Friday, August 01, 2025

ਜਥੇਦਾਰ ਦਾਦੂਵਾਲ ਦਾ ਸਿਲਵਰ ਪਲੇਟ ਨਾਲ ਸਨਮਾਨ

From Sarabjeet Singh Sufi on Friday 1st August 2025 at 15:13 Regarding Sant Baljeet Singh Daduwal

ਵਾਸ਼ਿੰਗਟਨ ਡੀਸੀ ਵਿੱਚ ਕੈਪੀਟਲ ਹਿੱਲ ਵਾਈਟ ਹਾਊਸ ਵਿਖੇ ਹੋਇਆ ਵਿਸ਼ੇਸ਼ ਆਯੋਜਨ 


ਲੁਧਿਆਣਾ: 1 ਅਗਸਤ 2025: (ਸਰਬਜੀਤ ਸਿੰਘ ਸੂਫ਼ੀ//ਪੰਜਾਬ ਸਕਰੀਨ ਡੈਸਕ)::

ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਕੁੱਝ ਦਿਨਾਂ ਲਈ ਅਮਰੀਕਾ ਦੀ ਧਰਤੀ ਤੇ ਆਪਣੇ ਨਿੱਜੀ ਦੌਰੇ ਤੇ ਪੁੱਜੇ ਹੋਏ ਹਨ। ਜਥੇਦਾਰ ਦਾਦੂਵਾਲ  ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਦੇ ਵੱਖ ਵੱਖ ਥਾਵਾਂ ਤੇ ਸਨਮਾਨਿਤ ਸ਼ਖ਼ਸੀਅਤਾਂ ਵਲੋਂ ਉਨਾਂ ਦੇ ਵਿਸ਼ੇਸ਼ ਸਨਮਾਨ  ਕੀਤੇ ਜਾ ਰਹੇ ਹਨ। 

ਏਸੇ ਕੜੀ ਤਹਿਤ  ਜਥੇਦਾਰ ਦਾਦੂਵਾਲ  ਨੇ ਜਥੇਦਾਰ ਚਰਨ ਸਿੰਘ ਅਤੇ ਡਾਕਟਰ ਸੁਰਿੰਦਰ ਪਲ ਸਿੰਘ ਉੱਘੇ ਸਿੱਖ ਚਿੰਤਕ ਨਾਲ ਅਮਰੀਕਾ ਦੇ ਰਾਸ਼ਟਰਪਤੀ ਨਿਵਾਸ ਵਾਈਟ ਹਾਊਸ ਅਤੇ  ਸੈਨਟ ਹਾਊਸ , ਕੈਪੀਟਲ  ਹਿੱਲ ਦਾ ਦੌਰਾ ਕੀਤਾ। ਇਹ ਦੌਰਾ  ਅਮਰੀਕਾ ਸੈਨੇਟ ਹਾਊਸ ਦੇ ਸੀਨੀਅਰ ਕਾਂਗਰਸਮੈਨ ਸਟੈਨੀ ਐਚ ਹੋਇਰ ਵਲੋਂ  ਸਪਾਂਸਰ ਕੀਤਾ ਗਿਆ। ਦੌਰੇ ਦੌਰਾਨ ਜਥੇਦਾਰ ਦਾਦੂਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਅਮਰੀਕਾ ਨੂੰ ਦੁਨੀਆਂ ਦੀ ਵੱਡੀ ਸੰਸਾਰੀ ਤਾਕਤ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਅਮਰੀਕਾ ਦੇ ਸਬੰਧ ਸਦਾ ਹੀ ਸੁਖਾਵੇਂ ਰਹੇ ਹਨ। 

ਉਨਾਂ ਨੇ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਅਮਰੀਕੀ ਰਾਸ਼ਟਰਪਤੀ ਜਾਂ ਅਮਰੀਕੀ ਅਮਰੀਕਾ ਸਰਕਾਰ ਦਾ ਕੋਈ ਪ੍ਰਤੀਨਿਧੀ ਭਾਰਤ ਆਉਂਦਾ ਹੈ ਤਾਂ ਓਹ ਪੰਜਾਬ ਅਤੇ ਹਰਿਆਣਾ ਦੇ ਇਤਿਹਾਸਕ ਸਥਾਨਾਂ  ਦੇ ਦੌਰੇ  ਲਈ ਓਹਨਾ ਨੂੰ ਜ਼ਰੂਰ ਬੇਨਤੀ ਲਾਉਣਗੇ। 

ਵਾਈਟ ਹਾਊਸ ਦੌਰੇ ਦੌਰਾਨ ਸਿੱਖ ਚਿੰਤਕ ਡਾ. ਸੁਰਿੰਦਰਪਾਲ ਸਿੰਘ ਗਿੱਲ ਕੋ ਚੇਅਰਪਰਸਨ ਇੰਟਰਨੈਸ਼ਨਲ ਫੋਰਮ ਯੂ ਐਸ ਏ, ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨਆਰਆਈ ਵਿੰਗ ਯੂਐਸਏ ਵੱਲੋਂ ਜਥੇਦਾਰ ਦਾਦੂਵਾਲ  ਨੂੰ ਯਾਦਗਾਰੀ ਸਿਲਵਰ ਪਲੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।

No comments: