Monday, June 30, 2025

ਰੇਲਵੇ ਨੇ ਰੇਲ ਯਾਤਰੀਆਂ ਦੇ ਲਈ ਮੂਲ ਕਿਰਾਇਆ ਤਰਕਸੰਗਤ ਬਣਾਇਆ

ਰੇਲ ਮੰਤਰਾਲਾ//Azadi ka Amrit Mahotsav//Posted On: 30 JUN 2025 6:01PM by PIB Chandigarh

1 ਜੁਲਾਈ 2025 ਤੋਂ ਲਾਗੂ ਹੋ ਰਹੇ ਨੇ ਬਦਲੇ ਹੋਏ ਕਿਰਾਏ ਭਾੜੇ 


ਚੰਡੀਗੜ੍ਹ
: 30 ਜੂਨ 2025: (PIB Chandigarh//ਪੰਜਾਬ ਸਕਰੀਨ ਡੈਸਕ)::

ਦੇਸ਼ ਵਿੱਚ ਆਵਾਜਾਈ ਅਤੇ ਢੋਅ ਢੁਆਈ ਲਈ ਭਾਰਤੀ ਰੇਲਵੇ ਹੀ ਇੱਕ ਇੱਕੋ ਅਜਿਹਾ ਮਹਿਕਮਾ ਹੈ ਜਿਹੜਾ ਆਮ ਜਨਤਾ ਨੂੰ ਬੜਾ ਰਾਸ ਆਉਂਦਾ ਹੈ। ਇਸਦੇ ਕਿਰਾਏ ਭਾੜੇ ਦੀਆਂ ਦਰਾਂ ਨੂੰ ਲੋਕ ਅੱਜ ਦੀ ਮਹਿੰਗਾਈ ਵਿੱਚ ਵੀ ਸਾਰਾ ਵਾਧਾ ਘਾਟਾ ਝੱਲ ਲੈਂਦੇ ਹਨ। ਦੂਰ ਦੁਰਾਡੇ ਜਾਣਾ ਹੋਵੇ ਜਾਂ ਸਮਾਨ ਭੇਜਣਾ ਹੋਵੇ ਤਾਂ ਲੋਕ ਰੇਲਵੇ ਨੂੰ ਹੀ ਪਹਿਲ ਦੇਂਦੇ ਹਨ। ਸ਼ਾਇਦ ਇਸੇ ਲਈ ਰੇਲਵੇ ਨਾਲ ਆਮ ਲੋਕਾਂ ਦਾ ਬੜਾ ਪੁਰਾਣ ਅਤੇ ਬੜਾ ਜਜ਼ਬਾਤੀ ਜਿਹਾ ਰਿਸ਼ਤਾ ਹੈ। ਹਿੰਦੀ ਅਤੇ ਪੰਜਾਬੀ ਵਿੱਚ ਬੜੇ ਗੀਤ ਪ੍ਰਸਿੱਧ ਹੁੰਦੇ ਰਹੇ ਹਨ ਜਿਹਨਾਂ ਨੇ ਇਹਨਾਂ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਲੋਕਾਂ ਅਤੇ ਰੇਲਗੱਡੀਆਂ ਦੇ ਆਪਸੀ ਸੰਬੰਧਾਂ ਨੂੰ ਬੜੀ ਸਫਲਤਾ ਨਾਲ ਦਰਸਾਇਆ ਹੈ। ਬਹੁਤ ਸਾਰੇ ਗੀਤ ਫ਼ਿਲਮਾਂ ਵਿੱਚ ਵੀ ਪ੍ਰਸਿੱਧ ਹੋਏ। ਰੇਲ ਗੱਡੀਆਂ ਦੀ ਜ਼ਿੰਦਗੀ ਨੂੰ ਅਧਾਰ ਬਣਾ  ਕੇ ਬਹੁਤ ਸਾਰੀਆਂ ਫ਼ਿਲਮਾਂ ਵੀ ਬਣੀਆਂ। ਗੱਲ ਕੀ ਕੁਲ ਮਿਲਾ ਕੇ ਗਰੀਬ ਅਤੇ ਮੱਧ ਵਰਗੀ ਲੋਕਾਂ ਦੇ ਸਫ਼ਰ, ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਸੰਭਾਲ ਦੇ ਮਾਮਲੇ ਵਿੱਚ ਭਾਰੀ ਰੇਲ ਰੀੜ੍ਹ ਦੀ ਹੱਡੀ ਵਾਂਗ ਹੈ। ਇਸ ਨੂੰ ਭਾਰਤੀ ਸਮਾਜ ਨਾਲੋਂ ਅੱਡ ਕਰ ਕੇ ਦੇਖਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਰਤੀ ਰੇਲ ਹੀ ਚਲਾਉਂਦੀ ਹੈ ਸਾਡੀ ਜ਼ਿੰਦਗੀ ਨੂੰ। 

ਜਦੋਂ ਵੀ ਰੇਲ ਦੇ ਕਿਰਾਏ ਭਾੜੇ ਵਧਣ ਦੀ ਗੱਲ ਤੁਰਦੀ ਹੈ ਤਾਂ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਹਨ। ਹੁਣ ਫਿਰ ਸਰਕਾਰ ਦਾ ਐਲਾਨ ਆਇਆ ਹੈ ਕਿ ਰੇਲਾਂ ਦੇ ਕਿਰਾਏ ਭਾੜੇ  ਪਹਿਲੀ ਜੁਲਾਈ ਤੋਂ ਤਰਕਸੰਗਤ ਕੀਤੇ ਜਾ ਰਹੇ ਹਨ। ਹਿੰਦੀ ਅਤੇ ਪੰਜਾਬੀ ਵਿੱਚ ਤਰਕਸੰਗਤ ਬੜਾ ਬੌਧਿਕ ਜਿਹਾ ਸ਼ਬਦ ਹੈ। ਅੰਗਰੇਜ਼ੀ ਵਿੱਚ ਇਸ ਨੂੰ Rationalise (ਰੈਸ਼ਨਲਾਈਜ਼) ਕਰਨਾ ਕਿਹਾ ਜਾਂਦਾ ਹੈ। ਆਮ ਪੜ੍ਹੇ ਲਿਖੇ ਲੋਕਾਂ ਨੂੰ ਵੀ ਛੇਤੀ ਕੀਤਿਆਂ ਆਰਥਿਕ ਮਾਹਰਾਂ ਦੇ ਤਰਕ ਸਮਝ ਨਹੀਂ ਆਇਆ ਕਰਦੇ। ਸ਼ਾਇਦ ਇਸੇ ਮਕਸਦ ਲਈ ਸਰਕਾਰ ਨੇ ਵੇਰਵੇ ਨਾਲ ਦੱਸਿਆ ਹੈ ਕਿ ਜੇਕਰ ਮਾੜਾ ਮੋਟਾ ਵਾਧਾ ਕੀਤਾ ਵੀ ਗਿਆ ਹੈ ਤਾਂ ਕਿਹੜੇ ਕਿਹੜੇ ਨੁਕਤੇ ਤੇ ਅਤੇ ਕਿੰਨਾ ਕਿੰਨਾ ਕੀਤਾ ਗਿਆ ਹੈ। 

ਇਸ ਸੰਬੰਧੀ ਸਰਕਾਰ ਦੀਆਂ ਖਬਰਾਂ ਦੇਣ ਵਾਲੇ ਬੜੇ ਹੀ ਮਹੱਤਵਪੂਰਨ ਮਹਿਕਮੇ ਨੇ ਲੁੜੀਂਦੇ ਵਿਸਥਾਰ ਨੂੰ ਬਿਨਾ ਕੋਈ ਵਲ ਫੇਰ ਪਾਏ ਬੜੀ ਸਪਸ਼ਟਤਾ ਨਾਲ ਦੱਸਿਆ ਹੈ ਕਿ ਸਧਾਰਣ ਸ਼੍ਰੇਣੀ ਵਿੱਚ 500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ। ਹਾਂ ਇਸ ਤੋਂ ਬਾਅਦ 501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਅਤੇ 2500 ਕਿਲੋਮੀਟਰ ਤੱਕ ਦੀ ਦੂਰੀ ਦੇ ਲਈ 10 ਰੁਪਏ ਅਤੇ 2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। 

ਕਿਰਾਇਆ ਸਰੰਚਨਾਵਾਂ ਨੂੰ ਸੁਚਾਰੂ ਕਰਨ ਅਤੇ ਯਾਤਰੀ ਸੇਵਾਵਾਂ ਦੀ ਵਿੱਤੀ ਸਥਿਰਤਾ ਵਧਾਉਣ ਦੇ ਉਦੇਸ਼ ਨਾਲ, ਰੇਲਵੇ ਮੰਤਰਾਲੇ ਨੇ 01 ਜੁਲਾਈ 2025 ਤੋਂ ਯਾਤਰੀ ਟ੍ਰੇਨ ਸੇਵਾਵਾਂ ਦੇ ਮੂਲ ਕਿਰਾਏ ਨੂੰ ਤਰਕਸੰਗਤ ਬਣਾ ਦਿੱਤਾ ਹੈ। ਹੁਣ ਸੋਧਿਆ ਹੋਇਆ ਇਹ ਨਵਾਂ ਕਿਰਾਇਆ ਭਾਰਤੀ ਰੇਲਵੇ ਕਾਨਫਰੰਸ ਐਸੋਸੀਏਸ਼ਨ (IRCA//ਆਈਆਰਸੀਏ) ਵੱਲੋਂ ਜਾਰੀ ਅੱਪਡੇਟ ਅਤੇ ਯਾਤਰੀ ਕਿਰਾਇਆ ਸਾਰਣੀ ‘ਤੇ ਅਧਾਰਿਤ ਹੈ। ਇਸੇ ਲਈ ਇਸਨੂੰ ਤਰਕਸੰਗਤ ਆਖਿਆ ਜਾ ਰਿਹਾ ਹੈ। 

ਕਿਰਾਇਆ ਤਰਕਸੰਗਤ ਦੀਆਂ ਮੁੱਖ ਵਿਸ਼ੇਸ਼ਤਾਵਾਂ (1 ਜੁਲਾਈ 2025 ਤੋਂ ਪ੍ਰਭਾਵੀ):

ਸਬਅਰਬਨ ਸਿੰਗਲ ਯਾਤਰਾ ਕਿਰਾਏ ਅਤੇ ਸੀਜ਼ਨ ਟਿਕਟਾਂ (ਸਬਅਰਬਨ ਅਤੇ ਨੌਨ-ਸਬਅਰਬਨ ਦੋਵਾਂ ਮਾਰਗਾਂ ਦੇ ਲਈ) ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ ਹੈ।

ਸਧਾਰਣ ਨੌਨ-ਏਸੀ ਸ਼੍ਰੇਣੀਆਂ (ਨੌਨ-ਸਬਅਰਬਨ ਟ੍ਰੇਨਾਂ) ਦੇ ਲਈ:

ਸੈਕਿੰਡ ਕਲਾਸ: ਪ੍ਰਤੀ ਕਿਲੋਮੀਟਰ ਅੱਧਾ ਪੈਸਾ ਵਧਾਇਆ ਜਾਵੇਗਾ, ਇਹ ਨਿਰਭਰ ਕਰੇਗਾ

500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ

501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਦਾ ਵਾਧਾ

1501 ਤੋਂ 2500 ਕਿਲੋਮੀਟਰ ਦੀ ਦੂਰੀ ਦੇ ਲਈ 10 ਰੁਪਏ ਦਾ ਵਾਧਾ

2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ

ਸਲੀਪਰ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਫਸਟ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਲਈ (ਨੌਨ-ਏਸੀ):

ਸੈਕਿੰਡ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਸਲੀਪਰ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਫਸਟ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਏਸੀ ਸ਼੍ਰੇਣੀ ਦੇ ਲਈ (ਮੇਲ/ਐਕਸਪ੍ਰੈੱਸ ਟ੍ਰੇਨਾਂ):

