Friday.18th June 2021 at 6:56 PM
ਸਿਆਸੀ ਲੜਾਈ ਵਿੱਚ ਆਇਆ ਬਹੁਤ ਹੀ ਨਾਜ਼ੁਕ ਅਤੇ ਅਹਿਮ ਮੋੜ
ਜਾਗੋ ਪਾਰਟੀ ਨੇ ਆਪਣੀਆਂ ਸਰਗਰਮੀਆਂ ਵਿੱਚ ਤੇਜ਼ੀ ਲਿਆਉਂਦਿਆਂ ਜਿੱਥੇ ਮੁੰਨਾਭਾਈ ਐਮ ਬੀ ਬੀ ਐਸ ਵਾਲੀ ਤਰਜ਼ ਤੇ ਚੱਲ ਰਹੇ ਇੱਕ ਕਥਿਤ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਉੱਥੇ ਖਾਲਿਸਤਾਨੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਬਣ ਕੇ ਸ਼ਹੀਦ ਹੋਏ ਕਾਮਰੇਡ ਬਲਦੇਵ ਸਿੰਘ ਮਾਨ ਵੱਲ ਵੀ ਉਂਗਲ ਚੁੱਕੀ ਹੈ। ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫੇਰ ਉਬਾਲ ਆ ਸਕਦਾ ਹੈ। ਅੱਜ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ ਕੇ ਨੇ ਗੁਰਦੁਆਰਾ ਰਕਾਬ ਗੰਜ ਵਿਖੇ ਚਲ ਰਹੇ ਕੋਵਿਡ ਕੇਅਰ ਕੈਂਪ ਦੇ ਡਾਕਟਰਾਂ ਦੀ ਵਿਦਿਅਕ ਯੋਗਤਾ ਤੇ ਸੁਆਲ ਉਠਾਏ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਚਲਾਏ ਜਾ ਰਹੇ ਕੋਵਿਡ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਡਿਗਰੀ ਉੱਤੇ ਜਾਗੋ ਪਾਰਟੀ ਨੇ ਕਈ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਅੰਤਰਾਸ਼ਸਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਬੰਧਿਤ ਡਾਕਟਰਾਂ ਦੀ ਐਮਬੀਬੀਏਸ ਵਾਲੀ ਡਿਗਰੀ ਜਨਤਕ ਕਰਨ ਦੀ ਮੰਗ ਕੀਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਮੁੰਨਾ ਭਾਈ ਐਮਬੀਬੀਐਸ ਦੀ ਤਰਜ਼ ਉੱਤੇ ਦਿੱਲੀ ਕਮੇਟੀ ਨੇ ਉਕਤ ਨਕਲੀ ਡਾਕਟਰਾਂ ਦੀ ਵਿਵਸਥਾ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (ਆਈ.ਐਚ.ਆਰ.ਓ.) ਦੇ ਮਾਧਿਅਮ ਨਾਲ ਕੀਤੀ ਹੈ।
ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਇਹ ਸੰਸਥਾ ਇੱਕ ਪਾਸੇ ਕੋਵਿਡ ਸੈਂਟਰ ਦਾ ਹਵਾਲਾ ਦੇ ਕੇ ਲੋਕਾਂ ਵੱਲੋਂ ਫ਼ੰਡ ਇਕੱਠੇ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਮੁਖ਼ਬਰ ਬਣਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਦੇ ਕਾਲੇ ਦੌਰ ਦੌਰਾਨ ਮਰਵਾਉਣ ਵਾਲਾ ਕਾਮਰੇਡ ਬਲਦੇਵ ਸਿੰਘ ਮਾਨ ਦੀ ਧੀ ਸੋਨੀਆ ਮਾਨ ਇਸ ਸੰਸਥਾ ਦੀ ਇੰਫਲੁਏੰਸਰ ਹੈ।
ਪੁਸਤਕ ਚਰਚਾ//ਗਾਥਾ ਇੱਕ ਸੂਰਮੇ ਦੀ//ਸੁਖਦਰਸ਼ਨ ਨੱਤ |
ਹੁਣ ਕੋਵਿਡ ਕੇਅਰ ਦੀ ਗੱਲ ਕਰਦਿਆਂ ਮਨਜੀਤ ਸਿੰਘ ਜੀਕੇ ਨੇ ਡਾਕਟਰਾਂ ਦੀਆਂ ਡਿਗਰੀਆਂ ਵਾਲਾ ਮੁੱਦਾ ਚੁੱਕਿਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਵਿਡ ਕੇਅਰ ਦਾ ਸੈਂਟਰ ਚਲਾ ਰਹੀ ਇਸ ਸੰਸਥਾ ਦੇ ਪ੍ਰਧਾਨ ਨੇਮ ਸਿੰਘ ਪ੍ਰੇਮੀ, ਡਾਇਰੈਕਟਰ ਰਾਜੇਸ਼ ਤਜਾਨਿਆ ਅਤੇ ਮੁੱਖ ਕਰਤਾ-ਧਰਤਾ ਰਣਜੀਤ ਵਰਮਾ ਆਪਣੇ ਨਾਮ ਦੇ ਅੱਗੇ ਡਾਕਟਰ ਲਿਖਦੇ ਹਨ ਅਤੇ ਕੋਵਿਡ ਸੈਂਟਰ ਵਿੱਚ ਮਰੀਜ਼ਾ ਨੂੰ ਦੇਖਣ ਦਾ ਦਾਅਵਾ ਕਰਦੇ ਹੋਏ ਮੀਡੀਆ ਨੂੰ ਬਾਈਟ ਵੀ ਦੇ ਰਹੇ ਹਨ। ਪਰ ਜਦੋਂ ਅਸੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਵੇਬਸਾਇਟ ਉੱਤੇ ਜਾ ਕੇ ਇਨ੍ਹਾਂ ਦੇ ਅਤੇ ਇਨ੍ਹਾਂ ਦੇ ਸਾਥੀਆਂ ਦੇ ਨਾਮ ਖੰਗਾਲੇ ਤਾਂ ਕੋਈ ਵੀ ਇਨ੍ਹਾਂ ਵਿਚੋਂ ਉੱਥੇ ਐਮਬੀਬੀਏਸ ਡਾਕਟਰ ਦੇ ਤੌਰ ਉੱਤੇ ਮੌਜੂਦ ਨਹੀਂ ਹਨ। ਜੀਕੇ ਨੇ ਖ਼ੁਲਾਸਾ ਕੀਤਾ ਕਿ ਰਣਜੀਤ ਵਰਮਾ 2004 ਦੀ ਐ.ਆਈ.ਪੀ.ਐਮ.ਟੀ. ਦੀ ਐਮਬੀਬੀਏਸ ਦੀ ਪਰਵੇਸ਼ ਪ੍ਰੀਖਿਆ ਦਾ ਪਰਚਾ ਲੀਕ ਕਰਨ ਦਾ ਮੁੱਖ ਸੂਤਰਧਾਰ ਸੀ ਅਤੇ ਸੀਬੀਆਈ ਨੇ ਇਹਨੂੰ ਗਿਰਫਤਾਰ ਕਰਕੇ ਤਿਹਾੜ ਜੇਲ੍ਹ ਭੇਜਿਆ ਸੀ। 5-8 ਲੱਖ ਰੁਪਏ ਪ੍ਰਤੀ ਪ੍ਰੀਖਿਆਰਥੀ ਤੋਂ ਲੈ ਕੇ ਰਣਜੀਤ ਵਰਮਾ ਉਨ੍ਹਾਂ ਨੂੰ ਹਲ ਕੀਤਾ ਹੋਇਆ ਪੇਪਰ ਦਿੰਦਾ ਸੀ। ਜਦੋਂ ਕਿ ਉਸ ਸਮੇਂ ਇਹ ਖੁਦ ਨਾਗਪੁਰ ਵਿਖੇ ਮੈਡੀਕਲ ਵਿਦਿਆਰਥੀ ਦੇ ਤੌਰ ਉੱਤੇ ਪੜ੍ਹ ਰਿਹਾ ਸੀ। ਇਸ ਲਈ ਕਦੋਂ ਅਤੇ ਕਿਵੇਂ ਇਹ ਡਾਕਟਰ ਬਣ ਗਿਆ, ਇਹ ਵੱਡਾ ਸਵਾਲ ਹੈ ?
No comments:
Post a Comment