From Janmeja Singh Johl on Friday 31st May 2025 at 2:28 AM Regarding AI training in Punjabi
ਸਿੱਖੋ AI ਦੀਆਂ ਰਮਜ਼ਾਂ ਵਾਲੇ ਗੁਰ ਜਿਸ ਜਿਸ ਨੇ ਵੀ ਸਿੱਖਣੇ ਹਨ
ਜਨਮੇਜਾ ਸਿੰਘ ਜੌਹਲ ਸਾਡੇ ਵੇਲਿਆਂ ਦਾ ਇੱਕ ਅਜਿਹਾ ਗਿਆਨ ਸੂਚਨਾ ਦੂਤ ਹੈ ਜਿਸਨੇ ਹਮੇਸ਼ਾਂ ਕਿਸੇ ਵਿਤਕਰੇ ਅਤੇ ਬਿਨਾ ਕਿਸੇ ਸਵਾਰਥ ਦੇ ਹਮੇਸ਼ਾਂ ਗਿਆਨ ਹੀ ਵੰਡਿਆ ਹੈ। ਜਦੋਂ ਬਹੁ ਗਿਣਤੀ ਲੋਕਾਂ ਨੇ ਕੰਪਿਊਟਰ ਦੀ ਸ਼ਕਲ ਵੀ ਨਹੀਂ ਸੀ ਦੇਖੀ ਉਦੋਂ ਵੀ ਵੀ ਉਹ ਕੰਪਿਊਟਰ ਦਾ ਦੇ ਮਾਹਰ ਵੱਜੋਂ ਜਾਣਿਆ ਜਾਂਦਾ ਸੀ। ਵੱਡਿਆਂ ਅਖਬਾਰਾਂ ਦੇ ਮਾਲਕ ਅਤੇ ਪ੍ਰਬੰਧਕ ਉਸਨੂੰ ਕੰਪਿਊਟਰ ਦੇ ਖੇਤਰ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬੁਲਾਇਆ ਕਰਦੇ ਸਨ। ਉਹਨੀਂ ਦਿਨੀਂ ਵੀ ਜਨਮੇਜਾ ਸਿੰਘ ਜੌਹਲ ਕਿਸੇ ਵੀ ਲੋੜਵੰਦ ਨੂੰ ਕਦੇ ਤਕਨੀਕੀ ਗਿਆਨ ਤੋਂ ਨ ਨਾਂਹ ਨਹੀਂ ਸੀ ਕਰਦਾ।
ਇਸਤੋਂ ਬਾਅਦ ਜਦੋਂ ਕੰਪਿਊਟਰ ਵਿੱਚ ਵੰਨ ਸੁਵੰਨੇ ਡਿਜ਼ਾਈਨ ਵਾਲੇ ਫੌਂਟਾਂ ਦੀ ਗੱਲ ਚੱਲੀ ਤਾਂ ਉਦੋਂ ਵੀ ਜਨਮੇਜਾ ਜੌਹਲ ਨੇ ਬਹੁਤ ਕੁਝ ਨਵਾਂ ਲੱਭਿਆ ਅਤੇ ਸਭਨਾਂ ਦੇ ਸਾਹਮਣੇ ਲਿਆ ਰੱਖਿਆ। ਇਸਤੋਂ ਬਾਅਦ ਕੰਪਿਊਟਰ ਵਿੱਚ ਆਫਲਾਈਨ ਜਾਂ ਆਨਲਾਈਨ ਪੰਜਾਬੀ ਟਾਈਪ ਕਰਨ ਦਾ ਸੁਆਲ ਆਇਆ ਤਾਂ ਉਦੋਂ ਵੀ ਜਨਮੇਜਾ ਜੌਹਲ ਬਹੁਤ ਯਾਦਗਾਰੀ ਸੌਗਾਤ ਲੈ ਕੇ ਸਾਹਮਣੇ ਆਇਆ। ਸਾਹਿਤ ਦੇ ਨਾਲ ਨਾਲ ਪੱਤਰਕਾਰੀ ਅਤੇ ਫੋਟੋਗ੍ਰਾਫੀ ਵਿੱਚ ਵੀ ਜਨਮੇਜਾ ਜੌਹਲ ਸਿਰਮੌਰ ਗਿਣਿਆ ਜਾਂਦਾ ਸੀ। ਇੰਡੀਅਨ ਐਕਸਪ੍ਰੈਸ ਦੇ ਪ੍ਰਸਿੱਧ ਹਿੰਦੀ ਅਖਬਾਰ ਜਨਸੱਤਾ ਵਿੱਚ ਉਸਦੀਆਂ ਟ੍ਰਾਂਸਪ੍ਰੈਸੀਆਂ ਦੀ ਉਡੀਕ ਅਕਸਰ ਸ਼ਿੱਦਤ ਨਾਲ ਰਹਿੰਦੀ। ਐਤਵਾਰ ਅਤੇ ਵੀਰਵਾਰ ਵਾਲੇ ਐਡੀਸ਼ਨਾਂ ਵਿਚ ਆਮ ਤੌਰ ਤੇ ਉਸਦੀ ਟ੍ਰਾਂਸਪੇਰੈਂਸੀ ਹੀ ਅਖਬਾਰ ਦਾ ਸ਼ਿੰਗਾਰ ਹੁੰਦੀ ਸੀ।
ਹੁਣ ਦੌਰ ਆਰਟੀਫੀਸ਼ਲ ਇੰਟੈਲੀਜੈਂਸ ਦਾ ਹੈ। ਬਹੁਤੀਆਂ ਨੂੰ ਇਸ ਤਕਨੀਕ ਅਤੇ ਸਹੂਲਤ ਕਿਸੇ ਰਸਗੁੱਲੇ ਵਾਂਗ ਜਾਪਦੀ ਹੈ ਅਤੇ ਕਈਆਂ ਨੂੰ ਮੁਸੀਬਤ ਲੱਗਦੀ ਹੈ। ਕਈਆਂ ਨੂੰ ਅਜੇ ਸਮਝ ਵੀ ਨਹੀਂ ਆਈ। ਇਸ ਦੀ ਜਾਣਕਾਰੀ ਲੈਣ ਵਾਲਿਆਂ ਲਈ ਵੀ ਜਨਮੇਜਾ ਜੌਹਲ ਟਰੇਨਿੰਗ ਦੇਣ ਵਾਲੀ ਖੁਸ਼ਖਬਰੀ ਲੈ ਕੇ ਆਇਆ ਹੈ।
ਜਨਮੇਜਾ ਜੌਹਲ ਨੇ ਟਰੇਨਿੰਗ ਦੇਣ ਵਾਲੀ ਆਪਣੀ ਅਨਮੋਲ ਪੇਸ਼ਕਸ਼ ਵਿੱਚ ਕਿਹਾ ਹੈ ਕਿ AI ਸਿੱਖਣ ਲਈ ਲੰਮੇ ਚੌੜੇ ਚੱਕਰਾਂ ਵਿੱਚ ਪੈਣ ਦੀ ਲੋੜ ਨਹੀਂ। ਹੁਣ ਤੁਸੀਂ ਆਪਣੇ ਲੇਖ, ਆਪਣਾ ਸਾਰਾ ਮੈਟਰ ਪੰਜਾਬੀ ਵਿੱਚ ਆਪੇ ਬੋਲ ਕੇ ਟਾਈਪ ਕਰ ਸਕਦੇ ਹੋ। ਇਸ ਤੋਂ ਇਲਾਵਾ AI ਤੋਂ ਤੁਸੀਂ ਕੋਈ ਵੀ ਸਵਾਲ ਪੰਜਾਬੀ ਵਿੱਚ ਪੁੱਛ ਸਕਦੇ ਹੋ ਤੇ ਜਵਾਬ ਪੰਜਾਬੀ ਵਿੱਚ ਲੈ ਸਕਦੇ ਹੋ।
ਇਸੇ ਤਰ੍ਹਾਂ ਏਆਈ ਤੋਂ ਤੁਸੀਂ ਲੇਖ ਵੀ ਲਿਖਵਾ ਸਕਦੇ ਹੋ ਬੱਚਿਆਂ ਲਈ ਵੀ ਤੇ ਵੱਡਿਆਂ ਲਈ ਵੀ। ਇਸੇ ਤਰ੍ਹਾਂ ਹੀ AI ਤੋਂ ਤੁਸੀਂ ਕੋਈ ਵੀ ਜਾਣਕਾਰੀ ਪੰਜਾਬੀ ਵਿੱਚ ਲੈ ਸਕਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਬੋਲ ਕੇ ਪੰਜਾਬੀ ਵਿੱਚ ਫੋਟੋਆਂ ਵੀ ਬਣਵਾ ਸਕਦੇ ਹੋ ਤੇ ਹੋਰ ਬਹੁਤ ਕੁਝ ਸਿੱਖ ਸਕਦੇ ਹੋ।
ਇਸਦੇ ਲਈ ਮੁਫਤ ਕਲਾਸਾਂ 11 ਵਜੇ ਤੋਂ 1 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਲੱਗਣਗੀਆਂ। ਉਮੀਦ ਹੈ ਕਿ ਮੈਂ ਰੋਜਾਨਾ ਇਹ ਕਲਾਸਾਂ ਲਾ ਸਕਾਂਗਾ ਆਓ ਜਿਹੜਾ ਵੀ ਸਿੱਖਣਾ ਚਾਹੁੰਦਾ ਹੈ ਆ ਜਾਓ ਤੇ ਜਦ ਤੱਕ ਮੇਰਾ ਮੂਡ ਹੈ ਤੁਸੀਂ ਇਹ ਗੱਲਾਂ ਮੇਰੇ ਕੋਲੋਂ ਸਿੱਖ ਲਓ। ਧੰਨਵਾਦ ਇਹਨਾਂ ਗਈਆਂ ਦੇ ਵਿਦਿਆਰਥੀਆਂ ਲਈ ਧੰਨਵਾਦ ਦੇ ਨਾਲ ਨਾਲ ਇਹ ਵਾਅਦਾ ਵੀ ਕਿ ਜੇਕਰ ਦਾਅ ਲੱਗਾ ਤਾਂ ਚਾਹ ਵੀ ਪੀਵਾਂਗੇ। ਇਸਦੇ ਨਾਲ ਹੀ ਇਹ ਹਦਾਇਤ ਵੀ ਕਿ ਆਪਣਾ ਫੋਨ ਲੈ ਕੇ ਆਓ ਜਿਸ ਵਿੱਚ ਇੰਟਰਨੈੱਟ ਵੀ ਹੋਵੇ ਤੇ ਇਹ ਫੋਨ ਚਾਰਜ ਵੀ ਪੂਰੀ ਤਰ੍ਹਾਂ ਹੋਇਆ ਹੋਵੇ।
ਇਸ ਵਾਰ ਵੀ ਜਨਮੇਜਾ ਜੌਹਲ ਨੇ ਨਾ ਤਾਂ ਆਪਣੇ ਕਿਸੇ ਸਵਾਰਥ ਦੀ ਕੋਈ ਇੱਛਾ ਪ੍ਰਗਟਾਈ ਹੈ ਅਤੇ ਨਾ ਹੀ ਅਜਿਹੀ ਕੋਈ ਸ਼ਰਤ ਰੱਖੀ ਹੈ। ਬਸ ਜਿਵੇਂ ਫੁਲ ਖਿੜਦੇ ਨੇ, ਧੁੱਪ ਨਿਕਲਦੀ ਹੈ, ਹਵਾ ਰੁਮਕਦੀ ਹੈ, ਪਾਣੀ ਵਗਦਾ ਹੈ ਸਭਨਾਂ ਲਈ ਇੱਕੋ ਜਿਹਾ ਰਹਿੰਦਿਆਂ ਉਵੇਂ ਹੀ ਜਨਮੇਜਾ ਜੌਹਲ ਦੀ ਇਹ ਗੁਰਾਂ ਭਰੇ ਮਾਰਗਦਰਸ਼ਨ ਵਾਲੀ ਇਹ ਟਰੇਨਿੰਗ ਵੀ ਹੋਵੇਗੀ। ਜਿਸ ਜਿਸ ਨੇ ਫਾਇਦਾ ਉਠਾਉਣਾ ਹੈ ਉਹ ਪੰਜਾਬੀ ਭਵਨ ਵਿੱਚ ਪਹੁੰਚ ਜਾਓ।
ਹੁਣ ਦੇਖਣਾ ਹੈ ਕਿ ਕਿਸ ਕਿਸ ਦੀ ਕਿਸਮਤ ਉਸਨੂੰ ਵੇਲੇ ਸਿਰ ਉੱਦਮ ਦੇ ਕੇ ਪੰਜਾਬੀ ਭਵਨ ਤੱਕ ਲੈ ਜਾਂਦੀ ਹੈ। ਜਨਮੇਜਾ ਸਿੰਘ ਜੌਹਲ ਵੱਲੋਂ ਵੰਡੇ ਜਾਣ ਵਾਲੇ ਇਸ ਗਿਆਨ ਨੂੰ ਆਤਮਸਾਤ ਕਰਨ ਵਿੱਚ ਉਹੀ ਜ਼ਿਆਦਾ ਕਾਮਯਾਬ ਰਹਿਣਗੇ ਜਿਹੜੇ ਹੰਕਾਰ ਤੋਂ ਦੂਰ ਰਹਿੰਦਿਆਂ ਸੱਚੇ ਗਿਆਨ ਦੀ ਪਿਆਸ ਜਗਾ ਕੇ ਪਹੁੰਚਣਗੇ।
No comments:
Post a Comment