Showing posts with label Bhai Daljit Singh Bittu. Show all posts
Showing posts with label Bhai Daljit Singh Bittu. Show all posts

Thursday, October 09, 2014

ਅਕਾਲੀ ਦਲ ਪੰਚ ਪਰਧਾਨੀ ਦਾ ਜਥੇਬੰਦਕ ਢਾਂਚਾ ਭੰਗ

Thu, Oct 9, 2014 at 4:58 PM
ਭਾਈ ਕੁਲਵੀਰ ਸਿੰਘ ਬੜਾ ਪਿੰਡ ਵਲੋਂ ਰਿਹਾਈ ਮਗਰੋਂ ਇੱਕ ਅਹਿਮ ਕਦਮ 
ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ-ਸੰਘਰਸ਼ ਜਾਰੀ ਰੱਖਣ ਦਾ ਅਹਿਦ ਵੀ 
ਅਗਲੇਰੀ ਨੀਤੀ ਪੰਥ ਦਰਦੀਆਂ ਨਾਲ 30 ਨਵੰਬਰ ਤੱਕ ਵਿਚਾਰ-ਵਿਟਾਂਦਰੇ ਉਪਰੰਤ
ਸ੍ਰੀ ਅੰਮ੍ਰਿਤਸਰ ਸਾਹਿਬ: 09 ਅਕਤੂਬਰ 2014; (ਮੰਝਪੁਰ):
ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਤੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਵਲੋਂ ਪਿਛਲੇ ਦਿਨੀਂ ਜੇਲ੍ਹ ਤੋਂ ਰਿਹਾਈ ਉਪਰੰਤ ਅੱਜ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਇਕ ਸੰਦੇਸ਼ ਜਾਰੀ ਕੀਤਾ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ  ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸਡ਼ੂ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਮਨਧੀਰ ਸਿੰਘ ਤੇ ਹੋਰ ਪ੍ਰਮੁੱਖ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
                                    ਸੰਦੇਸ਼
ਅਸੀਂ ਸਰਬੱਤ ਦੇ ਭਲੇ ਅਤੇ ਖ਼ਾਲਿਸਤਾਨ ਦੀ ਸਥਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਜਾਮ-ਏ-ਸ਼ਹਾਦਤ ਪੀਣ ਵਾਲੇ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ ਸਮੇਤ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ।

ਅਸੀਂ ਪਿਛਲੇ ਤਿੰਨ ਦਹਾਕਿਆਂ ਤੋ ਵੱਖ-ਵੱਖ ਰੂਪਾਂ-ਵੇਸਾਂ ਵਿਚ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਘਰਸ਼ ਕਰ ਰਹੇ ਹਾਂ। ਇਸ ਸੰਘਰਸ਼ ਦੇ ਹਥਿਆਰਬੰਦ ਦੌਰ ਉੱਪਰ ਸਾਨੂੰ ਮਾਣ ਹੈ। ਹਥਿਆਰਬੰਦ ਸੰਘਰਸ਼ ਤੋਂ ਉਪਰੰਤ ਜਨਤਕ ਪਿੜ ਵਿਚ ਵਿਚਰਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਰਾਹੀਂ ਅਸੀਂ ਇਸ ਸੰਘਰਸ਼ ਨੂੰ ਆਪਣੀ ਸਮਰੱਥਾ ਮੁਤਾਬਕ ਅੱਗੇ ਵਧਾਉਣ ਦੇ ਯਤਨ ਕੀਤੇ ਹਨ ਅਤੇ ਅੱਜ ਵੀ ਭਾਰਤੀ ਉਪਮਹਾਂਦੀਪ ਵਿਚਲੇ ਬਿਪਰਵਾਦੀ ਰਾਜਪ੍ਰਬੰਧ ਨੂੰ ਜੜ੍ਹੋਂ ਪੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਖ਼ਾਲਸਈ ਰਾਜਨੀਤਕ ਸੰਸਥਾਵਾਂ ਦੀ ਸਥਾਪਤੀ ਲਈ ਯਤਨਸ਼ੀਲ ਹਾਂ।

ਅਜ਼ਾਦੀ ਦੇ ਇਸ ਸੰਘਰਸ਼ ਵਿਚ ਹੋਰ ਧਿਰਾਂ ਵੀ ਹਿੱਸਾ ਲੈਂਦੀਆਂ ਰਹੀਆਂ ਹਨ ਅਤੇ ਅੱਜ ਵੀ ਸੰਘਰਸ਼ਸ਼ੀਲ ਹਨ, ਪਰ ਇਸ ਦੇ ਬਾਵਜੂਦ ਵੀ ਇਸ ਸੰਘਰਸ਼ ਲਈ ਬਝਵੀਂ ਜਨਤਕ ਲਾਮਬੰਦੀ ਦੀ ਰੜਕਵੀਂ ਘਾਟ ਮਹਿਸੂਸ ਹੁੰਦੀ ਹੈ, ਜਿਸ ਦਾ ਬੁਨਿਆਦੀ ਕਾਰਨ ਪੰਥ ਅੰਦਰ ਰੂਹਾਨੀ ਜਜ਼ਬੇ ਦਾ ਕੁਮਲਾਅ ਜਾਣਾ ਹੈ ਜਿਸ ਦਾ ਪ੍ਰਗਟਾਵਾ ਪੰਥਕ ਜਜ਼ਬੇ ਵਿਚ ਆ ਰਹੀ ਘਾਟ, ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਹੀ ਸੇਧ ਨਾ ਅਪਨਾਉਂਣ, ਲੁੜੀਂਦੇ ਸਿਰੜ ਅਤੇ ਮੇਹਨਤ ਦੀ ਘਾਟ, ਵਿਅਕਤੀਗਤ ਪੱਧਰ ਉੱਤੇ ਨਿੱਜੀ ਹਿਤਾਂ ਜਾਂ ਮੁਫਾਦਾਂ ਦੇ ਭਾਰੂ ਹੋ ਜਾਣ ਦੇ ਰੂਪ ਵਿਚ ਹੋ ਰਿਹਾ ਹੈ। ਜਿੰਨਾ ਚਿਰ ਸਾਡਾ ਸਿਆਸੀ ਸਭਿਆਚਾਰ ਗੁਰਮਤਿ ਅਨੁਸਾਰੀ ਨਹੀਂ ਹੁੰਦਾ ਓਨਾ ਚਿਰ ਅਸਲ ਪੰਥਕ ਏਕਤਾ ਹੋਣ ਦੇ ਅਸਾਰ ਨਹੀਂ ਹਨ ਅਤੇ ਇਸ ਤੋਂ ਬਿਨਾਂ ਹੋਣ ਵਾਲੀ ਕੋਈ ਵੀ ਏਕਤਾ ਨਿਭਣਯੋਗ ਨਹੀਂ ਹੋ ਸਕਦੀ।

ਬਿਪਰਵਾਦੀ ਰਾਜਪ੍ਰਬੰਧ ਨੇ ਭਾਰਤੀ ਚੋਣ ਅਮਲ ਵਿਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਅਤੇ ਇਨ੍ਹਾਂ ਹੇਠ ਚੱਲ ਰਹੀਆਂ ਸਿੱਖ ਸੰਸਥਾਵਾਂ ਨੂੰ ਇਸ ਹੱਦ ਤੱਕ ਆਪਣੇ ਅਨੁਕੂਲ ਢਾਲ ਲਿਆ ਹੈ ਕਿ ਇਨ੍ਹਾਂ ਰਾਹੀਂ ਬਿਪਰਵਾਦੀ ਧਿਰ ਨੂੰ ਪ੍ਰਵਾਣ ਲੋਕ ਹੀ ਸਿਆਸੀ ਅਤੇ ਧਾਰਮਕ ਲੀਡਰਸ਼ਿਪ ਦੇ ਤੌਰ ਉੱਤੇ ਸਾਹਮਣੇ ਆ ਰਹੇ ਹਨ। ਇਨ੍ਹਾਂ ਹਾਲਤਾਂ ਵਿਚ ਬਾਦਲ ਅਤੇ ਅਮਰਿੰਦਰ ਸਿੰਘ ਵਰਗੇ ਲੋਕ ਹੀ ਸਿੱਖ ਲੀਡਰਸ਼ਿਪ ਦੇ ਨਾਂ ਉੱਤੇ ਅੱਗੇ ਆ ਰਹੇ ਹਨ।

ਅੱਜ ਦੇ ਹਾਲਾਤ ਅਜਿਹੇ ਹਨ ਕਿ ਸੰਘਰਸ਼ਸ਼ੀਲ ਧਿਰਾਂ ਖਡ਼ੋਤ ਦਾ ਸ਼ਿਕਾਰ ਹਨ ਅਤੇ ਬਿਪਰਵਾਦੀ ਧਾਰਾ ਦੇ ਅਨੁਕੂਲ ਚੱਲ ਰਹੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਗੈਰ-ਸਿਧਾਂਤਕ ਅਮਲਾਂ ਕਾਰਨ ਪੰਥਕ ਜਜ਼ਬੇ ਨੂੰ ਖੋਰਾ ਲੱਗ ਰਿਹਾ ਹੈ ਤੇ ਸਮਾਜ ਵੀ ਨੈਤਿਕ ਕਦਰਾਂ ਕੀਮਤਾਂ ਅਤੇ ਸੁਚਿਆਰੇ ਅਮਲ ਤੋਂ ਵਿਰਵਾ ਹੁੰਦਾ ਜਾ ਰਿਹਾ ਹੈ ਤਾਂ ਹੀ ਸੰਘਰਸ਼ ਨੂੰ ਅੱਗੇ ਵਧਾਉਂਣ ਲਈ ਅਪਣਾਏ ਜਾਣ ਵਾਲੇ ਪੈਂਤੜੇ ਤੇ ਨੀਤੀ ਦੇ ਬਾਰੇ ਅਸਪਸ਼ਟਤਾ ਤੇ ਭੰਬਲਭੂਸੇ ਵਾਲੇ ਹਾਲਾਤ ਬਣੇ ਹੋਏ ਹਨ। ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਮੰਜਿਲੇ-ਮਕਸੂਦ ਤੱਕ ਅੱਪੜਨ ਲਈ ਦਰਕਾਰ ਸੇਧ ਅਤੇ ਅਮਲ ਦੀ ਗੰਭੀਰ ਪੜਚੋਲ ਕਰੀਏ।

ਸੋ ਇਹਨਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅਕਾਲੀ ਦਲ ਪੰਚ ਪਰਧਾਨੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ ਕਰਦੇ ਹਾਂ ਅਤੇ ਆਪਣੀ ਇਸ ਆਤਮਚੀਨਣ ਦੀ ਕਵਾਇਦ ਵਿਚ ਪੰਥ ਦੀਆਂ ਰੌਸ਼ਨ-ਦਿਮਾਗ ਸਖਸ਼ੀਅਤਾਂ, ਪੰਥ ਦਰਦੀਆਂ ਅਤੇ ਅਮਲੀ ਜੀਵਨ ਦੇ ਧਾਰਨੀਆਂ ਨਾਲ ਵਿਚਾਰ-ਵਟਾਂਦਰਾ ਆਉਂਦੀ 30 ਨਵੰਬਰ ਤੱਕ ਮੁਕੰਮਲ ਕਰਕੇ ਸੰਘਰਸ਼ ਦੀ ਅਗਲੇਰੀ ਨੀਤੀ ਅਤੇ ਜਥੇਬੰਦਕ ਰੂਪ ਦਾ ਖਾਕਾ ਪੰਥ ਦੀ ਕਚਹਿਰੀ ਵਿਚ ਪੇਸ਼ ਕਰਾਂਗੇ।

ਵਲੋਂ:
ਕੁਲਵੀਰ ਸਿੰਘ ਬਡ਼ਾ ਪਿੰਡ
95927-50093
84271-01699  

Wednesday, June 04, 2014

ਮਾਮਲਾ 15 ਅਗਸਤ 2006 ਦੇ ਅਸਲਾ ਕੇਸ ਦਾ

Wed, Jun 4, 2014 at 8:21 PM
ਭਾਈ ਬਿੱਟੂ ਦੇ ਪਿਤਾ ਡਾ.ਅਜੀਤ ਸਿੰਘ, ਐਡਵੋਕੇਟ ਮੰਝਪੁਰ, ਭਾਈ ਤਲਵਾੜਾ ਤੇ ਭਾਈ ਸ਼ਤਰਾਣਾ ਬਰੀ
ਪਾਇਲ, 4 ਜੂਨ 2014 (ਮੰਝਪੁਰ//ਪੰਜਾਬ ਸਕਰੀਨ):
ਪਾਇਲ ਸਥਿਤ ਸ੍ਰੀ ਰਛਪਾਲ ਸਿੰਘ ਦੀ ਮਾਨਯੋਗ ਅਦਾਲਤ ਵਲੋਂ 2006 ਦੇ ਅਸਲਾ ਕੇਸ ਵਿਚੋਂ ਅੱਜ ਭਾਈ ਦਲਜੀਤ ਸਿੰਘ ਬਿੱਟੂ ਦੇ ਪਿਤਾ ਡਾ. ਅਜੀਤ ਸਿੰਘ ਸਿੱਧੂ, ਭਾਈ ਪਲਵਿੰਦਰ ਸਿੰਘ ਤਲਵਾੜਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ ਨੂੰ ਬਰੀ ਕਰ ਦਿੱਤਾ ।

ਸਰਕਾਰ ਵਲੋਂ ਪੇਸ਼ ਕੀਤੇ ਚਲਾਨ ਮੁਤਾਬਕ 15 ਅਗਸਤ 2006 ਨੂੰ ਟੋਲ ਪਲਾਜ਼ਾ ਦੋਰਾਹਾ ਉੱਤੇ ਪੁਲਿਸ ਨਾਕੇ ਦੌਰਾਨ ਟਵੇਰਾ ਗੱਡੀ ਜਿਸ ਨੂੰ ਕਿ ਪਲਵਿੰਦਰ ਸਿੰਘ ਸ਼ਤਰਾਣਾ ਚਲਾ ਰਿਹਾ ਸੀ ਅਤੇ ਨਾਲ ਜਸਪਾਲ ਸਿੰਘ ਮੰਝਪੁਰ ਤੇ ਪਿਛਲੀ ਸੀਟ ਉੱਤੇ ਮਲਕੀਤ ਸਿੰਘ ਭੋਤਨਾ ਬੈਠੇ ਸਨ ਅਤੇ ਤਲਾਸ਼ੀ ਦੌਰਾਨ ਮੰਝਪੁਰ ਕੋਲੋ 12 ਬੋਰ ਦੀ ਦੋਨਾਲੀ  ਤੇ .32 ਬੋਰ ਦਾ ਰਿਵਾਲਰ, ਭੋਤਨਾ ਕੋਲੋਂ 315 ਬੋਰ ਦੀ ਗੰਨ ਅਤੇ ਸ਼ਤਰਾਣਾ ਕੋਲੋਂ ਕਿਰਪਾਨਾਂ ਤੇ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਦੇ ਸਟੀਕਰ ਬਰਾਮਦ ਹੋਏ ਅਤੇ ਇਸ ਆਧਾਰ ਉੱਤੇ ਥਾਣਾ ਪਾਇਲ ਵਿਚ ਮੁਕੱਦਮਾ ਨੰਬਰ 234 ਮਿਤੀ 15 ਅਗਸਤ 2006, ਅਸਲਾ ਐਕਟ ਦੀ ਧਾਰਾ 25/27/54/59 ਅਧੀਨ ਦਰਜ਼ ਕੀਤਾ ਗਿਆ ਸੀ ਜਿਸ ਵਿਚੋਂ ਉਕਤ ਤਿੰਨਾਂ ਦੀ ਕਰੀਬ 10 ਦਿਨਾਂ ਬਾਅਦ ਜਮਾਨਤ ਹੋ ਗਈ ਸੀ ਅਤੇ ਉਕਤ ਅਸਲੇ ਦੇ ਲਾਇਸੰਸਧਾਰੀਆਂ ਭਾਈ ਬਿੱਟੂ ਦੇ ਪਿਤਾ ਡਾ. ਅਜੀਤ ਸਿੰਘ ਸਿੱਧੂ ਤੇ ਭਾਈ ਪਲਵਿੰਦਰ ਸਿੰਘ ਤਲਵਾੜਾ ਨੂੰ ਵੀ ਬਾਅਦ ਵਿਚ ਕੇਸ ਵਿਚ ਨਾਮਜ਼ਦ ਕਰ ਦਿੱਤਾ ਗਿਆ ਸੀ ਜਿਹਨਾਂ ਨੂੰ ਸੈਸ਼ਨ ਕੋਰਟ ਵਲੋਂ ਹੀ ਅਗੇਤੀ ਜਮਾਨਤ ਦੇ ਦਿੱਤੀ ਗਈ ਸੀ।ਉਸ ਉਪਰੰਤ ਮਲਕੀਤ ਸਿੰਘ ਭੋਤਨਾ ਉਪਰ ਜੰਮੂ ਵਿਚ ਅਸਲਾ ਐਕਟ ਦਾ ਕੇਸ ਪੈਣ ਕਾਰਨ ਉਸਦਾ ਚਲਾਨ ਵੱਖ ਕਰਕੇ ਬਾਕੀ ਚਾਰਾਂ ਉਪਰ ਚਾਰਜ ਲਗਾਏ ਸਨ ਪਰ ਲੰਮੇਂ ਸਮੇਂ ਤੋਂ ਬਾਅਦ ਵੀ ਸਰਕਾਰੀ ਧਿਰ ਵਲੋਂ ਕੋਈ ਗਵਾਹੀ ਨਹੀਂ ਕਰਵਾਈ ਗਈ ਅਤੇ ਅੱਜ 4 ਜੂਨ 2014 ਨੂੰ ਆਖਰੀ ਮੌਕੇ 'ਤੇ ਹੌਲਦਾਰ ਮਸ਼ਿੰਦਰ ਸਿੰਘ ਦੀ ਹੀ ਗਵਾਹੀ ਹੋਈ ਤੇ ਦਰਜ਼ਾ ਪਹਿਲਾ ਮੈਜਿਸਟਰੇਟ ਵਲੋਂ ਸਰਕਾਰੀ ਗਵਾਹੀਆਂ ਬੰਦ ਕਰ ਦੇਣ ਦੇ ਹੁਕਮ ਦੇ ਨਾਲ ਹੀ ਕੇਸ ਬਰੀ ਦਾ ਹੁਕਮ ਸੁਣਾਇਆ ਗਿਆ। ਇਸ ਮੌਕੇ ਸਫਾਈ ਧਿਰ ਵਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੇ ਐਡਵੋਕੇਟ ਐੱਚ.ਐੱਸ ਗਰੇਵਾਲ ਪੇਸ਼ ਹੋਏ।

ਇਸ ਮੌਕੇ ਜਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ  15 ਅਗਸਤ 2006 ਨੂੰ ਭਾਈ ਦਲਜੀਤ ਸਿੰਘ ਬਿੱਟੂ ਦੇ ਗੁਰਦੇਵ ਨਗਰ ਲੁਧਿਆਣਾ ਸਥਿਤ ਘਰ ਵਿਚ ਪੁਲਿਸ ਵਲੋਂ ਛਾਪਾ  ਮਾਰਿਆ ਗਿਆ ਸੀ ਅਤੇ ਪੁਲਿਸ ਭਾਈ ਦਲਜੀਤ ਸਿੰਘ ਬਿੱਟੂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਪਰ ਉਹਨਾਂ ਦੇ ਘਰ ਵਿਚ ਨਾ ਹੋਣ ਦੀ ਸੂਰਤ ਵਿਚ ਉਹਨਾਂ ਦੇ ਪਿਤਾ ਡਾ. ਅਜੀਤ ਸਿੰਘ ਸਿੱਧੂ ਦੇ ਲਾਇਸੈਂਸੀ ਅਸਲੇ ਤੇ ਭਾਈ ਪਲਵਿੰਦਰ ਸਿੰਘ ਤਲਵਾੜਾ ਦੇ ਲਾਇਸੰਸੀ ਅਸਲੇ ਨੂੰ ਨਾਜ਼ਾਇਜ਼ ਕਹਿਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ ਤੇ ਭਾਈ ਮਲਕੀਤ ਸਿੰਘ ਭੋਤਨਾ 'ਤੇ ਪਾ ਕੇ ਟੋਲ ਪਲਾਜ਼ਾ ਦੋਰਾਹਾ ਤੋਂ ਗ੍ਰਿਫਤਾਰੀ ਦਿਖਾ ਦਿੱਤੀ ਗਈ ਸੀ ਅਤੇ ਕੁਝ ਸਮੇਂ ਡਾ. ਅਜੀਤ ਸਿੰਘ ਸਿੱਧੂ ਤੇ ਭਾਈ ਪਲਵਿੰਦਰ ਸਿੰਘ ਤਲਵਾੜਾ ਨੂੰ ਵੀ ਇਸ ਕੇਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅੱਜ ਕਰੀਬ ਅੱਠ ਸਾਲ ਦੇ ਲੰਮੇ ਅਰਸੇ ਬਾਅਦ ਇਹ ਕੇਸ ਮੂਧੇ ਮੂੰਹ ਜਾ ਡਿੱਗਿਆ ਹੈ।

ਉਹਨਾਂ ਕਿਹਾ ਕਿ ਇਹ ਕੇਸ ਸਿਆਸੀ ਰੰਜ਼ਿਸ਼ ਤਹਿਤ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਲਾਇਸੰਸੀ ਅਸਲੇ ਨੂੰ ਨਾਜ਼ਾਇਜ਼ ਦਰਸਾ ਕੇ ਦਰਜ਼ ਕੀਤਾ ਗਿਆ ਸੀ ਤੇ ਬਾਅਦ ਦੀ ਬਾਦਲ ਸਰਕਾਰ ਵਲੋਂ ਵੀ ਭਾਈ ਬਿੱਟੂ ਤੇ ਉਹਨਾਂ ਦੇ ਸਾਥੀਆਂ ਉੱਤੇ ਅਜਿਹੇ ਝੂਠੇ ਕੇਸ ਦਰਜ਼ ਕਰਨ ਦਾ ਦੌਰ ਜਾਰੀ ਰਿਹਾ ਹੈ ਅਤੇ ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਤੇ ਸ਼੍ਰੋਮਣੀ ਕਮੇਟੀ ਮੂਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ ਵੀ ਅਜੇ ਤੱਕ ਝੂਠੇ ਕੇਸ ਵਿਚ ਨਾਭਾ ਜੇਲ੍ਹ ਵਿਚ ਨਜ਼ਰਬੰਦ ਹਨ।

ਉਹਨਾਂ ਕਿਹਾ ਕਿ ਭਾਈ ਮਲਕੀਤ ਸਿੰਘ ਭੋਤਨਾ ਦੇ ਕੇਸ ਦੀ ਕਾਰਵਾਈ ਅਜੇ ਬਾਕੀ ਹੈ ਅਤੇ ਉਸਨੂੰ ਜੰਮੂ ਜੇਲ੍ਹ ਵਿਚੋਂ ਲਿਆ ਕੇ ਇਸ ਕੇਸ ਦੀ ਕਾਰਵਾਈ ਸ਼ੁਰੂ ਹੋਵੇਗੀ।

Friday, May 09, 2014

ਡੇਰਾ ਸਿਰਸਾ ਦੇ ਪ੍ਰੇਮੀ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਦਾ ਫੈਸਲਾ

Fri, May 9, 2014 at 7:07 PM
ਐੱਫ.ਆਈ.ਆਰ ਵਿਚ ਦਰਜ਼ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ 
ਮਾਨਯੋਗ ਅਦਾਲਤ ਨੇ ਪੁਲਿਸ ਦੇ ਪੱਖ ਨੂੰ ਨਕਾਰਿਆ


ਭਾਈ ਦਲਜੀਤ ਸਿੰਘ ਬਿੱਟੂ ਅਤੇ 9 ਹੋਰ ਬਰੀ 
ਮਾਨਸਾ, 09 ਮਈ 2014(*ਮੰਝਪੁਰ//ਪੰਜਾਬ ਸਕਰੀਨ):
28 ਜੁਲਾਈ 2009 ਨੂੰ ਡੇਰਾ ਸਿਰਸਾ ਦੇ ਪ੍ਰੇਮੀ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਦਾ ਫੈਸਲਾ ਅੱਜ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜ ਕੁਮਾਰ ਗਰਗ ਦੀ ਮਾਨਯੋਗ ਅਦਾਲਤ ਵਲੋਂ ਫੈਸਲਾ ਸੁਣਾਇਆ ਗਿਆ, ਜਿਸ ਅਧੀਨ ਲਿੱਲੀ ਸ਼ਰਮਾ ਦੇ ਭਰਾ ਬਲੀ ਕੁਮਾਰ ਵਲੋਂ ਦਰਜ਼ ਐੱਫ. ਆਈ.ਆਰ ਨੰਬਰ 61, ਮਿਤੀ ੨28-07-2009 ਅਧੀਨ ਧਾਰਾ 302/34. ਥਾਣਾ ਸਦਰ ਮਾਨਸਾ ਵਿਚ ਦਰਜ਼ ਕਰਵਾਏ ਨਾਮ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਸਾਰੇ ਵਾਸੀ ਆਲਮਪੁਰ ਮੰਦਰਾਂ, ਜਿਲ੍ਹਾ ਮਾਨਸਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਤੇ ਪੁਲਿਸ ਵਲੋਂ ਪੇਸ਼ ਕੀਤੇ ਪੱਖ ਨੂੰ ਨਕਾਰਦਿਆਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਮਨਧੀਰ ਸਿੰਘ, ਭਾਈ ਬਲਬੀਰ ਸਿੰਘ ਬੀਰਾ, ਪ੍ਰੋ. ਗੁਰਵੀਰ ਸਿੰਘ, ਭਾਈ ਗਮਦੂਰ ਸਿੰਘ, ਭਾਈ ਕਰਨ ਸਿੰਘ, ਭਾਈ ਰਾਜ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਦੀਪ ਸਿੰਘ ਰਾਜੂ, ਭਾਈ ਮੱਖਣ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਇਸ ਮੌਕੇ ਸਜ਼ਾ ਪਰਾਪਤ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਪਹਿਲਾਂ ਹੀ ਇਸ ਕੇਸ ਵਿਚ ਜਮਾਨਤ 'ਤੇ ਬਾਹਰ ਸਨ। ਭਾਈ ਬਲਬੀਰ ਸਿੰਘ ਬੀਰਾ ਤੇ ਭਾਈ ਕਰਨ ਸਿੰਘ ਕਿਸੇ ਹੋਰ ਕੇਸ ਵਿਚ ਨਜ਼ਰਬੰਦ ਹੋਣ ਕਾਰਨ ਬਾਹਰ ਨਹੀਂ ਆ ਸਕਣਗੇ।ਇਸ ਕੇਸ ਵਿਚ ਸ਼ਾਮਲ ਭਾਈ ਬਿੰਦਰ ਸਿੰਘ ਨੂੰ ਨਾਬਾਲਗ ਹੋਣ ਕਰਕੇ ਪਹਿਲਾਂ ਹੀ ਨਾਬਾਲਗਾਂ ਲਈ ਅਦਾਲਤ ਵਲੋਂ ਬਰੀ ਕੀਤਾ ਜਾ ਚੁੱਕਾ ਸੀ।

ਇਹ ਕੇਸ ਭਾਰਤੀ ਨਿਆਂ ਪਰਬੰਧ ਵਿਚ ਇਕ ਵਿਲੱਖਣ ਕੇਸ ਵਜੋਂ ਜਾਣਿਆ ਜਾਵੇਗਾ ਕਿਉਂਕਿ ਪੰਜਾਬ ਪੁਲਸ ਵਲੋਂ ਇਸ ਕੇਸ ਵਿਚ ਨਿੱਤ ਨਵੇਂ ਗਵਾਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਤਾਂ ਜੋ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਨੂੰ ਇਸ ਕੇਸ ਵਿਚ ਸਜ਼ਾ ਦਿਵਾਈ ਜਾ ਸਕੇ ਪਰ ਝੂਠੇ ਗਵਾਹ ਝੜਦੇ ਗਏ ਤੇ ਅੰਤ ਕੇਸ ਬਰੀ ਹੋ ਗਿਆ। ਜਿਕਰਯੋਗ ਹੈ ਕਿ ਇਸ ਕੇਸ ਵਿਚ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ ਢਾਈ ਸਾਲ ਦੀ ਹਵਾਲਾਤ ਵੀ ਕੱਟਣੀ ਪਈ ਸੀ।

