ਅਰੁਣਾਚਲ ਪਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਬਮ ਤੁਕੀ

Thu, Jun 7, 2018 at 9:43 AM
ਕਾਂਗਰਸ ਪਾਰਟੀ ਦੇ ਕਈ ਸਿਆਸੀ ਲੀਡਰ ਵੀ ਨਾਲ ਰਹੇ 
ਲੁਧਿਆਣਾ: 7 ਜੂਨ 2018: (ਪੰਜਾਬ ਸਕਰੀਨ ਬਿਊਰੋ)::
ਅਰੁਣਾਚਲ ਪਰਦੇਸ਼ ਦੇ ਸਾਬਕਾ ਮੁੱਖਮੰਤਰੀ ਨਬਮ ਤੁਕੀ ਗਿੱਲ ਨਹਿਰ ਦੇ ਕਿਨਾਰੇ ਸਥਿੱਤ ਸਿਗਮਾ ਨਰਸਿੰਗ ਕਾਲਜ ਪਹੁੰਚੇ। ਜਿੱਥੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਨਾਬ ਤੁਕੀ ਨੇ ਕਾਲਜ ਦੀ ਬਿਲਡਿੰਗ ਦਾ ਜਾਇਜ਼ਾ ਲਿਆ ਤੇ ਓਥੇ ਚਲ ਰਹੇ ਕੋਰਸਾਂ ਬਾਰੇ ਵੀ ਜਾਣਕਾਰੀ ਲਈ। 
ਕਾਲਜ ਦੇ ਚੇਅਰਮੈਨ ਡਾ. ਸਤਪਾਲ ਭਨੋਟ, ਡਾਇਰੈਕਟਰ ਚੰਦਰ ਭਨੋਟ ਤੇ ਰਜਿਸਟਰਾਰ ਲਵ ਕੁਮਾਰ ਭਨੋਟ ਨੇ ਉਹਨਾਂ ਨੂੰ ਦੱਸਿਆ ਕਿ ਇਸ ਵੇਲੇ ਨਰਸਿੰਗ ਦਾਖਲਿਆਂ ਨੂੰ ਲੈ ਕੇ ਪੂਰੀ ਗਹਿਮਾ ਗਹਮੀ ਹੈ। ਪੰਜਾਬ ਸਮੇਤ ਲਾਗਲੇ ਸੂਬਿਆਂ ਤੋਂ ਨਰਸਿੰਗ ਸਿੱਖਿਆ ਵਿਚ ਦਾਖਲਾ ਲੈਣ ਦੇ ਚਾਹਵਾਨ ਹਰ ਰੋਜ ਸੰਪਰਕ ਕਰ ਰਹੇ ਹਨ। ਨਰਸਿੰਗ ਦੀ ਸਿੱਖਿਆ ਲੈਣ ਵਾਲੀਆਂ ਲੜਕੀਆਂ ਤੇ ਮਾਪਿਆਂ ਦੀ ਪਹਿਲੀ ਪਸੰਦ ਸਿਗਮਾ ਨਰਸਿੰਗ ਕਾਲਜ ਹੈ। ਉਹਨਾਂ ਦੱਸਿਆ ਕਿ ਕਾਲਜ ਵਿਚ ਏ.ਐਨ.ਐਮ., ਜੀ.ਐਨ.ਐਮ., ਬੀ. ਐਸ.ਸੀ. (ਨਰਸਿੰਗ), ਪੋਸਟ ਬੇਸਿਕ ਬੀ.ਐਸ ਸੀ. (ਨਰਸਿੰਗ) ਤੇ ਐਮ.ਐਸ ਸੀ. (ਨਰਸਿੰਗ) ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਉਹਨਾਂ ਅੱਗੇ ਦੱਸਿਆ ਕਿ ਕਾਲਜ ਦੇ ਸਾਲਾਨਾ ਨਤੀਜੇ ਹਰ ਸਾਲ ਵਧੀਆ ਆਉਂਦੇ ਹਨ। ਇਸ ਕਾਲਜ ਤੋਂ ਸਿੱਖਿਆ ਲੈ ਕੇ ਗਈਆਂ ਸਾਰੀਆਂ ਵਿਦਿਆਰਥਣਾਂ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਤੇ ਦੇਸ਼-ਵਿਦੇਸ਼ ਵਿੱਚ ਕੰਮ ਕਰਕੇ ਵਧੀਆ ਜੀਵਨ ਨਿਰਬਾਹ ਕਰ ਰਹੀਆਂ ਹਨ। ਕਾਲਜ ਵਿਚ ਵਿਦਿਆਰਥਣਾਂ ਲਈ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਉਪਲਬਧ ਹਨ। ਇਸ ਕਾਲਜ ਨੇ ਸਿੱਖਿਆ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਤੇ ਕਾਫੀ ਸਾਲਾਂ ਤੋਂ ਨਰਸਿੰਗ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਕੇ ਸਕੱਤਰ ਡਾ. ਜਯਾ ਕੁਮਾਰ, ਯੂਥ ਕਾਂਗਰਸ ਦੇ ਨੇਤਾ ਰਾਜਨ ਸ਼ਰਮਾ, ਐਡਵੋਕੇਟ ਤਜਿੰਦਰ ਭਨੋਟ, ਪ੍ਰਿੰਸੀਪਲ ਸਤੋਸ਼ ਮਲਿਕ, ਸੁਖਬੀਰ ਕੌਰ, ਹਰਮਨ, ਮਨਦੀਪ ਕੌਰ, ਨਿਧੀ, ਡੌਲੀ, ਸਿਮਰਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ, ਰਿਤੂ, ਜਸਦੀਪ ਕੌਰ, ਸੁਖਜੀਤ ਕੌਰ, ਸੰਦੀਪ ਸ਼ਰਮਾ, ਅਵਿਨਾਸ਼ ਚੰਦਰ, ਰੋਹਿਤ ਕੁਮਾਰ, ਸੁਖਦੇਵ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਵੀ ਮੌਜੂਦ ਰਹੇ।

Monday, May 13, 2013

ਫਲੋਰੈਂਸ ਨਾਈਟਿੰਗੇਲ ਐਵਾਰਡਸ -2013

ਰਾਸ਼ਟਰਪਤੀ ਭਵਨ ਵਿੱਚ ਵੀ ਇੱਕ ਸ਼ਾਨਦਾਰ ਆਯੋਜਨ
ਕੌਮਾਂਤਰੀ ਨਰਸ ਦਿਵਸ ਦੇ ਮੌਕੇ ਤੇ 12 ਮਈ 2013 ਨੂੰ ਰਾਸ਼ਟਰਪਤੀ ਭਵਨ ਵਿੱਚ ਵੀ ਇੱਕ ਸ਼ਾਨਦਾਰ ਆਯੋਜਨ ਹੋਇਆ। ਇਸ ਮੌਕੇ ਰਾਸ਼ਟਰਪਤੀ  ਪ੍ਰਣਵ ਮੁਖਰਜੀ ਨੇ ਫਲੋਰੈਂਸ ਨਾਈਟਿੰਗੇਲ ਐਵਾਰਡਸ -2013 ਵੀ ਦਿੱਤੇ। ਇਸ ਯਾਦਗਾਰੀ ਮੌਕੇ ਨੂੰ ਹਮੇਸ਼ਾਂ ਲਈ ਸੰਭਾਲਦਿਆਂ ਪੀ ਆਈ ਬੀ ਦੇ ਕੈਮਰਾਮੈਨ ਨੇ ਆਪਣੇ ਕੈਮਰੇ ਵਿੱਚ ਸੰਜੋ ਲਿਆ। (PIB)