Wednesday, September 07, 2022

ਪੰਜਾਬ ਭਰ ਵਿੱਚ ਉੱਠੀ ਬਿਲਕਿਸ ਬਾਨੋ ਨਾਲ ਇੱਕਜੁੱਟਤਾ ਦੀ ਆਵਾਜ਼

6th September 2022 at 09:24 PM
ਨਰਿੰਦਰ ਕੌਰ ਸੋਹਲ ਅਤੇ ਹੋਰਾਂ ਅਗਵਾਈ ਵਿੱਚ ਜੋਸ਼ੀਲੇ ਮੁਜ਼ਾਹਰੇ 

ਲੁਧਿਆਣਾ
: 6 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਬਿਲਕਿਸ ਬਾਨੋ ਨਾਲ ਗੈਂਗ ਰੇਪ ਕਰਨ ਅਤੇ ਉਸਦੇ ਪਰਿਵਾਰ ਨੂੰ ਕਤਲ ਕਰ ਦੇਣ ਵਾਲੇ ਗੁਨਾਹਗਾਰਾਂ ਨੂੰ ਰਿਹਾਅ ਕਰ ਦੇਣ ਨਾਲ ਸਮੂਹ ਇਨਸਾਫ ਪਸੰਦ ਹਲਕਿਆਂ ਵਿੱਚ ਰੋਸ ਅਤੇ ਰੋਹ ਦੀ ਲਹਿਰ ਹੈ। ਇਹਨਾਂ ਦਰਿੰਦਿਆਂ ਦੀ ਰਿਹਾਈ ਨੇ ਪੂਰੇ ਦੇਸ਼ ਦੇ ਸਿਸਟਮ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦੇਸ਼ ਦੇ ਹਰ ਕੋਨੇ ਵਿਚ ਇਸ ਮੁੱਦੇ ਨੰ ਲੈ ਕੇ ਭਾਰੀ ਰੋਸ ਹੈ। 

ਇਸ ਰੋਸ ਦਾ ਰੰਗ ਪੰਜਾਬ ਵਿਚ ਵੀ ਨਜ਼ਰ ਆਇਆ। ਪੰਜਾਬ ਇਸਤਰੀ ਸਭਾ ਨੇ ਸੱਤਾਂ ਜ਼ਿਲਿਆਂ ਵਿੱਚ ਰੋਸ ਮੁਜ਼ਾਹਰੇ ਕੀਤੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ। ਜੁਝਾਰੂ ਮਹਿਲਾ ਆਗੂ ਨਰਿੰਦਰ ਸੋਹਲ ਵੀ ਇਹਨਾਂ ਮੁਜ਼ਾਹਰਿਆਂ ਦੀ ਅਗਵਾਈ ਕਰਨ ਵਾਲਿਆਂ ਵਿਚ ਸ਼ਾਮਲ ਰਹੀ। ਇਸ ਖਬਰ ਦੇ ਨਾਲ ਦਿੱਤੀਆਂ ਗਈਆਂ ਤਸਵੀਰਾਂ ਮੋਗਾ, ਧਰਮਕੋਟ, ਜ਼ੀਰਾ ਅਤੇ ਫਿਰੋਜ਼ਪੁਰ ਦੀਆਂ ਹਨ। ਧੁੱਪ ਅਤੇ ਗਰਮੀ ਦੇ ਬਾਵਜੂਦ ਇਹ ਸਾਰੀਆਂ ਅਗਾਂਹਵਧੂ ਔਰਤਾਂ ਘਰਾਂ ਵਿੱਚੋਂ ਨਿਕਲੀਆਂ ਅਤੇ ਜਨਤਾ ਨੂੰ ਦੱਸਿਆ ਕਿ ਅਸੀਂ ਇਹ ਜ਼ੁਲਮ ਚੁਪਚਾਪ ਸਹਿਣ ਕਰਨ ਵਾਲਿਆਂ ਨਹੀਂ ਹਾਂ। 

ਇਹਨਾਂ ਨੇ ਚੇਤਾਵਨੀ ਭਰੇ ਬੈਨਰ ਵੀ ਫੜੇ ਹੋਏ ਸਨ ਕਿ ਜੇਕਰ ਔਰਤਾਂ ਦੀ ਇੱਜ਼ਤ ਨਹੀਂ ਤਾਂ ਫਿਰ ਔਰਤਾਂ ਦੀ ਵੋਟ ਵੀ ਭੁੱਲ ਜਾਣ ਇਹ ਲੋਕ। ਇਸਤਰੀ ਜਾਤੀ ਚੋਣਾਂ ਦੌਰਾਨ ਵੀ ਇਹਨਾਂ ਨੂੰ ਚੰਗਾ ਸਬਕ ਸਿਖਾਏਗੀ। ਇਸਦੇ ਨਾਲ ਹੀ ਇਹਨਾਂ ਮੁਜ਼ਾਹਰਿਆਂ ਦੀਆਂ ਤਸਵੀਰਾਂ ਅਤੇ ਵੇਰਵਾ ਪੂਰੀ ਦੁਨੀਆ ਵਿਚ ਪ੍ਰਚਾਰਿਆ ਗਿਆ ਤਾਂ ਕਿ ਬਿਲਕੀਸ ਬਾਨੋ ਨਾਲ ਇੱਕਜੁੱਟਤਾ ਪ੍ਰਗਟ ਕਰਨ ਦੇ ਨਾਲ ਨਾਲ ਇਸ ਦੇ ਖਿਲਾਫ ਦੁਨੀਆ ਭਰ ਦੀਆਂ  ਇਸਤਰੀਆਂ ਦੀ ਆਵਾਜ਼ ਵੀ ਲਾਮਬੰਦ ਕੀਤੀ ਜਾ ਸਕੇ। 


ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: