Showing posts with label Chairperson. Show all posts
Showing posts with label Chairperson. Show all posts

Wednesday, July 21, 2021

ਪੰਜਾਬ ਪੁਲਿਸ ਵਿੱਚ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ ਲਾਗੂ ਕਰਨ ਦੇ ਹੁਕਮ

21st July 2021 at 7:08 PM

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਡੀ.ਜੀ.ਪੀ. ਪੰਜਾਬ ਨੂੰ ਪੱਤਰ

ਚੰਡੀਗੜ੍ਹ: 21 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਜਾਤੀਆਂ ਬਾਰੇ ਕਮਿਸ਼ਨ ਵੱਲੋਂ ਇੱਕ ਪੱਤਰ ਰਾਹੀਂ ਡੀ.ਜੀ.ਪੀ. ਪੰਜਾਬ ਨੂੰ ਨਿਰਦੇਸ਼ ਦਿੱਤੇ ਗਏ ਕਿ ਪੰਜਾਬ ਪੁਲਿਸ ਵਿੱਚ ਪਦਉੱਨਤੀ ਅਤੇ ਨਵੀਂ ਭਰਤੀ ਸਮੇਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਾਗੂ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ ਲਾਗੂ ਕੀਤਾ ਜਾਵੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੈਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਫਗਵਾੜਾ ਤਹਿਸੀਲ ਅਧੀਨ ਆਉਂਦੇ ਪਿੰਡ ਨਾਨਕ ਨਗਰੀ, ਚਹੇੜੂ ਵਾਸੀ ਮੁਕੇਸ਼ ਕੁਮਾਰ ਵੱਲੋਂ ਕਮਿਸ਼ਨ ਨੂੰ ਇੱਕ ਦਰਖਾਸਤ ਦੇ ਕੇ ਕਿਹਾ ਸੀ ਕਿ ਪੰਜਾਬ ਪੁਲਿਸ ਵੱਲੋਂ ਪਦਉੱਨਤੀਆਂ ਅਤੇ ਭਰਤੀ ਸਮੇਂ ਸੂਬੇ ਵਿੱਚ ਲਾਗੂ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ ਲਾਗੂ ਨਹੀਂ ਕੀਤਾ ਜਾ ਰਿਹਾ। 

ਉਹਨਾਂ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਪੰਜਾਬ ਪੁਲਿਸ ਵੱਲੋਂ ਭਰਤੀ ਅਤੇ ਪਦਉੱਨਤੀ ਸਮੇਂ ਮੈਰਿਟ/ ਸੀਨੀਅਰਤਾ ‘ਤੇ ਆਏ ਮੁਲਾਜ਼ਮਾਂ ਨੂੰ ਵੀ ਰਿਜ਼ਰਵ ਨੁਕਤੇ ਦਿੱਤੇ ਜਾ ਰਹੇ ਹਨ ਜੋ ਕਿ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਜਾਰੀ ਪੱਤਰ ਨੰ. 1/35/2017-ਆਰ.ਸੀ.ਆਈ./1071544/1 ਮਿਤੀ-25-09-2017 ਦੇ ਉਲਟ ਹੈ।

Monday, September 25, 2017

ਕੀ ਅਜੇ ਵੀ ਸਤਿੰਦਰ ਸੱਤੀ ਹੀ ਹੈ ਪੰਜਾਬ ਆਰਟਸ ਕੌਂਸਿਲ ਦੀ ਚੇਅਰਪਰਸਨ?

ਪੰਜਾਬ ਆਰਟਸ ਕੌਂਸਿਲ ਦੀ ਵੈਬਸਾਈਟ ਅਜੇ ਤੱਕ ਇਹੋ ਦੱਸ ਰਹੀ ਹੈ 
ਚੰਡੀਗੜ੍ਹ//ਲੁਧਿਆਣਾ: 25 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਜੇ ਪੰਜਾਬ ਆਰਟਸ ਕੌਂਸਿਲ ਦੀ ਵੈਬਸਾਈਟ 'ਤੇ ਮੌਜੂਦ ਜਾਣਕਾਰੀ ਨੂੰ ਸੱਚ ਮੰਨੀਏ ਤਾਂ ਇਸ ਅਦਾਰੇ ਦੀ ਚੇਅਰਪਰਸਨ ਅਜੇ ਵੀ ਸਤਿੰਦਰ ਸੱਤੀ ਹੀ ਹੈ। ਉਹੀ ਸੱਤੀ ਜੋ ਬਹੁਤ ਹੀ ਵਧੀਆ ਐਂਕਰ ਹੋਣ ਦੇ ਬਾਵਜੂਦ ਇਸ ਨਿਯੁਕਤੀ ਤੋਂ ਲੈ ਕੇ ਹਟਾਏ ਜਾਣ ਤੱਕ ਵਿਵਾਦਾਂ ਵਿੱਚ ਰਹੀ। ਚੇਤੇ ਰਹੇ ਕਿ ਪਿਛੇ ਜਿਹੇ ਪੰਜਾਬ ਦੀ ਸਰਕਾਰ ਬਦਲਣ ਤੋਂ ਬਾਅਦ ਇਸ ਅਹੁਦੇ ਤੋਂ ਸਟੀਨ ਡਰ ਸੱਤੀ ਨੂੰ ਹਟਾ ਕੇ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਇਸ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਸ਼ਾਇਦ ਪੰਜਾਬ ਆਰਟਸ ਕੌਂਸਿਲ ਦੀ ਇਸ ਵੈਬਸਾਈਟ ਨੂੰ ਅਜੇ ਤੱਕ ਅਪਡੇਟ ਕਰਨ ਦੀ ਲੋੜ ਨਹੀਂ ਸਮਝੀ ਗਈ। ਜੇ ਕੋਈ ਹੋਰ ਮਾਮਲਾ ਹੋਵੇ ਤਾਂ ਆਪਾਂ ਕੀ ਕਹਿ ਸਕਦੇ ਹਾਂ?