9th September 2021 at 1:34 PM
ਪ੍ਰਾਈਵੇਟ ਬਸਾਂ ਦੀ ਐਂਟਰੀ ਵੀ ਅੱਡੇ ਵਿੱਚ ਬੰਦ ਕੀਤੀ
10 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕਰਾਂਗੇ ਘਿਰਾਓ-ਗੁਰਵਿੰਦਰ ਸਿੰਘ//ਅੰਮ੍ਰਿਤਪਾਲ ਸਿੰਘ
ਲੁਧਿਆਣਾ: 9 ਸਤੰਬਰ 2021: (ਪੰਜਾਬ ਸਕਰੀਨ ਡੈਸਕ)::
ਸਰਕਾਰ ਦੇ ਰਵਈਏ ਨੂੰ ਅੜੀਅਲ ਦੱਸਦਿਆਂ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਹੁਣ ਪੂਰੇ ਰੋਹ ਵਿੱਚ ਹਨ। ਉਹਨਾਂ ਨੇ ਲੁਧਿਆਣਾ ਬਸ ਅੱਡੇ ਵਿੱਚ ਨਿਜੀ ਬਸਾਂ ਦੀ ਐਂਟਰੀ ਵੀ ਬੰਦ ਕਰ ਦਿੱਤੀ ਹੈ ਅਤੇ ਪ੍ਰਾਈਵੇਟ ਬਸਾਂ ਨੂੰ ਬਾਹਰੋਂ ਬਾਹਰ ਵਾਪਿਸ ਕਰ ਦਿੱਤਾ ਹੈ। ਪ੍ਰਾਈਵੇਟ ਬਸਾਂ ਵਾਲੇ ਬਾਹਰੋਂ ਹੀ ਸਵਾਰੀਆਂ ਲੈ ਕੇ ਜਾ ਰਹੇ ਹਨ। ਯਾਤਰੀਆਂ ਲਈ ਵੀ ਅੱਜ ਅੱਡਾ ਨੋ-ਐਂਟਰੀ ਵਰਗੇ ਬੰਦ ਵਰਗਾ ਹੀ ਰਿਹਾ। ਜੇ ਕੋਈ ਇੱਕ ਦੁੱਕਾ ਯਾਤਰੀ ਇਨਕੁਆਇਰੀ ਤੱਕ ਪਹੁੰਚਿਆ ਵੀ ਤਾਂ ਉਸਨੂੰ ਦੱਸਿਆ ਗਿਆ ਕਿ ਇਹ ਹੜਤਾਲ ਅਣਮਿੱਥੇ ਸਮੇਂ ਲਈ ਹੈ। ਇਸ ਤਰ੍ਹਾਂ ਇਸ ਮੌਕੇ ਨੂੰ ਯੂਨੀਨਾਂ ਨੇ ਆਪਣੇ ਪ੍ਰਚਾਰ ਲਈ ਵੀ ਵਰਤਿਆ। ਇਸ ਤਰ੍ਹਾਂ ਅੱਜ ਲੁਧਿਆਣਾ ਦਾ ਬਸ ਅੱਡਾ ਸੁਨਸਾਨ ਰਿਹਾ। ਸਿਰਫ ਅੰਦੋਲਨਕਾਰੀ ਹੀ ਸਨ ਜੋ ਕਿ ਬਸ ਅੱਡਿਆ ਦੇ ਵੱਖ ਵੱਖ ਮੋੜਾਂ ਤੇ ਰੈਲੀਆਂ ਕਰ ਰਹੇ ਸਨ। ਹੁਣ ਕੱਲ੍ਹ ਅਰਥਾਤ 10 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਵੀ ਐਲਾਨਿਆ ਗਿਆ ਹੈ। ਇਸ ਤਰ੍ਹਾਂ ਸਥਿਤੀ ਨਾਜ਼ੁਕ ਬਣ ਗਈ ਹੈ। ਸਿੱਟੇ ਵੱਜੋਂ ਸਵਾਰੀਆਂ ਦੀ ਖੱਜਲਖੁਆਰੀ ਅੱਜ ਵੀ ਜਾਰੀ ਰਹੀ। ਜੇ ਗੱਲ ਨਾ ਨਿੱਬੜੀ ਤਾਂ ਵੱਡੇ ਸ਼ਹਿਰ ਅਤੇ ਵੱਡੇ ਮਾਰਗ ਵੀ ਬੰਦ ਕੀਤੇ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਅੱਜ ਮਿਤੀ 9 ਸਤੰਬਰ ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਣਮਿੱਥੇ ਸਮੇਂ ਦੀ ਹੜਤਾਲ ਚੋਥੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ ਲੁਧਿਆਣਾ ਡਿਪੂ ਦੇ ਗੇਟ ਤੇ ਬੋਲਦਿਆਂ ਡਿਪੂ ਮੀਤ ਪ੍ਰਧਾਨ ਸੁਖਦੇਵ ਸਿੰਘ ,ਪੀ ਆਰ ਟੀ ਸੀ ਤੋਂ ਸੂਬਾ ਆਗੂ ਜਸਪਾਲ ਸ਼ਰਮਾ ਨੇ ਕਿਹਾ ਕਿ ਅੱਜ ਹੜਤਾਲ ਦਾ ਚੋਥਾ ਦਿਨ ਹੈ ਕਿਉਂਕਿ 8ਤਾਰੀਕ ਦੀ ਮੀਟਿੰਗ ਬੇਸਿੱਟਾ ਰਹੀ ਜਿਸ ਕਰਕੇ ਅੱਜ ਮਿਤੀ 9 ਸਤੰਬਰ ਨੂੰ ਬੱਸ ਸਟੈਂਡ 4 ਘੰਟੇ ਬੰਦ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਂਪਾ ਕੀਤਾ ਗਿਆ ਅਤੇ ਕੱਲ੍ਹ 10 ਸਤੰਬਰ ਨੂੰ ਸਿਸਵਾ ਫ਼ਾਰਮ ਦਾ ਘਿਰਾਓ ਕੀਤਾ ਜਾਵੇਗਾ ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਕਰਕੇ ਟਰਾਂਸਪੋਰਟ ਕਾਮੇ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠੇ ਹਨ ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸਨ ਕਿ ਟਰਾਂਸਪੋਰਟ ਮਾਫੀਆਂ ਖਤਮ ਕਰਨਗੇ ਪਰ ਅੱਜ ਸਰਕਾਰੀ ਬੱਸਾਂ ਕੈਪਟਨ ਸਾਹਿਬ ਨੇ ਖਤਮ ਕਰ ਦਿੱਤੀਆਂ ਹਨ।
ਸੈਕਟਰੀ ਪ੍ਰਵੀਨ ਕੁਮਾਰ, ਬਲਕਾਰ ਸਿੰਘ,ਪੀ ਆਰ ਟੀ ਸੀ ਦਲਜੀਤ ਸਿੰਘ, ਹਰਜਿੰਦਰ ਸਿੰਘ, ਗੁਰਜੰਟ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਜਿਵੇਂ ਕਿ ਰੋਡ ਜਾਮ ਕੀਤੇ ਜਾਣਗੇ ਵੱਡੇ ਸ਼ਹਿਰ ਬੰਦ ਕੀਤੇ ਜਾਣਗੇ ਕਿਉਂਕਿ ਇਹ ਸਮਾਂ ਕਰੋਂ ਜਾ ਮਰੋਂ ਦਾ ਹੈ।
No comments:
Post a Comment