ਕੇਸ ਬਾਰੇ ਜਾਣਕਾਰੀ ਦਿੰਦਿਆ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਕੇਸ ਲਿੱਲੀ ਸ਼ਰਮਾ ਦੇ ਭਰਾ ਬਲੀ ਕੁਮਾਰ ਵਲੋਂ ਦਰਜ਼ ਐੱਫ. ਆਈ.ਆਰ ਤੋਂ ਸ਼ੁਰੂ ਹੋਇਆ ਸੀ ਕਿ 28-07-2009 ਨੂੰ ਮੈਂ ਬਲੀ ਕੁਮਾਰ ਆਪਣੇ ਭਰਾ ਲਿੱਲੀ ਸ਼ਰਮਾ ਵਲੋਂ  ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਸਾਰੇ ਵਾਸੀ ਆਲਮਪੁਰ ਮੰਦਰਾਂ ਦੇ ਖਿਲਾਫ307 ਦੇ ਇਸਤਗਾਸੇ ਦੀ ਤਰੀਕ ਭੁਗਤ ਕੇ ਆਪਣੇ ਮੋਟਰ ਸਾਰੀਕਲਾਂ 'ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਰਸਤੇ ਵਿਚ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਤੇ ਇਕ ਅਣਪਛਾਤੇ ਵਿਅਕਤੀ ਵਲੋਂ ਮੇਰੇ ਭਰਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਪਰੰਤ ਪੁਲਿਸ ਵਲੋਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ਅੱਗੇ ਦੀ ਕਹਾਣੀ ਪੁਲਿਸ ਨੇ ਇਸ ਤਰ੍ਹਾਂ ਘੜ੍ਹੀ ਕਿ 03-08-2009 ਨੂੰ ਬਲੀ ਕੁਮਾਰ ਨੇ ਕਿਹਾ ਕਿ 28-07-2009 ਨੂੰ ਮੈਂ ਤਿੰਨਾਂ ਦੇ ਨਾਮ ਘਬਰਾਇਆ ਹੋਣ ਕਰਕੇ ਲਿਖਾ ਦਿੱਤੇ ਅਸਲ ਵਿਚ ਮੇਰੇ ਭਰਾ ਦਾ ਕਤਲ ਭਾਈ ਦਲਜੀਤ ਸਿੰਘ ਬਿੱਟੂ ਤੇ ਉਸਦੇ ਹੋਰਾਂ ਸਾਥੀਆਂ ਦੀ ਸਾਜ਼ਿਸ਼ ਨਾਲ ਹੋਇਆ ਹੈ ਜਿਸ ਲਈ ਉਸਦੇ ਨਾਲ ਅਨੇਕਾਂ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵਲੋਂ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਨੂੰ ਡਿਸਚਾਰਜ ਕਰਕੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਕੇਸ ਵਿਚ ਅਹਿਮ ਮੋੜ ਉਦੋਂ ਆ ਗਿਆ ਜਦੋਂ ਬਲੀ ਕੁਮਾਰ ਅਦਾਲਤ ਵਿਚ ਗਵਾਹੀ ਦੇਣ ਆਇਆ ਤਾਂ ਉਸਨੇ ਕਿਹਾ ਕਿ ਉਹ ਆਪਣੇ ਐੱਫ. ਆਈ.ਆਰ ਵਾਲੇ ਬਿਆਨ ਉੱਤੇ ਹੀ ਖੜ੍ਹਾ ਹੈ ਅਤੇ ਮੇਰੇ ਭਰਾ ਲਿੱਲੀ ਸ਼ਰਮਾ ਦੇ ਕਤਲ ਲਈ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਤੇ ਇਕ ਅਣਪਛਾਤਾ ਵਿਅਕਤੀ ਵੀ ਜਿੰਮੇਵਾਰ ਹੈ ਅਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਮੈਂ ਇਸ ਸਬੰਧੀ 03-08-2009 ਨੂੰ ਕੋਈ ਬਿਆਨ ਪੁਲਿਸ ਨੂੰ ਦਿੱਤਾ ਹੈ ਜਿਹਾ ਕਿ ਪੁਲਿਸ ਕਹਿ ਰਹੀ ਹੈ। ਇਸ ਤੋਂ ਬਾਅਦ ਅਦਾਲਤ ਵਲੋਂ ਫਿਰ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਨੂੰ ਤਲਬ ਕਰ ਲਿਆ ਗਿਆ ਤੇ ਤਿੰਨਾਂ ਨੂੰ ਫਿਰ ਜਮਾਨਤ ਮਿਲ ਗਈ ਅਤੇ ਕਈ ਹੋਰਾਂ ਸਿੰਘਾਂ ਦੀਆਂ ਵੀ ਜਮਾਨਤਾਂ ਮਨਜੂਰ ਹੋ ਗਈਆਂ।ਜਦ ਕਿ ਬਲੀ ਕੁਮਾਰ ਦੇ ਇਸ ਬਿਆਨ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਤੋ ਹੋਰਾਂ ਨੂੰ ਇਸ ਕੇਸ ੁਵਚੋਂ ਡਿਸਚਾਰਜ ਕਰਨਾ ਬਣਨਦਾ ਸੀ।ਹਾਈ ਕੋਰਟ ਵਿਚ ਭਾਈ ਦਲਜੀਤ ਸਿੰਘ ਬਿੱਟੂ ਦੀ ਜਮਾਨਤ ਵੀ ਇਕ ਤੋਂ ਬਾਅਦ ਦੂਜੇ ਜੱਜ ਵਲੋਂ ਲਟਕਾਈ ਹੀ ਗਈ।

ਪੁਲਿਸ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਾਂ ਖਿਲਾਫ ਖੜੇ ਕੀਤੇ ਗਵਾਹ ਪੁਲਿਸ ਦੀਆਂ ਕਹੀਆਂ ਗਵਾਹੀਆਂ ਤੋਂ ਮੁਕਰਦੇ ਜਾ ਰਹੇ ਸਨ ਅਤੇ ਪੁਲਿਸ ਨਵੇਂ ਬਹਾਨਿਆਂ ਨਾਲ ਨਵੇਂ ਗਵਾਹ ਲਿਆ ਰਹੀ ਸੀ ਤੇ ਫਿਰ 18 ਜਨਵਰੀ 2011 ਨੂੰ ਭਾਈ ਮਨਧੀਰ ਸਿੰਘ ਨੂੰ ਇਸ ਕੇਸ ਵਿਚ ਗ੍ਰਿਫਤਾਰ ਕਰਕੇ ਅਡੀਸ਼ਨਲ ਚਲਾਨ ਪੇਸ਼ ਕਰ ਦਿੱਤਾ ਗਿਆ ਜਿਸ ਵਿਚ ਹੋਰ ਗਵਾਹ ਬਣਾ ਲਏ ਗਏ ਪਰ ਉਹ ਵੀ ਹੌਲੀ-ਹੌਲੀ ਪੁਲਿਸ ਦਬਾਅ ਦੇ ਬਾਵਜੂਦ ਝੂਠੀਆਂ ਗਵਾਹੀਆਂ ਦੇਣਾ ਨਾ ਮੰਨੇ ਤੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ ਢਾਈ ਸਾਲ ਦੀ ਹਵਾਲਾਤ ਕੱਟਣ ਤੋਂ ਬਾਅਧ 28 ਫਰਵਰੀ 2012 ਨੂੰ ਇਸ ਕੇਸ ਵਿਚੋਂ ਜਮਾਨਤ ਮਿਲਣ 'ਤੇ ਬਾਹਰ ਆਏ।ਇਹ ਕੇਸ ਬਰੀ ਹੋਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਦੇ ਹੁਣ ਤੱਕ ਕੁੱਲ 29 ਕੇਸ ਬਰੀ ਹੋ ਚੁੱਕੇ ਹਨ ਅਤੇ 3 ਕੇਸ ਜਿਹਨਾਂ ਵਿਚੋਂ 2 ਲੁਧਿਆਣਾ ਵਿਚ ਤੇ 1 ਜਲੰਧਰ ਵਿਚ ਚੱਲ ਰਿਹਾ ਹੈ।

ਇਸ ਕੇਸ ਵਿਚ ਸ਼ਾਮਲ ਕੀਤੇ ਭਾਈ ਬਲਬੀਰ ਸਿੰਘ ਬੀਰਾ ਉੱਤੇ ਕੁੱਲ 11 ਕੇਸ ਦਰਜ਼ ਕੀਤੇ ਗਏ ਜਿਹਨਾਂ ਵਿਚੋਂ ਇਸ ਕੇਸ ਸਮੇਤ ਕੁੱਲ 9 ਕੇਸਾਂ ਵਿਚੋਂ ਉਹ ਬਰੀ ਹੋ ਚੁੱਕਾ ਹੈ ਅਤੇ ਦੋ ਕੇਸ ਅਜੇ ਲੁਧਿਆਣਾ ਕੋਰਟ ਵਿਚ ਚੱਲ ਰਹੇ ਹਨ।ਭਾਈ ਮਨਧੀਰ ਸਿੰਘ ਤੇ ਪ੍ਰੋ. ਗੁਰਵੀਰ ਸਿੰਘ ਉੱਤੇ ਇਹ ਇੱਕ ਹੀ ਕੇਸ ਸੀ ਤੇ ਉਹ ਅੱਜ ਬਰੀ ਹੋ ਗਿਆ। ਬਾਕੀ ਸਾਰਿਆਂ ਦਾ ਵੀ ਇਹ ਆਖਰੀ ਕੇਸ ਸੀ।
ਇਸ ਕੇਸ ਵਿਚ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਵਲੋਂ ਵਕੀਲ ਬਿਮਲਜੀਤ ਸਿੰਘ, ਅਜੀਤ ਸਿੰਘ ਭੰਗੂ, ਬਾਬੂ ਸਿੰਘ ਮਾਨ, ਗੁਰਵਿੰਦਰ ਸਿੰਘ ਝੰਡੂਕੇ, ਗੁਰਦਾਸ ਸਿੰਘ ਮਾਨ ਪੇਸ਼ ਹੋਏ।ਸਜ਼ਾ ਯਾਫਤਾ ਤਿੰਨਾਂ ਵਲੋਂ ਵਕੀਲ ਗੁਲਾਬ ਸਿੰਘ ਤੇ ਬਲੀ ਕੁਮਾਰ ਵਲੋਂ ਵਕੀਲ ਐੱਸ.ਕੇ.ਗਰਗ ਤੇ ਗੁਰਲਾਭ ਸਿੰਘ ਪੇਸ਼ ਹੋਏ।

ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਾਡਾ ਇਕ ਸਿਆਸੀ ਸੰਘਰਸ਼ ਚੱਲ ਰਿਹਾ ਹੈ ਜਿਸਦਾ ਟੀਚਾ ਅਜ਼ਾਦ ਤੇ ਨਿਆਂਕਾਰੀ ਰਾਜ ਪਰਬੰਧ ਦੀ ਉਸਾਰੀ ਕਰਨਾ ਹੈ ਅਤੇ ਸਰਕਾਰਾਂ ਅਜਿਹੇ ਝੂਠੇ ਕੇਸ ਪਾ ਕੇ ਸਾਡੇ ਸੰਘਰਸ਼ ਨੂੰ ਲੀਹੋਂ ਲਾਹੁਣ ਦੇ ਯਤਨ ਕਰਦੀਆਂ ਹਨ ਪਰ ਅਸੀਂ ਹਮੇਸ਼ਾ ਆਪਣੇ ਟੀਚਿਆਂ ਪ੍ਰਤੀ ਦ੍ਰਿਤ ਹਾਂ ਅਤੇ ਗੁਰੂਆਂ ਅਤੇ ਸ਼ਹੀਦਾਂ ਵਲੋਂ ਦਰਸਾਏ ਮਾਰਗ ਉੱਤੇ ਚੱਲਦੇ ਰਹਾਂਗੇ। ਉਹਨਾਂ ਕਿਹਾ ਕਿ ਸਾਡੇ ਸਿਆਸੀ ਸੰਘਰਸ਼ ਨੂੰ ਸਰਕਾਰਾਂ ਅਮਨ-ਕਾਨੂੰਨ ਦੇ ਹਲਾਤ ਨਾਲ ਜੋੜਦੀ ਹੈ ਜਦਕਿ ਸਾਡਾ ਸੰਘਰਸ਼ ਸਿਆਸੀ ਹੈ ਅਤੇ ਸਰਕਾਰਾਂ ਵਲੋਂ ਥੋੜਾ ਜਾਂ ਬਹੁਤਾ ਸਮਾਂ ਜੇਲ੍ਹਾਂ ਵਿਚ ਰੱਖਣ ਨਾਲ ਸਾਡਾ ਸੰਘਰਸ਼ ਰੁਕ ਨਹੀਂ ਸਕਦਾ ਕਿਉਂਕਿ ਇਹ ਸੰਘਰਸ਼ ਸਾਡਾ ਨਿੱਜੀ ਨਹੀਂ ਸਗੋਂ ਗੁਰੁ-ਪੰਥ ਦਾ ਆਪਣਾ ਹੈ ਅਤੇ ਜੀਤ ਹਮੇਸ਼ਾ ਹੀ ਪੰਥ ਕੀ ਹੁੰਦੀ ਹੈ।

*ਜਸਪਾਲ ਸਿੰਘ ਮੰਝਪੁਰ ਉਘੇ ਲਿਖਾਰੀ ਅਤੇ ਵਕੀਲ ਹੋਣ ਦੇ ਨਾਲ ਨਾਲ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਵੀ ਹਨ।  



Saturday, November 16, 2013

ਭਾਈ ਦਲਜੀਤ ਸਿੰਘ ਬਿੱਟੂ ਸਮੇਤ 11 ਬਰੀ

ਹੁਣ ਕੇਵਲ 4 ਕੇਸ ਬਾਕੀ: ਇਹਨਾਂ ਕੇਸਾਂ ਵਿਚ ਵੀ ਕੋਈ ਦਮ ਨਹੀਂ
ਸਰਦੂਲਗੜ੍ਹ, 15 ਨਵੰਬਰ, 2013 (ਮੰਝਪੁਰ): ਅੱਜ ਇੱਥੇ 2008 ਦੇ ਇਕ ਕੇਸ ਵਿਚ ਸ੍ਰੀ ਅਸ਼ੀਸ਼ ਕੁਮਾਰ ਬਾਂਸਲ ਦੀ ਮਾਨਯੋਗ ਅਦਾਲਤ ਵਲੋਂ ਭਾਈ ਦਲਜੀਤ ਸਿੰਘ ਬਿੱਟੂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਖ਼ਾਲਸਾ, ਏਕ ਨੂਰ ਖ਼ਾਲਸਾ ਫੌਜ ਦੇ  ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਖ਼ਾਲਸਾ ਸਮੇਤ 11 ਸਿੰਘਾਂ ਨੂੰ ਬਰੀ ਕਰ ਦਿੱਤਾ।
ਇਹ ਕੇਸ ਥਾਣਾ ਕੋਟ ਧਰਮੂੰ (ਮਾਨਸਾ) ਦੀ ਪੁਲਿਸ ਵਲੋਂ ਪਿੰਡ ਨੰਗਲ ਖੁਰਦ ਵਿਚ ਡੇਰਾ ਸਿਰਸਾ ਦੀ ਬਰਾਂਚ ਖੋਲਣ ਦੇ ਵਿਰੋਧ ਵਿਚ ਲਾਏ ਮੋਰਚੇ ਖਿਲਾਫ ਭਾਰਤੀ ਢੰਡਾਵਲੀ ਦੀ ਧਾਰਾ 148 ਤੇ 341 ਅਧੀਨ ਦਰਜ਼ ਕੀਤਾ ਗਿਆ ਸੀ। ਇਸ ਮੌਕੇ ਸਫਾਈ ਧਿਰ ਵਲੋਂ ਐਡਵੋਕੇਟ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਕੋਰਟ ਵਲੋਂ ਕੋਈ ਠੋਸ ਸਬੂਤ ਜਾਂ ਗਵਾਹ ਦੀ ਅਣਹੋਂਦ ਅਤੇ ਸਫਾਈ ਧਿਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੱਜ ਇਹ ਕੇਸ ਬਰੀ ਕਰ ਦਿੱਤਾ।
ਇਸ ਮੌਕੇ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਦਲਜੀਤ ਸਿੰਘ ਬਿੱਟੂ ਉਪਰ ਹੁਣ ਕੇਵਲ 4 ਕੇਸ ਬਾਕੀ ਰਹਿ ਗਏ ਹਨ ਜਿਹਨਾਂ ਵਿਚ 2 ਲੁਧਿਆਣਾ, 1 ਜਲੰਧਰ ਤੇ 1 ਮਾਨਸਾ ਵਿਚ ਵਿਚਾਰਧੀਨ ਹਨ ਅਤੇ ਇਹਨਾਂ 4 ਕੇਸਾਂ ਵਿਚ ਵੀ ਸਰਕਾਰੀ ਪੱਖ ਤੋਂ ਕੋਈ ਦਮ ਨਹੀਂ ਹੈ ਅਤੇ ਇਹ ਵੀ ਆਉਂਦੇ ਸਮੇਂ ਵਿਚ ਬਰੀ ਹੋ ਜਾਣੇ ਹਨ। ਉਹਨਾਂ ਕਿਹਾ ਕਿ ਸਰਕਾਰ ਵਲੋਂ ਇਹ ਸਾਰੇ ਕੇਸ ਭਾਈ ਸਾਹਿਬ ਨੂੰ ਲੰਮਾ ਸਮਾਂ ਜੇਲ੍ਹ ਵਿਚ ਰੱਖਣ ਲਈ ਪਾਏ ਗਏ ਹਨ।