Tuesday: 6th December 2022 at 7:43 PM
ਹਲਕਾ ਦੱਖਣੀ 'ਚ ਤੇਜ਼ੀ ਨਾਲ ਹੋ ਰਹੇ ਨੇ ਬਹੁਪੱਖੀ ਵਿਕਾਸ ਕਾਰਜ
ਲੁਧਿਆਣਾ: 06 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੀ ਅਗਵਾਈ ਵਿੱਚ ਵਿਕਾਸ ਕਾਰਜ਼ ਜੋਰਾਂ-ਛੋਰਾਂ ਨਾਲ ਚੱਲ ਰਹੇ ਹਨ।
ਵਿਧਾਇਕ ਛੀਨਾ ਵਲੋਂ ਹਲਕੇ ਦੇ ਵਿਕਾਸ ਲਈ ਜੀਅ ਤੋੜ ਮਿਹਨਤ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਅੱਜ 2. 5 ਕਿਲੋਮੀਟਰ ਲੰਮੇ ਬੇਗੋਆਨਾ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਰੋਡ ਅੱਜ ਤੋਂ 10 ਤੋਂ 15 ਸਾਲ ਪਹਿਲਾਂ ਬਣਿਆ ਸੀ ਜਿਸਦੀ ਹਾਲਤ ਬੇਹੱਦਾ ਖਸਤਾ ਹੋਈ ਪਈ ਸੀ ਅਤੇ ਬਹੁਤ ਵੱਡੇ ਵੱਡੇ ਟੋਏ ਸਨ ਜਿਸਦੀ ਭਰਪਾਈ ਲਈ ਕਦੇ ਇਸ ਰੋਡ ਤੇ ਪੈਚ ਵਰਕ ਵੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜਿਸ ਹਿਸਾਬ ਨਾਲ ਪਿਛਲੇ 10-15 ਸਾਲਾਂ ਤੋਂ ਹਲਕੇ ਵਿਚ ਆਬਾਦੀ ਦਾ ਘਣਤਵ ਵਧਿਆ ਹੈ ਉਸ ਹਿਸਾਬ ਨਾਲ ਹਲਕੇ ਦਾ ਵਿਕਾਸ ਨਹੀਂ ਹੋਇਆ ਸੀ।
ਹਲਕਾ ਨਿਵਾਸੀਆਂ ਵਲੋਂ ਵੀ ਇਸ ਮੌਕੇ ਵਿਧਾਇਕਾ ਛੀਨਾ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਇਲਾਕੇ ਦੇ ਲੋਕਾਂ ਦੀ ਸਾਰ ਲਈ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ 34 ਦੀ ਇਹ ਸੜਕ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਅਤੇ ਜਿਵੇਂ ਹੀ ਇਸ ਸੜ੍ਹਕ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ, ਇਲਾਕਾ ਨਿਵਾਸੀਆਂ ਵਿਚ ਅਲੱਗ ਹੀ ਖੁਸ਼ੀ ਦੇਖਣ ਨੂੰ ਮਿਲੀ।
ਇਸ ਮੋਕੇ ਵਿੱਕੀ ਲੋਹਾਰਾ ਦੇ ਨਾਲ ਨਾਲ ਰੁਪਿੰਦਰ ਕੌਰ ਲੋਹਾਰਾ, ਪੀ ਏ ਹਰਪ੍ਰੀਤ ਸਿੰਘ, ਰੀਪਣ ਗਰਚਾ, ਮਨੀਸ਼ ਟਿੰਕੂ, ਸੁਖਦੇਵ ਗਰਚਾ, ਜਗਦੇਵ ਧੁਨਾਂ, ਕੈਂਥ, ਚੇਤਨ ਥਾਪਰ, ਜਸਬੀਰ, ਜਤਿੰਦਰ ਛਿੰਦਾ ਅਤੇ ਅਜੈ ਮਿੱਤਲ ਉਚੇਚੇ ਤੌਰ ਤੇ ਮੌਜੂਦ ਸਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment