Posted On: 08 OCT 2021 12:52 PM by PIB Chandigarh
ਸਮਰਪਿਤ ਕੀਤਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ
ਗੀਤ ਦਾ ਨਵਾਂ ਐਡੀਸ਼ਨ ਤਿਆਰ ਕੀਤਾ ਹੈ ਸਾਰੇ ਰੇਲਵੇ ਮੁਲਾਜ਼ਮਾਂ ਅਤੇ ਅਫਸਰਾਂ ਨੇ ਰਲਮਿਲ ਕੇ
ਨਵੀਂ ਦਿੱਲੀ: 08 ਅਕਤੂਬਰ 2021: (ਪੀਆਈਬੀ//ਪੰਜਾਬ ਸਕਰੀਨ)::
ਕਈ ਦਹਾਕੇ ਪਹਿਲਾਂ ਜਦੋਂ ਦੂਰਦਰਸ਼ਨ ਨੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕੀਲਿਆ ਹੋਇਆ ਸੀ ਉਦੋਂ ਬਹੁਤ ਸਾਰੇ ਪ੍ਰੋਗਰਾਮ ਸਨ ਜਿਹਨਾਂ ਦੀ ਚਰਚਾ ਅੱਜ ਵੀ ਹੁੰਦੀ ਹੈ। ਇਹਨਾਂ ਨਾਲ ਦਿਨ ਦੀ ਸ਼ੁਰੂਆਤ ਨੂੰ ਉਡੀਕਿਆ ਜਾਂਦਾ ਸੀ। ਇਹ ਸ਼ੁਰੂਆਤ ਜਿਹਨਾਂ ਦੈਵੀ ਸੰਗੀਤ ਵਾਲੇ ਭਜਨਾਂ/ਗੀਤਾਂ ਨਾਲ ਹੁੰਦੀ ਸੀ ਉਹਨਾਂ ਮਗਰੋਂ ਇੱਕ ਗੀਤ ਹੋਰ ਵੀ ਆਇਆ ਕਰਦਾ ਸੀ। ਮਿਲੇ ਸੁਰ ਮੇਰਾ ਤੁਮ੍ਹਾਰਾ-ਤੋਂ ਸੁਰ ਬਣੇ ਹਮਾਰਾ। ਇਹ ਗੀਤ ਦਿਨ ਵਿਚ ਕਿ ਵਾਰ ਰਿਪੀਟ ਵੀ ਹੋ ਜਾਇਆ ਕਰਦਾ ਸੀ। ਵੱਖ ਵੱਖ ਸ਼ਖਸੀਅਤਾਂ ਦੇ ਚਿਹਰਿਆਂ ਅਤੇ ਅਵਾਜ਼ਾਂ ਵਿੱਚ ਤਿਆਰ ਇਸ ਗੀਤ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਬਹੁਤ ਵੱਡੀ ਸੀ। ਲੱਗਿਆ ਕਰਦਾ ਸੀ ਸ਼ਾਇਦ ਇਸਤੋਂ ਵਧੀਆ ਗੀਤ ਹੋਰ ਤਿਆਰ ਹੀ ਨਹੀਂ ਹੋ ਸਕਦਾ ਪਰ ਹੁਣ ਉਹ ਗੀਤ ਅਤੀਤ ਹੋ ਗਿਆ ਹੈ। ਹੁਣ ਉਸਦਾ ਨਵਾਂ ਐਡੀਸ਼ਨ ਸਾਹਮਣੇ ਆਇਆ ਹੈ ਜਿਸਨੂੰ ਹਾਲ ਵਿੱਚ ਹੀ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਮੁੱਖ ਅਧਾਰ ਰੇਲਵੇ ਨੂੰ ਬਣਾਇਆ ਗਿਆ ਹੈ। ਇਸਦੇ ਨਾਲ ਹੀ ਵੱਖ ਥਾਂਵਾਂ ਦੀ ਝਲਕੀਆਂ ਹਨ ਅਤੇ ਵੱਖ ਵੱਖ ਸੱਭਿਆਚਾਰਾਂ ਨੂੰ ਦਰਸਾਉਂਦੇ ਲੋਕ ਵੀ ਹਨ। ਰੇਲਵੇ ਦੇ ਮੁਲਾਜ਼ਮਾਂ ਦਾ ਵੀ ਇਸ ਵਿੱਚ ਕਾਫੀ ਯੋਗਦਾਨ ਹੈ।
ਰੇਲ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਵੀਡਿਓ ਕਾਨਫਰੰਸ ਦੇ ਰਾਹੀਂ ‘ਮਿਲੇ ਸੁਰ ਮੇਰਾ ਤੁਮਹਾਰਾ ’ਗੀਤ ਦਾ ਨਵਾ ਸੰਸਕਰਣ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਗਾਣੇ ਦਾ ਨਵਾਂ ਸੰਸਕਰਣ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਤਿਆਰ ਕੀਤਾ ਹੈ। ਇਸ ਪ੍ਰੋਗਰਾਮ ਦੇ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਨੀਤ ਸ਼ਰਮਾ ਅਤੇ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਗੀਤ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾਉਣ ਅਤੇ ਅਖਿਲ ਭਾਰਤੀ ਪੱਧਰ ‘ਤੇ ਭਾਰਤੀ ਰੇਲਵੇ ਦੀ ਵਿਸ਼ਿਸਟ ਉਪਲੱਬਧਿਆਂ ਵਿਕਾਸ ਅਤੇ ਏਕੀਕਰਣ ਨੂੰ ਪ੍ਰਦਰਸ਼ਿਤ ਕਰਨ ਲਈ ਰੇਲ ਮੰਤਰਾਲੇ ਦੁਆਰਾ ਕੀਤੀ ਜਾ ਰਹੀ ਪਹਿਲ ਦਾ ਹਿੱਸਾ ਹੈ।
ਇਸ ਅਵਸਰ‘ਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਇਹ ਗੀਤ ਵਿਭਿੰਨਤਾ ਵਿੱਚ ਏਕਤਾ ਦਾ ਪ੍ਰਤਿਨਿਧੀਤਵ ਕਰਦਾ ਹੈ। ਇਸ ਗਾਣੇ ਦਾ ਨਵਾਂ ਸੰਸਕਰਣ ਨਾ ਕੇਵਲ ਰੇਲ ਕਰਚਮਾਰੀਆਂ ਨੂੰ ਬਲਕਿ ਪੂਰੇ ਦੇਸ਼ ਨੂੰ ਵੀ ਪ੍ਰੇਰਿਤ ਕਰੇਗਾ। ਇਤਨਾ ਹੀ ਨਹੀਂ ਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਣਾ ਦੇਣਗੇ।
ਇਹ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਦਾ ਹੀ ਇੱਕ ਨਵਾਂ ਐਡੀਸ਼ਨ ਹੈ ਜਿਸ ਨੂੰ ਪਹਿਲੀ ਵਾਰ ਸਾਲ 1988 ਵਿੱਚ ਆਜ਼ਾਦੀ ਦਿਵਸ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦੇ ਲਈ, ਮੂਲ ਗਾਣੇ ਦੇ ਬੋਲਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਿਆ ਗਿਆ ਹੈ ਲੇਕਿਨ ਸੰਗੀਤ ਨੂੰ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਗੀਤ 13 ਅਲੱਗ-ਅਲੱਗ ਭਾਸ਼ਾਵਾਂ ਵਿੱਚ ਗਾਇਆ ਗਿਆ ਹੈ ਤਾਕਿ ਸਾਰੇ ਰੇਲਵੇ ਜ਼ੋਨ ਵਿੱਚ ਸੁਹਿਰਦਤਾ ਦੀ ਭਾਵਨਾ ਨੂੰ ਹੁਲਾਰਾ ਦਿੱਤਾ ਜਾ ਸਕੇ।
ਇਸ ਗਾਣੇ ਨੂੰ ਵਿਸ਼ੇਸ਼ ਰੂਪ ਤੋਂ ਰੇਲਵੇ ਦੇ ਕਰਮਚਾਰੀਆਂ ਨੇ ਗਾਇਆ ਹੈ। ਇਸ ਵੀਡਿਓ ਵਿੱਚ ਰੇਲਵੇ ਦੇ ਵੱਖ-ਵੱਖ ਕਰਮਚਾਰੀ, ਪ੍ਰਸਿੱਧ ਰੇਲਵੇ ਖਿਡਾਰੀ, ਟੋਕੀਓ ਓਲੰਪਿਕ ਮੈਡਲ ਵਿਜੇਤਾ, ਪ੍ਰਸਿੱਧ ਹਸਤੀਆਂ, ਰੇਲਵੇ ਅਧਿਕਾਰੀ ਅਤੇ ਮਾਨਯੋਗ ਰੇਲ ਮੰਤਰੀ ਅਤੇ ਮਾਨਯੋਗ ਰੇਲ ਰਾਜ ਮੰਤਰੀ ਨਜ਼ਰ ਆ ਰਹੇ ਹਨ।
************

No comments:
Post a Comment