13th September 2022 at 7:28 PM
ਦੂਸਰੇ ਦਿਨ ਦੇ ਖੇਡ ਮੁਕਾਬਲਿਆਂ 'ਚ ਅੰਡਰ-14 (ਲੜਕੇ/ਲੜਕੀਆਂ) ਦੇ ਰੋਮਾਂਚਕ ਮੁਕਾਬਲੇ ਹੋਏ
22 ਸਤੰਬਰ ਤੱਕ ਕਰਵਾਏ ਜਾਣਗੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ-ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ
ਲੁਧਿਆਣਾ: 13 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਖੇਡਾਂ ਨਾਲ ਹੀ ਮਿਲਦੀਆਂ ਹਨ ਤੰਦਰੁਸਤੀ ਵਾਲੀ ਜ਼ਿੰਦਗੀ ਦੀਆਂ ਅਸਲੀ ਬਰਕਤਾਂ। ਖੇਡਾਂ ਨਾਲ ਹੀ ਆਉਂਦਾ ਹੈ ਕੁਦਰਤੁ ਜਵਾਨੀ ਵਾਲਾ ਅਸਲੀ ਨਸ਼ਾ। ਖੇਡਾਂ ਨਾਲ ਹੀ ਜਾਗਦਾ ਹੈ ਏਕਤਾ ਅਤੇ ਭਾਈਚਾਰੇ ਵਾਲਾ ਜਾਦੂ। ਖੇਡਾਂ ਦੀਆਂ ਖੂਬੀਆਂ ਅਨੇਕ ਹਨ। ਇਸ ਲਈ ਤਿਆਰ ਹੋ ਜਾਓ ਖੇਡਾਂ ਵਾਲੇ ਜਾਦੂ ਦੇਖਣ ਲਈ। 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹੇ ਵਿੱਚ 12 ਤੋਂ 22 ਸਤੰਬਰ ਤੱਕ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਮੈਗਾ ਖੇਡ ਮੇਲੇ 'ਖੇਡਾਂ ਵਤਨ ਪੰਜਾਬ ਦੀਆ' ਦਾ ਰਸਮੀ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਜਲੰਧਰ ਤੋਂ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾਂ ਪੱਧਰੀ ਖੇਡ ਮੁਕਾਬਲਿਆਂ ਤਹਿਤ ਅੰਡਰ-14 (ਲੜਕੇ-ਲੜਕੀਆਂ) ਦੇ ਮੈਚ 12 ਤੋਂ 14 ਸਤੰਬਰ ਤੱਕ ਤੱਕ ਹੋਣਗੇ।
ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਰੋਲਰ ਸਕੇਟਿੰਗ (ਲੜਕੇ) 'ਚ ਏਡਨ ਫਿਲਿਪ ਅਤੇ ਖੁਸ਼ਦੀਪ ਕੌਰ (ਲੜਕੀਆਂ) ਨੇ ਪਹਿਲਾ ਸਥਾਨ ਹਾਸਲ ਕੀਤਾ। ਇਨਲਾਈਨ 2000 ਮੀਟਰ (ਲੜਕੇ) 'ਚ ਅਮਿਤਜੋਤਵੀਰ ਸਿੰਘ ਅਤੇ ਸੁਖਮਨ ਕੌਰ ਸੋਨੀ (ਲੜਕੀਆਂ) ਨੇ ਬਾਜੀ ਮਾਰੀ। ਇਸ ਤੋਂ ਇਲਾਵਾ ਇਨਲਾਈਨ ਵਨ ਲੈਪ (ਲੜਕੇ) 'ਚ ਕੇਸ਼ਿਵਮ ਥਾਪਰ ਅਤੇ ਸੁਖਮਨ ਕੌਰ ਸੋਨੀ (ਲੜਕੀਆਂ) ਅੱਵਲ ਰਹੇ।
ਉਨ੍ਹਾਂ ਅੱਗੇ ਦੱਸਿਆ ਕਿ ਐਥਲੈਟਿਕਸ: ਲਾਂਗ ਜੰਪ (ਲੜਕੇ) 'ਚ ਜਗਰਾਉਂ ਤੋਂ ਮਹਿਤਾਬ ਸਿੰਘ, ਲਾਂਗ ਜੰਪ (ਲੜਕੀਆਂ) 'ਚ ਦੋਰਾਹਾ ਤੋਂ ਜਸਮੀਨ ਕੌਰ ਪਹਿਲੇ ਸਥਾਨ 'ਤੇ ਰਹੀ। 200 ਮੀਟਰ ਦੌੜ (ਲੜਕੇ) 'ਚ ਜਸਕਰਣ ਸਿੰਘ ਅਤੇ ਲੜਕੀਆਂ 'ਚ ਖੁਸ਼ੀ ਤਿਆਗੀ ਨੇ ਬਾਜੀ ਮਾਰੀ। ਸਾਫਟਬਾਲ ਮੁਕਾਬਲਿਆਂ (ਲੜਕੇ) 'ਚ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਜਦਕਿ ਲੜਕੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲੀ (ਲੜਕੀਆਂ) ਮੱਲ੍ਹਾ ਦੀ ਟੀਮ ਜੇਤੂ ਰਹੀ। ਹੈਂਡਬਾਲ (ਲੜਕੇ) ਦੇ ਮੁਕਾਬਲਿਆਂ 'ਚ ਬੀ.ਵੀ.ਐਮ. ਸਕੂਲ, ਕਿਚਲੂ ਨਗਰ ਦੀ ਟੀਮ ਪਹਿਲੇ ਨੰਬਰ 'ਤੇ ਰਹੀ। ਸਵਿਮਿੰਗ, 100 ਮੀਟਰ ਫਰੀ ਸਟਾਈਲ (ਲੜਕੇ) ਦੇ ਮੁਕਾਬਲਿਆਂ ਵਿੱਚ ਆਦਿੱਤਿਆ ਤ੍ਰੇਹਨ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਵਿੱਚ ਰਾਈਸ਼ਾ ਸੈਂਣੀ ਜੇਤੂ ਰਹੀ।
ਇਸ ਤੋਂ ਇਲਾਵਾ 50 ਮੀਟਰ ਬੈਕ ਸਟ੍ਰੋਕ (ਲੜਕੇ) ' ਔਜਸ ਮੰਡ, ਲੜਕੀਆਂ 'ਚ ਗੁਰਨਾਜ ਕੌਰ ਪਹਿਲੇ ਸਥਾਨ 'ਤੇ ਰਹੀ। 50 ਮੀਟਰ ਬ੍ਰੇਸਟ ਸਟ੍ਰੋਕ 'ਚ ਆਦਿੱਤਿਆ ਤ੍ਰੇਹਨ ਅਤੇ 50 ਮੀਟਰ ਫਰੀ ਸਟਾਈਲ 'ਚ ਨਮਨ ਸ਼ਰਮਾ ਅਤੇ ਲੜਕੀਆਂ 'ਚ ਅਨੁਸ਼ਕਾ ਸ਼ਰਮਾ ਪਹਿਲੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ 100 ਮੀਟਰ ਬ੍ਰੇਸਟ ਸਟ੍ਰੋਕ (ਲੜਕੀਆਂ) 'ਚ ਵੀ ਅਨੁਸ਼ਕਾ ਸ਼ਰਮਾ ਪਹਿਲੇ ਸਥਾਨ 'ਤੇ ਰਹੀ।
ਜੁਡੋ ਦੇ ਮੁਕਾਬਲਿਆਂ 'ਚ 28 ਕਿਲੋ ਭਾਰ ਵਰਗ (ਲੜਕੀਆਂ) 'ਚ ਸਰਕਾਰੀ ਸਕੂਲ ਮਾਧੋਪੁਰੀ ਦੀ ਮਾਨਸੀ ਪਹਿਲੇ ਸਥਾਨ 'ਤੇ ਰਹੀ ਜਦਕਿ 32 ਕਿਲੋ ਭਾਰ ਵਰਗ (ਲੜਕੀਆਂ) 'ਚ ਜੇ.ਪੀ. ਸਕੂਲ ਦੀ ਨਿਮਰਤਾ ਨੇ ਬਾਜੀ ਮਾਰੀ। 36 ਕਿਲੋ ਭਾਰ ਵਰਗ (ਲੜਕੀਆਂ) 'ਚ ਸਰਕਾਰੀ ਸਕੂਲ ਗਿੱਲ ਦੀ ਮੀਨੂ, 40 ਕਿਲੋ ਭਾਰ ਵਰਗ (ਲੜਕੀਆਂ) 'ਚ ਇੰਡੋ-ਕੇਨੇਡੀਅਨ ਸਕੂਲ ਦੀ ਮਾਨਵੀ ਪਹਿਲੇ ਸਥਾਨ 'ਤੇ ਰਹੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਦੱਸਿਆ ਕਿ ਪੈਰਾ-ਸਪੋਰਟਸ ਦੇ ਜ਼ਿਲ੍ਹਾ ਪੱਧਰੀ ਮੈਚ 21 ਤੋਂ 22 ਸਤੰਬਰ ਤੱਕ ਗੁਰੂ ਨਾਨਕ ਸਟੇਡੀਅਮ ਵਿੱਚ ਹੋਣਗੇ। ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ), ਰੱਸਾਕਸ਼ੀ, ਹੈਂਡਬਾਲ, ਸਾਫਟਬਾਲ, ਹਾਕੀ, ਸਕੇਟਿੰਗ, ਬਾਸਕਟਬਾਲ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ, ਲਾਅਨ ਟੈਨਿਸ, ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਸ਼ੂਟਿੰਗ ਦੇ ਮੁਕਾਬਲੇ 5 ਤੋਂ 6 ਸਤੰਬਰ ਤੱਕ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਬਹੁ-ਮੰਤਵੀ ਹਾਲ, ਸ਼ਾਸਤਰੀ ਬੈਡਮਿੰਟਨ ਹਾਲ, ਸਰਕਾਰੀ ਕਾਲਜ (ਲੜਕੀਆਂ), ਐਮ.ਸੀ. ਸਵੀਮਿੰਗ ਪੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ, ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ ਰੋਡ, ਲਈਅਰ ਵੈਲੀ, ਨਰੇਸ਼ ਚੰਦਰ ਸਟੇਡੀਅਮ ਅਤੇ ਕਿਸ਼ੋਰੀ ਲਾਲ ਜੇਠੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਹੋਣਗੇ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਯਤਨਸ਼ੀਲ ਹੈ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment