Showing posts with label Artcles. Show all posts
Showing posts with label Artcles. Show all posts

Thursday, September 17, 2026

ਨਰੇਂਦਰ ਮੋਦੀ ਅਜਿੱਤ ਕਿਉਂ ਹਨ?

PIB on Thursday 17th September 2026 at 17>42 Regarding Prime Minister Narinder Modi 

ਕਿਹੜੇ ਗੁਣ ਅਤੇ ਖੂਬੀਆਂ ਹਨ ਇਨ੍ਹਾਂ ਪ੍ਰਾਪਤੀਆਂ ਦੇ ਪਿੱਛੇ?

ਕਲਾਕ੍ਰਿਤੀ: ਪੰਜਾਬ ਸਕਰੀਨ ਬਲਾਗ | AI ਸਹਿਯੋਗ: ChatGPT (OpenAI)
ਮੋਦੀ ਜੀ ਨੇ ਲਗਾਤਾਰ 25 ਵਰ੍ਹਿਆਂ ਤੱਕ ਕਈ ਖੇਤਰਾਂ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਅਤੇ ਟਿਕਾਊ ਗਤੀ ਦੇਣਾ, ਕੇਂਦਰ ਵਿੱਚ ਤਿੰਨ ਵਾਰ ਚੋਣਾਂ ਜਿੱਤਣਾ ਅਤੇ ਕਈ ਰਾਜਾਂ ਵਿੱਚ ਚੋਣਾਂ ਵਿੱਚ ਸਫ਼ਲਤਾ ਹਾਸਲ ਕਰਨਾ ਸ਼ਾਮਲ ਹੈ। ਇਨ੍ਹਾਂ ਪ੍ਰਾਪਤੀਆਂ ਦੇ ਪਿੱਛੇ ਮੋਦੀ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਪ੍ਰਬੰਧਨ, ਮਨੁੱਖਤਾ ਅਤੇ ਆਧਿਆਤਮਿਕ ਗੁਣ ਹਨ। 
*ਲੇਖਕ ਹਸਮੁਖ ਅਧਿਆ

ਮੈਨੂੰ 2001 ਵਿੱਚ ਪਹਿਲੀ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਰਾਜ ਅਤੇ ਕੇਂਦਰ, ਦੋਵਾਂ ਪੱਧਰਾਂ ਤੇ ਮੋਦੀ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਮੁੱਖ ਮੰਤਰੀ ਦਫ਼ਤਰ ਵਿੱਚ ਇੱਕ ਵਰ੍ਹੇ ਤੱਕ ਵਾਧੂ ਪ੍ਰਧਾਨ ਸਕੱਤਰ ਅਤੇ ਫਿਰ ਦੋ ਵਰ੍ਹਿਆਂ ਤੱਕ ਪ੍ਰਧਾਨ ਸਕੱਤਰ ਦੇ ਰੂਪ ਵਿੱਚ ਵੀ ਕੰਮ ਕੀਤਾ। ਇਸ ਦੌਰਾਨ ਮੈਨੂੰ ਉਨ੍ਹਾਂ ਦੇ ਕਈ ਉੱਤਮ ਗੁਣਾਂ ਨੂੰ ਕਰੀਬ ਤੋਂ ਦੇਖਣ ਦਾ ਮੌਕਾ ਮਿਲਿਆ।

ਆਓ, ਸਭ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਬੰਧਨ ਦੇ ਗੁਣਾਂ ਦੀ ਗੱਲ ਕਰਦੇ ਹਾਂ। ਪਹਿਲਾ, ਉਹ ਹਮੇਸ਼ਾ ਦੇਸ਼ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਦੂਰਅੰਦੇਸ਼ੀ ਸੋਚ ਰੱਖਦੇ ਹਨ। ਲੰਬੇ ਸਮੇਂ ਲਈ ਯੋਜਨਾ ਬਣਾਉਣ ਦੀ ਉਨ੍ਹਾਂ ਦੀ ਸਮਰੱਥਾ ਹੀ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖ ਬਣਾਉਂਦੀ ਹੈ।

ਦੂਜਾ, ਉਹ ਹਰ ਕਿਸੇ ਨੂੰ ਦੇਖਦੇ ਹਨ, ਉਨ੍ਹਾਂ ਦੀ ਗੱਲ ਸੁਣਦੇ ਹਨ ਅਤੇ ਉਨ੍ਹਾਂ ਤੋਂ ਸਿੱਖਦੇ ਹਨ। ਮੈਨੂੰ ਯਾਦ ਹੈ ਕਿ ਕੇਂਦਰੀ ਬਜਟ ਤਿਆਰ ਕਰਨ ਦੌਰਾਨ ਉਹ ਵਿੱਤ ਮੰਤਰਾਲੇ ਦੇ ਹਰ ਵਿਭਾਗ ਦੀ ਪ੍ਰਸਤੁਤੀ ਨੂੰ ਘੰਟਿਆਂ ਬੱਧੀ ਧਿਆਨ ਨਾਲ ਸੁਣਦੇ ਸਨ। ਇਸ ਤੋਂ ਬਾਅਦ ਮੀਟਿੰਗ ਵਿੱਚ ਮੌਜੂਦ ਲੋਕਾਂ ਨਾਲ ਵਿਸਤਾਰ ਨਾਲ ਚਰਚਾ ਕਰਦੇ ਅਤੇ ਅੰਤ ਵਿੱਚ  ਆਪਣੀ ਸਲਾਹ ਰੱਖਦੇ ਸਨ।


ਤੀਜਾ, ਉਹ ਆਯੁਸ਼ ਮੰਤਰਾਲੇ, ਕਬਾਇਲੀ ਕਾਰਜ ਮੰਤਰਾਲੇ ਅਤੇ ਖੇਡ ਮੰਤਰਾਲੇ ਸਮੇਤ ਹਰ ਮੰਤਰਾਲੇ ਦੇ ਕੰਮਕਾਜ ਦੀ ਲਗਾਤਾਰ ਸਮੀਖਿਆ ਕਰਦੇ ਸਨ। ਇਨ੍ਹਾਂ ਮੀਟਿੰਗਾਂ ਵਿੱਚ ਉਹ ਸਬੰਧਿਤ ਮੰਤਰਾਲਿਆਂ ਨੂੰ ਨਵੀਂ ਅਤੇ ਬਿਹਤਰ ਦਿਸ਼ਾ ਦੇਣ ਦੇ ਨਾਲ ਹੀ ਉਨ੍ਹਾਂ ਦਾ ਉਤਸ਼ਾਹ ਵੀ ਵਧਾਉਂਦੇ ਸਨ।


ਚੌਥਾ, ਉਨ੍ਹਾਂ ਨੇ ਗੁਜਰਾਤ ਵਿੱਚ ਸੀਨੀਅਰ ਅਧਿਕਾਰੀਆਂ ਲਈ ਚਿੰਤਨ ਸ਼ਿਵਿਰਦੇ ਰੂਪ ਵਿੱਚ ਸਾਲਾਨਾ ਮੀਟਿੰਗ ਆਯੋਜਿਤ ਕਰਨ ਦੀ ਚੰਗੀ ਪਰੰਪਰਾ ਸ਼ੁਰੂ ਕੀਤੀ। ਇਹ ਵੱਡੇ ਸੰਗਠਨਾਂ ਵਿੱਚ ਅਪਣਾਈ ਜਾਣ ਵਾਲੀ ਇੱਕ ਬਿਹਤਰੀਨ ਪ੍ਰਬੰਧਨ ਪੱਧਤੀ ਹੈ। ਬਾਅਦ ਵਿੱਚ ਕੇਂਦਰ ਵਿੱਚ ਵੀ ਇਸ ਨੂੰ ਸਾਲਾਨਾ ਮੁੱਖ ਸਕੱਤਰ ਸੰਮੇਲਨ ਦੇ ਰੂਪ ਵਿੱਚ ਲਾਗੂ ਕੀਤਾ ਗਿਆ।


ਪੰਜਵਾਂ, ਇੱਕ ਚੰਗੇ ਟੀਮ ਪ੍ਰਬੰਧਕ ਦੇ ਰੂਪ ਵਿੱਚ ਮੈਂ ਉਨ੍ਹਾਂ ਨੂੰ ਹਮੇਸ਼ਾ ਅਧਿਕਾਰੀਆਂ ਅਤੇ ਸਹਿਯੋਗੀਆਂ ਲਈ ਸਹਿਜਤਾ ਨਾਲ ਉਪਲਬਧ ਪਾਇਆ। ਉਨ੍ਹਾਂ ਦੀ ਇਹ ਉਪਲਬਧਤਾ ਉਨ੍ਹਾਂ ਨੂੰ ਆਸ-ਪਾਸ ਹੋ ਰਹੀਆਂ ਗਤੀਵਿਧੀਆਂ ਦੀ ਸਹੀ ਜਾਣਕਾਰੀ ਦਿੰਦੀ ਸੀ।


ਛੇਵਾਂ, ਮੋਦੀ ਜੀ ਕਿਸੇ ਵੀ ਨਵੀਂ ਪਹਿਲਕਦਮੀ ਨੂੰ ਸ਼ੁਰੂ ਕਰਨ ਅਤੇ ਉਸ ਨੂੰ ਸੁਚਾਰੂ ਬਣਾਉਣ ਵਿੱਚ ਪੂਰਾ ਧਿਆਨ ਦਿੰਦੇ ਸਨ। ਇਸ ਦੀ ਉਦਾਹਰਣ ਪਹਿਲੀ ਵਾਰ ਆਯੋਜਿਤ ਕੀਤਿਆ ਵਾਈਬ੍ਰੈਂਟ ਗੁਜਰਾਤਸੰਮੇਲਨ ਹੈ। ਇਸ ਤੋਂ ਬਾਅਦ ਉਹ ਚਾਹੁੰਦੇ ਸਨ ਕਿ ਉਸ ਤਜ਼ਰਬੇ ਨੂੰ ਸਹੀ ਢੰਗ ਨਾਲ ਦਰਜ ਕੀਤਾ ਜਾਵੇ ਅਤੇ ਉਸ ਨੂੰ ਇੱਕ ਸਥਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਵੀ ਉਸ ਦਾ ਲਾਭ ਮਿਲ ਸਕੇ।


ਅੰਤ ਵਿੱਚ, ਕਿਸੇ ਵਿਚਾਰ ਨੂੰ ਆਪਣੀ ਟੀਮ ਜਾਂ ਵੱਡੇ ਇਕੱਠ ਤੱਕ ਪ੍ਰਭਾਵੀ ਢੰਗ ਨਾਲ ਪਹੁੰਚਾਉਣ ਦੀ ਉਨ੍ਹਾਂ ਦੀ ਸਮਰੱਥਾ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਸ ਮਾਮਲੇ ਵਿੱਚ ਉਨ੍ਹਾਂ ਦਾ ਹੁਨਰ ਅਸਾਧਾਰਨ ਹੈ। ਪ੍ਰਬੰਧਨ ਦੇ ਇਹ ਉੱਤਮ ਗੁਣ ਮੋਦੀ ਜੀ ਨੂੰ ਟੀਮ ਇੰਡੀਆਦਾ ਇੱਕ ਮਹਾਨ ਨੇਤਾ ਬਣਾਉਂਦੇ ਹਨ।


ਮੋਦੀ ਜੀ ਦੇ ਮਨੁੱਖੀ ਗੁਣਾਂ ਦੀ ਗੱਲ ਕਰੀਏ ਤਾਂ ਗ਼ਰੀਬਾਂ ਅਤੇ ਵਾਂਝਿਆਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਸੱਚੀ ਸੰਵੇਦਨਾ ਹੈ। ਮੈਨੂੰ ਵਰ੍ਹੇ 2003 ਵਿੱਚ ਗੁਜਰਾਤ ਦੇ ਪਹਿਲੇ ਚਿੰਤਨ ਸ਼ਿਵਿਰ ਵਿੱਚ ਦਿੱਤਾ ਗਿਆ ਉਨ੍ਹਾਂ ਦਾ ਸਮਾਪਣ ਭਾਸ਼ਣ ਯਾਦ ਹੈ। ਇਸ ਵਿੱਚ ਉਨ੍ਹਾਂ ਨੇ ਵਾਂਝੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਇੰਨੀ ਭਾਵੁਕਤਾ ਨਾਲ ਦੱਸਿਆ ਕਿ ਬਹੁਤੇ ਅਧਿਕਾਰੀਆਂ ਅਤੇ ਮੰਤਰੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ।


ਆਪਣੀ ਟੀਮ ਪ੍ਰਤੀ ਵੀ ਉਨ੍ਹਾਂ ਦਾ ਮੁੱਖੀ ਜੁੜਾਅ ਨਾ ਹੀ ਡੂੰਘਾ ਹੈ। ਜਦੋਂ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਕੋਈ ਅਧਿਕਾਰੀ ਜਾਂ ਰਾਜਨੀਤਕ ਵਰਕਰ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੈ, ਤਾਂ ਉਹ ਫ਼ੋਨ ਕਰਕੇ ਉਸ ਦਾ ਹਾਲ-ਚਾਲ ਪੁੱਛਦੇ ਹਨ। ਉਹ ਲੋਕਾਂ ਨੂੰ ਉਨ੍ਹਾਂ ਦੇ ਖ਼ਾਸ ਮੌਕਿਆਂ ਤੇ ਸ਼ੁਭਕਾਮਨਾਵਾਂ ਵੀ ਦਿੰਦੇ ਹਨ।


ਇੱਕ ਇਨਸਾਨ ਦੇ ਰੂਪ ਵਿੱਚ ਉਨ੍ਹਾਂ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਜਿਨ੍ਹਾਂ ਲੋਕਾਂ ਨੂੰ ਮਿਲਦੇ ਹਨ, ਉਨ੍ਹਾਂ ਦੇ ਨਾਮ ਯਾਦ ਰੱਖਦੇ ਹਨ। ਕਈ ਸਾਲ ਬਾਅਦ ਮਿਲਣ ਤੇ ਵੀ ਉਨ੍ਹਾਂ ਨੂੰ ਨਾਮ ਤੋਂ ਪਛਾਣ ਲੈਂਦੇ ਹਨ। ਇਸ ਨਾਲ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ। ਇਹ ਉਨ੍ਹਾਂ ਦੀ ਸਹਿਜ ਅਤੇ ਸੁਭਾਵਿਕ ਸਮਰੱਥਾ ਹੈ।


ਮੋਦੀ ਜੀ ਦ ਸ਼ਖ਼ਸੀਅਤ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਉਨ੍ਹਾਂ ਦੇ ਆਧਿਆਤਮਿਕ ਗੁਣ ਹਨ। ਕੰਮ ਕਰਨ ਦਾ ਉਨ੍ਹਾਂ ਦਾ ਤਰੀਕਾ ਅਤੇ ਜੀਵਨ ਵਿੱਚ ਚੰਗੇ ਜਾਂ ਮਾੜੇ ਨਤੀਜਿਆਂ ਨੂੰ ਸਵੀਕਾਰ ਕਰਨ ਦਾ ਉਨ੍ਹਾਂ ਦਾ ਭਾਵ ਭਗਵਦ ਗੀਤਾ ਵਿੱਚ ਦੱਸੇ ਗਏ ਕਰਮਯੋਗ ਨੂੰ ਦਰਸਾਉਂਦਾ ਹੈ।


ਪਹਿਲਾ, ਉਹ ਜੋ ਵੀ ਕੰਮ ਕਰਦੇ ਹਨ, ਉਸ ਨੂੰ ਪੂਰੀ ਮਿਹਨਤ ਅਤੇ ਗੁਣਵੱਤਾ ਨਾਲ ਕਰਦੇ ਹਨ। ਉਹ ਕਿਸੇ ਵੀ ਕੰਮ ਨੂੰ ਹਲਕੇ ਵਿੱਚ ਨਹੀਂ ਲੈਂਦੇ। ਜਿਸ ਕੰਮ ਨੂੰ ਉਹ ਕਰ ਰਹੇ ਹੁੰਦੇ ਹਨ, ਉਸ ਸਮੇਂ ਉਨ੍ਹਾਂ ਦਾ ਪੂਰਾ ਧਿਆਨ ਉਸੇ ਤੇ ਹੁੰਦਾ ਹੈ। ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕਰਦੇ। ਜਦੋਂ ਉਨ੍ਹਾਂ ਦੀ ਮਿਹਨਤ ਦੇ ਸ਼ਾਨਦਾਰ ਨਤੀਜੇ ਮਿਲਦੇ ਹਨ, ਤਦ ਵੀ ਉਹ ਨਿਮਰ ਬਣੇ ਰਹਿੰਦੇ ਹਨ। ਸਫ਼ਲਤਾ ਉਨ੍ਹਾਂ ਨੂੰ ਨਾ ਤਾਂ ਲਾਪਰਵਾਹ ਬਣਾਉਂਦੀ ਹੈ ਅਤੇ ਨਾ ਹੀ ਅਹੰਕਾਰੀ।


ਜਦੋਂ ਨਤੀਜੇ ਉਨ੍ਹਾਂ ਦੀ ਉਮੀਦ ਦੇ ਅਨੁਸਾਰ ਨਹੀਂ ਹੁੰਦੇ, ਤਦ ਵੀ ਉਹ ਸ਼ਾਂਤ ਰਹਿੰਦੇ ਹਨ। ਮੁਸੀਬਤਾਂ ਉਨ੍ਹਾਂ ਨੂੰ ਹੋਰ ਵੱਧ ਪ੍ਰੇਰਿਤ ਕਰਦੀਆਂ ਹਨ। ਇਹ ਸਭ ਜਾਣਦੇ ਹਨ ਕਿ ਉਹ ਕਿਵੇਂ ਮੁਸ਼ਕਿਲਾਂ ਨੂੰ ਮੌਕੇ ਵਿੱਚ ਬਦਲ ਦਿੰਦੇ ਹਨ।


ਭਗਵਦ ਗੀਤਾ ਵਿੱਚ ਦੱਸੇ ਗਏ ਆਧਿਆਤਮਿਕ ਗੁਣਾਂ ਵਿੱਚੋਂ ਇੱਕ ਹੈ ਆਰਜਵ, ਜਿਸ ਦਾ ਅਰਥ ਹੈ ਸਰਲਤਾ ਅਤੇ ਸਪੱਸ਼ਟਤਾ। ਵਿਚਾਰ, ਵਾਣੀ ਅਤੇ ਕਰਮ ਵਿੱਚ ਇੱਕਰੂਪਤਾ ਨੂੰ ਆਰਜਵ ਕਿਹਾ ਜਾਂਦਾ ਹੈ। ਮੋਦੀ ਜੀ ਵਿੱਚ ਇਹ ਗੁਣ ਦਿਖਾਈ ਦਿੰਦਾ ਹੈ।


ਮੋਦੀ ਜੀ ਪਰਮਾਤਮਾ ਭਾਵ ਬ੍ਰਹਿਮੰਡ ਦੇ ਰਚੇਤਾ ਵਿੱਚ ਡੂੰਘੀ ਆਸਥਾ ਰੱਖਦੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਉੱਥੇ ਕਿਸੇ ਪ੍ਰਸਿੱਧ ਧਾਰਮਿਕ ਸਥਲ ਤੇ ਜਾਣ ਦਾ ਮੌਕਾ ਨਹੀਂ ਛੱਡਦੇ। ਸੰਭਵ ਤੌਰ ਤੇ ਈਸ਼ਵਰ ਦੀ ਸ਼ਕਤੀ ਵਿੱਚ ਇਹੀ ਵਿਸ਼ਵਾਸ ਉਨ੍ਹਾਂ ਨੂੰ ਲਗਾਤਾਰ ਕੰਮ ਕਰਦੇ ਰਹਿਣ ਦੀ ਤਾਕਤ ਦਿੰਦਾ ਹੈ। ਇਸੇ ਆਸਥਾ ਨਾਲ ਉਨ੍ਹਾਂ ਨੂੰ ਹਰ ਖੇਤਰ ਵਿੱਚ ਸਫ਼ਲਤਾ ਵੀ ਮਿਲਦੀ ਹੈ।


ਵੇਦਾਂਤ ਵਿੱਚ ਦੱਸੇ ਗਏ ਅਦਵੈਤ ਦੇ ਵਿਚਾਰ ਵਿੱਚ ਮੋਦੀ ਜੀ ਦੀ ਆਧਿਆਤਮਿਕ ਆਸਥਾ ਬਾਰੇ ਮੈਨੂੰ ਇੱਕ ਘਟਨਾ ਯਾਦ ਆਉਂਦੀ ਹੈ। ਜਦੋਂ ਮੈਂ ਉਨ੍ਹਾਂ ਦੇ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ, ਤਦ ਉਨ੍ਹਾਂ ਨੇ ਮੈਨੂੰ ਇਹ ਗੱਲ ਦੱਸੀ ਸੀ। ਉਨ੍ਹਾਂ ਨੇ ਦੱਸਿਆ ਕਿ ਬਚਪਨ ਵਿੱਚ ਇੱਕ ਵਾਰ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਕਿਸੇ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਬਹੁਤ ਦਰਦ ਹੋ ਰਿਹਾ ਹੈ? ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਸਹਿਜ ਰੂਪ ਵਿੱਚ ਉਨ੍ਹਾਂ ਦੇ ਮੂੰਹੋਂ ਨਿਕਲਿਆ, “ਨਹੀਂ, ਮੈਨੂੰ ਦਰਦ ਨਹੀਂ ਹੋ ਰਿਹਾ ਹੈ, ਸਗੋਂ ਮੇਰੇ ਸਰੀਰ ਨੂੰ ਦਰਦ ਹੋ ਰਿਹਾ ਹੈ।ਇਸ ਜਵਾਬ ਦੇ ਜ਼ਰੀਏ ਉਨ੍ਹਾਂ ਨੇ ਸਹਿਜ ਰੂਪ ਵਿੱਚ ਵੇਦਾਂਤ ਦੇ ਇਸ ਮੂਲ ਵਿਚਾਰ ਨੂੰ ਪ੍ਰਗਟ ਕੀਤਾ ਕਿ ਸਾਡਾ ਅਸਲ ਸਰੂਪ ਆਤਮਾ ਹੈ, ਸਰੀਰ ਅਤੇ ਮਨ ਦਾ ਮੇਲ ਨਹੀਂ।

(ਲੇਖਕ ਹਸਮੁਖ ਅਧਿਆ ਭਾਰਤ ਦੇ ਸਾਬਕਾ ਵਿੱਤ ਅਤੇ ਮਾਲ ਸਕੱਤਰ ਹਨ।