From DPRO on Wenesday 11th June 2025 at 6:57 PM Regarding Event on Kabir Ji
ਭਗਤ ਕਬੀਰ ਜੀ ਦੀ ਬਾਣੀ ਅੱਜ ਵੀ ਮਨੁੱਖੀ ਜੀਵਨ ਲਈ ਪ੍ਰਸੰਗਿਕ:ਰਾਜਪਾਲ ਗੁਲਾਬ ਚੰਦ ਕਟਾਰੀਆ
*ਮੋਹਾਲੀ ਵਿਖੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਕਰਵਾਏ ਸੂਬਾ ਪੱਧਰੀ ਸੈਮੀਨਾਰ ਚ ਸ਼ਿਰਕਤ ਕੀਤੀ
*ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਡਾ. ਕੁਲਦੀਪ ਅਗਨੀਹੋਤਰੀ ਅਤੇ ਪਰਮਜੀਤ ਕੌਰ ਲਾਂਡਰਾਂ ਨੇ ਵੀ ਕੀਤੀ ਸ਼ਮੂਲੀਅਤ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਭਗਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਕਰਵਾਏ ਸੂਬਾ ਪੱਧਰੀ ਸੈਮੀਨਾਰ ਚ ਸ਼ਿਰਕਤ ਕਰਦਿਆਂ ਕਿਹਾ ਕਿ ਭਗਤ ਕਬੀਰ ਜੀ ਦੀ ਦੋਹਾ ਰੂਪ ਬਾਣੀ ਅਤੇ ਸਿੱਖਿਆਵਾਂ ਅਜੋਕੇ ਸਮਾਜਿਕ ਹਾਲਤਾਂ ਅਤੇ ਮਾਨਵੀ ਜੀਵਨ ਲਈ ਪੂਰਣ ਰੂਪ ਵਿੱਚ ਪ੍ਰਸੰਗਿਕ ਹਨ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ (ਕਾਸ਼ੀ) ਵਿੱਚ ਜਨਮੇ ਇਹ ਮਹਾਨ ਸੰਤ ਭਾਵੇਂ ਕਿਤਾਬੀ ਗਿਆਨ ਤੋਂ ਵਾਂਝੇ ਸਨ, ਪਰ ਉਨ੍ਹਾਂ ਨੇ ਸੰਤ-ਮਹਾਂਪੁਰਖਾਂ ਦੀ ਸੰਗਤ ਤੋਂ ਅਨੁਭਵ ਦੇ ਆਧਾਰ 'ਤੇ ਗਿਆਨ ਪ੍ਰਾਪਤ ਕੀਤਾ। ਇਸੇ ਲਈ, ਸੈਂਕੜੇ ਸਾਲਾਂ ਬਾਅਦ ਵੀ, ਉਨ੍ਹਾਂ ਦੀਆਂ ਸਿੱਖਿਆਵਾਂ ਆਮ ਲੋਕਾਂ, ਸਮਾਜ ਅਤੇ ਬੁੱਧੀਜੀਵੀਆਂ ਵਿੱਚ ਬਰਾਬਰ ਅਸਰਦਾਰ ਹਨ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਭਗਤੀ ਲਹਿਰ ਦੇ ਇੱਕ ਪ੍ਰਮੁੱਖ ਥੰਮ੍ਹ ਸਨ, ਜੋ ਪਰਮਾਤਮਾ ਪ੍ਰਤੀ ਪਿਆਰ ਅਤੇ ਸ਼ਰਧਾ 'ਤੇ ਕੇਂਦ੍ਰਿਤ ਸੀ। ਕਬੀਰ ਜੀ ਨੂੰ ਸੰਤ ਰਾਮਾਨੰਦ ਅਤੇ ਸ਼ੇਖ ਤਾਕੀ ਵਰਗੇ ਗੁਰੂਆਂ ਤੋਂ ਅਧਿਆਤਮਿਕ ਮਾਰਗਦਰਸ਼ਨ ਪ੍ਰਾਪਤ ਹੋਇਆ, ਜਿਸਨੇ ਉਨ੍ਹਾਂ ਦੇ ਵਿਲੱਖਣ ਦਰਸ਼ਨ (ਫ਼ਿਲਾਸਫ਼ੀ) ਨੂੰ ਆਕਾਰ ਦਿੱਤਾ।
ਉਨ੍ਹਾਂ ਕਿਹਾ ਕਿ ਜਿਸ ਸਮੇਂ ਸੰਤ ਕਬੀਰ ਪ੍ਰਗਟ ਹੋਏ, ਉਹ ਸਮਾਂ ਭਾਰਤ ਵਿੱਚ ਵਿਦੇਸ਼ੀ ਹਮਲਾਵਰਾਂ ਦੁਆਰਾ ਹਮਲਿਆਂ, ਕਤਲੇਆਮ ਅਤੇ ਲੁੱਟਮਾਰ ਦਾ ਸਮਾਂ ਸੀ। ਅਜਿਹੇ ਮੁਸ਼ਕਲ ਮਾਹੌਲ ਵਿੱਚ, ਕਬੀਰ ਸਾਹਿਬ ਖੁਦ ਲੋਕਾਂ ਵਿੱਚ ਵਿਸ਼ਵਾਸ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣ ਲਈ ਜਾਂਦੇ ਸਨ। ਉਹ ਲੋਕਾਂ ਨਾਲ ਸਿੱਧਾ ਸੰਚਾਰ ਕਰਦੇ ਸਨ।
ਉਸ ਸਮੇਂ, ਵਿਤਕਰੇ, ਜਾਤੀਵਾਦ ਅਤੇ ਛੂਤ-ਛਾਤ ਦੀ ਡੂੰਘੀ ਨੀਂਦ ਵਿੱਚ ਡੁੱਬੇ ਲੋਕਾਂ ਨੂੰ ਜਗਾਉਣ ਲਈ ਅਜਿਹਾ ਕਰਨਾ ਅਤਿ ਜ਼ਰੂਰੀ ਸੀ, ਕਿਉਂਕਿ ਸਿਰਫ਼ ਇੱਕ ਜਾਗ੍ਰਿਤ ਵਿਅਕਤੀ ਹੀ ਸਮਾਜ ਦਾ ਭਲਾ ਕਰ ਸਕਦਾ ਹੈ, ਇਸ ਲਈ, ਉਨ੍ਹਾਂ ਨੇ ਪਹਿਲਾਂ ਸਮਾਜ ਨੂੰ ਜਗਾਇਆ ਅਤੇ ਫਿਰ ਅਹਿਸਾਸ ਕਰਵਾਇਆ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਉਸ ਸਮੇਂ ਦੇ ਵੰਡੇ ਹੋਏ ਸਮਾਜ ਵਿੱਚ ਸਦਭਾਵਨਾ ਲਿਆਉਣ ਲਈ ਸਮਾਜਿਕ ਮੇਲ-ਜੋਲ ਦਾ ਬਰੀਕ ਧਾਗਾ ਬੁਣਿਆ। ਉਨ੍ਹਾਂ ਨੇ ਇਸਨੂੰ ਗਿਆਨ ਦੇ ਰੰਗ ਨਾਲ ਸੁੰਦਰਤਾ ਨਾਲ ਰੰਗਿਆ। ਉਨ੍ਹਾਂ ਨੇ ਏਕਤਾ ਅਤੇ ਤਾਲਮੇਲ ਦਾ ਇੱਕ ਮਜ਼ਬੂਤ ਤਾਣਾ ਤਿਆਰ ਕੀਤਾ ਅਤੇ ਇੱਕ ਸਦਭਾਵਨਾਪੂਰਨ ਸਮਾਜ ਦੀ ਸਿਰਜਣਾ ਲਈ ਚਾਦਰ ਦੀ ਬੁਣਾਈ ਕੀਤੀ।
ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੇ ਸਨ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਪ੍ਰਤੀ ਸੰਵੇਦਨਾ ਅਤੇ ਹਮਦਰਦੀ ਰੱਖੇ ਬਿਨਾਂ, ਮਾਨਵਤਾ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ। ਬੇਸਹਾਰਾ ਲੋਕਾਂ ਦੀ ਮਦਦ ਕੀਤੇ ਬਿਨਾਂ, ਸਮਾਜ ਵਿੱਚ ਸਦਭਾਵਨਾ ਨਹੀਂ ਆ ਸਕਦੀ। ਸਾਰੇ ਮਨੁੱਖਾਂ ਲਈ ਪਿਆਰ ਹੀ ਸੱਚਾ ਮਨੁੱਖੀ ਧਰਮ ਹੈ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਹਨ ਕਿ ਉਹ ਅੱਜ ਭਗਤ ਕਬੀਰ ਜੀ ਦੇ ਜਨਮ ਦਿਵਸ ਮੌਕੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ.) ਦੀ ਤਰਫੋਂ ਸ਼੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਦੇ ਸਹਿਯੋਗ ਨਾਲ ਰੱਖੇ ਗਏ ਪ੍ਰੋਗਰਾਮ ਦਾ ਹਿੱਸਾ ਬਣ ਸਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਇਹ ਸੈਮੀਨਾਰ ਬਿਨਾਂ ਸ਼ੱਕ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਉਪਲਬਧੀ ਦੇ ਰੂਪ ਵਿੱਚ ਜਾਣਿਆ ਜਾਂਦਾ ਰਹੇਗਾ।
ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ( ਰਜਿ.) ਦੀ ਤਰਫੋਂ ਸ਼੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਦੇ ਸਹਿਯੋਗ ਨਾਲ, ਫਾਊਂਡੇਸ਼ਨ ਦੇ ਫਾਊਂਡਰ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਅਤੇ ਸੰਸਥਾਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਚੰਡੀਗੜ੍ਹ ਗਰੁੱਪ ਆਫ ਕਾਲਜਸ ਲਾਂਡਰਾਂ ਕੈਂਪਸ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਇਸ ਸੈਮੀਨਾਰ ਦੇ ਦੌਰਾਨ ਭਗਤ ਕਬੀਰ ਜੀ ਦੇ ਜੀਵਨ ਅਤੇ ਸਿਖਿਆਵਾਂ ਸਬੰਧੀ ਹੋਰਨਾਂ ਬੁਲਾਰਿਆਂ ਵੱਲੋਂ ਵੀ ਆਪੋ-ਆਪਣੇ ਵਿਚਾਰ ਰੱਖੇ ਗਏ।
ਅਮ੍ਰਿਤਸਰ ਉੱਤਰੀ ਹਲਕੇ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਭਗਤ ਕਬੀਰ ਜੀ ਇੱਕ ਸਮਾਜਿਕ ਵਿਗਿਆਨੀ ਦੇ ਰੂਪ ਵਿੱਚ ਜਾਣੇ ਜਾਂਦੇ ਜਾਂਦੇ ਹਨ, ਭਗਤ ਕਬੀਰ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਦੀ ਪ੍ਰਮਾਣਿਕਤਾ ਅੱਜ ਵੀ ਪੂਰੀ ਤਰ੍ਹਾਂ ਸਮੁੱਚੀ ਲੁਕਾਈ ਦੇ ਵਿੱਚ ਬਰਕਰਾਰ ਹੈ।
ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਦੇ ਵਾਈਸ ਚਾਂਸਲਰ ਡਾ. ਕੁਲਦੀਪ ਅਗਨੀਹੋਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਮੱਧਕਾਲ ਦੇ ਵਿੱਚ ਵੀ ਰਾਜਿਆਂ-ਮਹਾਰਾਜਿਆਂ ਦੀ ਮੌਜੂਦਗੀ ਦੇ ਵਿੱਚ ਸੱਪਸ਼ਟ ਅਤੇ ਨਿਡਰਤਾ ਨਾਲ ਕਿਹਾ ਕਿ ਸ਼ਬਦਾਂ ਦੇ ਅੰਦਰ ਅਰਥ ਹੁੰਦੇ ਹਨ ਅਤੇ ਅਰਥਾਂ ਦੇ ਪਿੱਛੇ ਜਾ ਕੇ ਹੀ ਜੀਵਨ ਦੀ ਸੱਚਾਈ ਲੱਭੀ ਜਾ ਸਕਦੀ ਹੈ।
ਭਗਤ ਕਬੀਰ ਜੀ ਨੇ ਮੱਧਕਾਲ ਦੇ ਵਿੱਚ ਲੋਕਾਂ ਦੇ ਲਈ ਨਵੀਂ ਉਮੀਦ ਜਗਾਈ ਸੀ। ਇਸ ਮੌਕੇ ਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ, ਗੁਰਪ੍ਰੀਤ ਸਿੰਘ ਜੀ.ਪੀ., ਸਾਬਕਾ ਵਿਧਾਇਕ ਬੱਸੀ ਪਠਾਣਾ, ਪਰਮਜੀਤ ਕੌਰ ਲਾਂਡਰਾਂ (ਸਾਬਕਾ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ), ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਕਵਲਜੀਤ ਸਿੰਘ ਰੂਬੀ- ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਹਾਲੀ, ਪਰਮਜੀਤ ਸਿੰਘ ਕਾਹਲੋਂ, ਪ੍ਰੇਮ ਸਿੰਘ ਢਿੱਲੋਂ, ਐਡਵੋਕੇਟ ਗੁਰਜੀਤ ਸਿੰਘ ਸ਼ੇਖਨ ਮਾਜਰਾ, ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਫੂਲਰਾਜ ਸਿੰਘ- ਸਟੇਟ ਐਵਾਰਡੀ, ਹਰਮਨਪ੍ਰੀਤ ਸਿੰਘ- ਸਨੀ ਖੰਨਾ, ਜਸਵੰਤ ਸਿੰਘ ਭੁੱਲਰ, ਡੀ.ਐਸ.ਪੀ.ਹਰਸਿਮਰਤ ਸਿੰਘ ਬੱਲ, ਕੰਵਲਜੀਤ ਕੌਰ ਸੁਹਾਣਾ ਅਤੇ ਜਸਵੀਰ ਕੌਰ ਅਤਲੀ ਵੀ ਹਾਜ਼ਰ ਸਨ।
No comments:
Post a Comment