Showing posts with label Guru Ravidas. Show all posts
Showing posts with label Guru Ravidas. Show all posts

Friday, February 10, 2023

ਅੱਜ ਵੀ ਪ੍ਰਸੰਗਿਕ ਹੈ ਗੁਰੂ ਰਵਿਦਾਸ ਜੀ ਦੀ ਇਨਕਲਾਬੀ ਬਾਣੀ

ਬੇਗਮਪੁਰੇ ਦੇ ਸੰਕਲਪ ਨੂੰ ਅੱਗੇ ਵਧਾਉਣ ਦੇ ਜਤਨ ਜਾਰੀ

ਅੱਜ ਵੀ ਸ਼ਿੱਦਤ ਨਾਲ ਲੋੜ ਹੈ ਉਸੇ ਤਰ੍ਹਾਂ ਦੀ ਬੁਲੰਦ ਆਵਾਜ਼ ਵਾਲੇ ਸੱਚ ਦੀ 

ਖਰੜ//ਮੋਹਾਲੀ: 10 ਫਰਵਰੀ 2023: (ਪੰਜਾਬ ਸਕਰੀਨ ਡੈਸਕ)::

ਅੱਜ ਖਰੜ ਤੋਂ ਕੁਰਾਲੀ ਜਾਣ  ਵਾਲੀ ਸੜਕ 'ਤੇ ਸਥਿਤ ਰਵਿਦਾਸ ਭਵਨ ਵਿਚ ਜਾਣ ਦਾ ਮੌਕਾ ਮਿਲਿਆ। ਇਥੇ ਦਾ ਚੱਕਰ ਤਾਂ ਇੱਕ ਵਾਰ ਪਹਿਲਾਂ ਵੀ ਲੱਗਿਆ ਸੀ ਪਰ ਅੱਜ ਇਥੇ ਖੂਬ ਰੌਣਕਾਂ ਸਨ।
ਇਥੋਂ ਦੇ ਵਸਨੀਕ ਪੱਤਰਕਾਰ ਹਰਨਾਮ ਸਿੰਘ ਡੱਲਾ ਵੀ ਇਸ ਅਸਥਾਨ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਹਨ। ਲੰਗਰ ਤਿਆਰ ਹੋ ਰਿਹਾ ਸੀ ਅਤੇ ਚਾਹ ਵੀ ਵਰਤੈ ਜਾ ਰਹੀ ਸੀ। ਅਖੰਡ ਪਾਠ ਰੱਖਿਆ ਜਾ ਚੁੱਕਿਆ ਸੀ ਜਿਸਦਾ ਭੋਗ 12 ਫਰਵਰੀ ਨੂੰ ਪੈਣਾ ਹੈ। ਉੱਥੇ ਹੀ ਰਵਿਦਾਸ ਜੀ ਦੀ ਬਾਣੀ ਬਾਰੇ ਗੱਲ ਚੱਲੀ। ਉਹਨਾਂ ਦੇ ਉਪਦੇਸ਼ਾਂ  ਬਾਰੇ ਗੱਲ ਚੱਲੀ। ਫਿਰ ਇਸ ਸਬੰਧੀ ਹੋਰ ਖੋਜ ਵੀ ਕੀਤੀ। ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਇਸ ਦਿਸ਼ਾ ਵਿਚ ਅਜੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ। ਰਵਿਦਾਸ ਜੀ ਨੇ ਜੋ ਜੋ ਕਿਹਾ ਉਸ ਦੀ ਪ੍ਰਸੰਗਕਿਤਾ ਸਮੇਂ ਦੇ ਨਾਲ ਨਾਲ ਹੋਰ ਵੱਧ ਰਹੀ ਹੈ।

ਇਹ ਇੱਕ ਕੌੜੀ ਸਚਾਈ ਕਹੀ ਜਾ ਸਕਦੀ ਹੈ ਕਿ ਸਤਿਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਬਾਰੇ ਨਾ ਤਾਂ ਓਨੀ ਖੋਜ ਹੋ ਸਕੀ ਅਤੇ ਨਾ ਹੀ ਓਨਾ ਪ੍ਰਚਾਰ ਹੋ ਸਕਿਆ ਜਿਤਨਾ ਹੋਣਾ ਚਾਹੀਦਾ ਸੀ। ਜਦੋਂ ਉਹਨਾਂ ਦਾ ਜਨਮ ਹੋਇਆ ਉਸ ਵੇਲੇ ਨਾ ਤਾਂ ਖਾਲਸਾ ਪੰਥ ਦੀ ਸਾਜਨਾ ਦਾ ਸੰਕਲਪ ਸਾਹਮਣੇ ਆਇਆ ਸੀ ਅਤੇ ਹੀ ਲਾਲ ਝੰਡੇ ਵਾਲੇ ਕਾਮਰੇਡ ਉਸ ਵੇਲੇ ਤੱਕ ਸਾਹਮਣੇ ਆਏ ਸਨ। ਜਾਤਪਾਤ ਅਤੇ ਊਚ ਨੀਚ ਜ਼ੋਰਾਂ ਤੇ ਸੀ। ਇਸ ਸਾਰੇ ਵਰਤਾਰੇ ਦੇ ਖਿਲਾਫ਼ ਰਵਿਦਾਸ ਜੀ ਖੁਲ੍ਹ ਕੇ ਹਿੰਮਤ ਭਰਿਆ ਸਟੈਂਡ ਲਿਆ ਕਰਦੇ ਸਨ। ਸਤਿਗੁਰੂ ਰਵਿਦਾਸ ਜੀ ਮਹਾਰਾਜ ਖੁਦ ਵੀ ਖੁਦ ਨੂੰ ਚਮਾਰ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾ-ਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸੀ। ਉਸ ਵੇਲੇ ਵੀ ਹਿੰਦੂ ਵਰਣ ਮਤਾਬਕ ਚਮਾਰ ਕਮਜ਼ਾਤ ਬਰਾਦਰੀ ਹੀ ਹੁੰਦੀ ਸੀ ਅਤੇ ਇੱਸੇ ਸਿਸਟਮ ਦੇ ਅਸਰ ਕਾਰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਸਕੂਲ ਜਾ ਕੇ  ਵਿੱਦਿਆ ਹਾਸਲ ਕਰਨ ਦਾ ਕੋਈ ਹੱਕ ਨਹੀਂ ਸੀ। ਵਿਕੀਪੀਡੀਆ ਵਿਚ ਇਸ ਸੰਬੰਧੀ ਕਾਫੀ ਖੋਜ  ਭਰਪੂਰ ਸਮਗਰੀ ਮੌਜੂਦ ਹੈ। ਵਿੱਦਿਆ ਸਿਰਫ ਉਛਸੀ ਜਾਤ ਵਾਲਿਆਂ ਲਈ ਰਾਖਵੀਂ ਜਿਹੀ ਹੀ ਸੀ। ਨੀਂਵੀ ਜਾਤ ਵਾਲਿਆਂ ਨਾਲ ਬਹੁਤ ਸਾਰੇ ਵਿਤਕਰੇ ਸਨ। 

ਅਜਿਹੇ ਵਿਤਕਰੇ ਆਮ ਹੋਣ ਕਾਰਨ ਬਨਾਰਸ ਵਿੱਚ ਉਹਨਾਂ ਮਜ਼ਲੂਮਾਂ ਲਈ ਆਵਾਜ਼ ਵੀ ਬੁਲੰਦ ਕੀਤੀ। ਇਸ ਇਨਕਲਾਬੀ ਕਦਮ ਕਰਕੇ ਸਤਿਗੁਰੂ ਰਵਿਦਾਸ ਜੀ ਨਾਲ ਬਦਸਲੂਕੀ ਵੀ ਕੀਤੀ ਗਈ। ਇਸਦੇ ਬਾਵਜੂਦ ਉਹਨਾਂ ਸੰਘਰਸ਼ ਨੂੰ ਤੇਜ਼ ਹੀ ਕੀਤਾ। ਸਾਂਝੀਵਾਲਤਾ ਦਾ ਸਪਸ਼ਟ ਸੁਨੇਹਾ ਦਿੰਦਿਆਂ ਉਹ ਉਸ ਸਮੇ ਦੀ ਲੁਕਾਈ ਵਿੱਚ ਮੌਜੂਦ ਊਚ ਨੀਚ, ਛੂਤ ਛਾਤ ਅਤੇ ਪਖੰਡ ਦੇ ਸਖ਼ਤ ਖ਼ਿਲਾਫ਼ ਬੋਲੇ। ਦੱਖਣੀ ਏਸ਼ੀਆ ਦੁਆਲ਼ੇ ਦੂਰ ਦੁਰਾਡੇ ਸਫ਼ਰ ਕਰ ਸਤਿਗੁਰੂ ਰਵਿਦਾਸ ਜੀ ਨੇ ਰੱਬੀ ਸਖ਼ਸ਼ੀਅਤਾਂ ਨਾਲ ਮੁਲਾਕਾਤਾਂ ਵੀ ਕੀਤੀਆਂ। ਇਹਨਾਂ ਦੇ ਨਾਲ ਰੱਬ ਦੀ ਸਿਫ਼ਤ ਵੱਜੋਂ ਬੰਦਗੀ ਦੇ ਵਾਕ ਰੱਚ ਕੇ ਰਵਿਦਾਸ ਜੀ ਨੇ ਇਲਾਹੀ ਸੁਨੇਹਾ ਵੀ ਦਿੱਤਾ। ਰਾਜਾ ਪੀਪਾ, ਰਾਣੀ ਮੀਰਾ ਬਾਈ, ਰਾਣੀ ਝਾਂਲਾਂ  ਬਾਈ ਅਤੇ ਕਈ ਹੋਰ ਇਹਨਾਂ ਦੇ ਮੁਰੀਦ ਹੋਇਆ ਕਰਦੇ ਸਨ।

ਇਸਦੇ ਬਾਵਜੂਦ ਟੇਕ ਸਿਰਫ ਪ੍ਰਮਾਤਮਾ ਦੀ ਹੀ ਸੀ। ਆਸ ਸਿਰਫ ਉਸਸੇ ਪ੍ਰਮਾਤਮਾ ਤੋਂ ਹੀ ਰੱਖੀ। ਉਹਨਾਂ ਸਾਫ਼ ਸ਼ਬਦਾਂ ਵਿੱਚ ਕਿਹਾ ਸੀ: 

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥

ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥242॥

ਮਤਲਬ ਇਹ ਕਿ ਜੋ ਇਨਸਾਨ ਕੀਮਤੀ ਰੱਬ ਨੂੰ ਛੱਡਕੇ ਹੋਰ ਉੱਤੇ ਆਸ ਰੱਖਦਾ ਹੈ, ਉਸਦੀ ਜ਼ਿੰਦਗੀ ਨਰਕ ਹੈ ਇਹ ਅਸਲ ਗੱਲ ਹੈ ਜਿਹੜੀ ਰਵਿਦਾਸ ਜੀ ਦੱਸਦੇ ਹਨ। 

— ਸਲੋਕ ਭਗਤ ਕਬੀਰ, ਗੁਰੂ ਗ੍ਰੰਥ ਸਾਹਿਬ, ਅੰਗ 1377 

ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਰਵਿਦਾਸ ਜੀ ਦੀ ਮੁਲਾਕਾਤ ਹੋਈ ਹੈ ਪਰ ਅਸਲ ਜਗ੍ਹਾ ਅਤੇ ਅਰਸੇ ਬਾਰੇ ਤਕਰਾਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਰਵਿਦਾਸ ਜੀ ਦੇ 41 ਵਾਕ 16 ਰਾਗਾਂ ਵਿੱਚ ਦਰਜ ਹਨ। ਇਸ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ" ਨਾਮ ਦੀ ਇੱਕ ਹੱਥ ਲਿਖਤ ਕਿਤਾਬ ਨਾਗਰੀ ਪ੍ਰਚਾਰਿਣੀ ਸਭਾ ਕੋਲ ਵੀ ਮੌਜੂਦ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਦੀਆਂ ਰਚਨਾਵਾਂ ਨੂੰ "ਬਾਣੀ ਸਤਿਗੁਰੂ ਰਵਿਦਾਸ ਜੀ" ਸਿਰਲੇਖ ਅਧੀਨ 1984 ਵਿੱਚ ਪਬਲਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਤਿਗੁਰੂ ਰਵਿਦਾਸ ਜੀ ਦੇ ਚਾਲ਼ੀ ਸ਼ਬਦ ਅਤੇ ਇੱਕ ਸਲੋਕ ਨੂੰ ਕਾਬਲੇ ਇਤਬਾਰ ਦਾ ਖ਼ਿਤਾਬ ਹਾਸਲ ਹੈ।

ਮਨੁੱਖਤਾ ਦੇ ਭਲੇ ਲਈ ਉਹਨਾਂ ਵਿਚਾਰਾਂ ਦੇ ਪ੍ਰਸਾਰ ਲਈ ਬਹੁਤ ਸਾਰੇ ਸਫ਼ਰ ਵੀ ਕੀਤੇ। ਸਤਿਗੁਰੂ ਰਵਿਦਾਸ ਜੀ ਨੇ ਦੱਖਣੀ ਏਸ਼ੀਆ ਦੁਆਲ਼ੇ ਛੇ ਸਫ਼ਰ ਕੀਤੇ। ਇਹ ਛੇ ਸਫਰ ਇਤਿਹਾਸਿਕ ਬਣੇ। ਇਹਨਾਂ ਨੇ ਦੂਰ ਦਰਾਜ ਦੇ ਇਲਾਕਿਆਂ ਵਿਚ ਰਹਿੰਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ। 

ਪਹਿਲਾ ਸਫ਼ਰ: ਸਤਿਗੁਰੂ ਰਵਿਦਾਸ ਜੀ ਅਤੇ ਸੰਤ ਕਬੀਰ ਜੀ ਨੇ ਇਕੱਠਿਆਂ ਬਨਾਰਸ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ। ਇਹਨਾਂ ਦੋਵਾਂ ਦੇ ਨਾਲ਼ ਸਤਿਗੁਰੂ ਰਵਿਦਾਸ ਜੀ ਦੇ ਪੁੱਤਰ ਵਿਜੈ ਦਾਸ ਜੀ ਹਮਸਫ਼ਰ ਸਨ ਅਤੇ ਆਹ ਇਲਾਕੇ ਇਹਨਾਂ ਦੇ ਸਫ਼ਰ ਵਿੱਚ ਸ਼ਾਮਲ ਸਨ: ਨਾਗਪੁਰ, ਭਾਗਲਪੁਰ, ਮਾਧੋਪੁਰ, ਚੰਦੋਸੀ, ਬੀਜਾਪੁਰ, ਰਾਣੀ ਪੁਰੀ, ਨਾਰਾਇਣਗੜ੍ਹ, ਭੁਪਾਲ, ਬਹਾਵਲਪੁਰ, ਕੋਟਾ, ਝਾਂਸੀ, ਉਦੇਪੁਰ, ਜੋਧਪੁਰ, ਅਜਮੇਰ, ਅਮਰਕੋਟ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੋਹਾਟ, ਖ਼ੈਬਰ ਦੱਰਾ, ਜਲਾਲਾਬਾਦ, ਸ੍ਰੀ ਨਗਰ, ਡਲਹੌਜ਼ੀ, ਗੋਰਖਪੁਰ। ਉਹਨਾਂ ਵੇਲਿਆਂ ਵਿੱਚ ਅਜਿਹਾ ਸਫਰ ਇੱਕ ਬਹੁਤ ਵੱਡੀ ਗੱਲ ਹੁੰਦਾ ਸੀ। 

ਦੂਸਰਾ ਸਫ਼ਰ: ਸਤਿਗੁਰੂ ਰਵਿਦਾਸ ਜੀ ਨੇ ਦੂਜੀ ਯਾਤਰਾ ਗੋਰਖਪੁਰ, ਪਰਤਾਪਗੜ੍ਹ, ਸ਼ਾਹਜਹਾਨ ਪੁਰ ਦੀ ਕੀਤੀ। ਇਸ ਯਾਤਰਾ ਦੌਰਾਨ ਵੀ ਉਹਨਾਂ ਨੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਸਾਂਝੀਵਾਲਤਾ ਅਤੇ ਬਰਾਬਰੀ ਦਾ ਸੁਨੇਹਾ ਦਿੱਤਾ। 

ਤੀਜਾ ਸਫ਼ਰ: ਸਤਿਗੁਰੂ ਰਵਿਦਾਸ ਜੀ ਨੇ ਹਿਮਾਚਲ ਪ੍ਰਦੇਸ਼ ਜਾਕੇ ਲੋਕਾਂ ਨੂੰ ਇਲਾਹੀ ਸੁਨੇਹਾ ਦਿੱਤਾ। ਹਿਮਾਚਲ ਦੇ ਪਹਾੜ ਅਤੇ  ਪਹਾੜੀਆਂ ਵਿੱਚ ਹੁਣ ਵੀ ਇਹਨਾਂ ਉਪਦੇਸ਼ਾਂ ਦੀ ਅਸਰ ਨੂੰ ਮਹਿਸੂ ਕੀਤਾ ਜਾ ਸਕਦਾ ਹੈ। 

ਚੌਥਾ ਸਫ਼ਰ: ਇਸ ਯਾਤਰਾ ਦੌਰਾਨ ਹਰਿਦੁਆਰ, ਗੋਦਾਵਰੀ, ਕੁਰਕਸ਼ੇਤਰ, ਤ੍ਰਿਵੈਣੀ, ਅਤੇ ਹੋਰ ਜਗ੍ਹਾ ਜਾਕੇ ਸੰਤ, ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਅਮੀਰਾਂ ਅਤੇ ਗ਼ਰੀਬਾਂ ਨਾਲ਼ ਵਿਚਾਰ ਸਾਂਝੇ ਕੀਤੇ। ਇਹ ਸਾਰੀਆਂ ਧਾਰਮਿਕ ਥਾਂਵਾਂ ਅਜਿਹੀਆਂ ਸਨ ਜਿਥੇ ਉਹਨਾਂ ਦੇ ਟਾਕਰੇ ਸਿਧੇ ਉਹਨਾਂ ਲੋਕਾਂ ਨਾਲ ਹੋਏ ਜਿਹੜੇ ਇਸ ਨਾਬਰਾਬਰੀ ਲਈ ਜ਼ਿੰਮੇਵਾਰ ਸਨ। 

ਪੰਜਵਾਂ ਸਫ਼ਰ: ਸਤਿਗੁਰੂ ਰਵਿਦਾਸ ਜੀ ਗਾਜ਼ੀਪੁਰ ਦੇ ਰਾਜਾ ਰੂਪ ਪਰਤਾਪ (ਚੰਦਰ ਪਰਤਾਪ) ਦੇ ਸੱਦੇ ਉੱਤੇ ਆਪਣੇ ਮੁਰੀਦਾਂ ਨਾਲ਼ ਗਾਜ਼ੀਪੁਰ ਪਹੁੰਚੇ। ਇਹ ਸਫਰ ਵੀ ਉਹਨਾਂ ਦੇ ਉਪਦੇਸ਼ਾਂ ਨੂੰ ਫੈਲਾਉਣ ਵਿੱਚ ਬਹੁਤ ਹੀ ਸਹਾਈ ਸਾਬਿਤ ਹੋਇਆ। 

ਛੇਵਾਂ ਸਫ਼ਰ: ਸਤਿਗੁਰੂ ਰਵਿਦਾਸ ਜੀ ਪੰਜਾਬ ਦੇ ਜਿਹਨਾਂ ਇਲਾਕਿਆਂ ਵਿੱਚ ਗਏ ਉਹਨਾਨੀਲਾਕੀਆਂ ਵਿਚ ਅੱਜ ਵੀ ਇਸ ਅਸਰ ਨੂੰ ਮੰਨ ਵਾਲੇ ਲੋਕ ਬਹੁਤ ਸਾਰੇ ਹਨ।  ਲੁਧਿਆਣਾ ਰਾਹੀਂ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਮੁਲਤਾਨ। ਇਹਨਾਂ ਸਾਰੇ ਸਫ਼ਰਾਂ ਦੌਰਾਨ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ। 

ਸਤਿਗੁਰੂ ਰਵਿਦਾਸ ਜੀ 1528 ਈ.ਨੂੰ ਬਨਾਰਸ ਵਿਖੇ ਤਕਰੀਬਨ 151 ਸਾਲ ਦੀ ਉਮਰੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ। ਰੁਖ਼ਸਤ ਹੋਣ ਤੋਂ ਬਾਅਦ, ਇਹਨਾਂ ਦੇ ਜਿਸਮ ਨੂੰ ਰਾਜਾ ਹਰਦੇਵ ਸਿੰਘ ਨਾਗਰ ਦੇ ਬਾਗ ਵਿਖੇ ਚਿਖਾ ਵਿੱਚ ਜਲਾ ਦਿੱਤਾ ਗਿਆ।ਪਰ ਉਹਨਾਂ ਦੀ ਜ਼ਿੰਦਗੀ ਅਤੇ ਬਾਣੀ ਅੱਜ ਵੀ ਰੌਸ਼ਨੀ ਅਤੇ ਪ੍ਰੇਰਨਾ ਦਾ ਸੋਮਾ ਹੈ। 

ਅੱਜ ਖਰੜ-ਕੁਰਾਲੀ ਰੋਡ 'ਤੇ ਬਣੇ ਹੋਏ ਰਵਿਦਾਸ ਭਵਨ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਯਾਦ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਸਭ ਦੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ, ਪ੍ਰਧਾਨ ਹਰਕ ਦਾਸ ਅਤੇ  ਵਿੱਤ ਸਕੱਤਰ ਮਹਿੰਦਰ ਰਾਮ ਦੇ ਨਾਲ ਨਾਲ ਮਦਨ ਲਾਲ ਜਨਾਗਲ, ਚਰਨ ਸਿੰਘ ਕੰਗ, ਸੱਜਣ ਸਿੰਘ ਧਨੌਰੀ ਮੇਵਾ ਸਿੰਘ ਪੁਰਖਾਣੀ, ਦੀਵਾਨ ਸਿੰਘ, ਸਵਰਨ ਸਿੰਘ, ਜਸਪਾਲ ਸਿੰਘ, ਸਰਬਜੀਤ ਸਿੰਘ ਅਤੇ ਸਿਮਰਨ ਸਿੰਘ ਵੀ ਸਰਗਰਮ ਰਹੇ। ਗੁਰੂ ਕਾ ਲੰਗਰ ਅਟੁੱਟ ਵਰਤਿਆ। ਇਲਾਹੀ ਬਾਣੀ ਦੇ ਅਖੰਡਪਾਠ ਦਾ ਵੀ ਅਣਗਿਣਤ ਲੋਕਾਂ ਨੇ ਲਾਹਾ ਲਿਆ।  

ਪੋਸਟ ਸਕ੍ਰਿਪਟ:"ਐਸਾ ਚਾਹੂੰ ਰਾਜ ਮੈ ਜਹਾ ਮਿਲੇ ਸਭਨ ਕੋ ਅੰਨ

ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ"

ਸ਼ਬਦ ਅਰਥ~>ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਐਸਾ ਰਾਜ ਨਹੀ ਚਾਹੁੰਦੇ ਸਨ ਜਿਥੇ ਛੋਟੇ-ਵੱਡੇ,ਊਚ-ਨੀਚ ਆਦਿ

ਦਾ ਭੇਦ ਭਾਵ ਨਾ ਹੋਵੇ।ਗੁਰੂ ਜੀ ਐਸਾ ਰਾਜ ਚਾਹੁੰਦੇ ਸਨ ਜਿੱਥੇ ਸਾਰਿਆ ਨੂੰ ਬਰਾਬਰ ਦਾ ਹੱਕ ਮਿਲੇ,ਜਿਥੇ ਸਾਰੇ ਜੀਵ ਇਕ ਸਮਾਨ ਮਿਲ ਕੇ ਰਹਿਣ।ਉਹ ਫਰਮਾਉਦੇ ਹਨ ਕਿ ਮੈ ਤਾਂ ਹੀ ਖੁਸ਼{ਪ੍ਰਸੰਨ} ਰਹਿ ਸਕਦਾ ਹਾਂ।

~>ਗੁਰੂ ਜੀ ਨੇ ਗੁਲਾਮੀ ਦੇ ਵਿਰੁੱਧ ਬੜੀ ਜ਼ੋਰਦਾਰ ਅਵਾਜ਼ ਉਠਾਈ,ਜਿਹੜਾ ਅਛੂਤ ਸਮਾਜ ਸਦੀਆ ਤੌ ਮਨੂਵਾਦ ਦੇ ਕਾਰਣ ਪੈਰਾ ਥੱਲੇ ਦੱਬਿਆ ਹੋਇਆ ਸੀ ਉਸ਼ ਅਛੂਤਸਮਾਜ ਨੂੰ ਗੁਰੂ ਜੀ ਨੇ ਆਪਣੇ ਗਲੇ ਲਗਾਇਆ। ਉਸ਼ ਅਛੂਤ ਸਮਾਜ ਨੂੰ ਆਪਣੇ ਪੈਰਾ ਤੇ ਖੜੇ ਹੋਣ ਲਈ ਪ੍ਰੇਰਿਤ ਕੀਤਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, February 15, 2014

ਸ਼ਰਧਾ ਨਾਲ ਮਨਾਇਆ ਸ਼੍ਰੀ ਗੁਰੂ ਰਵਿਦਾਸ ਜੀ ਦਾ 637ਵਾਂ ਪ੍ਰਕਾਸ਼ ਦਿਹਾੜਾ

ਬਾਂਸਲ, ਗੋਸ਼ਾ ਅਤੇ ਸ਼ਰਮਾ ਨੇ ਦਿੱਤੀ ਸੰਗਤ ਨੂੰ ਵਧਾਈ        Sat, Feb 15, 2014 at 3:15 PM
ਲੁਧਿਆਣਾ: 15 ਫਰਵਰੀ 2014: (ਰਵੀ ਨੰਦਾ//ਪੰਜਾਬ ਸਕਰੀਨ):
ਸ਼੍ਰੀ ਗੁਰੂ ਰਵਿਦਾਸ ਜੀ  ਦੇ 637ਵੇਂ ਪ੍ਰਕਾਸ਼ ਦਿਹਾੜੇ  ਦੇ ਸੰਬਧ ਵਿੱਚ ਭੋਰਾ ਕਲੋਨੀ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਰ ਅਤੇ ਧਰਮਸ਼ਾਲਾ ਵਿਖੇ ਵਿਸ਼ਾਲ ਸਤਸੰਗ ਸਮਾਗਮ  ਦਾ ਆਯੋਜਨ  ਕੀਤਾ ਗਿਆ । ਯੂਥ ਅਕਾਲੀ ਆਗੂ ਗੁਰਦੀਪ ਸਿੰਘ  ਗੋਸ਼ਾ ,  ਜਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ  ਅਤੇ ਡਿਪਟੀ ਮੇਅਰ ਆਰ ਡੀ ਸ਼ਰਮਾ  ਨੇ ਸਮਾਗਮ  ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਸਤਗੁਰੁ ਰਵਿਦਾਸ ਜੀ   ਦੇ ਪ੍ਰਕਾਸ਼ ਉਤਸਵ ਦੀ ਸੰਗਤ ਨੂੰ ਵਧਾਈ ਦਿੱਤੀ।  ਉਨ੍ਹਾਂ ਨੇ ਰਵਿਦਾਸ ਨਾਮਲੇਵਾ ਸੰਗਤ ਨੂੰ ਆਗਮਨ ਗੁਰਪੂਰਬ ਦੀ ਵਧਾਈ ਦਿੰਦੇ ਹੋਏ ਉਨ੍ਹਾਂ  ਦੇ  ਦੱਸੇ ਰਾਹ ਤੇ ਚਲਣ ਲਈ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਗੁਰੂ ਰਵਿਦਾਸ ਜੀ  ਨੇ ਸਾਨੂੰ ਸਾਮਾਜਿਕ ਬਰਾਬਰਤਾ ਦਾ ਅਧਿਕਾਰ ਦਿਵਾਉਣ ਦਾ ਸੁਨੇਹਾ ਦੇ ਕੇ ਜਾਤ - ਪਾਤ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕੀਤਾ ।  ਮਗਰ ਅਫਸੋਸ ਦੀ ਗੱਲ ਹੈ ਕਿ ਅਸੀ ਅੱਜ ਵੀ ਉਨ੍ਹਾਂ  ਦੇ  ਦੱਸੇ ਰਸਤੇ ਤੇ ਚਲਕੇ ਉਨ੍ਹਾਂ ਦੀ ਸਿਖਿਆਂ ਨੂੰ ਅਪਮੇ ਜੀਵਨ ਵਿੱਚ ਉਤਾਰਣ ਦੀ ਬਜਾਏ ਦੀ ਆਪਣੇ ਨਿਜੀ ਸਵਾਰਥਾਂ ਦੀ ਖਾਤਰ ਸਮਾਜ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਣ ਦੇ ਟਤਨ ਕਰ ਰਹੇਂ ਹਾਂ।  ਇਸ ਤੋਂ ਪਹਿਲਾਂ ਗਿਆਨੀ ਗੁਰਨਾਮ ਸਿੰਘ  ਨੇ ਸ਼੍ਰੀ ਗੁਰੂ ਰਵਿਦਾਸ ਜੀ  ਦੇ ਜੀਵਨ ਤੇ ਆਧਾਰਿਤ ਸਾਖੀਆਂ  ਦੀ ਵਿਸਥਾਰ ਪੂਰਵਕ ਵਿਆਖਿਆ ਕਰਕੇ ਸੰਗਤ ਨੂੰ ਨਿਹਾਲ ਕੀਤਾ ।  ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਕ੍ਰਿਸ਼ਨ ਧੀਰ, ਉਪ-ਪ੍ਰਧਾਨ ਮਨਜੀਤ ਸ਼ੰਭੂ , ਸੀਨੀਅਰ ਅਕਾਲੀ ਨੇਤਾ ਗੁਰਨਾਮ ਸਿੰਘ, ਬਲਦੇਵ ਸਿੰਘ ਭੱਲਾ, ਸੁਰਿੰਦਰ ਰਾਣਾ, ਚਰਨ ਦਾਸ,ਸੰਜੈ ਕੁਮਾਰ,ਰਾਜ ਕੁਮਾਰ  ਹੈਪੀ ਅਤੇ ਹੋਰ ਵੀ ਮੌਜੂਦ ਸਨ ।

November 1984: ਦੇਸ਼ ਦਾ ਰਾਖਾ ਵੀ ਕਤਲ ਕੀਤਾ ਜਨੂੰਨੀਆਂ ਦੀ ਭੀੜ ਨੇ 

Saturday, February 23, 2013

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ

ਮੀਟ ਅਤੇ ਅੰਡੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ- ਡਾ. ਨੀਰੂ ਕਤਿਆਲ
Courtesy Photo
ਲੁਧਿਆਣਾ, 23 ਫਰਵਰੀ, (ਪੰਜਾਬ ਸਕਰੀਨ,ਗੋਗਨਾ) ਡਾ. ਨੀਰੂ ਕਤਿਆਲ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ:2) ਦੇ ਅਧੀਨ ਧਾਰਾ 144 ਤਹਿਤ 25 ਫਰਵਰੀ, 2013 ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਉਪ-ਮੰਡਲ ਜਗਰਾਓ, ਸਮਰਾਲਾ, ਖੰਨਾ, ਪਾਇਲ ਅਤੇ ਰਾਏਕੋਟ ਦੇ ਏਰੀਏ ਪੈਂਦੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾ/ਰੇਹੜੀਆਂ ਅਤੇ ਬੁੱਚੜਖਾਨੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦਿਨ ਹੋਟਲ/ਢਾਬਿਆਂ ਤੇ ਮੀਟ-ਅੰਡੇ ਬਨਾਉਣ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ। 
 ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ 25 ਫਰਵਰੀ, 2013 ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਇਸ ਦਿਨ ਕਿਸੇ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਅਸੁੱਭ ਹੈ। ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕਦਾ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਪਾਬੰਦੀ ਲਗਾਈ ਗਈ ਹੈ।