ਏਸੀ ਚੇਅਰ ਕਾਰ, ਏਸੀ 3 ਟੀਅਰ/3 ਇਕੌਨਮੀ, ਏਸੀ 2-ਟੀਅਰ, ਅਤੇ ਏਸੀ ਫਸਟ/ਐਗਜ਼ੀਕਿਊਟਿਵ ਕਲਾਸ/ਐਗਜ਼ੀਕਿਊਟਿਵ ਅਨੁਭੂਤੀ: 02 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਸੰਸ਼ੋਧਿਤ ਸ਼੍ਰੇਣੀ-ਵਾਰ ਕਿਰਾਇਆ ਸੰਰਚਨਾ ਦੇ ਅਨੁਸਾਰ ਕਿਰਾਇਆ ਸੰਸ਼ੋਧਨ ਪ੍ਰਮੁੱਖ ਅਤੇ ਵਿਸ਼ੇਸ਼ ਟ੍ਰੇਨ ਸੇਵਾਵਾਂ ਜਿਵੇਂ ਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇ ਭਾਰਤ, ਤੇਜਸ, ਹਮਸਫਰ, ਅੰਮ੍ਰਿਤ ਭਾਰਤ, ਮਹਾਮਨਾ, ਗਤੀਮਾਨ, ਅੰਤਯੋਦਯ, ਜਨ ਸ਼ਤਾਬਦੀ, ਯੁਵਾ ਐਕਸਪ੍ਰੈੱਸ, ਏਸੀ ਵਿਸਟਾਡੋਮ ਕੋਚ, ਅਨੁਭੂਤੀ ਕੋਚ ਅਤੇ ਸਧਾਰਣ ਗੈਰ-ਸਬਅਰਬਨ  ਸੇਵਾਵਾਂ ‘ਤੇ ਵੀ ਲਾਗੂ ਹੁੰਦਾ ਹੈ।

ਸਹਾਇਕ ਸ਼ੁਲਕ ਵਿੱਚ ਕੋਈ ਪਰਿਵਰਤਨ ਨਹੀਂ

ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜਿਸ ਅਤੇ ਹੋਰ ਸ਼ੁਲਕ ਅਪਰਿਵਰਤਿਤ ਰਹਿਣਗੇ।

ਜੀਐੱਸਟੀ ਨਿਯਮਾਂ ਦੇ ਅਨੁਸਾਰ ਲਾਗੂ ਰਹੇਗਾ।

ਕਿਰਾਇਆ ਰਾਉਂਡਿੰਗ ਸਿਧਾਂਤ ਮੌਜੂਦਾ ਮਿਆਰਾਂ ਦੇ ਅਨੁਸਾਰ ਬਣੇ ਰਹਿਣਗੇ।

ਹੁਣ ਗੱਲ ਲਾਗੂ ਕਰਨ ਦੀ 

ਸੋਧਿਆ ਹੋਇਆ ਕਿਰਾਇਆ 01 ਜੁਲਾਈ 2025 ਨੂੰ ਜਾਂ ਉਸ ਦੇ ਬਾਅਦ ਬੁੱਕ ਕੀਤੀਆਂ ਗਈਆਂ ਟਿਕਟਾਂ ‘ਤੇ ਹੀ ਲਾਗੂ ਹੋਵੇਗਾ। ਇਸ ਮਿਤੀ ਤੋਂ ਪਹਿਲਾਂ ਜਾਰੀ ਕੀਤੇ ਗਏ ਟਿਕਟ ਕਿਰਾਏ ਵਿੱਚ ਬਿਨਾ ਕਿਸੇ ਸੁਧਾਰ ਦੇ ਮੌਜੂਦਾ ਕਿਰਾਏ ‘ਤੇ ਵੈਧ ਰਹਿਣਗੇ। ਪੀਆਰਐੱਸ, ਯੂਟੀਐੱਸ ਅਤੇ ਮੈਨੁਅਲ ਟਿਕਟਿੰਗ ਸਿਸਟਮ ਨੂੰ ਤਦਅਨੁਸਾਰ ਅੱਪਡੇਟ ਕੀਤਾ ਜਾ ਰਿਹਾ ਹੈ।

ਰੇਲਵੇ ਮੰਤਰਾਲੇ ਨੇ ਸੋਧੇ ਹੋਏ ਕਿਰਾਏ ਵਾਲੀ ਸੰਰਚਨਾ ਦਾ ਸੁਚਾਰੂ ਢੰਗ ਤਰੀਕਾ ਲਾਗੂ ਕਰਨਾ ਯਕੀਨੀ ਬਣਾਉਣ ਦੇ ਲਈ ਸਾਰੇ ਜੋਨਲ ਰੇਲਵੇ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਜੋਨਲ ਰੇਲਵੇ ਨੂੰ ਸਾਰੇ ਸਟੇਸ਼ਨਾਂ ‘ਤੇ ਕਿਰਾਇ ਡਿਸਪਲੇ ਅੱਪਡੇਟ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

ਸੰਸ਼ੋਧਿਤ ਯਾਤਰੀ ਕਿਰਾਇਆ ਸਾਰਣੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ

*****//ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ//(Release ID: 2141296)

No comments: