Friday, September 02, 2022

ਏਡੀਜੀਪੀ ਪਰਵੀਨ ਕੁਮਾਰ ਸਿਨਹਾ ਨੇ ਵੀ ਕੀਤਾ ਸੁਰੱਖਿਆ ਦੌਰਾ

 2nd September 2022 at 02:30 PM

ਗੁਰਦੁਆਰਾ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

ਲੁਧਿਆਣਾ: 2 ਸਤੰਬਰ 2022: (ਪੰਜਾਬ ਸਕਰੀਨ ਬਿਊਰੋ)::

ਤਰਨਤਾਰਨ ਦੀਆਂ ਘਟਨਾਵਾਂ ਤੋਂ ਬਾਅਦ
ਲੁਧਿਆਣਾ ਦੇ ਮੰਦਰਾਂ ਦੇ ਨਾਲ ਨਾਲ ਗੁਰਦੁਆਰਿਆਂ ਦੀ ਸੁਰਖਿਆ ਦਾ ਵੀ ਜਾਇਜ਼ਾ ਲਿਆ ਗਿਆ। ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਹੋਈ ਅਤੇ ਜ਼ਰੂਰੀ ਪ੍ਰਬੰਧ ਵੀ ਯਕੀਨੀ ਬਣਾਏ ਗਏ। ਇਹਨਾਂ ਦੌਰਿਆਂ ਨਾਲ ਆਮ ਲੋਕਾਂ ਵਿਚ ਪੁਲਿਸ ਪ੍ਰਤੀ ਯਕੀਨ ਹੋਰ ਮਜ਼ਬੂਤ ਹੋਇਆ ਹੈ। 

ਏਡੀਜੀਪੀ ਪਰਵੀਨ ਕੁਮਾਰ ਸਿਨਹਾ ਨੇ ਬੀਤੇ ਦਿਨੀਂ ਪੰਜਾਬ ਦੇ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਦੋ ਵਿਸ਼ੇਸ਼ ਭਾਈਚਾਰਿਆਂ ਦਰਮਿਆਨ ਹੋਈਆਂ ਝੜਪਾਂ ਦੇ ਮੱਦੇਨਜ਼ਰ ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਸਥਿਤ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਸੀਸੀਟੀਵੀ ਸਿਸਟਮ ਸਮੇਤ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।  ਉਨ੍ਹਾਂ ਇੱਥੇ ਸੀਸੀਟੀਵੀ ਸਿਸਟਮ ਦੀ ਜਾਂਚ ਕੀਤੀ। ਇਹ ਸਭ ਕੁਝ ਬੜੀ ਬਾਰੀਕੀ ਨਾਲ ਕੀਤਾ ਗਿਆ। ਸਰਕਾਰ ਅਤੇ ਪੁਲਿਸ ਬੜੀ ਬਾਰੀਕੀ ਨਾਲ ਇਹਨਾਂ ਸਾਰੇ ਪ੍ਰਬੰਧਾਂ ਤੇ ਬਾਜ਼ ਨਜ਼ਰ ਰੱਖ ਰਹੀ ਹੈ।
ਏ.ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਵਿੱਚ ਸੁਚੇਤ ਭਾਈਚਾਰਿਆਂ ਵਿੱਚ ਆਪਸੀ ਸਦਭਾਵਨਾ ਬਣਾਈ ਰੱਖਣਾ ਪੁਲਿਸ ਦਾ ਮੁੱਖ ਉਦੇਸ਼ ਹੈ, ਜਿਸ ਤਹਿਤ ਡੀਜੀਪੀ ਪੰਜਾਬ ਦੀਆਂ ਹਦਾਇਤਾਂ 'ਤੇ ਸੂਬੇ ਭਰ ਵਿੱਚ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।  ਆਉਣ ਵਾਲੇ ਦਿਨਾਂ 'ਚ ਤਿਉਹਾਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਹੁਣ ਦੇਖਣਾ ਹੈ ਕਿ ਇਹਨਾਂ ਸੁਰੱਖਿਆ ਪ੍ਰਬੰਧਾਂ ਨਾਲ ਫਿਰਕੂ ਸਾਜ਼ਿਸ਼ਾਂ ਨੂੰ ਰੋਕਣ ਵਿਚ ਕਿੰਨੀ ਜਲਦੀ ਸਫਲਤਾ ਮਿਲਦੀ ਹੈ।ਅਤੇ ਸ਼ਰਾਰਤੀ
ਅਨਸਰਾਂ ਨੂੰ ਕੀਨੀ ਛੇਤੀ ਬੇਦਿਲ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਈਸਾਈਆਂ ਦੇ ਖਿਲਾਫ ਹਿੰਦੂਤਵੀ ਸੰਗਠਨਾਂ ਵੱਲੋਂ ਲੰਮੇ ਸਮੇਂ ਤੋਂ ਦੇਸ਼ ਭਰ ਵਿੱਚ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। 

ਹੁਣ ਇਸ ਮੁਹਿੰਮ ਨੇ ਪੰਜਾਬ ਵਿਚ ਵੀ ਤੇਜ਼ੀ ਪਕੜੀ ਹੋਈ ਹੈ। ਇਹ ਇੱਕ ਸੁਖਾਵਾਂ ਪਹਿਲੋ ਵੀ ਸਾਹਮਣੇ ਆਇਆ ਹੈ ਕਿ ਕੁਝ ਸਿੱਖ ਸੰਗਠਨਾਂ ਅਤੇ  ਬੁਧੀਜੀਵੀਆਂ ਨੇ ਚਰਚਾਂ ਉੱਤੇ ਹਮਲੇ ਕਰਨ ਵਾਲਿਆਂ ਨੂੰ ਚੇਤੇ ਕਰਵਾਇਆ ਹੈ ਕਿ ਇਹ ਸਭ ਔਰੰਗਜ਼ੇਬੀ ਪਹੁੰਚ ਵਰਗੀ ਗੱਲ ਹੈ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਵਾਲੀ ਭਾਵਨਾ ਦੇ ਉਲਟ ਹੈ ਇਹ ਸਭ ਕੁਝ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਪੁਲਿਸ ਇਸ ਸਬੰਧੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਹਾਲਤ 'ਤੇ ਪੂਰੀ ਨਜ਼ਰ ਰੱਖ ਰਹੀ ਹੈ। 

No comments: