Tuesday, August 09, 2022

ਜਿੱਥੇ ਇਤਰਾਂ ਦੇ ਵਗਦੇ ਨੇ ਚੋਅ-ਸਤੀਸ਼ ਸਚਦੇਵਾ ਦੀ ਕੈਨੇਡਾ ਤੋਂ ਵਿਸ਼ੇਸ਼ ਰਿਪੋਰਟ

Sunday 7th August 2022 at 02:00 AM

ਇਥੇ ਸਾਨੂੰ ਨਾ ਬੁਢਾਪਾ ਡਰਾਉਂਦਾ ਹੈ ਨਾ ਕੋਈ ਹੋਰ ਚਿੰਤਾ-ਸਵਰਗ ਤਾਂ ਇਹੀ ਹੈ


ਐਡਮਿੰਟਨ
: 5 ਅਗਸਤ 2022: (ਸਤੀਸ਼ ਸਚਦੇਵਾ//ਪੰਜਾਬ ਸਕਰੀਨ)::

ਧਰਮਾਂ ਕਰਮਾਂ ਦੀਆਂ ਗੱਲਾਂ ਕਰਦਿਆਂ ਸੁਰਗਾਂ ਦੀ ਬੜੀ ਚਰਚਾ ਹੁੰਦੀ ਹੈ। ਨਰਕਾਂ ਦੇ ਬੜੇ ਡਰਾਵੇ ਹੁੰਦੇ ਹਨ ਸੱਚਮੁੱਚ ਸਵਰਗ ਨਰਕ ਕਿੱਧਰੇ ਹੈ ਜਾਂ ਨਹੀਂ ਇਸਦਾ ਅਜੇ ਕੁਝ ਪਤਾ ਨਹੀਂ। ਜਿਹੜਾ ਵੀ ਮੌਤ ਦੇ ਦਰਵਾਜ਼ੇ ਰਾਹੀਂ ਇਸ ਦੁਨੀਆ ਤੋਂ ਪਾਰ ਕਿਸੇ ਦੁਰਗ ਨਰਕ ਨੂੰ ਦੇਖਣ ਗਿਆ ਉਹ ਕਦੇ ਮੁੜਿਆ ਨਹੀਂ। ਹਾਂ ਸੁਰਗ ਨਰਕ ਦੀਆਂ ਇਹਨਾਂ ਗੱਲਾਂ ਨੇ ਲੋਕਾਂ ਦੇ ਭਰਮਾਂ ਦੀਆਂ ਧੁੰਦਾਂ ਜ਼ਰੂਰ ਵਧਾਈਆਂ ਪਰ ਅੱਜ ਅਸੀਂ ਗੱਲ ਕਰ ਰਹੇ ਹਨ ਉਸ ਸਵਰਗ ਦੀ ਜਿਹੜਾ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ। ਇਸ ਸਵਰਗ ਦੇ ਨਵੇਂ ਗਵਾਹਾਂ ਵਿੱਚ ਹਨ ਸਾਡੇ ਬਜ਼ੁਰਗ ਪੱਤਰਕਾਰ ਸਤੀਸ਼ ਸਚਦੇਵਾ ਜੀ ਜਿਹੜੇ ਅੱਜਕਲ੍ਹ ਕੈਨੇਡਾ ਵਿਚ ਹਨ। ਉਹ ਦੱਸਦੇ ਹਨ ਇਥੇ ਸਾਨੂੰ ਬੁਢਾਪੇ ਵਿੱਚ ਵੀ ਬੁਢਾਪੇ ਦਾ ਕੋਈ ਡਰ ਨਹੀਂ ਲੱਗਦਾ। ਇਥੇ ਜੰਮਦੇ ਬੱਚਿਆਂ ਦੇ ਸਰ ਤੇ ਕਰਜ਼ੇ ਵਾਲਾ ਕਾਲ ਨਹੀਂ ਕੂਕਦਾ। ਇਥੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਅਤੇ ਜ਼ਿੰਦਗੀ ਜਿਊਣ ਲਈ ਕੋਈ ਖੱਜਲ ਖੁਆਰ ਨਹੀਂ ਹੋਣ ਪੈਂਦਾ। ਇਥੇ ਦੇ ਬਜ਼ੁਰਗ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਤਜਰਬੇ ਦੱਸ ਕੇ ਸਿਆਣਾ ਬਣਾਉਂਦੇ ਹਨ। ਸਵੇਰ ਦੀ ਸੈਰ, ਸ਼ਾਮ ਦੀ ਸੈਰ ਅਤੇ ਪੌਸ਼ਟਿਕ ਖਾਣਾ ਸਾਡੀ ਜ਼ਿੰਦਗੀ ਨੂੰ ਦਿਲਚਸਪ ਬਣਾਉਂਦਾ ਹੈ। ਅਸੀਂ ਇਸ ਥਾਂ ਨੂੰ ਆਪਣੀ ਇਸ ਧਰਤੀ ਦਾ ਦਿੱਸਦਾ ਸਵਰਗ ਆਖਦੇ ਹਾਂ। ਐਸਨ ਇਸ ਦੀ ਸਾਂਭ ਸੰਭਾਲ ਲਈ ਪੂਰੇ ਸਮਰਪਿਤ ਵੀ ਰਹਿੰਦੇ ਹਾਂ। 

