Wednesday 7th December 2022 at 10:07 AM
ਮਾਨਸਿਕ ਸਿਹਤ ਸਬੰਧੀ ਪ੍ਰੋਗਰਾਮ ਦੀ ਖਾਸ ਰਿਪੋਰਟ ਸਤੀਸ਼ ਸਚਦੇਵਾ ਵੱਲੋਂ
ਮੁੱਖ ਮਹਿਮਾਨ ਵੱਜੋਂ ਸ਼੍ਰੀ ਬਲਦੇਵ ਮੰਟਾ ਚੀਫ ਐਗਜ਼ੈਕਟਿਵ ਅਫਸਰ ਵੀ ਉਚੇਚ ਨਾਲ ਪੁੱਜੇ ਹੋਏ ਸਨ। ਉਹਨਾਂ ਇਸ ਮੌਕੇ ਮੌਜੂਦ ਸਮੂਹ ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਬਾਰੇ ਬੋਲਦਿਆਂ ਦੱਸਿਆ ਕਿ ਬਜ਼ੁਰਗਾਂ, ਦਾਦੇ, ਦਾਦੀਆਂ ਨਾਨੇ ਨਾਨੀਆਂ ਨੂੰ ਇਸ ਉਮਰ ਵਿੱਚ ਆਪਣੀ ਸਿਹਤ ਵਾਲੇ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜੇਕਰ ਡਾਕਟਰ ਇਹ ਕਹਿਣ ਕਿ ਪੌੜੀਆਂਬੱਚੇ ਬੱਚੀਆਂ ਨੂੰ ਲੈ ਕੇ ਨਹੀ ਚੜ੍ਹਣਾ, ਜਿਸ ਨਾਲ ਸਰੀਰਿਕ ਅੰਗਾਂ ਦੀ ਟੁੱਟ ਭੱਜ ਹੋ ਸਕਦੀ ਹੈ ਤਾਂ ਡਾਕਟਰੀ ਸਲਾਹ ਮੁਤਾਬਿਕ ਬਚਾਅ ਹੀ ਰਖਣਾ ਚਾਹੀਦਾ ਹੈ। ਇਸ ਸਲਾਹ ਤੇ ਪੂਰਾ ਅਮਲ ਕਰਨਾਂ ਚਾਹੀਦਾ ਹੇ। ਜੈਸਾ ਦੇਸ ਵੈਸਾ ਭੇਸ। ਅਗਰ ਪਿਛਲੇ ਦੌਰ ਨੂੰ ਬਾਰ ਬਾਰ ਯਾਦ ਕਰਕੇ ਵਰਤਮਾਨ ਨੂੰ ਝੂਰਦੇ ਰਹੋਗੇ ਤਾਂ ਕੋਈ ਚੰਗੀ ਗੱਲ ਨਹੀਂ। ਇਸ ਤੋ ਬਚਣਾ ਚਾਹੀਦਾ ਹੈ ਇਸ ਸਮੇ ਸਨੋ ਦੇ ਮੌਸਮ ਵਿਂਚ ਖਾਸ ਖਿਆਲ ਰਖਣ ਦੀ ਬਹੁਤ ਹੀ ਜ਼ਿਆਦਾ ਲੋੜ ਹੈ।
ਪੌਸ਼ਟਿਕ ਭੋਜਨ ਖਾਣਾ, ਕਸਰਤ ਕਰਨ ਵਲ ਵਧੇਰੇ ਧਿਆਨ ਦਿਤਾ ਜਾਵੇ, ਮੰਨਿਆ ਕਿ ਬਚਿਆਂ ਤੇ ਬਹੁਤ ਜਿੰਮੇਵਾਰੀਆਂ ਹਨ, ਪਰ ਰਿਲੈਕਸ ਰਹਿ ਕੇ ਆਪਣਾ ਤੇ ਪਰਿਵਾਰ ਦਾ ਸੰਤੁਲਨ ਬਣਾਈਰੱਖਣਾ ਯਿਆਦਾ ਜ਼ਰੂਰੀ ਹੈ। ਇਸ ਸਮੇਂ ਸਵਾਲ, ਜਵਾਬ ਵੀ ਕੀਤੇ ਗਏ। ਬੱਚਿਆਂ ਵਿੱਚ ਮੋਬਾਇਲ ਸਕਰੀਨ ਦੇ ਵਧਦੇ ਰੁਝਾਣ ਤੇ, ਸੀਮਿਤ ਸਮੇਂ ਲਈ ਦੇਣਾ ਅਤੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇ, ਤਾਂ ਜੋ ਮਾਨਸਿਕ, ਸਰੀਰਿਕ, ਸਮਾਜਿਕ ਤੰਦਰੁਸਤੀ ਬਣੀ ਰਹੇ।
ਇਸ ਮੌਕੇ ਦੇਸ ਪਰਦੇਸ ਅਖਬਾਰ ਦੇ ਸਹਾਇਕ ਸੰਪਾਦਕ ਸ਼ੀ ਦਵਿੰਦਰ ਦੀਪਤੀ ਵੱਲੋਂ ਉੱਘੇ ਵਿਦਵਾਨ, ਪਰੋਫੈਸਰ ਤੇ ਮੁਖੀ ਸਰਕਾਰੀ ਮੈਡੀਕਲ ਕਾਲਜ ਅੰਮਰਿਤਸਰ" ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਨਵੀ ਕਿਤਾਬ ਇਕ ਭਰਿਆ-ਪੂਰਾ ਦਿਨ, ਮੁਖ ਮਹਿਮਾਣ ਸ਼ੀ ਬਲਦੇਵ ਮੰਟਾ ਜੀ, ਐਮ ਐਲ ਏ ਸ਼੍ਰੀ ਜਸਬੀਰ ਦਿਉਲ, ਸੰਸਥਾ ਮੁਖੀ ਸੁਦਾਗਰ ਸਿੰਘ, ਕੈਸ਼ੀਅਰ ਸੁਰਜੀਤ ਸਿੰਘ, ਜਤਿੰਦਰ ਸਮਰਾ (ਪੰਜਾਬੀ ਕਮਿਊਨਟੀ ਹੈਲਥ ਐਡਮਿੰਟਨ) ਸਤੀਸ਼ ਸਚਦੇਵਾ ਮੈਬਰ ਨੂੰ ਭੇਟ ਕੀਤੀ ਗਈ। ਮੁਂਖ ਮਹਿਮਾਨ ਜੀ ਨੇ ਆਉਣ ਵਾਲੇ ਸਮੇ ਹੋਰ ਪਰੋਗਰਾਮ ਕਰਨ ਬਾਰੇ ਵੀ ਦਸਿਆ ।
No comments:
Post a Comment