ਭਾਰਤੀ ਹਵਾਈ ਸੈਨਾ ਦੇ 51 ਸਕੁਐਡਰਨ ਨੂੰ ਸਟੈਂਡਰਡ ਅਤੇ 230 ਸਿਗਨਲ ਯੁਨਿਟ ਨੂੰ ਕਲਰਜ਼ ਪਰਦਾਨ ਕੀਤੇ
ਲੁਧਿਆਣਾ: 22 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਭਾਰਤ ਦੇ ਰਾਸ਼ਟਰਪਤੀ ਸ਼ਰੀ ਰਾਮ ਨਾਥਕੋਵਿੰਦ ਨੇ ਅੱਜ (22 ਮਾਰਚ, 2018) ਹਲਵਾਰਾ, ਪੰਜਾਬ ਵਿੱਚ ਭਾਰਤੀ ਹਵਾਈ ਸੈਨਾ ਦੇ 51 ਸਕੁਐਡਰਨ ਨੂੰ ਸਟੈਂਡਰਡ ਅਤੇ 230 ਸਿਗਨਲ ਯੁਨਿਟ ਨੂੰ ਕਲਰਜ਼ ਪਰਦਾਨ ਕੀਤੇ।
ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ 51 ਸਕੁਐਡਰਨ ਅਤੇ 230 ਸਿਗਨਲ ਯੁਨਿਟ ਨੇ ਆਪਣੇ ਦੇਸ਼ ਦੀ ਸੇਵਾ ਵਿੱਚ ਬਹੁਤ ਨਾਮ ਖੱਟਿਆ ਹੈ। ਉਹਨਾਂ ਕੋਲ ਪਰੋਫੈਸ਼ਨਲ ਉੱਤਮਤਾ ਦਾ ਅਮੀਰ ਇਤਿਹਾਸ ਹੈ ਅਤੇ ਉਹਨਾਂ ਨੇ ਸ਼ਾਂਤੀ ਅਤੇ ਜੰਗ ਦੇ ਦੌਰਾਨ ਭਾਰਤ ਦੀ ਬੜੀ ਸ਼ਾਨ ਅਤੇ ਵਿਲੱਖਣਤਾ ਨਾਲ ਸੇਵਾ ਕੀਤੀ ਹੈ। ਉਹਨਾਂ ਦੇ ਸਮਰਪਣ, ਪਰੋਫੈਸ਼ਨਲ ਵਤੀਰੇ ਵਿਹਾਰ ਅਤੇ ਹੌਂਸਲੇ ਲਈ ਯੂਨਿਟਾਂ ਦਾ ਸਨਮਾਨ ਕਰਨਾ ਉਹਨਾਂ ਵਾਸਤੇ ਇੱਕ ਮਾਣ ਵਾਲੀ ਘੜੀ ਹੈ। ਉਹਨਾਂ ਨੇ ਇਹਨਾਂ ਯੂਨਿਟਾਂ ਦੇ ਨਿਸ਼ਕਾਮ ਬਲੀਦਾਨਾਂ ਅਤੇ ਰਾਸ਼ਟਰ ਦੀ ਸੇਵਾ ਲਈ ਪਿਛਲੇ ਅਤੇ ਵਰਤਮਾਨ ਸਮੇਂ ਦੇ ਸਟਾਫ਼ ਅਤੇ ਪਰਿਵਾਰਾਂ ਦੀ ਤਰੀਫ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਸਾਡੀ ਫੌਜੀ ਤਾਕਤ ਦੀ ਉੱਤਮਤਾ ਦੀ ਪਰਤੀਕ ਹੈ। ਦੇਸ਼ ਅਤੇ ਵਿਦੇਸ਼ ਵਿੱਚ ਸਾਡੀ ਸੈਨਾ ਦੀ ਕਾਰਗੁਜ਼ਾਰੀ, ਇਸਦੇ ਉੱਚ ਮਿਆਰ ਦੀ ਇਕ ਸ਼ਾਨਦਾਰ ਗਵਾਹੀ ਹੈ। ਭਾਰਤੀ ਹਵਾਈ ਸੈਨਾ, ਸਾਡੇ ਸੁਤੰਤਰ ਅਕਾਸ਼ ਦੀ ਸੁਰੱਖਿਆ ਕਰਨ ਤੋਂ ਇਲਾਵਾ, ਹਮੇਸ਼ਾ ਮਨੁੱਖਤਾ ਦੀ ਸਹਾਇਤਾ ਅਤੇ ਆਫ਼ਤਾਂ ਤੋਂ ਰਾਹਤ ਲਈ ਮੁਹਿੰਮਾਂ ਦੀ ਮੋਹਰੀ ਰਹੀ ਹੈ। ਸਾਡੇ ਬਹਾਦਰ ਹਵਾਈ ਲੜਾਕੂਆਂ ਦੀ ਲਚਕ, ਦਰਿੜਤਾ ਅਤੇ ਜੋਸ਼ ਹਰ ਭਾਰਤੀ ਲਈ ਮਾਣ ਦਾ ਸਰੋਤ ਹੈ।
ਬਹਾਦਰ ਹਵਾਈ ਯੋਧਿਆਂ ਦੀ ਲਚਕ, ਦਰਿੜਤਾ ਅਤੇ ਉਤਸ਼ਾਹ ਹਰ ਭਾਰਤੀ ਲਈ ਮਾਣ ਵਾਲੀ ਗੱਲ
ਹਮੇਸ਼ਾ ਮਨੁੱਖਤਾ ਦੀ ਸਹਾਇਤਾ ਅਤੇ ਆਫ਼ਤਾਂ ਤੋਂ ਰਾਹਤ ਲਈ ਵੀ ਮੁਹਿੰਮਾਂ ਦੀ ਮੋਹਰੀ ਰਹੀ ਸਾਡੀ ਹਵਾਈ ਸੈਨਾ
No comments:
Post a Comment