ਬਹੁਮਾਰਟ ਨੇੜੇ ਐਡਮਿੰਟਨ ਵਿੱਚ ਸੀਨੀਅਰ ਸਿਟੀਜਨਜ਼ ਦੀ ਮੀਟਿੰਗ ਸਤੀਸ਼ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ 38/4401 ਵਿਖੇ ਹੋਈ 'ਜਿਸ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹੋਏ।

1 ਨਛੱਤਰ ਸਿੰਘ ਮੋਗਾ

2 ਮੇਜਰ ਸਿੰਘ ਕੁੰਭ

3 ਸੁਖਦੇਵ ਸਿੰਘ ਗੋਸਲ

4ਸ਼ੀ ਰਾਏ ਸਿੰਘ

5 ਦਲਵਿੰਦਰ ਸਿੰਘ

ਇਹਨਾਂ ਬਜ਼ਰੁਗਾਂ ਨੇ ਆਪਣੇ ਦੁੱਖ ਸੁਖ ਸਾਂਝੇ ਕੀਤੇ, ਗੀਤ ਗਏ ਆਪਣੀਆਂ ਕਵਿਤਾਵਾਂ ਇੱਕ ਦੂਜੇ ਨੂੰ ਸੁਣਾਈਆਂ। ਦੁਨੀਆਂ ਨੂੰ ਹੋਰ ਖੋਊਬਸੂਰਤ ਬਣਾਉਣ ਦੀਆਂ ਵਿਉਂਤਾਂ ਵੀ ਸੋਚੀਆਂ। ਪਰ ਕੁਝ ਥੋਹਦੀਆਂ ਬਹੁਤੀਆਂ ਪ੍ਰੇਸ਼ਾਨੀਆਂ ਇਥੇ ਵੀ ਹਨ।  

ਪ੍ਰਸ਼ਾਸਨ ਬਹੁਮਾਰਟਨੰ ਇਹਨਾਂ ਪ੍ਰੇਸ਼ਾਨੀਆਂ ਬਾਰੇ ਦੱਸਿਆ ਗਿਆ ਹੈ। ਐਡਮਿੰਟਨ ਮੇਅਰ ਤੋਂ ਮੰਗ ਕੀਤੀ ਗਈ ਕਿ ਸੀਨੀਅਰ ਸਿਟੀਜ਼ਨ ਨੂੰ ਆਪਣੇ ਇਲਾਜ ਲਈ ਐਡਮਿੰਟਨ  ਜਾਣਾ ਪੈਂਦਾ ਹੈ। ਗੁਰਦਵਾਰੇ ਵਿੱਚ ਵੀ ਸੇਵਾ ਕਰਨ ਲਈ ਜਾਣਾ ਪੈਂਦਾ ਹੈ। ਰੈਗੂਲਰ ਬੱਸ ਸਰਵਿਸ ਨਾਂ ਹੋਣ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ

1 ਰੈਗੂਲਰ ਬੱਸ ਸਰਵਿਸ ਹਫਤੇ ਦੇ ਸੱਤੇ ਦਿਨ 38 ਸਟਰੀਟ ਤੱਕ ਆਉਣੀ ਚਾਹੀਦੀ ਹੈ।

2  ਇਸਦਾ ਬੱਸ ਸਟਾਪ 38 ਸਟਰੀਟ ਵਿਖੇ ਬਣਾਇਆ ਜਾਵੇ ।

3 ਸੀਨੀਅਰ ਸਿਟੀਜਨ ਨੂੰ ਫਰੀ ਬੱਸ ਪਾਸ ਦੀ ਸਹੂਲਤ ਵੀ ਦਿੱਤੀ ਜਾਵੇ।

4 ਬੱਸ ਸਰਵਿਸ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ 1'1 ਘੰਟੇ ਦੇ ਵਕਫੇ ਨਾਲ਼ ਚਲਾਈ ਜਾਵੇ। ਤਾਂ ਜੋ ਸੀਨੀਅਰ ਸਿਟੀਜ਼ਨ ਅਤੇ ਇੱਥੋਂ ਦੇ ਵਿਦਿਆਰਥੀ ਲਾਭ ਉਠਾ ਸਕਣ।

ਅਖੀਰ ਵਿੱਚ ਸੁਖਦੇਵ ਸਿੰਘ ਗੋਸਲ ਨੇ ਸਭਨਾਂ ਦਾ ਧੰਨਵਾਦ ਕੀਤਾ। ਸਚਦੇਵਾ ਜੀ ਜਲਦੀ ਹੀ ਕੈਨੇਡਾ ਦੇਈ ਜ਼ਿੰਦਗੀ ਬਾਰੇ ਵਿਸਥਾਰਤ ਰਿਪੋਰਟ ਵੀ ਪੰਜਾਬ ਸਕਰੀਨ ਲਈ ਭੇਜਣਗੇ। 

ਕੁਰਸੀਆਂ ਤੇ ਬੈਠੇ ਹਨ .... ਖੱਬੇ ਤੋਂ ਸੱਜੇ ਸ਼੍ਰੀ ਨਜ਼ਰ ਸਿੰਘ ਵੜੈਚ, ਕੁਲਵੰਤ ਸਿੰਘ ਕਾਲੜਾ, ਸੁਦਾਗਰ ਸਿੰਘ ਅਤੇ ਸੁਰਜੀਤ ਸਿੰਘ ਮਰਾੜ। 

ਇਸੇ ਤਰ੍ਹਾਂ 

ਖੜੋਤੇ ਹੋਏ ਸੱਜਣਾਂ ਵਿੱਚ ਨਜ਼ਰ ਆ ਰਹੇ ਹਨ- .... ਖੱਬੇ ਤੋਂ ਸੱਜੇ ਮਲਕੀਅਤ ਸਿੰਘ ਮਾਨ, ਜਗਤਾਰ ਸਿੰਘ ਕੁਲਾਰ, ਹਰਦੇਵ ਸਿੰਘ ਖੈਹਰਾ ਅਤੇ ਗੁਰਮੇਹਰ ਸਿੰਘ ਰੰਧਾਵਾ। 



ਜਿੱਥੇ ਇਤਰਾਂ ਦੇ ਵਗਦੇ ਨੇ ਚੋਅ-ਸਤੀਸ਼ ਸਚਦੇਵਾ ਦੀ ਕੈਨੇਡਾ ਤੋਂ ਵਿਸ਼ੇਸ਼ ਰਿਪੋਰਟ

No comments: