Monday, November 13, 2023

ਇਸ ਵਾਰ ਵੀ ਪੀਜੀਆਈ ਨੇ ਬਚਾਈ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ

13th November 2023 at 18:07 WhatsApp

ਦੀਵਾਲੀ ਮੌਕੇ ਪਟਾਕਿਆਂ ਦੇ ਜ਼ਖਮਾਂ ਕਾਰਨ ਪੀਜੀਆਈ ਪੁੱਜੇ ਕਈ ਮਰੀਜ਼ 


ਚੰਡੀਗੜ੍ਹ: 13 ਨਵੰਬਰ 2023: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ)::

ਦੀਵਾਲੀ ਮੌਕੇ ਅੰਨੇਵਾਹ ਚਲਾਏ ਗਏ ਪਟਾਕਿਆਂ ਨੇ ਇਸ ਵਾਰ ਵੀ ਬਹੁਤ ਸਾਰੇ ਘਰਾਂ ਵਿੱਚ ਹਨੇਰਾ ਕੀਤਾ। ਥਾਂ ਥਾਂ ਤੇ ਅੱਗਲੱਗਣ ਦੀਆਂ ਘਟਨਾਵਾਂ ਵੀ ਹੋਈਆਂ ਅਤੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਨੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਅਜਿਹੀਆਂ  ਘਟਨਾਵਾਂ ਦਾ ਸ਼ਿਕਾਰ ਹੋਏ ਬਹੁਤ ਸਾਰੇ ਲੋਕ ਤਾਂ ਨੇੜਲੇ ਹਸਪਤਾਲਾਂ ਤੱਕ ਪਹੁੰਚ ਗਏ ਪਰ ਬਹੁ ਸਾਰੇ ਮਰੀਜ਼ ਡਾਕਟਰੀ ਸਹਾਇਤਾ ਖੁਣੋਂ ਵੀ ਵਾਂਝੇ ਰਹਿ ਗਏ। 

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਜੀਆਈ ਵਿਖੇ ਇਸ ਮਕਸਦ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ। ਐਡਵਾਂਸਡ ਆਈ ਸੈਂਟਰ ਪੀਜੀਆਈਐਮਈਆਰ ਚੰਡੀਗੜ੍ਹ ਇਸ ਦੀਵਾਲੀ ਦੌਰਾਨ ਵੀ ਸਰਗਰਮ ਅਤੇ ਚੌਕਸ ਰਿਹਾ। ਪੀ.ਜੀ.ਆਈ. ਦੇ ਸਟਾਫ਼ ਨੇ ਤੁਰੰਤ ਡਾਕਟਰੀ ਸਹਾਇਤਾ ਅਤੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਕੇ ਬਹੁਤ ਸਾਰੇ ਜ਼ਖਮੀ ਵਿਅਕਤੀਆਂ ਨੂੰ ਬਚਾਇਆ। 

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਅਤੇ ਪਟਾਕਿਆਂ ਦੀਆਂ ਸੱਟਾਂ ਕਾਰਨ ਬਹੁਤ ਸਾਰੀਆਂ ਐਮਰਜੈਂਸੀ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ, ਐਡਵਾਂਸਡ ਆਈ ਸੈਂਟਰ, ਪੀਜੀਆਈਐਮਈਆਰ ਨੇ ਲੋਕਾਂ ਨੂੰ ਮਿਲਣ ਅਤੇ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਇੱਕ ਵਿਸ਼ੇਸ਼ ਅਤੇ ਵਿਸਥਾਰਤ ਪ੍ਰਬੰਧ ਕੀਤਾ ਹੋਇਆ ਸੀ। ਪਟਾਕਿਆਂ ਕਾਰਨ ਨੁਕਸਾਨ ਦੀਆਂ ਘਟਨਾਵਾਂ ਮਗਰੋਂ ਆਲੇ ਦੁਆਲੇ ਦੇ ਮਰੀਜ਼ ਪੀਜੀਆਈਐਮਈਆਰ ਕੋਲ ਪਹੁੰਚਦੇ ਰਹੇ। 

ਇਸ ਵਿਭਾਗ ਕੋਲ 11 ਨਵੰਬਰ 2023 ਦੀ ਸਵੇਰ ਤੋਂ ਲੈ ਕੇ 14-11-2023 ਸਵੇਰੇ 8 ਵਜੇ ਤੱਕ ਉਚੇਚ ਪ੍ਰਬੰਧ ਕੀਤੇ ਗਏ ਸਨ। ਐਡਵਾਂਸ ਆਈ ਸੈਂਟਰ PGIMER, ਚੰਡੀਗੜ੍ਹ ਵਿਖੇ 24 ਘੰਟੇ ਵਿਸ਼ੇਸ਼ ਐਮਰਜੈਂਸੀ ਡਿਊਟੀ 'ਤੇ ਡਾਕਟਰ ਅਤੇ ਸਟਾਫ ਮੌਜੂਦ ਰਹੇ। ਇਸ ਵਾਰ ਵੀ ਵੱਡੀ ਗਿਣਤੀ ਵਿਚ ਮਰੀਜ਼ ਪਹੁੰਚਦੇ ਰਹੇ। ਇਸ ਵਾਰ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬਹੁਤ ਵੱਡੀ ਗਿਣਤੀ ਵਿਚ ਵਾਪਰੀਆਂ। ਐਤਕੀਂ  11 ਨਵੰਬਰ 2023 ਵਾਲੇ ਦਿਨ ਸਵੇਰੇ 8 ਵਜੇ ਤੋਂ ਲੈ ਕੇ 13 ਨਵੰਬਰ 2023 ਵਾਲੇ ਦਿਨ ਸਵੇਰੇ 8 ਵਜੇ ਤੱਕ ਲੰਘੇ 48 ਘੰਟਿਆਂ ਵਿੱਚ ਪਟਾਕਿਆਂ ਦੀਆਂ ਸੱਟਾਂ ਦੇ ਕੁੱਲ 23 ਮਰੀਜ਼ ਐਡਵਾਂਸਡ ਆਈ ਸੈਂਟਰ ਵਿੱਚ ਪੁੱਜੇ ਜਿਹਨਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੇ ਕੇ ਬਚਾ ਲਿਆ ਗਿਆ। 

ਇਹਨਾਂ ਮਰੀਜ਼ਾਂ ਵਿੱਚੋਂ 18 ਪੁਰਸ਼ ਅਤੇ 5 ਔਰਤਾਂ ਸਨ, ਜਿਨ੍ਹਾਂ ਵਿੱਚੋਂ 10 ਦੀ ਉਮਰ ਸਿਰਫ 14 ਕੁ ਸਾਲ ਦੀ ਹੀ ਸੀ। ਸਭ ਤੋਂ ਛੋਟੀ ਉਮਰ ਦੇ ਬੱਚੇ ਦੀ ਉਮਰ ਸਿਰਫ 6 ਸਾਲ ਦੀ ਸੀ। ਇਸੇ ਤਰ੍ਹਾਂ ਟ੍ਰਾਈਸਿਟੀ ਤੋਂ 14 ਮਰੀਜ਼ ਪੁੱਜੇ। ਚੰਡੀਗੜ੍ਹ ਤੋਂ 10 ਮਰੀਜ਼, ਮੋਹਾਲੀ ਤੋਂ ਇੱਕ ਮਰੀਜ਼ ਅਤੇ ਪੰਚਕੂਲਾ ਤੋਂ 2 ਮਰੀਜ਼ ਪੁੱਜੇ। 

 ਬਾਕੀ ਗੁਆਂਢੀ ਰਾਜਾਂ ਤੋਂ ਵੀ ਮਰੀਜ਼ ਇਥੇ ਲਿਆਂਦੇ ਗਏ। ਪੰਜਾਬ ਤੋਂ ਤਿੰਨ ਮਰੀਜ਼, ਹਰਿਆਣਾ ਤੋਂ ਛੇ ਮਰੀਜ਼,  ਹਿਮਾਚਲ ਪ੍ਰਦੇਸ਼ ਤੋਂ ਦੋ ਮਰੀਜ਼ ਇਲਾਜ ਲਈ ਲਿਆਂਦੇ ਗਏ ਸਨ। 

ਇਸ ਵਾਰ ਅਜਿਹੀ ਜ਼ਖਮ ਸਿਰਫ ਚਲਾਉਣ ਵਾਲਿਆਂ ਨੂੰ ਹੀ ਨਹੀਂ ਆਏ ਬਲਕਿ ਕੋਲ ਖੜ੍ਹ ਕੇ ਦੇਖ ਰਹੇ ਲੋਕ ਵੀ ਇਸਦਾ ਨਿਸ਼ਾਨਾ ਬਣੇ। ਐਤਕੀਂ 13 ਮਰੀਜ਼ ਉਹ ਸਨ ਜਿਹੜੇ ਪਟਾਕੇ ਚੱਲਣ ਵੇਲੇ ਖੁਦ ਤਾਂ ਨਹੀਂ ਸਨ ਚਲਾ ਰਹੇ ਪਾਰ ਚਲਾਉਣ ਵਾਲਿਆਂ ਦੇ ਸਾਹਮਣੇ ਜ਼ਰੂਰ ਖੜੇ ਸਨ ਜਦਕਿ ਬਾਕੀ ਦੇ 10 ਖੁਦ ਪਟਾਕੇ ਚਲਾ ਰਹੇ ਸਨ। 

ਇਹਨਾਂ 23 ਮਰੀਜ਼ਾਂ ਵਿੱਚੋਂ 7 ਦੀਆਂ ਅੱਖਾਂ ਖੁੱਲ੍ਹੀਆਂ ਗਲੋਬ ਦੀਆਂ ਸੱਟਾਂ ਹਨ ਅਤੇ ਐਮਰਜੈਂਸੀ ਸਰਜਰੀਆਂ ਦੀ ਲੋੜ ਹੈ। ਜਦਕਿ  16 ਬੰਦ ਗਲੋਬ ਸੱਟਾਂ ਸਨ ਅਤੇ ਇਹਨਾਂ ਵਿੱਚੋਂ 13 ਨੂੰ ਪਟਾਕਿਆਂ ਕਾਰਨ ਹੀ ਗੰਭੀਰ ਜ਼ਖਮ ਆਏ ਸਨ। ਬਾਕੀ 23 ਵਿੱਚੋਂ 3 ਨੂੰ ਜਾਂ ਤਾਂ ਮਾਮੂਲੀ ਸੱਟਾਂ ਲੱਗੀਆਂ ਹਨ ਜਾਂ ਚਮੜੀ ਦੀਆਂ ਸੱਟਾਂ ਲੱਗੀਆਂ ਹਨ।  ਉਹਨਾਂ ਦਾ ਰੂੜ੍ਹੀਵਾਦੀ ਢੰਗ ਨਾਲ ਲੁੜੀਂਦੇ ਇਲਾਜ  ਕੀਤਾ ਗਿਆ ਸੀ। ਸਾਡੇ ਕੋਲ ਪਿਛਲੇ 3 ਸਾਲਾਂ ਦਾ ਤੁਲਨਾਤਮਕ ਡੈਟਾ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਵਾਰ ਦੀ ਦੀਵਾਲੀ 2023 ਵਿੱਚ ਤੁਲਨਾਤਮਕ ਤੌਰ 'ਤੇ ਘੱਟ ਕੇਸ ਆਏ ਸਨ।

ਜੇਕਰ ਇਸ  ਫ਼ਿਜ਼ੂਲ ਖਰਚੀ ਵਾਲੇ ਇਸ ਖਤਰਨਾਕ ਰਿਵਾਜ ਨੂੰ ਠੱਲ ਪਾਈ ਜਾਈ ਤਾਂ ਇਹਨਾਂ ਹਾਦਸਿਆਂ ਨੂੰ ਪੂਰੀ ਤਰ੍ਹਾਂ ਵੀ ਰੋਕਿਆ ਜਾ ਸਕਦਾ ਹੈ। ਦੀਵਾਲੀ ਦੀਆਂ ਖੁਸ਼ੀਆਂ ਨੂੰ ਇਹਨਾਂ ਹਾਦਸਿਆਂ ਤੋਂ ਬਚਾਉਣ ਦੀ ਲੋੜ ਅਜੇ ਵੀ ਬਹੁਤ ਜ਼ਿਆਦਾ ਹੈ। 

No comments: