ਸਭ ਦੇ ਸਾਹਮਣੇ ਸਾਬਿਤ ਕੀਤਾ--ਹਮ ਕਿਸੀ ਸੇ ਕਮ ਨਹੀਂ
ਲੁਧਿਆਣਾ: 4 ਜੁਲਾਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਫੋਰਟਿਸ ਹਸਪਤਾਲ ਵੱਲੋਂ ਕਰਾਇਆ ਗਿਆ ਪ੍ਰੋਗਰਾਮ ਉਹਨਾਂ ਕਲਮੂਂਹੇ ਹੈਵਾਨਾਂ ਦੇ ਮੂੰਹਾਂ 'ਤੇ ਇੱਕ ਚਪੇੜ ਸੀ ਜਿਹਨਾਂ ਨੇ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਗੁੰਮਨਾਮੀ ਦੇ ਹਨੇਰਿਆਂ ਵਿੱਚ ਸੁੱਟ ਦਿੱਤਾ ਸੀ। ਫੋਰਟਿਸ ਹਸਪਤਾਲ ਦੀ ਟੀਮ ਨੇ ਇਹਨਾਂ ਕੁੜੀਆਂ ਨੂੰ ਲਭਿਆ, ਉਹਨਾਂ ਦਾ ਇਲਾਜ ਕੀਤਾ ਅਤੇ ਉਹਨਾਂ ਵਿੱਚ ਇੱਕ ਨਵਾਂ ਆਤਮ ਵਿਸ਼ਵਾਸ ਪੈਦਾ ਕਰਕੇ ਉਹਨਾਂ ਨੂੰ ਇੱਕ ਵਾਰ ਫੇਰ ਸਮਾਜ ਦੇ ਸਾਹਮਣੇ ਲਿਆਂਦਾ। ਮਜ਼ੇਦਾਰ ਗੱਲ ਸੀ ਕਿ ਐਸਿਡ ਅਟੈਕ ਦਾ ਸ਼ਿਕਾਰ ਹੋਣ ਦੇ ਬਾਵਜੂਦ ਇਹਨਾਂ ਕੁੜੀਆਂ ਨੇ ਸ੍ਟੇਜ 'ਤੇ ਆ ਕੇ ਦੱਸਿਆ ਕਿ ਹਮ ਕਿਸੀ ਸੇ ਕਮ ਨਹੀਂ।
ਇਹਨਾਂ ਦਾ ਹੋਂਸਲਾ ਵਧਾਉਣ ਲਈ ਸ਼ਹਿਰ ਦੇ ਮੋਹਤਬਰ ਲੋਕ ਆਖਿਰ ਤੱਕ ਬੈਠੇ ਰਹੇ। ਉਹਨਾਂ ਨੇ ਇਹਨਾਂ ਕੁੜੀਆਂ ਦੀਆਂ ਬਣਾਈਆਂ ਚੀਜ਼ਾਂ ਵੀ ਖਰੀਦੀਆਂ ਅਤੇ ਇਹਨਾਂ ਵੱਲੋਂ ਪੇਸ਼ ਆਈਟਮਾਂ ਦੀ ਵੀ ਪ੍ਰਸੰਸਾ ਕੀਤੀ। ਮੀਡੀਆ ਵੀ ਆਖਿਰੀ ਪਲਾਂ ਤੀਕ ਇਸਦੀ ਕਵਰੇਜ ਵਿੱਚ ਰੁਝਿਆ ਰਿਹਾ।
No comments:
Post a Comment