Showing posts with label Acid. Show all posts
Showing posts with label Acid. Show all posts

Sunday, July 05, 2015

ਐਸਿਡ ਅਟੈਕ ਦਾ ਸ਼ਿਕਾਰ ਹੋਈਆਂ ਕੁੜੀਆਂ ਆਈਆਂ ਸਟੇਜ ਉੱਤੇ

ਸਭ ਦੇ ਸਾਹਮਣੇ ਸਾਬਿਤ ਕੀਤਾ--ਹਮ ਕਿਸੀ ਸੇ ਕਮ ਨਹੀਂ 
ਲੁਧਿਆਣਾ: 4 ਜੁਲਾਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਬੀਤੀ ਸ਼ਾਮ ਏਥੋਂ ਦੇ ਗੁਰੂਨਾਨਕ ਭਵਨ ਵਿੱਚ ਇੱਕ ਖਾਸ ਪ੍ਰੋਗਰਾਮ ਸੀ ਉਹਨਾਂ ਦੇ ਖਿਲਾਫ਼ ਜਿਹਨਾਂ ਨੇ ਕਈਆਂ ਦੀ ਜਿੰਦਗੀ ਮਿੰਟਾਂ ਸਕਿੰਟਾਂ ਵਿੱਚ ਬੇਰੰਗ ਕਰ।  ਦੇਵੀ ਦੇ 9 ਰੂਪਾਂ ਦੀ ਪੂਜਾ ਕਰਨ ਵਾਲੇ ਇਸ ਸਮਾਜ ਚੋਂ ਹੀ ਪੈਦਾ ਹੋਏ ਕੁਝ ਦਰਿੰਦਿਆਂ ਨੇ ਆਪਣੇ ਝੂਠੇ ਪਿਆਰ ਦੀ ਕਾਮਨਾ ਪੂਰੀ ਨਾ ਹੋਣ 'ਤੇ ਕਿੰਨੀਆਂ ਹੀ ਮੁਟਿਆਰਾਂ ਦੇ ਚੇਹਰੇ ਝੁਲਸ ਦਿੱਤੇ ਸਨ ਤਾਂਕਿ ਓਹ ਕਿਤੇ ਵੀ ਮੂੰਹ ਦਿਖਾਉਣ ਜੋਗੀਆਂ ਨਾ ਰਹਿਣ। ਜਿਹੜਾ ਕੰਮ ਰਾਵਣ ਨੇ ਵੀ ਨਹੀਂ ਸੀ ਕੀਤਾ ਉਹ ਸ਼ਰਮਨਾਕ ਦਰਿੰਦਗੀ ਹਰ ਸਾਲ ਰਾਵਣ ਸਾੜਨ ਵਾਲੇ ਸਮਾਜ ਚੋਂ ਉਪਜੇ ਹੰਕਾਰੀ ਕ੍ਰੋਧੀਆਂ ਨੇ ਦਿਖਾਈ। 
ਫੋਰਟਿਸ ਹਸਪਤਾਲ ਵੱਲੋਂ ਕਰਾਇਆ ਗਿਆ ਪ੍ਰੋਗਰਾਮ ਉਹਨਾਂ ਕਲਮੂਂਹੇ ਹੈਵਾਨਾਂ ਦੇ ਮੂੰਹਾਂ 'ਤੇ ਇੱਕ ਚਪੇੜ ਸੀ ਜਿਹਨਾਂ ਨੇ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਗੁੰਮਨਾਮੀ ਦੇ ਹਨੇਰਿਆਂ ਵਿੱਚ ਸੁੱਟ ਦਿੱਤਾ ਸੀ। ਫੋਰਟਿਸ ਹਸਪਤਾਲ ਦੀ ਟੀਮ ਨੇ ਇਹਨਾਂ ਕੁੜੀਆਂ ਨੂੰ ਲਭਿਆ, ਉਹਨਾਂ ਦਾ ਇਲਾਜ ਕੀਤਾ ਅਤੇ ਉਹਨਾਂ ਵਿੱਚ ਇੱਕ ਨਵਾਂ ਆਤਮ ਵਿਸ਼ਵਾਸ ਪੈਦਾ ਕਰਕੇ ਉਹਨਾਂ ਨੂੰ ਇੱਕ ਵਾਰ ਫੇਰ ਸਮਾਜ ਦੇ ਸਾਹਮਣੇ ਲਿਆਂਦਾ। ਮਜ਼ੇਦਾਰ ਗੱਲ ਸੀ ਕਿ ਐਸਿਡ ਅਟੈਕ ਦਾ ਸ਼ਿਕਾਰ ਹੋਣ ਦੇ ਬਾਵਜੂਦ ਇਹਨਾਂ ਕੁੜੀਆਂ ਨੇ ਸ੍ਟੇਜ 'ਤੇ ਆ ਕੇ ਦੱਸਿਆ ਕਿ ਹਮ ਕਿਸੀ ਸੇ ਕਮ ਨਹੀਂ।
ਇਹਨਾਂ ਦਾ ਹੋਂਸਲਾ ਵਧਾਉਣ ਲਈ ਸ਼ਹਿਰ ਦੇ ਮੋਹਤਬਰ ਲੋਕ ਆਖਿਰ ਤੱਕ ਬੈਠੇ ਰਹੇ। ਉਹਨਾਂ ਨੇ ਇਹਨਾਂ ਕੁੜੀਆਂ ਦੀਆਂ ਬਣਾਈਆਂ ਚੀਜ਼ਾਂ ਵੀ ਖਰੀਦੀਆਂ ਅਤੇ ਇਹਨਾਂ ਵੱਲੋਂ ਪੇਸ਼ ਆਈਟਮਾਂ ਦੀ ਵੀ ਪ੍ਰਸੰਸਾ ਕੀਤੀ। ਮੀਡੀਆ ਵੀ ਆਖਿਰੀ ਪਲਾਂ ਤੀਕ ਇਸਦੀ ਕਵਰੇਜ ਵਿੱਚ ਰੁਝਿਆ ਰਿਹਾ। 

Sunday, December 22, 2013

ਹੁਣ ਤੇਜ਼ਾਬ ਵਿਕਰੇਤਾਵਾਂ ਨੂੰ ਰੱਖਣਾ ਪਵੇਗਾ ਰਿਕਾਰਡ : ਜ਼ਿਲਾ ਮੈਜਿਸਟਰੇਟ

ਸਟੋਰ ਕਰਨ ਵੇਲੇ ਵੀ ਕਰਨੀ ਪਵੇਗੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ 
ਧਾਰਾ 144 ਤਹਿਤ ਮਨਾਹੀ ਦੇ ਹੁਕਮ ਜਾਰੀ 
Courtesy Photo 
ਲੁਧਿਆਣਾ: 21 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਜ਼ਿਲਾ ਮੈਜਿਸਟਰੇਟ ਸ੍ਰੀ ਰਜਤ ਅਗਰਵਾਲ ਵੱਲੋਂ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਜ਼ਿਲਾ ਲੁਧਿਆਣਾ ਦੇ ਏਰੀਏ ਅੰਦਰ (ਪੁਲਸ ਕਮਿਸ਼ਨਰੇਟ ਦਾ ਏਰੀਆ ਛੱਡ ਕੇ) ਤੇਜ਼ਾਬ ਦੀ ਸਹੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਹੁਕਮ ਜ਼ਾਰੀ ਕੀਤੇ ਗਏ ਹਨ ਅਤੇ ਇਹ ਹੁਕਮ 20 ਦਸੰਬਰ ਤੋਂ 2 ਮਹੀਨਿਆਂ ਲਈ ਲਾਗੂ ਰਹਿਣਗੇ। ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲਾ ਲੁਧਿਆਣਾ ਦੇ ਇਲਾਕੇ ਅੰਦਰ ਤੇਜ਼ਾਬ ਦੀ ਖੁੱਲੀ ਵਿਕਰੀ ਹੋ ਰਹੀ ਹੈ। ਇਹ ਇਕ ਜਲਨਸ਼ੀਲ ਪਦਾਰਥ ਹੈ ਅਤੇ ਮਨੁੱਖੀ ਜਿੰਲਈ ਖਤਰਨਾਕ ਅਤੇ ਘਾਤਕ ਹੈ। ਇਸ ਦੀ ਦੁਰਵਰਤੋਂਂ ਦੇ ਕੇਸ ਵੀ ਸਾਹਮਣੇ ਆਏ ਹਨ, ਇਸ ਲਈ ਇਸ ਪਦਾਰਥ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਜਰੂਰੀ ਹੈ।
ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਵਿਕਰੇਤਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਜਿਸ ਵਿਅਕਤੀ ਨੂੰ ਤੇਜ਼ਾਬ ਵੇਚਿਆ ਜਾਣਾ ਹੈ ਉਸ ਦਾ ਵੇਰਵਾ ਆਪਣੇ ਰਜਿਸਟਰ ਵਿੱਚ ਦਰਜ ਕਰੇਗਾ ਜਿਸ ਵਿੱਚ ਉਸ ਦਾ ਪਹਿਚਾਣ ਪੱਤਰ, ਵੋਟਰ ਕਾਰਡ, ਮੁਕੰਮਲ ਐਡਰੈਸ, ਹਸਤਾਖਰ/ਅੰਗੂਠੇ ਦਾ ਨਿਸ਼ਾਨ ਹਾਸਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਵਿਕਰੇਤਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਖਰੀਦਦਾਰ ਨੂੰ ਤੇਜਾਬ ਕਿਸ ਵਰਤੋਂ ਲਈ ਚਾਹੀਦਾ ਹੈ ਅਤੇ ਵਿਕਰੇਤਾ ਤੇਜ਼ਾਬ ਰੱਖਣ ਸਬੰਧੀ ਮੁਕੰਮਲ ਰਜਿਸਟਰ ਲਗਾਕੇ ਸਟਾਕ ਬਾਰੇ, ਰੋਜ਼ਾਨਾ ਦੀ ਵਿਕਰੀ ਬਾਰੇ ਵਿਸਥਾਰ ਪੂਰਵਕ ਰਿਪੋਰਟ ਸਬੰਧਤ ਪੁਲਿਸ ਸਟੇਸ਼ਨ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਹਰ ਹਫ਼ਤੇ ਭੇਜਣ ਦਾ ਜਿੰਮੇਵਾਰ ਹੋਵੇਗਾ ਤੇ ਰਜਿਸਟਰਡ ਵਿੱਚ ਖਰੀਦਦਾਰ ਦਾ ਨਾਮ, ਪਤਾ ਅਤੇ ਵੇਚੇ ਗਏ ਤੇਜ਼ਾਬ ਦੀ ਮਾਤਰਾ ਲਿਖੀ ਜਾਵੇ ਅਤੇ 18 ਸਾਲ ਦੀ ਉਮਰ ਤੋਂ ਘੱਟ ਕਿਸੇ ਨੂੰ ਤੇਜ਼ਾਬ ਨਹੀ ਵੇਚਿਆ ਜਾਵੇਗਾ।
ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਵਿਕਰੇਤਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਤੇਜ਼ਾਬ ਦੀ ਵਰਤੋਂ ਜਦੋ ਵੀ ਕਿਸੇ ਵਿੱਦਿਅਕ ਸੰਸਥਾਵਾਂ, ਰਿਸਰਚ ਲੈਬਾਰਟਰੀਜ਼, ਹਸਪਤਾਲਾਂ, ਸਰਕਾਰੀ ਵਿਭਾਗਾ ਜਾਂ ਪਬਲਿਕ ਸੈਕਟਰ ਅੰਡਰਟੇਕਿੰਗ ਅਦਾਰੇ ਨੂੰ ਤੇਜ਼ਾਬ ਵੇਚੇਗਾ ਤਾਂ ਜਿਨਾ ਨੂੰ ਤੇਜ਼ਾਬ ਰੱਖਣ ਅਤੇ ਸਟੋਰ ਕਰਨ ਦੀ ਜਰੂਰਤ ਪੈਂਦੀ ਹੈ ਉਨਾਂ ਨੂੰ ਵੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨੀ ਹੋਵੇਗੀ। ਉਹਨਾਂ ਦੱਸਿਆ ਕਿ ਤੇਜ਼ਾਬ ਦੀ ਵਰਤੋਂ ਲਈ ਇੱਕ ਰਜਿਸਟਰ ਲਗਾਇਆ ਜਾਵੇ, ਉਸ ਨੂੰ ਹਰ ਰੋਜ ਮੇਨਟੇਨ ਕੀਤਾ ਜਾਵੇ ਅਤੇ ਉਸ ਦਾ ਵੇਰਵਾ ਸਬੰਧਤ ਉਪ ਮੰਡਲ ਮੈਜਿਸਟਰੇਟ ਨਾਲ ਸਾਂਝਾ ਕੀਤਾ ਜਾਵੇ ਅਤੇ ਤੇਜ਼ਾਬ ਨੂੰ ਸਟੋਰ ਕਰਨ ਤੇ ਉਸ ਦੀ ਸਾਭ ਸੰਭਾਲ ਲਈ ਵਿਭਾਗ ਵਿੱਚੋਂ ਇਕ ਜਿੰਮੇਵਾਰ ਵਿਅਕਤੀ ਦੀ ਡਿਊਟੀ ਲਗਾਈ ਜਾਵੇ ਅਤੇ ਉਸ ਬਾਰੇ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਜਾਣਕਾਰੀ ਦੇਵਾਗਾ। ਉਹਨਾਂ ਦੱਸਿਆ ਕਿ ਤੇਜ਼ਾਬ ਜਿੰਮੇਵਾਰ ਵਿਅਕਤੀ ਦੀ ਦੇਖ ਰੇਖ ਵਿੱਚ ਹੀ ਸਟੋਰ ਕੀਤਾ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀ/ਲੈਬੋਰਟਰੀ ਕਰਮਚਾਰੀ ਆਦਿ ਦੇ ਆਉਣ ਜਾਣ ’ਤੇ ਮੁਕੰਮਲ ਅਤੇ ਜਰੂਰੀ ਜਾਂਚ ਕੀਤੀ ਜਾਵੇਗੀ।
-------------
Acid Attack on Women Do Not Wacth This if You are Weak
02-11-2010 को अपलोड किया गया Courtesy:david chosen//YouTube
Please be cautious while watching this Video.Its not suitable for children.Please be calm while you watch and pray for these victims. God Bless them.